ਸਮੱਗਰੀ 'ਤੇ ਜਾਓ

ਮਦੀਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਦੀਨਾ
ਸਮਾਂ ਖੇਤਰਯੂਟੀਸੀ+3

ਮਦੀਨਾ (Arabic: اَلْمَدِينَة اَلْمَنَوَّرَة, ਅਲ-ਮਦੀਨਾਹ ਅਲ-ਮੁਨਾਵੱਰਾਹ, “ਉੱਜਲ ਸ਼ਹਿਰ” (ਅਧਿਕਾਰਕ ਤੌਰ ਉੱਤੇ), ਜਾਂ اَلْمَدِينَة ਅਲ-ਮਦੀਨਾਹ), ਪੱਛਮੀ ਸਾਊਦੀ ਅਰਬ ਦੇ ਹਿਜਜ਼ ਖੇਤਰ ਵਿਚਲਾ ਇੱਕ ਆਧੁਨਿਕ ਸ਼ਹਿਰ ਹੈ ਅਤੇ ਇਹ ਅਲ ਮਦੀਨਾ ਸੂਬੇ ਦੀ ਰਾਜਧਾਨੀ ਹੈ। ਇਸ ਦਾ ਇੱਕ ਹੋਰ ਨਾਂ ਮਦੀਨਤ ਅਲ-ਨਬੀ ("ਹਜ਼ਰਤ ਭਾਵ ਮੁਹੰਮਦ ਦਾ ਸ਼ਹਿਰ") ਵੀ ਹੈ। ਅਰਬੀ ਸ਼ਬਦ ਮਦੀਨਾਹ ਦਾ ਅਰਥ "ਸ਼ਹਿਰ" ਹੁੰਦਾ ਹੈ। ਇਸਲਾਮ ਦੇ ਅਰੰਭ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ਯਥਰਿਬ ਸੀ ਪਰ ਇਹ ਨਾਂ ਮੁਹੰਮਦ ਵੱਲੋਂ ਖ਼ੁਦ ਬਦਲਿਆ ਦਿਆ ਸੀ।