ਨਿਰਾਸ਼ਾਵਾਦ
ਨਿਰਾਸ਼ਾਵਾਦ ਮਨ ਦੀ ਇੱਕ ਦਸ਼ਾ ਹੁੰਦੀ ਹੈ, ਜਿਸ ਵਿੱਚ ਵਿਅਕਤੀ ਜੀਵਨ ਨੂੰ ਨਕਾਰਾਤਮਕ ਨਜ਼ਰ ਨਾਲ ਵੇਖਦਾ ਹੈ। ਨਿਰਾਸ਼ਾਵਾਦੀ ਇੱਕ ਖਾਸ ਸਥਿਤੀ ਤੋਂ ਅਣਚਾਹੇ ਨਤੀਜਿਆਂ ਦੀ ਆਸ ਰੱਖਦੇ ਹਨ, ਜਿਸ ਨੂੰ ਆਮ ਤੌਰ 'ਤੇ ਸਥਿਤੀਮੂਲਕ ਨਿਰਾਸ਼ਾਵਾਦ ਕਿਹਾ ਜਾਂਦਾ ਹੈ। ਨਿਰਾਸ਼ਾਵਾਦੀ ਲੋਕ ਆਮ ਤੌਰ 'ਤੇ ਜਾਂ ਕਿਸੇ ਖਾਸ ਸਥਿਤੀ ਵਿਚ ਜੀਵਨ ਦੀਆਂ ਨਾਂਹਪੱਖੀ ਗੱਲਾਂ ਤੇ ਫੋਕਸ ਕਰਦੇ ਹਨ। ਗਲਾਸ ਅੱਧਾ ਖਾਲੀ ਹੈ ਜਾਂ ਅੱਧਾ ਭਰਿਆ ਹੋਇਆ ਹੈ? ਦੀ ਪਰਿਸਥਿਤੀ ਇਸ ਵਰਤਾਰੇ ਦੀ ਆਮ ਉਦਾਹਰਣ ਹੈ। ਇਸ ਸਥਿਤੀ ਵਿੱਚ ਇੱਕ ਨਿਰਾਸ਼ਾਵਾਦੀ ਨੂੰ ਗਲਾਸ ਅੱਧਾ ਖਾਲੀ ਵਿਖਾਈ ਦਿੰਦਾ ਹੈ ਜਦੋਂ ਕਿ ਇੱਕ ਆਸ਼ਾਵਾਦੀ ਨੂੰ ਗਲਾਸ ਅੱਧਾ ਭਰਿਆ ਵਿਖਾਈ ਦਿੰਦਾ ਹੈ। ਪੂਰੇ ਇਤਹਾਸ ਵਿੱਚ, ਨਿਰਾਸ਼ਾਵਾਦੀ ਪ੍ਰਵਿਰਤੀ ਨੇ ਚਿੰਤਨ ਦੇ ਸਾਰੇ ਮੁੱਖ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ।[1]
ਦਾਰਸ਼ਨਿਕ ਨਿਰਾਸ਼ਾਵਾਦ ਇਕ ਅਜਿਹਾ ਵਿਚਾਰ ਹੈ ਜੋ ਦੁਨੀਆਂ ਨੂੰ ਸਖਤੀ ਨਾਲ ਆਸ਼ਾਵਾਦੀ- ਵਿਰੋਧੀ ਢੰਗ ਨਾਲ ਦੇਖਦਾ ਹੈ। ਨਿਰਾਸ਼ਾਵਾਦ ਦਾ ਇਹ ਰੂਪ ਭਾਵਨਾਤਮਕ ਸੁਭਾਅ ਨਹੀਂ ਹੈ ਜਿਵੇਂ ਆਮ ਤੌਰ 'ਤੇ ਇਸ ਪਦ ਦਾ ਅਰਥ ਲੈ ਲਿਆ ਜਾਂਦਾ ਹੈ। ਇਸ ਦੀ ਬਜਾਏ, ਇਹ ਇੱਕ ਦਰਸ਼ਨ ਜਾਂ ਸੰਸਾਰ ਦ੍ਰਿਸ਼ਟੀਕੋਣ ਹੈ ਜੋ ਸਿੱਧੇ ਰੂਪ ਵਿੱਚ ਪ੍ਰਗਤੀ ਦੀ ਵਿਚਾਰਧਾਰਾ ਨੂੰ ਅਤੇ ਆਸਵਾਦ ਦੇ ਵਿਸ਼ਵਾਸ ਆਧਾਰਿਤ ਦਾਅਵਿਆਂ ਨੂੰ ਚੁਣੌਤੀ ਦਿੰਦਾ ਹੈ। ਦਾਰਸ਼ਨਿਕ ਨਿਰਾਸ਼ਾਵਾਦੀ ਅਕਸਰ ਹੋਂਦਵਾਦੀ ਨਿਖੇਧ-ਵਿਸ਼ਵਾਸੀ ਹੁੰਦੇ ਹਨ ਜੋ ਵਿਸ਼ਵਾਸ ਕਰਦੇ ਹਨ ਕਿ ਜੀਵਨ ਦਾ ਕੋਈ ਅੰਦਰੂਨੀ ਅਰਥ ਜਾਂ ਮੁੱਲ ਨਹੀਂ ਹੈ। ਪਰ ਇਸ ਅਵਸਥਾ ਦੇ ਪ੍ਰਤੀ ਉਹਨਾਂ ਦੇ ਪ੍ਰਤੀਕਰਮ ਵੱਖੋ ਵੱਖ ਹੁੰਦੇ ਹਨ ਅਤੇ ਅਕਸਰ ਜੀਵਨ ਦੀ ਪੁਸ਼ਟੀ ਕਰਨ ਵਾਲੇ ਹੁੰਦੇ ਹਨ।
ਨਿਰੁਕਤੀ
[ਸੋਧੋ]ਸ਼ਬਦ ਨਿਰਾਸ਼ਾਵਾਦ ਲਾਤੀਨੀ ਸ਼ਬਦ ਪੈਸੀਮਸ (pessimus) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ 'ਸਭ ਤੋਂ ਬੁਰਾ'। ਇਹ ਪਹਿਲੀ ਵਾਰ ਵੋਲਟੈਰ ਦੇ 1759 ਦੇ ਨਾਵਲ 'ਕਾਂਦੀਦ ('Candide, ou l'Optimisme') ਦੇ ਜੈਸੂਇਸਟ ਆਲੋਚਕਾਂ ਦੁਆਰਾ ਵਰਤਿਆ ਗਿਆ ਸੀ। ਵੋਲਟੈਰ ਨੇ ਲੀਬਨੀਜ਼ ਦੇ ਦਰਸ਼ਨ ਨੂੰ ਵਿਅੰਗ ਦਾ ਨਿਸ਼ਾਨਾ ਬਣਾਇਆ ਸੀ, ਜਿਸ ਅਨੁਸਾਰ ਇਹ ਸਭ ਸੰਭਵ ਸੰਸਾਰਾਂ ਵਿੱਚ ਸਰਬੋਤਮ (ਵਧੀਆ)' ਸੀ। ਵੋਲਟੈਰ 'ਤੇ ਕੀਤੇ ਗਏ ਹਮਲਿਆਂ ਵਿੱਚ, ਰੀਵਿਊ ਡੀ ਟ੍ਰਵੇਵੈਕ ਦੇ ਜੇਸੂਟਸ ਨੇ ਉਸ ਤੇ ਨਿਰਾਸ਼ਾਵਾਦ ਦਾ ਦੋਸ਼ ਲਗਾਇਆ। [2]
ਦਾਰਸ਼ਨਿਕ ਨਿਰਾਸ਼ਾਵਾਦ
[ਸੋਧੋ]ਆਰਥਰ ਸ਼ੋਪੇਨਹਾਵਰ
[ਸੋਧੋ]ਆਰਥਰ ਸ਼ੋਪੇਨਹਾਵਰ ਦਾ ਨਿਰਾਸ਼ਾਵਾਦ ਇਸ ਗੱਲ ਉੱਤੇ ਆਧਾਰਿਤ ਹੈ ਕਿ ਮਾਨਵੀ ਵਿਚਾਰ ਅਤੇ ਵਿਵਹਾਰ ਵਿੱਚ ਮੁੱਖ-ਪ੍ਰੇਰਨਾ ਦੇ ਰੂਪ ਵਿੱਚ ਇੱਛਾ ਤਰਕ ਨਾਲੋਂ ਉੱਪਰ ਹੈ। ਸ਼ੋਪੇਨਹਾਵਰ ਨੇ ਮਾਨਵੀ ਪ੍ਰੇਰਣਾ ਦੇ ਅਸਲੀ ਸਰੋਤਾਂ ਦੇ ਰੂਪ ਵਿੱਚ ਭੁੱਖ, ਕਾਮਵਾਸਨਾ, ਬੱਚਿਆਂ ਦੀ ਦੇਖਭਾਲ ਕਰਨ ਦੀ ਲੋੜ ਅਤੇ ਪਨਾਹਗਾਹ ਅਤੇ ਵਿਅਕਤੀਗਤ ਸੁਰੱਖਿਆ ਵਰਗੇ ਪ੍ਰੇਰਕਾਂ ਦੀ ਚਰਚਾ ਕੀਤੀ ਹੈ। ਇਨ੍ਹਾਂਕਾਰਕਾਂ ਦੀ ਤੁਲਣਾ ਵਿੱਚ, ਤਰਕ ਮਾਨਵੀ ਵਿਚਾਰਾਂ ਲਈ ਕੇਵਲ ਬਾਹਰੀ ਦਿਖਾਵਟਦੇ ਸਮਾਨ ਹੈ; ਇਹ ਅਜਿਹੇ ਵਸਤਰ ਹਨ, ਜਿਹਨਾਂ ਨੂੰ ਸਾਡੀਆਂ ਨਗਨ ਕਾਮਨਾਵਾਂ ਸਮਾਜ ਵਿੱਚ ਬਾਹਰ ਜਾਣ ਉੱਤੇ ਪਹਿਨ ਲੈਂਦੀਆਂ ਹਨ। ਸ਼ੋਪੇਨਹਾਵਰ ਤਰਕ ਨੂੰ ਇੱਛਾ ਮੁਕਾਬਲੇ ਬਹੁਤ ਕਮਜੋਰ ਅਤੇ ਮਹਤਵਹੀਣ ਮੰਨਦਾ ਹੈ; ਇੱਕ ਉਪਮਾ ਦਿੰਦੇ ਹੋਏ ਸ਼ੋਪੇਨਹਾਵਰ ਨੇ ਮਾਨਵੀ ਬੁੱਧੀ ਦੀ ਤੁਲਣਾ ਇੱਕ ਅਪਾਹਿਜ ਵਿਅਕਤੀ ਦੇ ਰੂਪ ਵਿੱਚ ਕੀਤੀ ਹੈ, ਜੋ ਵੇਖ ਤਾਂ ਸਕਦਾ ਹੈ, ਲੇਕਿਨ ਜੋ ਇੱਛਾ ਰੂਪੀ ਨੇਤਰਹੀਣ ਦਾਨਵ ਦੇ ਮੋਢਿਆਂ ਉੱਤੇ ਸਵਾਰ ਹੈ।[3]
ਮਨੁੱਖ ਦੇ ਜੀਵਨ ਨੂੰ ਹੋਰ ਪਸ਼ੁਆਂ ਦੇ ਜੀਵਨ ਦੇ ਸਮਾਨ ਮੰਨਦੇ ਹੋਏ,ਉਸ ਨੇ ਪ੍ਰਜਨਨ-ਚੱਕਰ ਨੂੰ ਇੱਕ ਚਕਰੀ ਪ੍ਰਕਿਰਿਆ ਦੇ ਰੂਪ ਵਿੱਚ ਵੇਖਿਆ, ਜੋ ਕਿ ਅਰਥਹੀਣ ਤੌਰ 'ਤੇ ਅਤੇ ਅਨਿਸ਼ਚਿਤ ਕਾਲ ਤੱਕ ਜਾਰੀ ਰਹਿੰਦੀ ਹੈ, ਜਦੋਂ ਤੱਕ ਕਿ ਜੀਵਨ ਨੂੰ ਸੰਭਵ ਬਣਾਉਣ ਲਈ ਜ਼ਰੂਰੀ ਸਾਧਨ ਬਹੁਤ ਜਿਆਦਾ ਸੀਮਿਤ ਨਾ ਹੋ ਜਾਣ, ਜਿਸ ਹਾਲਤ ਵਿੱਚ ਇਹ ਵਿਲੁਪਤੀ ਦੇ ਦੁਆਰੇਰਾ ਖ਼ਤਮ ਹੋ ਜਾਂਦਾ ਹੈ। ਸ਼ੋਪੇਨਹਾਵਰ ਦੇ ਨਿਰਾਸ਼ਾਵਾਦ ਦਾ ਇੱਕ ਮੁੱਖ ਅੰਗ ਇਸ ਗੱਲ ਦਾ ਪੂਰਵ ਅਨੁਮਾਨ ਕਰਨਾ ਹੈ ਕਿ ਅਰਥਹੀਣ ਤੌਰ 'ਤੇ ਜੀਵਨ ਦੇ ਚੱਕਰ ਨੂੰ ਜਾਰੀ ਰੱਖਿਆ ਜਾਵੇ ਜਾਂ ਵਿਲੁਪਤੀ ਦਾ ਸਾਮਣਾ ਕੀਤਾ ਜਾਵੇ।[3]
ਇਸਦੇ ਇਲਾਵਾ ਸ਼ੋਪੇਨਹਾਵਰ ਮੰਨਦਾ ਹੈ ਕਿ ਇੱਛਾ ਦੀ ਚਾਹਤ ਵਿੱਚ ਹੀ ਦੁੱਖ ਰਖਿਆ ਹੋਇਆਹੈ: ਕਿਉਂਕਿ ਇਹ ਸਵਾਰਥੀ ਇੱਛਾਵਾਂ ਸੰਸਾਰ ਵਿੱਚ ਹਮੇਸ਼ਾ ਟਕਰਾਓ ਪੈਦਾ ਕਰਦੀਆਂ ਹਨ। ਜੈਵਿਕ ਜੀਵਨ ਦਾ ਕਾਰਜ ਸਾਰਿਆਂ ਦੇ ਵਿਰੁੱਧ ਸਾਰਿਆਂ ਦੀ ਜੰਗ ਹੈ। ਇਸ ਗੱਲ ਦਾ ਅਹਿਸਾਸ ਕਰਵਾ ਕੇ ਤਰਕ ਕੇਵਲ ਸਾਡੇ ਦੁਖਾਂ ਨੂੰ ਵਧਾਉਣ ਦਾ ਹੀ ਕੰਮ ਕਰਦਾ ਹੈ। ਜੇਕਰ ਸਾਨੂੰ ਚੋਣ ਕਰਨ ਦਾ ਅਧਿਕਾਰ ਦਿੱਤਾ ਗਿਆ ਹੁੰਦਾ, ਤਾਂ ਅਸੀਂ ਉਹ ਨਾ ਚੁਣਿਆ ਹੁੰਦਾ, ਜੋ ਸਾਨੂੰ ਪ੍ਰਾਪਤ ਹੋਇਆ ਹੈ, ਲੇਕਿਨ ਓੜਕ ਇਹ ਸਾਨੂੰ ਦੁੱਖ ਭੋਗਣ ਤੋਂ ਬਚਾਉਣ ਜਾਂ ਇਸਦੇ ਅੰਕੁਸ਼ ਦੀ ਮਾਰ ਤੋਂ ਬਚਾ ਪਾਉਣ ਵਿੱਚ ਅਸਮਰਥ ਹੁੰਦਾ ਹੈ।[3]
ਹਵਾਲੇ
[ਸੋਧੋ]- ↑ Bennett, Oliver. Cultural pessimism. Edinburgh university press. 2001.
- ↑ Dienstag, Joshua Foa (February 17, 2009). Pessimism: Philosophy, Ethic, Spirit. Princeton University Press. p. 9.
{{cite book}}
: Invalid|ref=harv
(help) - ↑ 3.0 3.1 3.2 Schopenhauer, Arthur (2007). Studies in Pessimism. Cosimo, Inc. ISBN 1602063494.