ਜੌਨੀ ਕੈਸ਼
ਜੌਨੀ ਕੈਸ਼ | |
---|---|
ਜਨਮ | ਜੇ. ਆਰ. ਕੈਸ਼ ਫਰਵਰੀ 26, 1932 ਕਿੰਗਜ਼ਲੈਂਡ, ਆਰਕਾਂਸਾਸ, ਸੰਯੁਕਤ ਰਾਜ |
ਮੌਤ | ਸਤੰਬਰ 12, 2003 | (ਉਮਰ 71)
ਮੌਤ ਦਾ ਕਾਰਨ | ਸ਼ੱਕਰ ਰੋਗ |
ਕਬਰ | ਹੈਂਡਰਸਨਵਿਲੇ ਮੈਮੋਰੀ ਗਾਰਡਨਜ਼, ਟੈਨੇਸੀ, ਸੰਯੁਕਤ ਰਾਜ |
ਪੇਸ਼ਾ |
|
ਸਰਗਰਮੀ ਦੇ ਸਾਲ | 1954–2003 |
ਜੀਵਨ ਸਾਥੀ |
|
ਬੱਚੇ | 5, ਜਿਸ ਵਿੱਚ ਰੋਜ਼ੈਨ ਕੈਸ਼ ਅਤੇ ਜੌਨ ਕਾਰਟਰ ਕੈਸ਼ ਸ਼ਾਮਲ ਹਨ |
ਰਿਸ਼ਤੇਦਾਰ | ਟੌਮੀ ਕੈਸ਼ (ਭਾਈ) |
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਸਾਜ਼ |
|
ਵੈੱਬਸਾਈਟ | johnnycash |
ਜੌਨ ਆਰ. ਕੈਸ਼ (ਜਨਮ ਜੇ. ਆਰ. ਕੈਸ਼; 26 ਫਰਵਰੀ 1932 – 12 ਸਤੰਬਰ 2003) ਇੱਕ ਅਮਰੀਕੀ ਗਾਇਕ-ਗੀਤਕਾਰ, ਗਿਟਾਰਵਾਦਕ, ਅਦਾਕਾਰ, ਅਤੇ ਲੇਖਕ ਸੀ। ਇਹ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਸੀ ਅਤੇ ਦੁਨੀਆ ਭਰ ਵਿੱਚ ਇਸਦੇ 9 ਕਰੋੜ ਤੋਂ ਵੱਧ ਰਿਕਾਰਡ ਵਿੱਕ ਚੁੱਕੇ ਹਨ।[1][2] ਭਾਵੇਂ ਮੁੱਖ ਤੌਰ ਉੱਤੇ ਇਸਨੂੰ ਕੰਟਰੀ ਸੰਗੀਤ ਆਈਕਾਨ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ ਪਰ ਇਸਨੇ ਵੱਖ-ਵੱਖ ਯਾਨਰਾਂ ਦੇ ਗੀਤ ਗਏ ਜਿਵੇਂ ਕਿ ਰੌਕ ਐਂਡ ਰੋਲ, ਰੌਕਾਬਿਲੀ, ਬਲੂਜ਼, ਫੋਕ, ਅਤੇ ਗੌਸਪੇਲ। ਇਸ ਕਰਾਸਓਵਰ ਅਪੀਲ ਕਾਰਨ ਕੈਸ਼ ਨੂੰ ਕੰਟਰੀ ਸੰਗੀਤ, ਰੌਕ ਐਂਡ ਰੋਲ, ਅਤੇ ਗੋਸਪੇਲ ਸੰਗੀਤ ਹੌਲ ਔਫ਼ ਫ਼ੇਮ ਵਿੱਚ ਸ਼ਾਮਲ ਹੋਣ ਦਾ ਦੁਰਲੱਭ ਸਨਮਾਨ ਪ੍ਰਾਪਤ ਹੈ।
ਮੁੱਢਲਾ ਜੀਵਨ
[ਸੋਧੋ]ਜੇ. ਆਰ. ਕੈਸ਼ ਦਾ ਜਨਮ 26 ਫਰਵਰੀ 1932 ਵਿੱਚ ਕਿੰਗਜ਼ਲੈਂਡ, ਆਰਕਾਂਸਾਸ,[3][4] ਵਿਖੇ ਰੇ ਕੈਸ਼ ਅਤੇ ਕੈਰੀ ਕਲੋਵਰੀ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਦੇ ਸੱਤ ਬੱਚਿਆਂ ਵਿੱਚੋਂ ਚੌਥੇ ਨੰਬਰ ਉੱਤੇ ਸੀ ਅਤੇ ਜਨਮ ਕ੍ਰਮ ਦੇ ਅਨੁਸਾਰ ਇਹਨਾਂ ਦੇ ਨਾਂ ਇਸ ਤਰ੍ਹਾਂ ਸਨ: ਰੌਏ, ਮਾਰਗਰੇਟ ਲੂਈਸ, ਜੈਕ, ਜੇ.ਆਰ., ਰੇਬਾ, ਜੋਐਨ, ਅਤੇ ਟੌਮੀ (ਇਹ ਵੀ ਇੱਕ ਸਫਲ ਕੰਟਰੀ ਕਲਾਕਾਰ ਬਣਿਆ)।[5][6] ਉਹ ਮੁੱਖ ਤੌਰ ਉੱਤੇ ਅੰਗਰੇਜ਼ੀ ਅਤੇ ਸਕਾਟਿਸ਼ ਮੂਲ ਦਾ ਸੀ।[7][8][9] ਬਾਲਗ ਹੁੰਦਿਆਂ ਇਸ ਨੇ ਪਤਾ ਲਗਾਇਆ ਕਿ ਇਸਦਾ ਉਪਨਾਮ 11-ਸਦੀ ਵਿੱਚ ਸਕਾਟਲੈਂਡ ਦੇ ਇਤਿਹਾਸਿਕ ਸ਼ਹਿਰ ਫਾਈਫ ਵਿੱਚ ਮੌਜੂਦ ਸੀ ਅਤੇ ਇਹ ਸਭ ਇਸਨੂੰ ਮੇਜਰ ਮਾਈਕਲ ਕ੍ਰਿਕਟਨ-ਸਟੂਅਰਟ ਨਾਲ ਮਿਲ ਕੇ ਪਤਾ ਲੱਗਿਆ ਜੋ ਉਸ ਸਮੇਂ ਫੌਕਲੈਂਡ ਦਾ ਲੇਅਰਡ (ਜਿਮੀਂਦਾਰ) ਸੀ।[3][10][11] ਕੈਸ਼ ਲੋਕ ਅਤੇ ਫਾਈਫ ਵਿੱਚ ਹੋਰਾਂ ਥਾਵਾਂ ਵਿੱਚ ਇਸਦੇ ਪਰਿਵਾਰਿਕ ਨਾਂ ਦੇ ਲੋਕ ਮੌਜੂਦ ਸਨ।[3]
ਕੰਮਕਾਜੀ ਜੀਵਨ
[ਸੋਧੋ]ਕੈਸ਼ ਨੂੰ ਅਕਸਰ "ਦ ਮੈਨ ਇਨ ਬਲੈਕ" (The Man in Black) ਕਿਉਂਕਿ ਉਹ ਅਕਸਰ ਇਸ ਤਰ੍ਹਾਂ ਦੇ ਕੱਪੜੇ ਪਾਉਂਦਾ ਸੀ ਅਤੇ ਇਸਨੂੰ ਇਸਦੀ ਭਾਰੀ ਆਵਾਜ਼ ਅਤੇ ਸ਼ਕਤੀਸ਼ਾਲੀ ਸੰਗੀਤ ਲਈ ਜਾਣਿਆ ਜਾਂਦਾ ਸੀ। ਆਪਣੇ ਕੰਮਕਾਜੀ ਜੀਵਨ ਦੀ ਸ਼ੁਰੂਆਤ ਵਿੱਚ ਇਹ ਇੱਕ ਬਾਗੀ ਸੰਗੀਤਕਾਰ ਦੇ ਤੌਰ ਉੱਤੇ ਉਭਰਿਆ ਪਰ ਬਾਅਦ ਵਿੱਚ ਇਹ ਬਹੁਤ ਹੱਦ ਤੱਕ ਨਿਮਰ ਹੋ ਗਿਆ ਸੀ।
ਇਹ ਜੇਲਾਂ ਵਿੱਚ ਕੀਤੀਆਂ ਮੁਫ਼ਤ ਪੇਸ਼ਕਾਰੀਆਂ ਲਈ ਬਹੁਤ ਮਸ਼ਹੂਰ ਸੀ ਅਤੇ ਇਹ ਇਹ ਆਪਣੀ ਜ਼ਿਆਦਾਤਰ ਪੇਸ਼ਕਾਰੀਆਂ ਇਹਨਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਸੀ, "ਸਲਾਮ, ਮੈਂ ਜੌਨੀ ਕੈਸ਼ ਹਾਂ" (Hello, I'm Johnny Cash)।
ਮੌਤ
[ਸੋਧੋ]ਇਸਦੀ ਮੌਤ12 ਸਤੰਬਰ 2003 ਨੂੰ ਸ਼ੂਗਰ ਰੋਗ ਕਾਰਨ ਕੁਝ ਪੇਚੀਦਗੀਆਂ ਕਾਰਨ 71 ਸਾਲ ਦੀ ਉਮਰ ਵਿੱਚ ਹੋਈ।[12]
ਹਵਾਲੇ
[ਸੋਧੋ]- ↑ Holden, Stephen (September 13, 2003), "Johnny Cash, Country Music Bedrock, Dies at 71", The New York Times, retrieved February 25, 2013
- ↑ Jones, Rebecca (January 14, 2014). "More Johnny Cash material will be released says son". BBC News. Retrieved February 13, 2016.
- ↑ 3.0 3.1 3.2 Miller 2003.
- ↑ Ellis, A. (2004, 01). "The man in black: Johnny cash, 1932–2003". Guitar Player, 38, 31–32, 34.
- ↑ "Johnny Cash's Funeral", Johnny and June Carter Cash Memorial, Buddy Case, archived from the original on ਅਪ੍ਰੈਲ 25, 2017, retrieved January 16, 2009
{{citation}}
: Check date values in:|archive-date=
(help) - ↑ "Reba Cash Hancock", Harpeth Family Funeral Services, Harpeth hills, archived from the original on ਜੁਲਾਈ 15, 2012, retrieved January 16, 2009
- ↑ Millar, Anna (June 4, 2006), "Celtic connection as Cash walks the line in Fife", Scotland on Sunday, Scotsman, retrieved April 12, 2011
- ↑ Cash, Roseanne (2010). A memoir. Viking Press. ISBN 978-1-101-45769-6.
- ↑ Manzoor, Sarfraz (February 7, 2010), Scottish roots of Johnny Cash, the man in black tartan, London, UK: The Guardian, retrieved April 12, 2011
- ↑ Dalton, Stephanie (January 15, 2006), "Walking the line back in time", Scotland on Sunday, Scotsman.com, archived from the original on October 21, 2007, retrieved June 28, 2007
- ↑ Cash & Carr 1997.
- ↑ "Johnny Cash Dead at Age 71". Country music. About. September 12, 2003. Archived from the original on ਦਸੰਬਰ 12, 2011. Retrieved December 31, 2011.
{{cite web}}
: Unknown parameter|dead-url=
ignored (|url-status=
suggested) (help)
ਅੱਗੇ ਪੜ੍ਹਨ ਲਈ
[ਸੋਧੋ]- ਯੋਨਾਥਾਨ ਸਿਲਵਰਮਨ, ਨੌ ਵਿਕਲਪ: ਜੌਨੀ ਨਕਦ ਅਤੇ ਅਮਰੀਕੀ ਸੱਭਿਆਚਾਰ, Amherst: ਮੈਸੇਚਿਉਸੇਟਸ ਦੀ ਯੂਨੀਵਰਸਿਟੀ, 2010, ISBN 1-55849-826-51-55849-826-5
- ਗ੍ਰੀਮ ਥਾਮਸਨ, ਦੇ ਜੀ ਉੱਠਣ ਜੌਨੀ ਨਕਦ: ਠੇਸ, ਮੁਕਤੀ, ਅਤੇ ਅਮਰੀਕੀ ਰਿਕਾਰਡਿੰਗ, ਜਬਾੜੇ ਪ੍ਰੈਸ, ISBN 978-1-906002-36-7978-1-906002-36-7
- ਕ੍ਰਿਸਟੋਫਰ ਸਿੰਘ Wren, ਜੌਨੀ ਨਕਦ: ਜੇਤੂ ਮਿਲੀ ਦਾਗ਼, ਨੂੰ ਵੀ, ਐਬੇਕਸ ਐਡੀਸ਼ਨ, ISBN 0-349-13740-40-349-13740-4
- ਰਾਬਰਟ Hilburn, ਜੌਨੀ ਨਕਦ: ਜੀਵਨ, ਵਾਪਸ ਬੇ ਿ ਕਤਾਬ, ਨ੍ਯੂ ਯਾਰ੍ਕ: ਛੋਟਾ ਜਿਹਾ ਭੂਰੇ ਅਤੇ ਕੰਪਨੀ, 2013, ISBN 978-0-316-19474-7978-0-316-19474-7(ਪੰਜਾਬ)
ਬਾਹਰੀ ਲਿੰਕ
[ਸੋਧੋ]- Sony Music's Johnny Cash website
- ਜੌਨੀ ਕੈਸ਼ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ
- "Inductee Johnny Cash", Candidates, Hit Parade Hall of Fame, archived from the original on January 6, 2008.
- ਜੌਨੀ ਕੈਸ਼ ਆਲਮਿਊਜ਼ਿਕ 'ਤੇAllMusic
- ਜੌਨੀ ਕੈਸ਼, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- "ਜੌਨੀ ਕੈਸ਼". ਫਾਈਂਡ ਅ ਗ੍ਰੇਵ. Retrieved November 30, 2013.