ਯਾਹੂ! ਜਵਾਬ
ਸਾਈਟ ਦੀ ਕਿਸਮ | ਸਾਂਝੀ |
---|---|
ਉਪਲੱਬਧਤਾ | ਅੰਗਰੇਜ਼ੀ, ਚੀਨੀ, ਫ਼ਰਾਂਸੀਸੀ, ਜਰਮਨ, ਇੰਡੋਨੇਸ਼ੀਆਈ, ਇਤਾਲਵੀ, ਜਪਾਨੀ, ਕੋਰੀਆਈ, ਪੁਰਤਗਾਲੀ, ਸਪੇਨੀ, ਥਾਈ, ਵੀਅਤਨਾਮੀ |
ਮਾਲਕ | ਯਾਹੂ! |
ਵੈੱਬਸਾਈਟ | answers.yahoo.com |
ਵਪਾਰਕ | ਹਾਂ |
ਰਜਿਸਟ੍ਰੇਸ਼ਨ | ਹਾਂ |
ਯਾਹੂ! ਜਵਾਬ (ਪਹਿਲਾਂ ਯਾਹੂ! Q & A) ਯਾਹੂ ਦੀ ਇੱਕ ਭਾਈਚਾਰਕ ਸਵਾਲ-ਅਤੇ-ਜਵਾਬ ਵੈੱਬ ਸਾਈਟ ਹੈ। ਯਾਹੂ ਨੇ ਇਸਨੂੰ 28 ਜੂਨ 2005 ਨੂੰ ਲਾਂਚ ਕੀਤਾ। ਇਹ ਵਰਤੋਂਕਾਰਾਂ ਨੂੰ ਆਪਣੇ ਸਵਾਲ ਪੁੱਛਣ ਅਤੇ ਦੂਜਿਆਂ ਦੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੀ ਸਹੂਲਤ ਮੁਹੱਈਆ ਕਰਾਉਂਦੀ ਹੈ। ਹਾਲਾਂਕਿ, ਅਣਗਿਣਤ ਗ਼ਲਤ ਅਤੇ ਬੇਤੁਕੇ ਸਵਾਲ ਸਾਈਟ ਨੂੰ ਹਾਸੋਹੀਣਾ ਵੀ ਬਣਾ ਦਿੰਦੇ ਹਨ।[1][2]
ਹੌਸਲਾ ਅਫ਼ਜ਼ਾਈ ਲਈ ਸਾਈਟ ਮੈਂਬਰਾਂ ਨੂੰ ਪੋਂਇਟ ਕਮਾਉਣ ਦਾ ਮੌਕਾ ਦਿੰਦੀ ਹੈ। ਇਹ ਸਾਈਟ 12 ਬੋਲੀਆਂ ਵਿੱਚ ਉਪਲਬਧ ਹੈ ਪਰ ਅਨੇਕਾਂ ਏਸ਼ੀਆਈ ਵੱਖਰੇ ਪਲੇਟਫ਼ਾਰਮ ਵਰਤਦੇ ਹਨ ਜੋ ਗ਼ੈਰ-ਲਾਤੀਨੀ ਅੱਖਰਾਂ ਦੀ ਸਹੂਲਤ ਦਿੰਦੇ ਹਨ। ਇਹ ਪਲੇਟਫ਼ਾਰਮ ਜਪਾਨ ਵਿੱਚ Yahoo! Chiebukuro (Yahoo!知恵袋 )[3] ਅਤੇ ਕੋਰੀਆ, ਤਾਈਵਾਨ, ਚੀਨ ਅਤੇ ਹਾਂਗਕਾਂਗ ਵਿੱਚ ਯਾਹੂ! ਨਾਲੇਜ (Yahoo! Knowledge) ਦੇ ਨਾਂ ਨਾਲ਼ ਜਾਣੇ ਜਾਂਦੇ ਹਨ।[ਹਵਾਲਾ ਲੋੜੀਂਦਾ] ਇੱਕ ਅਰਬੀ ਸਵਾਲ-ਜਵਾਬ ਪਲੇਟਫ਼ਾਰਮ ਸੀਨ ਜੀਮ ਯਾਹੂ ਦੀ ਇੱਕ ਸਹਾਇਕ ਮਕਤੂਬ ਦੁਆਰਾ ਮੁਹੱਈਆ ਕਰਾਇਆ ਗਿਆ ਹੈ।
ਯਾਹੂ! ਜਵਾਬ ਯਾਹੂ ਦੇ ਸਾਬਕਾ ਸਵਾਲ-ਜਵਾਬ ਪਲੇਟਫ਼ਾਰਮ ਆਸਕ ਯਾਹੂ! (Ask Yahoo!) ਦੀ ਥਾਂ ਲੈਣ ਵਾਸਤੇ ਬਣਾਈ ਗਈ ਸੀ ਜੋ ਮਾਰਚ 2006 ਵਿੱਚ ਬੰਦ ਕਰ ਦਿੱਤਾ ਗਿਆ ਸੀ।[4]
ਹਵਾਲੇ
[ਸੋਧੋ]- ↑ Raphael, J. R. (17 ਦਿਸੰਬਰ 2009). "The 20 Dumbest Questions on Yahoo Answers". PC World. Archived from the original on 2012-08-28. Retrieved 24 ਮਈ 2010.
{{cite news}}
: Check date values in:|date=
(help); More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ ਅਹਿਮਦ, ਮੁਰਾਦ (3 ਜਨਵਰੀ 2009). "Ask a silly question..." ਦ ਟਾਈਮਜ਼. ਲੰਡਨ. Archived from the original on 15 ਮਾਰਚ 2020. Retrieved 24 ਮਈ 2010.
- ↑ "Yahoo! Chiebukuro Website". Retrieved 22 ਅਗਸਤ 2012.
- ↑ Schwartz, Barry (13 ਦਿਸੰਬਰ 2006). "Yahoo Answers Birthday: One Year Old". Search Engine Land. Retrieved 22 ਅਗਸਤ 2012.
{{cite web}}
: Check date values in:|date=
(help)
Yahoo mail Settings and yahoo mail Archived 2022-05-03 at the Wayback Machine. login guide