ਸਮੱਗਰੀ 'ਤੇ ਜਾਓ

ਨਾਗਾਸਾਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਗਾਸਾਕੀ
長崎市
ਨਾਗਾਸਾਕੀ ਸ਼ਹਿਰ
Nagasaki's waterfront area
Nagasaki's waterfront area
Flag of ਨਾਗਾਸਾਕੀ
ਨਾਗਾਸਾਕੀ ਪ੍ਰੀਫ਼ੇਕਚਰ ਵਿੱਚ ਨਾਗਾਸਾਕੀ ਦੀ ਸਥਿਤੀ
ਨਾਗਾਸਾਕੀ ਪ੍ਰੀਫ਼ੇਕਚਰ ਵਿੱਚ ਨਾਗਾਸਾਕੀ ਦੀ ਸਥਿਤੀ
ਦੇਸ਼ਜਾਪਾਨ
ਖੇਤਰਕਿਉਸ਼ੂ
ਪ੍ਰੀਫ਼ੇਕਚਰਨਾਗਾਸਾਕੀ ਪ੍ਰੀਫ਼ੇਕਚਰ
ਜ਼ਿਲ੍ਹਾn/a
ਸਰਕਾਰ
 • ਮੇਅਰTomihisa Taue (2007-)
ਖੇਤਰ
 • ਕੁੱਲ406.35 km2 (156.89 sq mi)
 • Land241.20 km2 (93.13 sq mi)
 • Water165.15 km2 (63.76 sq mi)
ਆਬਾਦੀ
 (1 ਜਨਵਰੀ 2009)
 • ਕੁੱਲ4,46,007
 • ਘਣਤਾ1,100/km2 (3,000/sq mi)
ਸਮਾਂ ਖੇਤਰਯੂਟੀਸੀ+9 (Japan Standard Time)
- ਰੁੱਖChinese tallow tree
- ਫੁੱਲHydrangea
Phone number095-825-5151
Address2-22 Sakura-machi, Nagasaki-shi, Nagasaki-ken
850-8685
ਵੈੱਬਸਾਈਟwww.city.nagasaki.lg.jp

ਨਾਗਾਸਾਕੀ (長崎市 ਨਾਗਾਸਾਕੀ-ਸ਼ੀ?) (listen ) ਜਾਪਾਨ ਵਿੱਚ ਨਾਗਾਸਾਕੀ ਪ੍ਰੀਫ਼ੇਕਚਰ ਦਾ ਸਭ ਤੋਂ ਬੜਾ ਸ਼ਹਿਰ ਅਤੇ ਰਾਜਧਾਨੀ ਹੈ। ਇਹ ਸ਼ਹਿਰ 16 ਵੀਂ ਸਦੀ ਵਿੱਚ ਪੁਰਤਗੇਜੀਆਂ ਨੇ ਆਬਾਦ ਕੀਤਾ ਸੀ। ਇਸ ਵਜ੍ਹਾ ਨਾਲ ਇਹ ਸ਼ਹਿਰ ਯੂਰਪੀ ਸ਼ਹਿਰੀਆਂ ਲਈ ਅਹਿਮ ਸਥਾਨ ਬਣ ਗਿਆ ਅਤੇ ਹੁਣ ਇਸ ਵਿੱਚ ਮੌਜੂਦ ਈਸਾਈ ਗਿਰਜੇ ਯੂਨੈਸਕੋ ਨੇ ਦੁਨੀਆ ਦੀਆਂ ਵਿਰਾਸਤੀ ਇਮਾਰਤਾਂ ਵਿੱਚ ਸ਼ਾਮਿਲ ਕਰ ਕਰ ਦਿੱਤੇ ਹਨ। ਇਹ ਇੱਕ ਜ਼ਮਾਨੇ ਵਿੱਚ ਜਾਪਾਨ ਦੀ ਅਹਿਮ ਫ਼ੌਜੀ ਬੰਦਰਗਾਹ ਸੀ। ਦੂਸਰੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਹੀਰੋਸ਼ੀਮਾ ਤੋਂ ਬਾਅਦ ਇੱਥੇ ਹੀ ਦੂਜਾ ਐਟਮ ਬੰਬ ਗਿਰਾਇਆ ਸੀ।[1]

ਸਥਾਪਨਾ

[ਸੋਧੋ]

ਬੰਬ ਇਤਿਹਾਸ

[ਸੋਧੋ]

ਦੂਜਾ ਸੰਸਾਰ ਜੰਗ ਸਮੇਂ ਜਪਾਨ ਉੱਤੇ ਕਈ ਮਹੀਨੇ ਭਾਰੀ ਬੰਬਾਰੀ ਕਰਨ ਪਿੱਛੋਂ ਸੰਯੁਕਤ ਰਾਜ ਅਮਰੀਕਾ ਨੇ 26 ਜੁਲਾਈ, 1945 ਨੂੰ ਜਪਾਨ ਨੂੰ ਆਤਮ-ਸਮਰਪਣ ਕਰਨ ਲਈ ਤਾੜਨਾ ਕੀਤੀ ਸੀ ਜਿਸ ਨੂੰ ਜਪਾਨ ਨੇ ਨਜ਼ਰਅੰਦਾਜ਼ ਕੀਤਾ ਸੀ। ਇਸ ਪਿੱਛੋਂ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਦੇ ਹੁਕਮਾਂ ਨਾਲ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ, ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਕ੍ਰਮਵਾਰ 6 ਅਗਸਤ ਅਤੇ 9 ਅਗਸਤ ਨੂੰ ਐਟਮ ਬੰਬ ਸੁੱਟ ਦਿੱਤੇ ਸਨ। ਅਮਰੀਕਾ ਵੱਲੋਂ ਐਟਮ ਬੰਬਾਂ ਦਾ ਨਿਸ਼ਾਨਾ ਬਣਾਉਣ ਲਈ ਜਪਾਨ ਦੇ ਚਾਰ ਸ਼ਹਿਰਾਂ ਹੀਰੋਸ਼ੀਮਾ, ਕੋਕੂਰਾ, ਨਾਗਾਸਾਕੀ ਅਤੇ ਨਾਈਗਟਾ ਨੂੰ ਚੁਣਿਆ ਗਿਆ ਸੀ ਜਿਹਨਾਂ ਤਕ ਯੁੱਧ ਕਾਰਨ ਪਹੁੰਚ ਘੱਟ ਹੋ ਸਕੀ ਸੀ। ਹੀਰੋਸ਼ੀਮਾ ਦੀ ਪਰਮਾਣੂ ਦੁਰਘਟਨਾ ਤੋਂ ਤਿੰਨ ਦਿਨ ਬਾਅਦ 9 ਅਗਸਤ, 1945 ਨੂੰ ਜਦ ਜਪਾਨ ਅਜੇ ਵਿਨਾਸ਼ ਦੇ ਸਮੰੁਦਰ ਵਿੱਚ ਗੋਤੇ ਖਾ ਹੀ ਰਿਹਾ ਸੀ ਤਾਂ ਅਮਰੀਕਾ ਨੇ ਦੂਜਾ ਭਿਆਨਕ ਵਾਰ ਨਾਗਾਸਾਕੀ ਸ਼ਹਿਰ ਉੱਤੇ ਕੀਤਾ। ਹੀਰੋਸ਼ੀਮਾ ਤੋਂ ਬਾਅਦ ਅਮਰੀਕਾ ਦਾ ਅਗਲਾ ਨਿਸ਼ਾਨਾ ਕੋਕੂਰਾ ਨਾਂ ਦਾ ਸ਼ਹਿਰ ਸੀ ਪਰ ਕੋਕੂਰਾ ਉੱਪਰ ਧੁੰਦ ਪਈ ਹੋਣ ਕਰਕੇ ਇਸ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ। ਸੋ ਇਸ ਨੇ ਆਪਣਾ ਰੁਖ਼ ਨਾਗਾਸਾਕੀ ਸ਼ਹਿਰ ਵੱਲ ਕਰ ਲਿਆ ਜੋ ਕਿ ਅਗਲੀ ਤਰਜੀਹ ਸੀ। ਇਸ ਨੇ ਨਾਗਾਸਾਕੀ ਉੱਪਰ ਐਟਮ ਬੰਬ ‘ਫੈਟ ਮੈਨ’ ਸੁੱਟਿਆ ਜੋ ਕਿ ਸਵੇਰ ਦੇ 11 ਵੱਜ ਕੇ 2 ਮਿੰਟ ’ਤੇ ਫਟਿਆ ਸੀ। ਨਾਗਾਸਾਕੀ ਸ਼ਹਿਰ ਪਹਾੜਾਂ ਅਤੇ ਨਦੀਆਂ ਦੁਆਰਾ ਵੰਡਿਆ ਹੋਣ ਕਰਕੇ ਆਕਾਰ ਵਿੱਚ ਉੱਘੜ-ਦੁੱਘੜ ਨੇ ਅਜਿਹੇ ਆਕਾਰ ਨੇ ਜ਼ਿਆਦਾ ਤਬਾਹੀ ਹੋਣ ਤੋਂ ਕੁਝ ਬਚਾਅ ਕਰ ਦਿੱਤਾ। ਇਸ ਤੋਂ ਇਲਾਵਾ ਜਿੱਥੇ ਬੰਬ ਫਟਿਆ ਸੀ। ਉਸ ਦੇ ਥੱਲੇ ਕੋਈ ਇਮਾਰਤ ਵੀ ਨਹੀਂ ਸੀ। ਫਿਰ ਵੀ ਤਬਾਹੀ ਇੰਨੀ ਘੱਟ ਨਹੀਂ ਸੀ। ਸ਼ਹਿਰ ਦੀ ਕਰੀਬ ਢਾਈ ਲੱਖ ਦੀ ਅਬਾਦੀ ਵਿੱਚੋਂ ਕਰੀਬ 75,000 ਲੋਕ ਮਾਰੇ ਗਏ ਅਤੇ ਇੰਨੇ ਹੀ ਹੋਰ ਜ਼ਖ਼ਮੀ ਹੋ ਗਏ।

ਅਬਾਦੀ

[ਸੋਧੋ]

ਸਮੱਸਿਆ

[ਸੋਧੋ]

ਹਵਾਲੇ

[ਸੋਧੋ]
  1. Hakim, Joy (1995). A History of Us: War, Peace and all that Jazz. New York: Oxford University Press. ISBN 0-19-509514-6.