ਡਾ. ਗੋਪਾਲ ਸਿੰਘ ਦਰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਗੋਪਾਲ ਸਿੰਘ ਦਰਦੀ 1917-1990 ਈ.): ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਲੇਖਕ ਅਤੇ ਚਿੰਤਕ ਸਨ। 'ਦਰਦੀ' ਉਸ ਦਾ ਕਲਮੀ ਨਾਮ ਹੈ।

ਜੀਵਨ[ਸੋਧੋ]

ਡਾ. ਗੋਪਾਲ ਸਿੰਘ ਦਾ ਜਨਮ 29 ਨਵੰਬਰ 1917 ਨੂੰ ਬਰਤਾਨਵੀ ਹਿੰਦੁਸਤਾਨ ਦੇ ਪਛਮੋਤਰੀ ਸਰਹੱਦੀ ਸੂਬੇ ਦੇ ਜ਼ਿਲ੍ਹਾ ਹਜ਼ਾਰਾ ਦੇ ਪਿੰਡ ਸਰਾਏ ਨਿਆਮਤ ਖ਼ਾਨ ਵਿਚ ਸ. ਆਤਮਾ ਸਿੰਘ ਦੇ ਘਰ ਮਾਤਾ ਨਾਨਕੀ ਦੇਈ ਦੀ ਕੁੱਖੋਂ ਹੋਇਆ। ਖ਼ਾਲਸਾ ਹਾਈ ਸਕੂਲ ਹਰੀਪੁਰ ਤੋਂ ਸਕੂਲੀ ਪੜ੍ਹਾਈ ਕਰਨ ਉਪਰੰਤ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ (1932-38) ਅੰਗ੍ਰੇਜ਼ੀ ਵਿਚ ਐਮ.ਏ. ਕੀਤੀ ਅਤੇ 1943 ਵਿੱਚ ਪੀ-ਐਚ.ਡੀ. ਦੀ ਉਪਾਧੀ ਪ੍ਰਾਪਤ ਕੀਤੀ ਅਤੇ ਗਾਰਡਨ ਕਾਲਜ ਰਾਵਲਪਿੰਡੀ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

1962 ਵਿੱਚ ਉਸਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਫਿਰ 1970 ਵਿੱਚ ਬੁਲਗਾਰੀਆ ਵਿੱਚ ਰਾਜਦੂਤ ਵਜੋਂ ਭੇਜਿਆ ਗਿਆ ਸੀ। ਫਿਰ ਉਸਨੂੰ ਗੋਆ, ਦਮਨ ਅਤੇ ਦਿਉ ਦੇ ਉਪ ਰਾਜਪਾਲ ਵਜੋਂ ਤਾਇਨਾਤ ਕੀਤਾ ਗਿਆ। ਉਨ੍ਹਾਂ ਨੂੰ 1961 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਦੇ ਉੱਘੇ ਲੇਖਕ ਵਜੋਂ ਸਨਮਾਨਿਤ ਕੀਤਾ ਗਿਆ।

ਮੂਲ ਰੂਪ ਵਿੱਚ ਇੱਕ ਕਵੀ ਅਤੇ ਇੱਕ ਆਲੋਚਕ ਸੀ, ਪਰ ਉਸਨੇ ਕ੍ਰਮਵਾਰ 1966 ਵਿੱਚ ਗੁਰੂ ਗੋਬਿੰਦ ਸਿੰਘ ਅਤੇ 1969 ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਜੀਵਨੀਆਂ ਵੀ ਲਿਖੀਆਂ। ਉਸਦਾ ਯਾਦਗਾਰੀ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੈ ਜੋ ਮੂਲ ਤੌਰ ਤੇ ਵਿੱਚ ਦੋ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਇਆ ਸੀ।

ਰਚਨਾਵਾਂ[ਸੋਧੋ]

  • ਝਨਾਂ (1943)
  • ਹਨੇਰੇ ਸਵੇਰੇ (1950)
  • ਅਨਹਦ ਨਾਦ (1964) ਅੰਗਰੇਜ਼ੀ ਅਨੁਵਾਦ ਲੇਖਕ ਵੱਲੋਂ
  • ਚਾਨਣ ਦਾ ਪਹਾੜ (1976)
  • ਰੋਮਾਂਚਕ ਪੰਜਾਬੀ ਕਵੀ (1938)
  • ਪੰਜਾਬੀ ਸਾਹਿਤ ਦਾ ਇਤਿਹਾਸ
  • ਸਾਹਿਤ ਦੀ ਪਰਖ (1953)
  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ (1958)।

ਅਨੁਵਾਦ[ਸੋਧੋ]

ਆਦਿ ਗੁਰੂ ਗ੍ਰੰਥ ਸਾਹਿਬ (ਅੰਗਰੇਜ਼ੀ ਅਨੁਵਾਦ)।

ਪੰਜਾਬੀ ਸਾਹਿਤ ਦਾ ਇਤਿਹਾਸ[ਸੋਧੋ]

ਗੋਪਾਲ ਸਿੰਘ ਦਰਦੀ ਦੀ ਪੁਸਤਕ ‘ਪੰਜਾਬੀ ਸਾਹਿਤ ਦਾ ਇਤਿਹਾਸ’ ਨੂੰ ਸੱਤ ਭਾਗਾਂ ਵਿੱਚ ਵੰਡਿਆ ਗਿਆ ਹੈ।

  1. ਪੰਜਾਬ ਅਤੇ ਪੰਜਾਬੀ
  2. ਪੂਰਵ-ਨਾਨਕ ਕਾਲ
  3. ਪਿਛਲਾ ਮੁਗ਼ਲਈ ਕਾਲ
  4. ਰਣਜੀਤ ਸਿੰਘ ਕਾਲ
  5. ਅੰਗਰੇਜ਼ੀ ਰਾਜ ਦਾ ਸਮਾਂ
  6. ਨਿਚੋੜ

ਪੰਜਾਬ ਅਤੇ ਪੰਜਾਬੀ[ਸੋਧੋ]

ਅੱਜ ਕੱਲ੍ਹ ਦੀ ਪੰਜਾਬੀ ਵਸੋਂ ਉਹਨਾਂ ਆਰੀਆ ਦੀ ਔਲਾਦ ਹੈ, ਜਿਹੜੇ ਈਸਾ ਤੋਂ ਲਗਭਗ ਤਿੰਨ ਚਾਰ ਹਜ਼ਾਰ ਸਾਲ ਪਹਿਲਾਂ ਯੂਰਪ ਤੇ ਏਸ਼ੀਆ ਦੀ ਸਰਹੱਦ ਤੋਂ ਕਾਬਲ ਦੇ ਰਸਤੇ ਹਿੰਦੁਸਤਾਨ ਵਿੱਚ ਆਏ।[1] ਪੰਜਾਬੀ ਕਵਿਤਾ ਦੀ ਪਰੰਪਰਾ ਅਤੇ ਕਾਵਯ ਧਾਰਾਵਾਂ: ਪੰਜਾਬੀ ਕਵਿਤਾ ਦੀ ਪਰੰਪਰਾ ਦੋ ਕਿਸਮ ਦੀ ਹੈ,

  1. ਸੂਫ਼ੀ ਸਿੱਖ ਜਾਂ ਭਗਤੀ ਮਾਰਗ ਦੀ ਕਵਿਤਾ
  2. ਰੋਮਾਂਚਕ ਜਾਂ ਦੁਨਿਆਵੀ ਪ੍ਰੇਮ ਤੇ ਬਿਰਹਾ ਦੀ ਕਵਿਤਾ।[2]

ਅੰਗਰੇਜ਼ੀ ਰਾਜ ਦੇ ਮੁੱਢ ਤਕ ਇਹ ਪਰੰਪਰਾ ਪ੍ਰਚੱਲਿਤ ਰਹੀ ਹੈ। ਪੰਜਾਬੀ ਕਾਵਿ ਧਾਰਾਵਾਂ ਨੂੰ ਅਸੀਂ ਸੱਤ ਹਿੱਸਿਆਂ ਵਿੱਚ ਵੰਡ ਸਕਦੇ ਹਾਂ।

  1. ਲੋਕ ਕਾਵਯ
  2. ਬੀਰ ਰਸ ਦੀ ਕਵਿਤਾ
  3. ਜੋਗ ਮਾਰਗ ਦੀ ਕਵਿਤਾ
  4. ਸੂਫ਼ੀ ਕਵਿਤਾ
  5. ਸਿੱਖ ਕਵਿਤਾ
  6. ਰੋਮਾਂਚਕ ਕਵਿਤਾ
  7. ਅਖ਼ਲਾਕੀ ਕਵਿਤਾ।[3]

ਪੂਰਵ-ਨਾਨਕ ਕਾਲ[ਸੋਧੋ]

ਪੰਜਾਬੀ ਸਾਹਿਤ ਦਾ ਮੁੱਢ ਆਮ ਕਰਕੇ ਗੁਰੂ ਨਾਨਕ ਦੇਵ ਜੀ ਅਤੇ ਫ਼ਰੀਦ ਦੂਜੇ ਤੋਂ ਮੰਨਿਆ ਜਾਂਦਾ ਹੈਂ।[4] ਪੂਰਵ ਨਾਨਕ ਕਾਲ ਵਿੱਚ ਸਾਨੂੰ ਇਨ੍ਹਾਂ ਦੀਆਂ ਰਚਨਾਵਾਂ ਮਿਲਦੀਆਂ ਹਨ। ਸਾਰੇ ਵਿਦਵਾਨ ਇਸ ਰਾਇ ਨਾਲ ਸਹਿਮਤ ਹਨ ਕਿ ਪੂਰਵ ਨਾਨਕ ਕਾਲ ਵਿੱਚ ਸਾਹਿਤ ਰਚਨਾ ਹੁੰਦੀ ਰਹੀ ਹੋਵੇਗੀ। ਗੀਤ ਬੁਝਾਰਤਾਂ ਤਾਂ ਬੜੇ ਪੁਰਾਣੇ ਸਮੇਂ ਤੋਂ ਘੜੇ ਜਾਂਦੇ ਰਹੇ ਹੋਣਗੇ।[5]

ਨਾਨਕ ਕਾਲ[ਸੋਧੋ]

ਨਾਨਕ ਕਾਲ ਵਿੱਚ ਸਾਹਿਤ ਤਿੰਨ ਤਰ੍ਹਾਂ ਦਾ ਸੀ।

ਸੂਫ਼ੀ ਸਾਹਿਤ[ਸੋਧੋ]

ਮੁਸਲਮਾਨਾਂ ਦਾ ਆਵੰਦ ਦੇ ਨਾਲ ਨਾਲ ਹਿੰਦੁਸਤਾਨ ਵਿੱਚ ਸੂਫ਼ੀ ਫ਼ਕੀਰ ਵੀ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਵਿੱਚ ਫ਼ਰੀਦ ਦੂਜੇ ਦਾ ਨਾਂ ਖ਼ਾਸ ਪ੍ਰਸਿੱਧ ਹੈ।[6]

ਸਿੱਖ ਸਾਹਿਤ[ਸੋਧੋ]

ਇਸ ਦੇ ਨਾਲ ਨਾਲ ਹਿੰਦੂਆਂ ਵਿੱਚ ਭਗਤੀ ਲਹਿਰ ਜ਼ੋਰਾਂ ਤੇ ਸੀ ਪਰ ਸਿੱਖ ਗੁਰੂ ਸਾਹਿਬਾਨ ਜਿੱਤੇ ਭਗਤੀ ਲਹਿਰ ਦੇ ਪ੍ਰਗਟਾਉ ਸਨ, ਉਥੇ ਇਸ ਦੇ ਦੋਸ਼ ਵੀ ਦੂਰ ਕਰਨ ਦੇ ਆਹਰੇ ਲੱਗੇ ਹੋਏ ਸਨ।[6]

ਰੋਮਾਂਚਕ ਕਵਿਤਾ[ਸੋਧੋ]

ਸੂਫ਼ੀ ਤੇ ਸਿੱਖ ਕਵਿਤਾ ਦੇ ਪ੍ਰਤੀਕਰਮ ਦੇ ਤੌਰ 'ਤੇ ਦਿਲ ਪੀੜ੍ਹਾਂ ਮੱਠੀਆਂ ਕਰਨ ਲਈ ਜਾਂ ਖ਼ਬਰੇ ਫ਼ਾਰਸੀ ਦੀ ਇਸ਼ਕੀਆ ਕਵਿਤਾ ਦੇ ਅਸਰ ਹੇਠ ਪੰਜਾਬੀ ਵਿੱਚ ਵੀ ਮੁਗ਼ਲਾਂ ਦੇ ਸਮੇਂ ਮਨੁੱਖੀ ਪ੍ਰੀਤ ਦੀਆਂ ਕਹਾਣੀਆਂ ਕਵਿਤਾ ਵਿੱਚ ਲਿਖੀਆਂ ਗਈਆਂ।[7]

ਪਿਛਲਾ ਮੁਗ਼ਲਈ ਕਾਲ[ਸੋਧੋ]

ਔਰੰਗਜ਼ੇਬ ਦੀ ਮੌਤ ਪਿੱਛੋਂ ਮੁਗ਼ਲਈ ਰਾਜ ਦੀ ਕੇਂਦਰੀ ਤਾਕਤ ਕਾਫੀ ਕਮਜ਼ੋਰ ਹੋ ਗਈ। ਇਸ ਵੇਲੇ ਦੇ ਸਾਹਿਤ ਦੇ ਖੇਤਰ ਖੁੱਲ੍ਹਾਂ ਮਜ਼੍ਹਬੀ ਪੱਖਪਾਤ ਤੋਂ ਉਚੇਰਾ ਅਤੇ ਮਨੁੱਖੀ ਜੀਵਨ ਦੇ ਵਧੀਕ ਨੇੜੇ ਹੈ।[8]

ਰਣਜੀਤ ਸਿੰਘ ਕਾਲ[ਸੋਧੋ]

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬੀਆਂ ਦਾ ਸਾਂਝਾ ਰਾਜ ਸੀ, ਭਾਵੇਂ ਕਚਹਿਰੀਆਂ ਦੀ ਬੋਲੀ ਫ਼ਾਰਸੀ ਨੂੰ ਬਦਲਣ ਦਾ ਮੌਕਾ ਮਹਾਰਾਜੇ ਨੂੰ ਨਾ ਮਿਲਿਆ। ਤਾਂ ਵੀ ਉਸ ਸਮੇਂ ਪੰਜਾਬੀ ਨੇ ਦੇਸ਼ ਦੇ ਹਰ ਹਿੱਸੇ ਵਿੱਚ ਕਵੀ ਅਤੇ ਲਿਖਾਰੀ ਪੈਦਾ ਕਰ ਦਿੱਤੇ।[9] ਇਸ ਸਮੇਂ ਕਵੀਆਂ ਨੇ ਦੇਸ਼ ਪਿਆਰ ਦੀ ਕਵਿਤਾ ਅਤੇ ਵਾਰਤਕ ਦੀ ਰਚਨਾ ਕੀਤੀ।

ਅੰਗਰੇਜ਼ੀ ਰਾਜ ਦਾ ਸਮਾਂ[ਸੋਧੋ]

ਪੰਜਾਬ ਹਿੰਦੁਸਤਾਨ ਦਾ ਸਭ ਤੋਂ ਆਖ਼ਰੀ ਅਤੇ ਬਲਵਾਨ ਰਾਜ ਸੀ ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਇਆ, ਪਰ 1857 ਦੇ ਗ਼ਦਰ ਵਿੱਚ ਅੰਗਰੇਜ਼ਾਂ ਦੀ ਜ਼ਿੱਦ ਤੇ ਪੰਜਾਬੀ ਰਿਆਸਤ ਤੇ ਸਰਦਾਰਾਂ ਦੇ ਆਪੋ ਆਪਣੇ ਕਾਰਨਾਂ ਕਰਕੇ ਅੰਗਰੇਜ਼ੀ ਸਰਕਾਰ ਦੀ ਸਹਾਇਤਾ ਨੇ ਸਾਰੀਆਂ ਆਸਾਂ ਮਿਟਾ ਦਿੱਤੀਆਂ।[10] ਅੰਗਰੇਜ਼ੀ ਰਾਜ ਸਮੇਂ ਰਹੱਸਵਾਦੀ ਕਵਿਤਾ, ਰੋਮਾਂਚਕ, ਦੇਸ਼ ਪਿਆਰ ਦੀ ਕਵਿਤਾ, ਹਾਸ ਰਸ ਦੀ ਕਵਿਤਾ, ਨਾਵਲ, ਨਾਟਕ, ਕਹਾਣੀ, ਲੇਖ ਆਦਿ ਦੀ ਰਚਨਾ ਕੀਤੀ ਗਈ।

ਡਾ. ਗੋਪਾਲ ਸਿੰਘ ਦਰਦੀ ਦੀ ਪੁਸਤਕ "ਪੰਜਾਬੀ ਲੇਖ" ਬਾਰੇ ਚਰਚਾ[ਸੋਧੋ]

‘ਪੰਜਾਬੀ ਲੇਖ’ ਪੁਸਤਕ ਡਾ. ਗੋਪਾਲ ਸਿੰਘ ਦਰਦੀ ਨੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੀ ਹੈ। ਗੋਪਾਲ ਸਿੰਘ ਦਰਦੀ ਦੀ ਪੁਸਤਕ ‘ਪੰਜਾਬੀ ਲੇਖ’ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।

  1. ਪਹਿਲਾ ਭਾਗ ਸਾਹਿਤਕ
  2. ਦੂਜਾ ਭਾਗ ਭਾਈਚਾਰਕ
  3. ਤੀਜਾ ਭਾਗ ਦੁਨੀਆ ਅਤੇ ਉਸ ਦੇ ਲੋਕ
  4. ਚੌਥਾ ਭਾਗ ਰਾਜਨੀਤਕ
  5. ਪੰਜਵਾਂ ਭਾਗ ਧਾਰਮਿਕ
  6. ਛੇਵਾਂ ਭਾਗ ਵਾਰਤਕ

ਪਹਿਲਾ ਭਾਗ ਸਾਹਿਤਕ[ਸੋਧੋ]

ਪਹਿਲਾ ਭਾਗ ਸਾਹਿਤਕ ਵਿੱਚ ਕਵਿਤਾ, ਨਾਟਕ, ਨਾਵਲ, ਨਿੱਕੀ ਕਹਾਣੀ ਅਤੇ ਲੋਕ ਗੀਤ ਸ਼ਾਮਿਲ ਕੀਤੇ ਗਏ ਹਨ। ਕੁੱਝ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਦੇ ਰਹੀ ਹਾਂ,

  • ਕਵਿਤਾ

“ਪੰਜਾਬੀ ਸਾਹਿਤ ਵਿੱਚ ਕਵਿਤਾਵਾਂ ਵੀ ਲਿਖੀਆਂ ਜਾਂਦੀਆਂ ਸਨ ਪਰ ਜਿਹੜੇ ਸਭ ਤੋਂ ਪੁਰਾਣੇ ਨਮੂਨੇ ਸਾਨੂੰ ਪੰਜਾਬੀ ਕਵਿਤਾ ਦੇ ਮਿਲਦੇ ਹਨ। ਉਹਨਾਂ ਤੋਂ ਜਾਪਦਾ ਹੈ ਕਿ ਪੁਰਾਣੀ ਕਵਿਤਾ ਬੀਰ ਰਸ ਵਾਲੀ ਸੀ।”[11] ਪੰਜਾਬ ਦੇ ਲੋਕ ਗੀਤ: “ਪੰਜਾਬ ਦੇ ਲੋਕ ਗੀਤ ਪੰਜਾਬੀਆਂ ਚਾਅ ਮਲ੍ਹਾਰਾਂ ਨਾਲ ਡੁੱਲ੍ਹਦੇ, ਦਿਲਾਂ ਦੀ ਆਪ-ਮੁਹਾਰੀਆਂ ਉਛਾਲਾਂ ਹਨ। ਇਨ੍ਹਾਂ ਗੀਤਾਂ ਵਿੱਚ ਪੰਜਾਬਣ ਦੀ ਰੂਹ ਹੈ, ਜਾਨ ਹੈ। ਇਨ੍ਹਾਂ ਕਰਕੇ ਹੀ ਪੰਜਾਬ ਜਿਊਂਦਾ ਰਹੇਗਾ।”[12]

ਦੂਜਾ ਭਾਗ ਭਾਈਚਾਰਕ[ਸੋਧੋ]

ਦੂਜਾ ਭਾਗ ਭਾਈਚਾਰਕ ਵਿੱਚ ਹਿੰਦੂ ਮੁਸਲਮਾਨ ਏਕਤਾ, ਸਿਨੇਮਾ ਦੇਖਣ ਦੇ ਲਾਭ, ਇਸਤਰੀ ਵਿੱਦਿਆ, ਬੇਰੁਜ਼ਗਾਰੀ ਸ਼ਾਮਿਲ ਹਨ। ਇਨ੍ਹਾਂ ਵਿੱਚ ਕੁੱਝ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਹਿੰਦੂ ਮੁਸਲਿਮ ਏਕਤਾ

ਹਿੰਦੁਸਤਾਨ ਵਿੱਚ ਇਸ ਵੇਲੇ ਵੱਡੀਆਂ ਕੌਮਾਂ ਕੇਵਲ ਦੋ ਹੀ ਆਬਾਦ ਹਨ। ਹਿੰਦੂ ਅਤੇ ਮੁਸਲਮਾਨ। ਚਾਲੀ ਕਰੋੜ ਦੀ ਵਸੋਂ ਵਿੱਚ ਤਿੰਨ ਚੌਥਾਈ ਹਿੰਦੂ ਹਨ ਅਤੇ ਇੱਕ ਚੁਥਾਈ ਮੁਸਲਮਾਨ। ਜਿਹੜੇ ਮੁਸਲਮਾਨ ਵੈਸੇ ਵੱਸਦੇ ਹਨ, ਉਹਨਾਂ ਵਿਚੋਂ ਬਹੁਤ ਘੱਟ ਅਜਿਹੇ ਹੋਣਗੇ, ਜਿਹੜੇ ਅਰਬ, ਈਰਾਨ ਅਫ਼ਗ਼ਾਨਿਸਤਾਨ ਜਾਂ ਕਿਸੇ ਹੋਰ ਬਾਹਰਲੇ ਮੁਲਕ ਵਿਚੋਂ ਇੱਥੇ ਆ ਕੇ ਵਸੋ ਹੋਣ ਜਾਂ ਜਿਹਨਾਂ ਦੀ ਨਸਲ ਆਰੀਆ ਨਾ ਹੋਵੇ।[13]

ਤੀਜਾ ਭਾਗ ਦੁਨੀਆ ਅਤੇ ਉਸ ਦੇ ਲੋਕ[ਸੋਧੋ]

ਦੁਨੀਆ ਅਤੇ ਉਸ ਦੇ ਲੋਕ ਵਿੱਚ ਦੁਨੀਆ ਦੀ ਕਹਾਣੀ, ਜਾਪਾਨ, ਵਿੱਦਿਆ, ਅੱਜ ਦੀ ਦੁਨੀਆਂ, ਮਜ਼ਦੂਰੀ ਦੀ ਇੱਜ਼ਤ, ਧਰਮ ਸ਼ਾਮਿਲ ਹਨ। ਇਨ੍ਹਾਂ ਵਿੱਚ ਕੁੱਝ ਹੇਠ ਲਿਖੇ ਅਨੁਸਾਰ ਹਨ,

  • ਅੱਜ ਦੀ ਦੁਨੀਆ

“ਇਸ ਵੇਲੇ ਦੁਨੀਆ ਇਤਨੀ ਤੇਜ਼ੀ ਨਾਲ ਉੱਨਤੀ ਕਰ ਰਹੀ ਹੈ ਕਿ ਵੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਜਿਹੜੇ ਦੇਸ਼ ਕੁੱਝ ਵਰ੍ਹੇ ਪਹਿਲਾਂ ਬੜੇ ਨਿਤਾਣੇ, ਅਨਪੜ੍ਹ ਅਤੇ ਪਿਛਾਂਹ ਖਿੱਚੂ ਸਨ, ਉਹ ਅੱਜ ਦੁਨੀਆ ਦੀ ਤਾਕਤ ਤੇ ਗਿਆਨ ਵਿੱਚ ਅਗਵਾਈ ਕਰ ਰਹੇ ਹਨ।”[14]

ਭਾਗ ਚੌਥਾ ਰਾਜਨੀਤਕ[ਸੋਧੋ]

ਵਿਚ ਲੋਕ ਰਾਜ ਕਿ ਇੱਕ ਪੁਰਖਾ ਰਾਜ, ਦੁਨੀਆ ਦੇ ਨਿਜ਼ਾਮ, ਗੁੰਝਲਾਂ, ਅਮਨ ਕਿ ਜੰਗ ਸ਼ਾਮਿਲ ਹਨ। ਇਹਨਾਂ ਬਾਰੇ ਕੁਝ ਕੁ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ

  • ਲੋਕ ਰਾਜ ਕਿ ਇੱਕ ਪੁਰਖਾ ਰਾਜ

ਲੋਕ ਰਾਜ ਕਿ ਇੱਕ ਪੁਰਖਾ ਰਾਜ ਵਿੱਚ ਲੋਕ ਰਾਜੇ ਅਮਰੀਕਾ ਦੇ ਇੱਕ ਬੀਤ ਚੁੱਕੇ ਪ੍ਰਧਾਨ ਇਬਰਾਹੀਮ ਲਿੰਕਨ ਦੇ ਆਖਣ ਅਨੁਸਾਰ ਉਹ ਹਕੂਮਤ ਹੈ, ਜਿਹੜੀ ਲੋਕਾਂ ਦੀ ਬਣੀ ਹੋਈ ਹੋਵੇ ਤੇ ਲੋਕ ਭਲਾਈ ਵਾਸਤੇ ਕੰਮ ਕਰੇ।[15]

ਭਾਗ ਪੰਜਵਾਂ ਧਾਰਮਿਕ[ਸੋਧੋ]

ਇਸ ਭਾਗ ਵਿੱਚ ਕੀ ਮਜ਼੍ਹਬ ਦੀ ਹੋਂਦ ਜ਼ਰੂਰੀ ਹੈ। ਸਾਇੰਸ ਤੇ ਧਰਮ ਸ਼ਾਮਿਲ ਹਨ।

  • ਕੀ ਮਜ਼੍ਹਬ ਦੀ ਹੋਂਦ ਜ਼ਰੂਰੀ ਹੈ

ਮਜ਼੍ਹਬ ਪੂਰਨ ਸਿੰਘ ਦੇ ਆਖਣ ਅਨੁਸਾਰ, ਉੱਚ ਸੁੱਚਾ ਤੀਖਣ ਤੇ ਜੀਂਦਾ ਧਿਆਨੀ ਪਿਆਰ ਹੈ। ਜਿਸ ਮਨੁੱਖ ਦੇ ਅੰਦਰ ਦਿਸਦੇ ਤੋਂ ਅਣਦਿਸਦੇ ਬ੍ਰਹਿਮੰਡ ਦੀ ਏਕਤਾ, ਪਸ਼ੂ ਪੰਛੀ ਮਨੁੱਖ ਦੀ ਸਾਂਝ, ਗ਼ਮ ਖ਼ੁਸ਼ੀਆਂ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਕੁਰਬਾਨੀ ਸਤਿਕਾਰ ਤੇ ਪਿਆਰ ਦਾ ਗਿਆਨ ਹੋ ਜਾਂਦਾ ਹੈ, ਉਹ ਬੰਦਾ ਧਾਰਮਿਕ ਹੈ।[16]

ਭਾਗ ਛੇਵਾਂ ਵਾਰਤਕ[ਸੋਧੋ]

ਪੰਜਾਬੀ ਸਾਹਿਤ ਵਿੱਚ ਵਾਰਤਕ ਦੀ ਬੜੀ ਥੁੜ ਹੈ, ਐਮ ਕਰਕੇ ਕਵਿਤਾ ਹੀ ਪੈਦਾ ਹੁੰਦੀ ਰਹੀ ਹੈ। ਇਸ ਦੇ ਵੱਡਾ ਕਾਰਨ ਇਹ ਹੈ ਕਿ ਵਾਰਤਕ ਦਲੀਲ ਤੇ ਵਿਚਾਰ ਦੀ ਬੋਲੀ ਹੈ।[17]

ਹਵਾਲੇ[ਸੋਧੋ]

  1. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 1
  2. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 12
  3. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 15
  4. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 16
  5. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 19
  6. 6.0 6.1 ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 21
  7. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 44
  8. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 54
  9. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 77
  10. ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਮਾਡਰਨ ਪਬਲੀਕੇਸ਼ਨਜ਼, ਲਾਹੌਰ, 1942, ਪੰਨਾ 92
  11. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 13
  12. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 85
  13. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 109
  14. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 230
  15. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 273
  16. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 309
  17. ਡਾ. ਗੋਪਾਲ ਸਿੰਘ ਦਰਦੀ, ਪੁਸਤਕ ਪੰਜਾਬੀ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ,ਪੰਨਾ 321