ਸਮੱਗਰੀ 'ਤੇ ਜਾਓ

ਪਰਾਂਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਾਂਦੀ ਪੰਜਾਬੀ ਸੱਭਿਆਚਾਰ ਵਿੱਚ ਵਾਲਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ ਜਿਸ ਨੂੰ ਮੁੱਢ ਤੋਂ ਹੀ ਪੰਜਾਬੀ ਔਰਤਾਂ ਆਪਣੇ ਵਾਲਾਂ ਦੀ ਗੁੱਤ ਬਣਾ ਕੇ ਉਸ ਵਿੱਚ ਪਹਿਨਦੀਆਂ ਹਨ। ਇਸ ਨੂੰ ਪੰਜਾਬੀ ਵਿੱਚ "ਪਰਾਂਦਾ" ਅਤੇ "ਡੋਰੀ" ਵੀ ਕਿਹਾ ਜਾਂਦਾ ਹੈ। ਪਰਾਂਦੀ ਨੂੰ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ ਵਜੋਂ ਵੀ ਲਿਆ ਜਾਂਦਾ ਹੈ।

ਵਿਕੀ ਕਾਨਫਰੈਂਸ ਮੋਹਾਲੀ, 2016 ਦੇ ਸਮਾਗਮ ਵਿੱਚ ਪੰਜਾਬੀ ਮੁਟਿਆਰ

ਪਰਾਂਦੀ ਉੱਪਰ ਪੰਜਾਬ ਵਿੱਚ ਬੋਲੀਆਂ ਅਤੇ ਗੀਤ ਵੀ ਗਾਏ ਜਾਂਦੇ ਹਨ ਜਿਸ ਤੋਂ ਪੰਜਾਬੀ ਸੱਭਿਆਚਾਰ ਵਿੱਚ ਪਰਾਂਦੀ ਦੀ ਮਹੱਤਤਾ ਉਭਰ ਕੇ ਸਾਹਮਣੇ ਆਉਂਦੀ ਹੈ।

ਬੋਲੀ

[ਸੋਧੋ]

ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ,
ਕੀ ਛੋਟੇ ਦੇਵਰਾ ਭਾਬੀ ਨਾਲ ਲੜਿਆ ਈ ਓਏ,
ਛੋਟੇ ਦੇਵਰਾ ਤੇਰੀ ਦੂਰ ਬਲਾਈ ਓਏ,
ਨਾ ਲੜ ਸੋਹਣਿਆ ਤੇਰੀ ਇੱਕ ਭਰਜਾਈ ਓਏ,

ਕਾਲੇ ਰੰਗ ਦੀ ਪਰਾਂਦੀ,
ਸਾਡੇ ਸੱਜਣਾ ਲਿਆਂਦੀ,
ਨੀ ਮੈ ਚੁੰਮ ਚੁੰਮ ਰੱਖਦੀ ਫਿਰਾਂ,
ਕਿ ਪੱਬਾਂ ਭਰ ਨੱਚਦੀ ਫਿਰਾਂ,

ਗੀਤ

[ਸੋਧੋ]
  • ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ

ਗੈਲਰੀ

[ਸੋਧੋ]

ਹਵਾਲੇ

[ਸੋਧੋ]