ਪੁਸ਼ਪਕਮਲ ਦਾਹਾਲ
ਦਿੱਖ
ਪ੍ਰਚੰਡ प्रचण्ड | |
---|---|
ਨੇਪਾਲ ਦਾ 33ਵਾਂ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 18 ਅਗਸਤ 2008 – 25 ਮਈ 2009 | |
ਰਾਸ਼ਟਰਪਤੀ | Ram Baran Yadav |
ਤੋਂ ਪਹਿਲਾਂ | Girija Prasad Koirala |
ਤੋਂ ਬਾਅਦ | Madhav Kumar Nepal |
ਨੇਪਾਲ ਦੀ ਯੂਨੀਫਾਈਡ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਬਾਨੀ | |
ਦਫ਼ਤਰ ਸੰਭਾਲਿਆ ਮਈ 1999 | |
ਤੋਂ ਪਹਿਲਾਂ | Position established |
ਨਿੱਜੀ ਜਾਣਕਾਰੀ | |
ਜਨਮ | ਛਾਬੀਲਾਲ ਦਾਹਾਲ 11 ਦਸੰਬਰ 1954 Dhikur Pokhari, Nepal |
ਸਿਆਸੀ ਪਾਰਟੀ | ਨੇਪਾਲ ਦੀ ਕਮਿਊਨਿਸਟ ਪਾਰਟੀ (ਚੌਥੀ ਕਨਵੈਨਸ਼ਨ) (1983ਤੋਂ ਪਹਿਲਾਂ) ਨੇਪਾਲ ਦੀ ਕਮਿਊਨਿਸਟ ਪਾਰਟੀ (ਮਸਾਲ) (1983–1984) ਨੇਪਾਲ ਦੀ ਕਮਿਊਨਿਸਟ ਪਾਰਟੀ (ਮਸਾਲ) (1984–1991) ਨੇਪਾਲ ਦੀ ਕਮਿਊਨਿਸਟ ਪਾਰਟੀ (ਯੂਨਿਟੀ ਸੈਂਟਰ) (1991–1994) ਨੇਪਾਲ ਦੀ ਯੂਨੀਫਾਈਡ ਕਮਿਊਨਿਸਟ ਪਾਰਟੀ (ਮਾਓਵਾਦੀ) (1994–present) |
ਅਲਮਾ ਮਾਤਰ | Tribhuvan University |
ਪੁਸ਼ਪ ਕਮਲ ਦਾਹਾਲ (Nepali: पुष्पकमल दाहाल); ਜਨਮ ਛਾਬੀਲਾਲ ਦਾਹਾਲ 11 ਦਸੰਬਰ 1954, ਆਮ ਮਸ਼ਹੂਰ ਪ੍ਰਚੰਡ (Nepali: प्रचण्ड ਫਰਮਾ:IPA-ne)) ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਚੇਅਰਮੈਨ ਹੈ। ਉਹ ਇਸ ਪਾਰਟੀ ਦੇ ਹਥਿਆਰਬੰਦ ਅੰਗ ਜਨਮੁਕਤੀ ਫੌਜ ਦਾ ਵੀ ਮੁਖੀ ਨੇਤਾ ਹੈ। ਉਸ ਨੂੰ ਨੇਪਾਲ ਦੀ ਰਾਜਨੀਤੀ ਵਿੱਚ 13 ਫਰਵਰੀ 1996 ਤੋਂ ਨੇਪਾਲੀ ਲੋਕਯੁੱਧ ਸ਼ੁਰੂ ਕਰਨ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਲੱਗਪਗ 17,000 ਨੇਪਾਲੀ ਨਾਗਰਿਕਾਂ ਦੀ ਹੱਤਿਆ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਅਖੀਰ 2008 ਵਿੱਚ ਚੋਣ ਹੋਈ ਸੀ ਅਤੇ ਸੀਪੀਐਨ (ਐਮ) ਸਭ ਤੋਂ ਮਜ਼ਬੂਤ ਪਾਰਟੀ ਦੇ ਤੌਰ 'ਤੇ ਉਭਰੀ। ਅਗਸਤ 2008 ਵਿੱਚ ਨੇਪਾਲ ਦੀ ਸੰਵਿਧਾਨ ਸਭਾ ਨੇ ਪ੍ਰਚੰਡ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁਣ ਲਿਆ।[1] ਪ੍ਰਚੰਡ ਦੁਆਰਾ ਮਾਰਕਸਵਾਦ, ਲੈਨਿਨਵਾਦ ਅਤੇ ਮਾਓਵਾਦ ਦੇ ਮਿਲੇ ਜੁਲੇ ਸਰੂਪ ਨੂੰ ਨੇਪਾਲ ਦੀਆਂ ਪਰਿਸਥਿਤੀਆਂ ਵਿੱਚ ਲਾਗੂ ਕਰਨ ਨੂੰ ਨੇਪਾਲ ਵਿੱਚ ਪ੍ਰਚੰਡਵਾਦ ਦੇ ਨਾਮ ਨਾਲ ਪੁਕਾਰਿਆ ਜਾਣ ਲਗਾ ਹੈ।
ਹਵਾਲੇ
[ਸੋਧੋ]- ↑ "Ex-rebels' chief chosen as Nepal's new PM", Associated Press (International Herald Tribune), 15 August 2008.