ਪੂਮਣੀ
ਪੂਮਣੀ (ਤਮਿਲ਼: பூமணி ) (ਜਨਮ 1947) ਇਕ ਦੱਖਣੀ ਭਾਰਤ ਦੇ ਤਾਮਿਲਨਾਡੂ ਰਾਜ ਵਿਚ ਕੋਵਿਲਪੱਤੀ ਤੋਂ ਸਾਹਿਤ ਅਕੈਡਮੀ ਵਿਜੇਤਾ ਤਮਿਲ ਲੇਖਕ ਹੈ। ਉਸਨੇ ਆਪਣੇ ਨਾਵਲ ਅਗਨਾਡੀ ਲਈ ਸਾਹਿਤ ਅਕੈਡਮੀ ਪੁਰਸਕਾਰ 2014 ਵਿੱਚ ਜਿੱਤਿਆ ਸੀ।
ਜ਼ਿੰਦਗੀ ਅਤੇ ਕੰਮ
[ਸੋਧੋ]ਪੂਮniiਣੀ ਦਾ ਜਨਮ 1947 ਵਿੱਚ ਕੋਵਿਲਪੱਤੀ ਨੇੜੇ ਇੱਕ ਪਿੰਡ ਅੰਡੀਪੱਟੀ ਵਿੱਚ ਸੀਮਾਂਤ ਕਿਸਾਨਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। [1]ਉਹ ਦੇਵੇਂਦਰਕੁਲਾ ਵੇਲਾਰ ਕਮਿਊਨਿਟੀ ਨਾਲ ਸਬੰਧਤ ਹੈ।
ਆਪਣੀ ਜਵਾਨੀ ਵਿਚ, ਪੂਮਣੀ ਉਨ੍ਹਾਂ ਕਹਾਣੀਆਂ ਉੱਤੇ ਫ਼ਿਦਾ ਸੀ ਜੋ ਉਸ ਨੇ ਵੱਡੇ ਹੁੰਦੇ ਆਪਣੇ ਆਲੇ ਦੁਆਲੇ, ਜਿਵੇਂ ਕਿ ਆਪਣੀ ਮਾਂ ਅਤੇ ਆਪਣੇ ਭਾਈਚਾਰੇ ਕੋਲੋਂ ਸੁਣੀਆਂ ਸੀ।[1] ਜਵਾਨ ਹੋਣ ਤੇ, ਕੋਵਿਲਪੱਤੀ ਤੋਂ ਇੱਕ ਸੀਨੀਅਰ ਲੇਖਕ ਕੀ. ਰਾਜਾਨਾਰਾਇਣਨ ਦੀਆਂ ਰਚਨਾਵਾਂ ਪੜ੍ਹ ਕੇ ਪੂਮਣੀ ਨੂੰ ਲਿਖਣ ਦੀ ਪ੍ਰੇਰਣਾ ਮਿਲੀ। ਪੂਮਣੀ ਦੇ ਅਨੁਸਾਰ, ਕੀਰਾ ਨੇ ਆਪਣੀ ਲਿਖਤ ਵਿੱਚ "ਹੋਰ ਮਾਡਲਾਂ ਤੋਂ ਉਧਾਰ ਲੈਣ ਦੀ ਬਜਾਏ, ਜੀਵਨ ਦੀਆਂ ਊਰਜਾਵਾਂ ਦੇ ਕੁਦਰਤੀ ਪ੍ਰਵਾਹ ਦੇ ਨਾਲ ਮਿੱਟੀ ਦੀ ਖੁਸ਼ਬੂ ਨੂੰ ਜੋੜ ਕੇ ਲਿਖਤ ਨੂੰ ਆਪਣੇ ਗੁਣਾਂ ਦਾ ਵਿਕਾਸ ਕਰਨ ਦੇ ਯੋਗ ਬਣਾਇਆ"। ਉਹ ਪੀ. ਕੇਸਾਵਦੇਵ ਦੇ ਮਲਿਆਲਮ ਨਾਵਲ,ਅਯਾਲਕਰ ਤੋਂ ਵੀ ਪ੍ਰਭਾਵਿਤ ਹੋਇਆ, ਜੋ ਅੰਗ੍ਰੇਜ਼ੀ ਵਿਚ ਦਿ ਨੇਬਰਜ਼ (1979) ਦੇ ਤੌਰ ਤੇ ਪ੍ਰਕਾਸ਼ਤ ਹੋਇਆ ਸੀ। ਪੂਮਣੀ ਨੂੰ ਅਯਾਲਕਰ ਵਿੱਚ ਇੱਕ ਯੋਗ ਮਾਡਲ ਮਿਲ ਗਿਆ: "ਇਹ ਸੁਹਜਮਈ ਬਿਰਤਾਂਤਕ ਸ਼ੈਲੀ ਅਤੇ ਡੂੰਘੀ ਕਲਪਨਾ ਦੇ ਨਾਲ ਦੱਸੀ ਗਈ ਇੱਕ ਮਜ਼ਬੂਤ ਕਹਾਣੀ ਹੈ। ਕਲਪਨਾ ਕਹਾਣੀ ਦੇ ਸੁਭਾਅ ਉੱਤੇ ਦਬਦਬਾ ਬਣਾਉਣ ਦੀ ਬਜਾਏ ਇਸਦੀ ਚਮਕ ਵਧਾਉਂਦੀ ਹੈ। ਤਬਦੀਲੀਆਂ ਅਤੇ ਕਦਰਾਂ ਕੀਮਤਾਂ ਆਪਣੇ ਆਪ ਵਿਚ ਇਕ ਵਾਰ ਫਿਰ ਪੈਦਾ ਹੁੰਦੀਆਂ ਹਨ। ਬਿਰਤਾਂਤ ਪਾਠਕਾਂ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ ਜੀਵੰਤ ਬਣਾ ਦਿੰਦਾ ਹੈ, ਉਸਨੂੰ ਕਹਾਣੀ ਦੇ ਖੇਤਰ ਵਿਚ ਲੈ ਜਾਂਦਾ ਹੈ ਅਤੇ ਉਸ ਨੂੰ ਉਥੇ ਲਿਆ ਖੜ੍ਹਾ ਕਰਦਾ ਹੈ। ਇਹ ਉਸ ਨੂੰ ਨਾਲ-ਨਾਲ ਤੋਰ ਲੈਂਦਾ ਹੈ, ਰਵਾਉਂਦਾ ਹੈ ਅਤੇ ਹੱਸਾਉਂਦਾ ਹੈ। ਜਦੋਂ ਸਭ ਕੁਝ ਅੰਤ ਤੇ ਸਮੇਟਿਆ ਜਾਂਦਾ ਹੈ, ਤਾਂ ਇਹ ਉਸਨੂੰ ਸੋਚਣ ਲਈ ਮਜਬੂਰ ਕਰਦਾ ਹੈ।"
ਪੂਮਣੀ ਦੇ ਇਤਿਹਾਸਕ ਨਾਵਲ ਅਗਨਾਡੀ (ਜਨਵਰੀ 2012) ਨੂੰ "ਇੱਕ ਮਹੱਤਵਪੂਰਨ ਕੰਮ" ਕਿਹਾ ਗਿਆ ਹੈ।[1] ਇਹ 19 ਵੀਂ ਸਦੀ ਦੀ ਸ਼ੁਰੂਆਤ ਤੋਂ 170 ਸਾਲਾਂ ਤੋਂ ਵੀ ਵੱਧ ਦੇ ਸਮੇਂ ਨੂੰ ਕਵਰ ਕਰਦਾ ਹੈ, ਜੋ ਮੁੱਖ ਤੌਰ ਤੇ ਖੇਤਰ ਦੇ ਪਿੰਡਾਂ: ਕਲਿੰਗਲ, ਕਾਰੂਗੁਮਲਾਈ, ਚਤਰਪੱਤੀ, ਵੇਪਨਕਾਡੂ, ਚਿੰਨਈਆਪੁਰਮ ਅਤੇ ਸਿਵਾਕਸੀ ਵਿੱਚ ਰਹਿੰਦੇ ਕਈ ਪਰਿਵਾਰਾਂ ਦੀਆਂ ਜ਼ਿੰਦਗੀਆਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਹ ਪਰਿਵਾਰ ਅਨੇਕ ਜਾਤੀਆਂ (ਦੇਵੇਂਦਰਕੁਲਾ ਵੇਲਾਰ, ਵਨਾਰਸ, ਪਨੈਅਰੀ ਨਾਡਰਾਂ, ਨਾਈਕਰਸ ਅਤੇ ਤੇਵਰਸ) ਅਤੇ ਕਿੱਤਿਆਂ (ਕਿਸਾਨ, ਥੋਬੀ, ਤਾੜੀ-ਟੈਪਰ, ਜ਼ਿੰਮੀਦਾਰ ਅਤੇ ਯੋਧੇ ਹਨ। ਪੂਮਣੀ ਨੂੰ ਨਾਵਲ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਇੰਡੀਅਨ ਫਾਊਂਡੇਸ਼ਨ ਆਫ਼ ਆਰਟਸ ਇਨ ਬੰਗਲੁਰੂ ਵਲੋਂ ਅਧਿਐਨ ਅਤੇ ਖੋਜ ਕਰਨ ਲਈ 28 ਮਹੀਨਿਆਂ ਦੀ ਗ੍ਰਾਂਟ ਮਿਲੀ ਸੀ। ਨਾਵਲ ਨੇ ਪਲੇਠਾ ਗੀਤਾਂਜਲੀ ਸਾਹਿਤਕ ਪੁਰਸਕਾਰ ਜਿੱਤਿਆ। [2]
- ↑ 1.0 1.1 1.2 N Kalyan Raman (1 February 2012). "Clashing By Night". The Caravan. Archived from the original on 19 ਅਗਸਤ 2014. Retrieved December 16, 2012.
{{cite web}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "raman" defined multiple times with different content - ↑ Staff writer (2 December 2012). "Winners of Gitanjali Literary Awards announced". The Hindu. Retrieved December 16, 2012.