ਨਫੀਸਾ ਜ਼ੋਸੇਫ
ਨਫੀਸਾ ਜ਼ੋਸੇਫ ਇੱਕ ਭਾਰਤੀ ਮਾਡਲ ਅਤੇ ਵੀਡੀਓ ਜੌਕੀ ਸੀ। ਉਸਨੇ 1997 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ।
ਜੀਵਨ
[ਸੋਧੋ]ਨਫੀਸਾ ਜ਼ੋਸੇਫ ਦਾ ਜਨਮ 28 ਮਾਰਚ 1978 ਨੂੰ ਬੰਗਲੌਰ (ਭਾਰਤ) ਵਿਖੇ ਹੋਇਆ।[1] ਉਸ ਨੇ ਮੁਢਲੀ ਪੜ੍ਹਾਈ ਬੰਗਲੌਰ ਦੇ ਬਿਸ਼ਪ ਕਾਟਨ ਸਕੂਲ ਤੋਂ ਕੀਤੀ ਅਤੇ ਫਿਰ ਉਹ ਸੇਂਟ ਜ਼ੋਸੇਫ ਕਾਲਜ ਵਿੱਚ ਪੜ੍ਹੀ। ਨਫੀਸਾ ਦੇ ਪਿਤਾ ਨਿਰਮਲ ਜੋਸੇਫ ਕੈਥੋਲਿਕ ਸਨ ਜਦੋਂਕਿ ਉਸ ਦੀ ਮਾਂ ਬੰਗਾਲੀ ਸੀ। ਨਫੀਸਾ ਦੀ ਮਾਂ ਊਥਾ ਜ਼ੋਸੇਫ ਅਸਲ ਵਿੱਚ ਰਵਿੰਦਰ ਨਾਥ ਟੈਗੋਰ ਦੇ ਪਰਿਵਾਰ ਨਾਲ ਸਬੰਧ ਰੱਖਦੀ ਸੀ ਅਤੇ ਨਾਇਕਾ ਸ਼ਰਮੀਲਾ ਟੈਗੋਰ ਦੀ ਰਿਸ਼ਤੇ ’ਚ ਭੈਣ ਲੱਗਦੀ ਸੀ। ਬਚਪਨ ਵਿੱਚ ਹੀ ਨਫੀਸਾ ਨੂੰ ਅਦਾਕਾਰੀ ਦਾ ਸ਼ੌਕ ਜਾਗ ਪਿਆ। 12 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਰਿਸ਼ਤੇਦਾਰ ਦੇ ਕਹਿਣ ’ਤੇ ਪਹਿਲਾ ਮਾਡਲਿੰਗ ਅਸਾਈਨਮੈਂਟ ਕੀਤਾ ਸੀ। ਇਸ ਤੋਂ ਬਾਅਦ ਉਹ ਪੂਰੀ ਤਿਆਰੀ ਨਾਲ ਇਸ ਖੇਤਰ ਵਿੱਚ ਆ ਗਈ। ਉਸ ਨੇ 1997 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਖ਼ਿਤਾਬ ਨੂੰ ਜਿੱਤਣ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਮਾਡਲ ਸੀ। ਇਸ ਤੋਂ ਬਾਅਦ ਨਫੀਸਾ ਨੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਪਹਿਲੇ 10 ਸਥਾਨਾਂ ’ਚ ਜਗ੍ਹਾ ਬਣਾਈ। ਨਫੀਸਾ ਨੇ ਫ਼ਿਲਮਾਂ ਦੇ ਨਾਲ ਟੀਵੀ ਲੜੀਵਾਰਾਂ ਵਿੱਚ ਵੀ ਕੰਮ ਕੀਤਾ। ਉਹ ‘ਐਮ.ਟੀਵੀ ਇੰਡੀਆ ਵੀਜੇ ਹੰਟ’ ਵਿੱਚ ਜੱਜ ਬਣੀ। ਉਸ ਨੇ ਐਮ ਟੀਵੀ ਦੇ ਸ਼ੋਅ ਹਾਊਸ ਫੁੱਲ ਨੂੰ ਪੰਜ ਸਾਲ ਹੋਸਟ ਕੀਤਾ। ਉਸ ਨੇ ਸੋਨੀ ਟੀ ਵੀ ਦੇ ‘ਸੀ ਏ ਟੀ ਐਸ’ ਸਮੇਤ ਕਈ ਸ਼ੋਅ ਕੀਤੇ। ਕਈ ਸ਼ੋਅਜ਼ ਵਿੱਚ ਉਸ ਨੇ ਅਦਾਕਾਰੀ ਕੀਤੀ ਅਤੇ ਕਈਆਂ ਵਿੱਚ ਹੋਸਟ ਬਣੀ। ਸਾਲ 2004 ਵਿੱਚ ਉਸ ਨੇ ਸਟਾਰ ਵਰਲਡ ਉੱਪਰ ਸਟਾਈਲ ਨਾਮ ਦਾ ਇੱਕ ਸ਼ੋਅ ਪੇਸ਼ ਕੀਤਾ। ਉਸ ਨੇ ਗਰਲਜ਼ ਨਾਮ ਦੀ ਇੱਕ ਪੱਤ੍ਰਿਕਾ ਦਾ ਸੰਪਾਦਨ ਵੀ ਕੀਤਾ। ਨਫੀਸਾ ਪਸ਼ੂ ਪ੍ਰੇਮੀ ਵੀ ਸੀ ਤੇ ਉਸ ਨੇ ਕਈ ਸਮਾਜਿਕ ਸੰਸਥਾਵਾਂ ਲਈ ਪ੍ਰਚਾਰ ਵੀ ਕੀਤਾ। ਇਸ ਤੋਂ ਇਲਾਵਾ ਉਹ ਇੱਕ ਅਖ਼ਬਾਰ ਵਿੱਚ ਹਫ਼ਤਾਵਾਰੀ ਕਾਲਮ ਵੀ ਲਿਖਦੀ ਸੀ ਜਿਸ ਵਿੱਚ ਉਹ ਪਸ਼ੂਆਂ ਦੀ ਭਲਾਈ ਲਈ ਮੁੱਦੇ ਚੁਕਦੀ ਸੀ।[2]
ਮੌਤ
[ਸੋਧੋ]ਉਸ ਨੇ 29 ਜੁਲਾਈ 2004 ਨੂੰ ਮੁੰਬਈ ਸਥਿਤ ਆਪਣੇ ਘਰ ਵਿੱਚ ਹੀ ਆਪਣੇ ਆਪ ਨੂੰ ਫਾਂਸੀ ਲਾ ਕੇ ਖ਼ੁਦਕੁਸ਼ੀ ਲਈ।[3] ਉਸ ਦੀ ਮਾਂ ਦੇ ਅਨੁਸਾਰ ਉਹ ਆਪਣੇ ਮੰਗੇਤਰ ਗੌਤਮ ਖੰਡੂਜਾ ਤੋਂ ਧੋਖਾ ਖਾ ਕੇ ਨਿਰਾਸ਼ ਹੋ ਗਈ ਸੀ।[4] ਉਸ ਦੀ ਮਾਂ ਅਨੁਸਾਰ ਗੌਤਮ ਨੇ ਆਪਣੇ ਆਪ ਨੂੰ ਤਲਾਕ ਸ਼ੁਦਾ ਦੱਸਿਆ ਸੀ, ਪਰ ਉਸ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਨਹੀਂ ਸੀ ਲਿਆ। ਇਸ ਬਾਰੇ ਪਤਾ ਲੱਗਣ ’ਤੇ ਨਫੀਸਾ ਨਿਰਾਸ਼ ਹੋ ਗਈ ਤੇ ਖ਼ੁਦ ਨੂੰ ਫਾਂਸੀ ਲਾ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਗਈ।
ਹਵਾਲੇ
[ਸੋਧੋ]- ↑ "Nafisa Joseph 1978-2004". MiD DAY. 2004-07-31. Retrieved 2011-04-23.
- ↑ "Nafisa Joseph profile on Femina Miss India". Archived from the original on 2012-07-17. Retrieved 2016-04-05.
{{cite web}}
: Unknown parameter|dead-url=
ignored (|url-status=
suggested) (help) - ↑ Goshwami, Kanta. "Nafisa Joseph - murder or suicide? The behind the scene real story." India Daily. 30 July 2004. Archived 27 April 2006[Date mismatch] at the Wayback Machine.
- ↑ "Trial in Nafisa Joseph suicide case stayed". The Hindu. Nov 30, 2005. Archived from the original on ਜਨਵਰੀ 25, 2013. Retrieved ਅਪ੍ਰੈਲ 5, 2016.
{{cite web}}
: Check date values in:|access-date=
(help); Unknown parameter|dead-url=
ignored (|url-status=
suggested) (help)