ਸਮੱਗਰੀ 'ਤੇ ਜਾਓ

ਮੁੱਲਾਂ ਨਸਰੁੱਦੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਸਰੁੱਦੀਨ ਦਾ 17ਵੀਂ ਸਦੀ ਦਾ ਇੱਕ ਚਿੱਤਰ, ਹੁਣ ਟੋਪਕਾਪੀ ਪੈਲਸ ਮਿਉਜ਼ੀਅਮ ਲਾਇਬ੍ਰੇਰੀ ਵਿੱਚ

ਮੁੱਲਾਂ ਨਸਰੁੱਦੀਨ ਹੋਜਾ (ਤੁਰਕੀ: Nasreddin Hoca, ਉਸਮਾਨੀ ਤੁਰਕੀ نصر الدين خواجه, ਫ਼ਾਰਸੀ: خواجه نصرالدین, ਪਸ਼ਤੋ: ملا نصرالدین, ਅਰਬੀ: نصرالدین جحا / ਅਮਰੀਕੀ ਲਾਇਬ੍ਰੇਰੀ ਕਾਂਗਰਸ- ਕਾਂਗਰਸ ਲਾਇਬ੍ਰੇਰੀ: Naṣraddīn Juha, ਉਰਦੂ: ملا نصرالدین, ਉਜਬੇਕੀ: Nosiriddin Xo ਅਤੇ, Nasreddin Hodja, ਬੋਸਨਿਆਈ: Nasrudin Hodža) ਤੁਰਕੀ ਦਾ (ਅਤੇ ਲਗਭਗ ਸਭਨਾਂ ਇਸਲਾਮੀ ਦੇਸ਼ਾਂ ਦਾ) ਸਭ ਤੋਂ ਪ੍ਰਸਿੱਧ ਲੋਕ ਨਾਇਕ, ਲੋਕ ਦਾਰਸ਼ਨਿਕ ਅਤੇ ਬੁਧੀਮਾਨ ਚਰਿੱਤਰ ਹੈ। ਤੁਰਕੀ ਭਾਸ਼ਾ ਵਿੱਚ ਹੋਜਾ ਸ਼ਬਦ ਦਾ ਮਤਲਬ ਹੈ ਸਿਖਿਅਕ ਜਾਂ ਸਕਾਲਰ। ਉਸ ਦੀ ਚਤੁਰਾਈ ਅਤੇ ਹਾਜ਼ਰ-ਬਿਆਨੀ ਦੇ ਕਿੱਸੇ ਕਿਸੇ ਅਸਲੀ ਇਮਾਮ ਉੱਤੇ ਆਧਾਰਿਤ ਲੱਗਦੇ ਹਨ। ਕਿਹਾ ਜਾਂਦਾ ਹੈ ਦੀ ਉਸ ਦਾ ਜਨਮ 1208 ਵਿੱਚ ਤੁਰਕੀ ਦੇ ਹੋਰਤੋ ਨਾਮਕ ਇੱਕ ਪਿੰਡ ਵਿੱਚ ਹੋਇਆ ਸੀ ਅਤੇ ਸਾਲ 1237 ਵਿੱਚ ਉਹ ਅਕਸੇਹਿਰ ਨਾਮਕ ਮੱਧਕਾਲੀਨ ਨਗਰ ਵਿੱਚ ਬਸ ਗਿਆ ਜਿੱਥੇ ਹਿਜਰੀ ਸਾਲ 683 (ਈਸਵੀ 1285) ਵਿੱਚ ਉਸ ਦੀ ਮੌਤ ਹੋ ਗਈ। ਮੁੱਲਾਂ ਨਸਰੁੱਦੀਨ ਦੇ ਇਰਦ-ਗਿਰਦ ਲਗਭਗ ਸੈਂਕੜੇ ਕਥਾਵਾਂ ਅਤੇ ਪ੍ਰਸੰਗ ਘੁੰਮਦੇ ਹਨ ਜਿਹਨਾਂ ਵਿਚੋਂ ਬਹੁਤਿਆਂ ਦੀ ਸੱਚਾਈ ਸ਼ੱਕੀ ਹੈ। ਉਸ ਬਾਰੇ ਲਿਉਨਿਦ ਸੋਲੋਵੋਏ[1] ਦੇ ਲਿਖੇ ਇੱਕ ਰੂਸੀ ਨਾਵਲ ਤੇ ਆਧਾਰਿਤ ਇੱਕ ਹਿੰਦੀ ਪੁਸਤਕ ਵਿੱਚ ਉਸ ਦੀ ਜਾਣ-ਪਛਾਣ ਇਉਂ ਕਰਾਈ ਗਈ ਹੈ, "ਮਧਪੂਰਬ ਦੇ ਮੁਸਲਮਾਨ ਦੇਸ਼ਾਂ ਵਿੱਚ 13ਵੀਂ ਸਦੀ ਵਿੱਚ ਹੋਏ ਮੁੱਲਾਂ ਨਸਰੁੱਦੀਨ, ਆਪਣੇ ਸਮੇਂ ਦੇ ਸਭ ਤੋਂ ਜਿਆਦਾ ਸੂਝਵਾਨ ਅਤੇ ਖੁਸ਼ਮਿਜ਼ਾਜ ਵਿਅਕਤੀ ਸਨ। ਉਹ ਯੇਨ - ਕੇਨ - ਪ੍ਰਕਾਰੇਣ ਪੈਸਾ ਅਰਜਿਤ ਕਰਦਾ ਸੀ ਅਤੇ ਉਸਨੂੰ ਗਰੀਬਾਂ ਵਿੱਚ ਵੰਡ ਦਿੰਦਾ ਸੀ। ਇਸ ਕਾਰਨ ਗਰੀਬ ਜਨਤਾ ਉਸਨੂੰ ਰੱਬ ਦੀ ਤਰ੍ਹਾਂ ਚਾਹੁੰਦੀ ਸੀ। ਕਿਉਂਕਿ ਉਹ ਆਮ ਲੋਕਾਂ ਵਿੱਚ ਪ੍ਰਸਿੱਧ ਸੀ, ਇਸੇ ਕਾਰਨ ਉਹ ਸ਼ਾਸਕਾਂ ਦੀਆਂ ਅੱਖਾਂ ਦਾ ਕੰਡਾ ਬਣਿਆ ਰਹਿੰਦਾ ਸੀ। ਅਨੇਕ ਸ਼ਾਸਕਾਂ ਅਤੇ ਸਰਦਾਰਾਂ ਨੇ ਉਸਨੂੰ ਮਾਰਨਾ ਚਾਹਿਆ, ਲੇਕਿਨ ਹਰ ਸਮੇਂ ਆਪਣੀ ਚਤੁਰਾਈ ਅਤੇ ਕੁਸ਼ਲਤਾ ਦੇ ਕਾਰਨ ਉਹ ਬਚਦਾ ਰਿਹਾ।"[2]

5ਤੋਂ 10 ਜੁਲਾਈ ਨੂੰ ਤੁਰਕੀ ਵਿੱਚ ਉਸ ਦੇ ਨਗਰ ਵਿਖੇ ਹਰ ਸਾਲ ਅੰਤਰਰਾਸ਼ਟਰੀ ਮੇਲਾ ਲੱਗਦਾ ਹੈ।[3]

ਹਵਾਲੇ

[ਸੋਧੋ]
  1. https://www.kirkusreviews.com/book-reviews/leonid-solovyev-2/the-beggar-in-the-harem-2/
  2. http://myhindiforum.com/showthread.php?t=1610
  3. "ਪੁਰਾਲੇਖ ਕੀਤੀ ਕਾਪੀ". Archived from the original on 2011-08-17. Retrieved 2013-01-11. {{cite web}}: Unknown parameter |dead-url= ignored (|url-status= suggested) (help)