ਮੁਹੰਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Mohammad SAW.svg


Islamic symbol.PNG     ਇਸਲਾਮ     Islam symbol plane2.svg
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ
Mosque02.svg

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਇਸਲਾਮ ਦਾ ਪੈਗੰਬਰ ਮੁਹੰਮਦ (محمد صلی اللہ علیہ و آلہ و سلم) ਸਨ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਅਰਬੀ ਮਹੀਨੇ ਰਬੀ-ਉਲ-ਅੱਵਲ ਦੀ 23 ਤਾਰੀਖ ਮੁਤਾਬਿਕ 20 ਅਗਸਤ 570 ਈਸਵੀ ਨੂੰ ਮੱਕਾ-ਮੁਕੱਰਮਾ (ਸਾਊਦੀ ਅਰਬ) ਵਿੱਚ ਹੋਇਆ |

ਮਹਾਨ ਨਬੀ ਅਤੇ ਆਖਰੀ ਸੰਦੇਸ਼ਵਾਹਕ[ਸੋਧੋ]

ਇਨ੍ਹਾਂ ਨੇ ਇਸਲਾਮ ਧਰਮ ਦਾ ਪਰਿਵਰਤਨ ਕੀਤਾ। ਇਹ ਇਸਲਾਮ ਦੇ ਸਭ ਤੋਂ ਮਹਾਨ ਨਬੀ ਅਤੇ ਆਖਰੀ ਸੰਦੇਸ਼ਵਾਹਕ (ਅਰਬੀ: ਨਬੀ ਜਾਂ ਰਸੂਲ, ਫ਼ਾਰਸੀ: ਪਿਆਮਬਰ) ਮੰਨੇ ਜਾਂਦੇ ਹਨ ਜਿਹਨਾਂ ਨੂੰ ਅੱਲ੍ਹਾ ਨੇ ਫਰਿਸ਼ਤੇ ਜਿਬਰਾਏਲ ਦੁਆਰਾ ਕੁਰਆਨ ਦਾ ਸੁਨੇਹਾ ਦਿੱਤਾ। ਮੁਸਲਮਾਨ ਇਨ੍ਹਾਂ ਦੇ ਲਈ ਪਰਮ ਇੱਜ਼ਤ ਭਾਵ ਰੱਖਦੇ ਹਨ। ਇਹ ਇਸਲਾਮ ਦੇ ਆਖਰੀ ਹੀ ਨਹੀਂ ਸਗੋਂ ਸਭ ਤੋਂ ਸਫ਼ਲ ਕਾਸਿਦ ਵੀ ਮੰਨੇ ਜਾਂਦੇ ਹੈ। ਮੁਹੰਮਦ ਉਹ ਸ਼ਖਸ ਹੈ ਜਿਨ੍ਹਾਂਨੇ ਹਮੇਸ਼ਾ ਸੱਚ ਬੋਲਿਆ ਅਤੇ ਸੱਚ ਦਾ ਨਾਲ ਦਿੱਤਾ। ਇਨ੍ਹਾਂ ਦੇ ਦੁਸ਼ਮਨ ਵੀ ਇਨ੍ਹਾਂ ਨੂੰ ਸੱਚਾ ਕਹਿੰਦੇ ਸਨ ਅਤੇ ਇਹ ਗੱਲ ਇਤਹਾਸ ਵਿੱਚ ਪਹਿਲੀ ਵਾਰ ਮਿਲਦੀ ਹੈ। ਆਪ ਸੰਸਾਰ ਦੇ ਧਰਮਾਂ ਦੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਵਿਚੋਂ ਸਭ ਤੋਂ ਵੱਧ ਸਫਲ ਕ੍ਰਾਂਤੀਕਾਰੀ ਸਨ |

ਅਨੇਕ ਬੁੱਧੀਜੀਵੀਆਂ ਵਿਚਾਰ[ਸੋਧੋ]

ਸੰਸਾਰ ਦੇ ਅਨੇਕ ਬੁੱਧੀਜੀਵੀਆਂ ਨੇ ਵੀ ਆਪ ਬਾਰੇ ਵਿਚਾਰ ਦਿੱਤੇ ਹਨ, ਜਿਹੜੇ ਆਪ ਦੀ ਮਹਾਨਤਾ ਦਾ ਖੁੱਲਾ ਪ੍ਰਮਾਣ ਹਨ |

  1. ਜਾਰਜ ਬਰਨਾਰਡ ਸ਼ਾਅ ਨੇ ਕਿਹਾ ਹੈ ਕਿ,'ਅਗਰ ਹਜ਼ਰਤ ਮੁਹੰਮਦ ਸਲ. ਅੱਜ ਦੇ ਯੁੱਗ ਵਿੱਚ ਹੁੰਦੇ ਤਾਂ ਉਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਫਲ ਹੋ ਜਾਂਦੇ, ਜਿਹੜੀਆਂ ਅੱਜ ਮਨੁੱਖਤਾ ਦੀ ਬਰਬਾਦੀ ਲਈ ਖ਼ਤਰਾ ਬਣਦੀਆਂ ਜਾ ਰਹੀਆਂ ਹਨ' |
  2. ਥਾਮਸ ਕਾਰਲਾਇਲ ਇਹ ਸੋਚ ਕੇ ਹੈਰਾਨ ਰਹਿ ਜਾਂਦਾ ਹੈ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਨੇ ਇੱਕਲੇ ਹੀ, ਲੜਦੇ-ਝਗੜਦੇ ਕਬੀਲੇ ਅਤੇ ਬੱਦੂਆਂ ਨੂੰ ਇੱਕ ਸ਼ਕਤੀਸ਼ਾਲੀ ਅਤੇ ਸੱਭਿਅਕ ਰਾਸ਼ਟਰ ਵਿੱਚ ਬਦਲ ਦਿੱਤਾ ਅਤੇ ਇਹ ਮਹਾਨ ਕਾਰਜ ਉਸ ਨੇ 23 ਸਾਲ ਦੀ ਛੋਟੀ ਜਿਹੀ ਮੁੱਦਤ ਵਿੱਚ ਪੂਰਾ ਕੀਤਾ |

?[ਸੋਧੋ]

ਹਜ਼ਰਤ ਮੁਹੰਮਦ ਸਲ. ਸ਼ਾਹਿਦ ਅਖ਼ਲਾਕ ਦੇ ਮਾਲਕ, ਹੁਕਮ ਮੰਨਣ ਵਾਲਿਆਂ ਨੂੰ ਖੁਸ਼ਖਬਰੀ ਸੁਣਾਉਣ ਵਾਲੇ ਅਤੇ ਹੁਕਮ ਨਾ ਮੰਨਣ ਵਾਲਿਆਂ ਨੂੰ ਡਰਾਉਣ ਵਾਲੇ ਸਨ | ਆਪ ਸਲ. ਨਾ ਆਦਤ ਦੇ ਸਖਤ ਅਤੇ ਨਾ ਹੀ ਉਨ੍ਹਾਂ ਦੀ ਬੋਲ-ਚਾਲ ਵਿੱਚ ਕੌੜਾਪਨ ਸੀ | ਆਪ ਸਲ. ਦੀ ਆਦਤ ਸੀ ਕਿ ਆਪ ਕਦੇ ਕਿਸੇ ਇਕੱਠ ਵਿੱਚ ਪੈਰ ਫੈਲਾ ਕੇ ਨਾ ਬੈਠਦੇ | ਆਪਣੀ ਵਡਿਆਈ ਲਈ ਲੋਕਾਂ ਨੂੰ ਖੜ੍ਹੇ ਹੋਣ ਤੋਂ ਰੋਕਦੇ | ਹਜ਼ਰਤ ਮੁਹੰਮਦ ਸਲ. ਹਮੇਸ਼ਾ ਰੱਬ ਅੱਗੇ ਦੁਆ ਕਰਦੇ ਕਿ ਮੈਨੂੰ ਇੱਕ ਦਿਨ ਭੁੱਖਾ ਰੱੱਖ ਅਤੇ ਇੱਕ ਦਿਨ ਖਾਣ ਲਈ ਦੇ, ਤਾਂ ਕਿ ਮੈਂ ਜਿਸ ਦਿਨ ਭੁੱਖਾ ਰਹਾਂ, ਉਸ ਦਿਨ ਤੇਰਾ ਧੰਨਵਾਦ ਕਰਾਂ | ਆਪ ਹਮੇਸ਼ਾ ਬੋਰੀ ਦੇ ਬਿਸਤਰ ਉੱਤੇ ਸੌਾਦੇ | ਬਿਨਾਂ ਕਿਸੇ ਫ਼ਰਕ ਤੋਂ ਗਰੀਬਾਂ, ਯਤੀਮਾਂ ਨਾਲ ਹੱਸ ਕੇ ਮਿਲਦੇ | ਜੇਕਰ ਕੋਈ ਦੁਸ਼ਮਣ ਵੀ ਬਿਮਾਰ ਹੋ ਜਾਂਦਾ ਤਾਂ ਉਸ ਦੀ ਖ਼ਬਰ ਲੈਣ ਜਾਂਦੇ | ਆਪ ਸਲ. ਦੇ ਚਾਚਾ ਜੀ ਨੂੰ ਸ਼ਹੀਦ ਕਰਨ ਵਾਲੇ ਅਤੇ ਆਪ ਦੀ ਬੇਟੀ ਹਜ਼ਰਤ ਜ਼ੈਨਬ ਦੇ ਨੇਜ਼ਾ ਮਾਰਨ ਵਾਲੇ ਨੇ ਜਦੋਂ ਮੁਆਫ਼ੀ ਮੰਗੀ ਤਾਂ ਆਪ ਨੇ ਉਸ ਨੂੰ ਮੁਆਫ਼ ਕਰ ਦਿੱਤਾ | ਸਮਾਂ ਗਵਾਹੀ ਦਿੰਦਾ ਹੈ ਕਿ ਅੱਜ ਚੌਦਾਂ ਸੌ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਆਪ ਦਾ ਜੀਵਨ ਅਤੇ ਆਪ ਦੀਆਂ ਸਿੱਖਿਆਵਾਂ ਕਿਸੇ ਪਰਿਵਰਤਨ ਤੋਂ ਬਿਨਾਂ ਮੂਲ ਰੂਪ ਵਿੱਚ ਮੌਜੂਦ ਹਨ ਅਤੇ ਅੱਜ ਵੀ ਮਨੁੱਖਤਾ ਦੇ ਮਾਰਗ ਦਰਸ਼ਨ ਵਾਸਤੇ ਆਸ ਦੀ ਕਿਰਨ ਹਨ ਜਿਸ ਨੂੰ ਸੰਸਾਰ ਦੇ ਅਨੇਕਾਂ ਨਿਰਪੱਖ, ਸੱਚੇ ਪ੍ਰੇਮੀ ਸਵੀਕਾਰ ਕਰਦੇ ਹਨ |

ਕ੍ਰਾਂਤੀ[ਸੋਧੋ]

ਮਾਨਵ ਇਤਿਹਾਸ ਵਿੱਚ ਅਜਿਹੀ ਕ੍ਰਾਂਤੀ ਪਹਿਲਾਂ ਕਦੇ ਨਾ ਵੇਖੀ ਗਈ ਤੇ ਨਾ ਹੀ ਸੁਣੀ ਗਈ | ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ ਜਾਂ ਨਹੀਂ, ਆਸਤਿਕ ਹੋ ਨਾਸਤਿਕ, ਇੱਕ ਰੱਬ ਨੂੰ ਮੰਨਣ ਵਾਲੇ ਹੋ ਜਾਂ ਬਹੁਤ ਸਾਰੇ ਦੇਵੀ-ਦੇਵਤਿਆਂ ਨੂੰ ਮੰਨਦੇ ਹੋ, ਤੁਹਾਡੀ ਵਿਚਾਰਧਾਰਾ ਕੁੱਝ ਵੀ ਹੈ, ਤੁਹਾਡੇ ਰਾਜਨੀਤਕ, ਧਾਰਮਿਕ ਤੇ ਸਮਾਜਿਕ ਵਿਚਾਰ ਅਤੇ ਸਿਧਾਂਤ ਕੁਝ ਵੀ ਹੋਣ, ਤੁਹਾਨੂੰ ਉਸ ਮਹਾਨ ਵਿਅਕਤੀ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਜੋ ਇਸ ਸੰਸਾਰ ਵਿੱਚ ਅਤਿਅੰਤ ਅਸਾਧਾਰਨ ਸ਼ਖ਼ਸੀਅਤ ਸੀ | ਸੰਸਾਰ ਉਸ ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਨਾਂਅ ਨਾਲ ਜਾਣਦਾ ਹੈ | ਆਪ ਨੇ ਜ਼ਿੰਦਗੀ ਬਿਤਾਉਣ ਦਾ ਇੱਕ ਤਰੀਕਾ ਦੱਸਿਆ | ਧਰਮ ਵਿੱਚ ਸੁਧਾਰ ਕੀਤਾ | ਇੱਕ ਰਾਜ ਦੀ ਸਥਾਪਨਾ ਕੀਤੀ | ਸੰਸਾਰਕ ਅਤੇ ਵਿਅਕਤੀਗਤ ਵਿਵਹਾਰਕ ਪਹਿਲੂਆਂ ਬਾਰੇ ਆਪ ਨੇ ਅਜਿਹੀ ਕ੍ਰਾਂਤੀ ਲਿਆਂਦੀ ਜੋ ਹਰ ਯੁੱਗ ਵਾਸਤੇ ਜਯੋਤੀ-ਪੁੰਜ ਬਣ ਗਈ |

ਦਿਹਾਂਤ[ਸੋਧੋ]

ਆਪ ਦਾ 63 ਸਾਲ ਦੀ ਉਮਰ ਵਿੱਚ 12 ਰਬੀ-ਉਲ-ਅੱਵਲ ਮੁਤਾਬਿਕ 8 ਜੂਨ 632 ਈਸਵੀ ਨੂੰ ਸਾਊਦੀ ਅਰਬ ਦੇ ਸ਼ਹਿਰ ਮਦੀਨਾ ਮੁਨੱਵਰਾ 'ਚ ਦਿਹਾਂਤ ਹੋਇਆ ਤਾਂ ਪੂਰਾ ਅਰਬ ਇੱਕ ਰੱਬ ਨੂੰ ਮੰਨਣ ਵਾਲਾ ਬਣ ਚੁੱਕਿਆ ਸੀ |