ਜੈਨ ਧਰਮ
ਦਿੱਖ
ਜੈਨ ਧਰਮ (ਸੰਸਕ੍ਰਿਤ: जैन धर्मः) ਭਾਰਤ ਦੀ ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ ਅਤੇ ਦਰਸ਼ਨ ਹੈ। ਪ੍ਰੋਫੈਸਰ ਮਹਾਵੀਰ ਸਰਨ ਜੈਨ ਦਾ ਅਭਿਮਤ ਹੈ ਕਿ ਜੈਨ ਧਰਮ ਦੀ ਭਗਵਾਨ ਮਹਾਵੀਰ ਦੇ ਪੂਰਵ ਜੋ ਪਰੰਪਰਾ ਪ੍ਰਾਪਤ ਹੈ, ਉਸ ਦੇ ਵਾਚਕ ਨਿਗੰਠ ਧੰਮ (ਨਿਰਗਰੰਥ ਧਰਮ), ਆਰਹਤ ਧਰਮ ਅਤੇ ਸ਼ਰਮਣ ਪਰੰਪਰਾ ਰਹੇ ਹਨ। ਪਾੱਰਸ਼ਵਨਾਥ ਦੇ ਸਮੇਂ ਤੱਕ ਚਾਤੁਰਿਆਮ ਧਰਮ ਸੀ।
ਜੈਨ ਧਰਮ ਭਾਰਤ ਦਾ ਇੱਕ ਪ੍ਰਾਚੀਨ ਧਰਮ ਹੈ। 'ਜੈਨ' ਸ਼ਬਦ ਦੀ ਰਚਨਾ 'ਜਿਨ' ਤੋਂ ਹੋਈ ਹੈ ਜਿਸਦਾ ਮਤਲਬ ਜੇਤੂ ਭਾਵ ਮਨ 'ਤੇ ਜਿੱਤ ਪਾਉਣ ਵਾਲਾ ਹੁੰਦਾ ਹੈ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਪਹਿਲੇ ਤੀਰਥੰਕਰ ਰਿਸ਼ਭ ਨਾਥ ਮੰਨੇ ਜਾਂਦੇ ਹਨ। ਜੈਨ ਧਰਮ ਨੂੰ ਆਧੁਨਿਕ ਰੂਪ ਦੇਣ ਵਿੱਚ ਪਾਰਸ਼ਵਨਾਥ ਦਾ ਬੜਾ ਹੱਥ ਹੈ ਜੋ ਕਿ 23ਵੇਂ ਤੀਰਥੰਕਰ ਸਨ। ਜੈਨ ਧਰਮ ਦੇ 24ਵੇਂ ਅਤੇ ਆਖਰੀ ਤੀਰਥੰਕਰ ਮਹਾਂਵੀਰ ਹੋਏ ਸਨ।
ਪਵਿੱਤਰ ਪੁਸਤਕਾਂ
[ਸੋਧੋ]ਇਹਨਾਂ ਦੀਆਂ ਪਵਿੱਤਰ ਪੁਸਤਕਾਂ ਨੂੰ ਆਗਮ ਕਿਹਾ ਜਾਂਦਾ ਹੈ। ਇਸ ਦੇ 11 ਅੰਗ ਮੰਨੇ ਜਾਂਦੇ ਹਨ ਜਿਹਨਾਂ ਦਾ ਸੰਚਾਲਨ ਵਿਦਵਾਨ ਜੈਨ ਦੇਵਾਰਥੀ ਨੇ ਕੀਤਾ।