ਸਮੱਗਰੀ 'ਤੇ ਜਾਓ

ਮਾਰਕਸ ਸੋਹੋ ਵਿੱਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਰਕਸ ਸੋਹੋ ਵਿੱਚ  (Marx in Soho) ਇੱਕ 1999 ਵਨ-ਮੈਨ ਪਲੇ ਜੋ ਅਮਰੀਕੀ ਇਤਿਹਾਸਕਾਰ ਹਾਵਰਡ ਜਿਨ ਨੇ  19ਵੀਂ-ਸਦੀ ਦੇ ਦਾਰਸ਼ਨਿਕ ਕਾਰਲ ਮਾਰਕਸ ਦੇ ਜੀਵਨ ਬਾਰੇ ਲਿਖਿਆ ਹੈ। ਜਿਨ ਨੇ ਇਹ ਨਾਟਕ "ਉਹ ਮਾਰਕਸ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਭਾਵ ਮਾਰਕਸ ਨੂੰ ਇੱਕ ਪਰਿਵਾਰ ਬੰਦੇ ਦੇ ਰੂਪ ਵਿੱਚ ਦਰਸਾਉਣ ਲਈ ਲਿਖਿਆ ਜੋ ਆਪਣੀ ਪਤਨੀ ਅਤੇ ਬੱਚਿਆਂ ਨੂੰ ਰੋਟੀ ਕੱਪੜਾ ਦੇਣ ਲਈ ਸੰਘਰਸ਼ ਕਰ ਰਿਹਾ ਸੀ। "[1]

ਮਾਰਕਸ ਸੋਹੋ ਵਿੱਚ ਅਕਸਰ ਕੀਤਾ ਗਿਆ ਹੈ। ਨਾਟਕ ਵਿੱਚ ਵਖਾਇਆ ਗਿਆ ਹੈ ਕਿ ਮਾਰਕਸ ਕਮਿਊਨਿਜ਼ਮ ਦੇ ਆਦਰਸ਼ਾਂ ਨੂੰ ਸਾਬਕਾ ਸੋਵੀਅਤ ਯੂਨੀਅਨ ਵਿੱਚ ਅਮਲ ਵਿੱਚ ਲਿਆਂਦੇ ਇਸਦੇ ਅਮਾਨਵੀਕ੍ਰਿਤ ਵਰਜਨ ਤੋਂ  ਤੇ ਮਨੁੱਖਤਾ ਨੂੰ ਪੂੰਜੀਵਾਦ ਤੋਂ ਡਿਫੈਂਡ ਕਰਨ ਲਈ ਪੁਨਰ ਜਨਮ ਲੈਂਦਾ ਹੈ। [2]

ਪਿਛੋਕੜ

[ਸੋਧੋ]
ਮਾਰਕਸ ਸੋਹੋ ਵਿੱਚ ਦਾ ਮੁੱਖ ਪਾਤਰ ਕਾਰਲ ਮਾਰਕਸ, 1875 ਵਿੱਚ

ਜਿੰਨ ਮੁਖਬੰਧ ਵਿੱਚ ਲਿਖਦਾ ਹੈ, ਜੋ ਕਿ ਬਹੁਤ ਜਲਦੀ 17 ਸਾਲ ਦੀ ਉਮਰ ਵਿੱਚ ਉਸ ਨੇ  ਨਾਟਕੀ ਸਬੂਤ ਦੇਖ ਲਏ ਸਨ "ਕਿ ਸਰਕਾਰ ਦੀ ਮਸ਼ੀਨਰੀ ਨਿਰਪੱਖ ਨਹੀਂ ਸੀ, ਕਿ ਇਸ ਦੇ ਦੰਭ ਦਿਖਾਵੇ ਦੇ ਬਾਵਜੂਦ ਇਹ ਪੂੰਜੀਵਾਦੀ ਕਲਾਸ ਦੀ ਸੇਵਾ ਕਰਦੀ ਸੀ.... ਮੇਰੇ ਕਮਿਊਨਿਸਟ ਦੋਸਤ ਮੈਨੂੰ ਟਾਈਮਜ਼ ਸਕੁਏਅਰ ਵਿੱਚ ਇੱਕ ਪ੍ਰਦਰਸ਼ਨ ਵਿੱਚ ਆਪਣੇ ਨਾਲ ਲੈ ਗਏ।ਅਣਗਿਣਤ ਲੋਕਾਂ ਨੇ ਬੈਨਰ ਚੁੱਕੇ ਹੋਏ ਸਨ ਜਿਨਾਂ ਤੇ ਜੰਗ ਵਿਰੋਧੀ ਅਤੇ ਫਾਸ਼ੀਵਾਦ ਵਿਰੋਧੀ ਨਾਹਰੇ ਲਿਖੇ ਸਨ, ਅਤੇ ਸੜਕ ਤੇ ਮਾਰਚ ਕਰ ਰਹੇ ਸਨ। ਮੈਨੂੰ ਸਾਇਰਨ ਸੁਣਾਈ ਦਿੱਤੇ ਘੁੜ ਸਵਾਰ ਪੁਲਿਸ ਨੇ ਭੀੜ ਤੇ ਹੱਲਾ ਬੋਲ ਦਿੱਤਾ।  ਮੈਨੂੰ  ਇੱਕ ਸਾਦੇ ਕੱਪੜਿਆਂ ਵਾਲੇ ਪੁਲਸੀਏ ਡੰਡਾ ਮਾਰ ਕੇ ਬੇਹੋਸ਼ ਕਰ ਦਿੱਤਾ ਸੀ। ਜਦੋਂ ਮੈਨੂੰ ਹੋਸ਼ ਆਈ, ਸਿਰਫ ਇੱਕ ਹੀ ਪਰੇਸ਼ਾਨ ਸੋਚ ਸੁਇਝ ਰਹੀ ਸੀ: ਪੁਲਿਸ, ਰਾਜ, ਵੱਡੇ ਦੌਲਤਮੰਦਾਂ ਦਾ ਹੁਕਮ ਵਜਾਉਂਦੇ ਸਨ।  ਕਿੰਨੀ ਕੁ ਭਾਸ਼ਣ ਦੀ ਆਜ਼ਾਦੀ ਅਤੇ ਇਕੱਤਰ ਹੋਣ ਦੀ ਆਜ਼ਾਦੀ ਤੁਹਾਡੇ ਕੋਲ ਹੈ ਇਹ ਇਸ ਗੱਲ ਤੇ ਨਿਰਭਰ ਹੈ ਕਿ ਤੁਸੀਂ ਕਿਸ ਕਲਾਸ ਦੇ ਸੀ।"[3]

ਸੂਚਨਾ

[ਸੋਧੋ]
  1. http://bad.eserver.org/reviews/2000/2000-4-25-12.26PM.html
  2. F. Kathleen Foley.
  3. Howard Zinn, Marx in Soho: a play on history, "Foreword", South End Press, 1999. 88 pages. pp. ix-x, xiv.