ਨਿੰਬੂ
ਨਿੰਬੂ | |
---|---|
Scientific classification | |
Kingdom: | ਵਨਸਪਤੀ
|
(unranked): | ਐਂਜੀਓਸਪਰਮ
|
(unranked): | ਯੂਡੀਕਾਟਸ
|
(unranked): | ਰੋਜ਼ਿਡਸ
|
Order: | ਸੇਪਿਨਡੇਲਜ
|
Family: | ਰੁਟਾਸੇ
|
Genus: | ਸਿਟਰਿਸ
|
Species: | ਸੀ. × ਲਿਮਨ
|
Binomial name | |
ਸਿਟਰਿਸ × ਲਿਮਨ |
ਨਿੰਬੂ (Citrus limon, Linn.) ਛੋਟਾ ਦਰਖਤ ਅਤੇ ਸੰਘਣਾ ਝਾੜੀਦਾਰ ਪੌਦਾ ਹੈ। ਇਸ ਦੀਆਂ ਸ਼ਾਖ਼ਾਵਾਂ ਕੰਡੇਦਾਰ, ਪੱਤੀਆਂ ਛੋਟੀਆਂ, ਡੰਠਲ ਪਤਲਾ ਅਤੇ ਪੱਤੀਦਾਰ ਹੁੰਦਾ ਹੈ। ਫੁਲ ਦੀ ਕਲੀ ਛੋਟੀ ਅਤੇ ਮਾਮੂਲੀ ਰੰਗੀਨ, ਜਾਂ ਬਿਲਕੁੱਲ ਸਫੇਦ, ਹੁੰਦੀ ਹੈ। ਪ੍ਰਕਾਰੀ (ਟਿਪਿਕਲ) ਨਿੰਬੂ ਗੋਲ ਜਾਂ ਅੰਡਕਾਰ ਹੁੰਦਾ ਹੈ। ਛਿਲਕਾ ਪਤਲਾ ਹੁੰਦਾ ਹੈ, ਜੋ ਗੁੱਦੇ ਨਾਲ ਭਲੀ ਭਾਂਤੀ ਚਿਪਕਿਆ ਰਹਿੰਦਾ ਹੈ। ਪੱਕਣ ਉੱਤੇ ਇਹ ਪੀਲੇ ਰੰਗ ਦਾ ਜਾਂ ਹਰਾ ਹਰਾ ਜਿਹਾ ਹੁੰਦਾ ਹੈ। ਇਹਦਾ ਗੁੱਦਾ ਹਲਕਾ ਪੀਲਾ ਹਰਾ, ਤੇਜ਼ਾਬੀ ਅਤੇ ਖੁਸ਼ਬੂਦਾਰ ਹੁੰਦਾ ਹੈ। ਕੋਸ਼ ਰਸਭਰੇ, ਸੁੰਦਰ ਅਤੇ ਚਮਕਦਾਰ ਹੁੰਦੇ ਹਨ।
ਨਿੰਬੂ ਵਧੇਰੇ ਕਰ ਕੇ ਤਪਤਖੰਡੀ ਖੇਤਰਾਂ ਵਿੱਚ ਮਿਲਦਾ ਹੈ। ਇਸ ਦੇ ਆਦਿ ਸਥਾਨ ਸ਼ਾਇਦ ਦੱਖਣ ਭਾਰਤ,ਉੱਤਰੀ ਬਰਮ੍ਹਾ ਅਤੇ ਚੀਨ ਹਨ।[1][2] ਇਹ ਹਿਮਾਲਾ ਦੀਆਂ ਊਸ਼ਣ ਘਾਟੀਆਂ ਵਿੱਚ ਜੰਗਲੀ ਰੂਪ ਵਿੱਚ ਉੱਗਦਾ ਮਿਲਦਾ ਹੈ ਅਤੇ ਮੈਦਾਨਾਂ ਵਿੱਚ ਸਮੁੰਦਰ ਤਟ ਤੋਂ 4,000 ਫੁੱਟ ਦੀ ਉੱਚਾਈ ਤੱਕ ਪੈਦਾ ਹੁੰਦਾ ਹੈ। ਇਸ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜੋ ਆਮ ਤੌਰ 'ਤੇ ਪ੍ਰਕੰਦ ਦੇ ਕੰਮ ਵਿੱਚ ਆਉਂਦੀਆਂ ਹਨ, ਉਦਾਹਰਨ ਵਜੋਂ ਫਲੋਰੀਡਾ ਰਫ, ਕਰਨਾ ਜਾਂ ਖੱਟਾ ਨਿੰਬੂ, ਜੰਬੀਰੀ ਆਦਿ। ਕਾਗਜੀ ਨਿੰਬੂ, ਕਾਗਜੀ ਕਲਾਂ, ਗਲਗਲ ਅਤੇ ਲਾਇਮ ਸਿਲਹਟ ਹੀ ਜਿਆਦਾਤਰ ਘਰੇਲੂ ਵਰਤੋਂ ਵਿੱਚ ਆਉਂਦੇ ਹਨ। ਇਹਨਾਂ ਵਿੱਚ ਕਾਗਜੀ ਨਿੰਬੂ ਸਭ ਤੋਂ ਜਿਆਦਾ ਆਮ ਪਸੰਦ ਹਨ।
ਜਾਣ ਪਹਿਚਾਣ
[ਸੋਧੋ]ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਫੁਰਤੀਦਾਇਕ ਅਤੇ ਰੋਗ ਨਿਵਾਰਕ ਫਲ ਹੈ। ਇਸ ਦਾ ਰੰਗ ਪੀਲਾ ਜਾਂ ਹਰਾ ਅਤੇ ਸਵਾਦ ਖੱਟਾ ਹੁੰਦਾ ਹੈ। ਇਸ ਦੇ ਰਸ ਵਿੱਚ 5% ਤੋਂ 6% ਸਿਟਰਿਕ ਤਿਜਾਬ ਹੁੰਦਾ ਹੈ ਅਤੇ ਜਿਸਦਾ pH 2 ਤੋਂ 3 ਤੱਕ ਹੁੰਦਾ ਹੈ। ਕਿੰਵਨ ਪੱਧਤੀ ਦੇ ਵਿਕਾਸ ਦੇ ਪਹਿਲੇ ਨਿੰਬੂ ਹੀ ਸਿਟਰਿਕ ਏਸਿਡ ਦਾ ਪ੍ਰਮੁੱਖ ਸਰੋਤ ਸੀ। ਆਮ ਤੌਰ 'ਤੇ ਨਿੰਬੂ ਦੇ ਬੂਟੇ ਮਧਰੇ ਹੀ ਹੁੰਦੇ ਹਨ ਪਰ ਕੁੱਝ ਕਿਸਮਾਂ 6 ਮੀਟਰ ਤੱਕ ਉੱਚੀਆਂ ਉਗ ਸਕਦੀਆਂ ਹਨ। ਖਾਣ ਵਿੱਚ ਨਿੰਬੂ ਦਾ ਪ੍ਰਯੋਗ ਕਦੋਂ ਤੋਂ ਹੋ ਰਿਹਾ ਹੈ ਇਸ ਦੇ ਨਿਸ਼ਚਿਤ ਪ੍ਰਮਾਣ ਤਾਂ ਨਹੀਂ ਹਨ ਲੇਕਿਨ ਯੂਰਪ ਵਿੱਚ ਇਹ ਪਹਿਲੀ ਸਦੀ ਈਸਵੀ ਤੋਂ ਪਹਿਲਾਂ ਹੀ ਪ੍ਰਾਚੀਨ ਰੋਮ ਦੇ ਜ਼ਮਾਨੇ ਵਿੱਚ ਪ੍ਰਵੇਸ਼ ਕਰ ਗਿਆ ਸੀ ਅਤੇ ਅਰਬ ਦੇਸ਼ਾਂ ਵਿੱਚ ਲਿਖੇ ਗਏ ਦਸਵੀਂ ਸਦੀ ਦੇ ਸਾਹਿਤ ਵਿੱਚ ਇਸ ਦਾ ਚਰਚਾ ਮਿਲਦਾ ਹੈ ਅਤੇ ਮੁਢਲੇ ਇਸਲਾਮੀ ਬਾਗਾਂ ਵਿੱਚ ਇਹ ਸਜਾਵਟੀ ਪੌਦੇ ਵਜੋਂ ਵੀ ਉਗਾਇਆ ਜਾਂਦਾ ਸੀ[1][2] ਅਤੇ ਇਸਨੂੰ ਸ਼ਾਹੀ ਫਲ ਮੰਨਿਆ ਜਾਂਦਾ ਸੀ।
ਹਵਾਲੇ
[ਸੋਧੋ]- ↑ 1.0 1.1 Wright, A. Clifford. "History of Lemonade". CliffordAWright.com.
- ↑ 2.0 2.1 "The origins". limmi.it. Archived from the original on 2013-05-07. Retrieved 2012-12-10.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |