ਸਮੱਗਰੀ 'ਤੇ ਜਾਓ

ਰਗਨਾਰ ਫਰਿਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਗਨਾਰ ਫਰਿਸ਼
ਜਨਮ
ਰਗਨਾਰ ਐਂਟਨ ਕਿੱਟਿਲ ਫ਼ਰਿਸ਼

(1895-03-03)3 ਮਾਰਚ 1895
ਮੌਤ31 ਜਨਵਰੀ 1973(1973-01-31) (ਉਮਰ 77)
ਰਾਸ਼ਟਰੀਅਤਾਨਾਰਵੇ
ਅਲਮਾ ਮਾਤਰਓਸਲੋ ਯੂਨੀਵਰਸਿਟੀ
ਲਈ ਪ੍ਰਸਿੱਧਇਕਾਨੋਮੈਟਰਿਕਸ
ਉਤਪਾਦਨ ਥਿਊਰੀ
ਪੁਰਸਕਾਰਆਰਥਿਕ ਵਿਗਿਆਨਾ ਵਿੱਚ ਨੋਬਲ ਮੈਮੋਰੀਅਲ ਇਨਾਮ (1969)
ਵਿਗਿਆਨਕ ਕਰੀਅਰ
ਖੇਤਰਅਰਥਸ਼ਾਸਤਰ
ਅਦਾਰੇਓਸਲੋ ਯੂਨੀਵਰਸਿਟੀ
ਡਾਕਟੋਰਲ ਵਿਦਿਆਰਥੀਓਲਾਵ ਰੀਅਰਸੋਲ

ਰਗਨਾਰ ਐਂਟਨ ਕਿੱਟਿਲ ਫ਼ਰਿਸ਼ (3 ਮਾਰਚ 1895 – 31 ਜਨਵਰੀ 1973) ਇੱਕ ਨਾਰਵੇਈ ਅਰਥ ਸ਼ਾਸਤਰੀ ਅਤੇ 1969 ਵਿਚ ਆਰਥਿਕ ਵਿਗਿਆਨਾਂ ਦੇ ਪਹਿਲੇ ਨੋਬਲ ਮੈਮੋਰੀਅਲ ਇਨਾਮ ਦਾ (ਜੈਨ ਟਿੰਬਰਗਨ ਦੇ ਨਾਲ) ਮਿਲ ਕੇ ਹਾਸਲ ਕਰਨ ਵਾਲਾ ਸੀ। ਉਹ ਇਕਾਨੋਮੈਟਰਿਕਸ ਦੇ ਅਨੁਸ਼ਾਸਨ ਦੇ ਬਾਨੀਆਂ ਵਿਚੋਂ ਇਕ ਵਜੋਂ ਜਾਣਿਆ ਜਾਂਦਾ ਹੈ ਅਤੇ ਵਿਆਪਕ ਤੌਰ ਤੇ ਵਰਤਿਆ ਜਾਂਦਾ ਸ਼ਬਦ ਜੋੜਾ ਮੈਕਰੋ ਇਕਾਨੋਮਿਕਸ/ਮਾਈਕਰੋ ਇਕਾਨੋਮਿਕਸ ਨੂੰ ਘੜਣ ਲਈ ਜਾਣਿਆ ਜਾਂਦਾ ਹੈ। 

ਫ਼ਰਿਸ਼ ਨੂੰ ਕਿੰਗ-ਇਨ-ਕੌਂਸਲ ਵਲੋਂ 1931 ਵਿਚ ਰਾਇਲ ਫਰੈਡਰਿਕ ਯੂਨੀਵਰਸਿਟੀ ਦੀ ਫੈਕਲਟੀ ਆਫ਼ ਲਾਅ ਦੇ ਅਰਥ ਸ਼ਾਸਤਰ ਅਤੇ ਅੰਕੜਾ ਵਿਗਿਆਨ ਦੇ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸਨੇ 1942-1943 ਦੌਰਾਨ ਕਾਨੂੰਨ ਦੀ ਫੈਕਲਟੀ ਦੇ ਡੀਨ ਵਜੋਂ ਸੇਵਾ ਨਿਭਾਈ। ਅੱਜ, ਓਸਲੋ ਯੂਨੀਵਰਸਿਟੀ ਦੇ ਫ਼ਰਿਸ਼ ਸੈਂਟਰ ਦਾ ਨਾਮ ਉਸ ਦੇ ਸਨਮਾਨ ਵਿੱਚ ਰੱਖਿਆ ਹੋਇਆ ਹੈ। [1]

ਜੀਵਨੀ

[ਸੋਧੋ]

ਪਰਿਵਾਰ ਅਤੇ ਸਿੱਖਿਆ

[ਸੋਧੋ]
Ragnar Frisch ਦਾ ਪਿਤਾ, ਐਂਟਨ ਫਰਿਸ਼ (1865-1928),  ਓਸਲੋ ਵਿੱਚ ਸੁਨਿਆਰ, ਅਤੇ ਚਾਂਦੀ ਦੇ ਖਣਿਜਕਾਰ ਅਤੇ ਸੋਨੇ ਦਾ ਕੰਮ ਕਰਨ ਵਾਲੇ ਫਰਿਸ਼ ਪਰਿਵਾਰ ਦਾ ਇੱਕ ਮੈਂਬਰ

ਰਗਨਾਰ ਫਰਿਸ਼[2] ਦਾ ਜਨਮ  3 ਮਾਰਚ 1895 ਨੂੰ ਕ੍ਰਿਸਟੀਨੀਆ ਵਿਚ ਇੱਕ ਸੁਨਿਆਰੇ ਐਂਟਨ ਫਰਿਸ਼ ਅਤੇ ਰਗਨਾ ਫਰੈਡਰਿਕੇ ਫਰਿਸ਼ (ਪਹਿਲਾ ਨਾਮ ਕਿੱਟਿਲਸੇਨ) ਦੇ ਘਰ ਹੋਇਆ ਸੀ। ਫਰਿਸ਼ ਪਰਿਵਾਰ ਜਰਮਨੀ ਤੋਂ  ਸਦੀ ਵਿੱਚ ਨਾਰਵੇ ਵਿੱਚ ਕਾੰਂਜਬਰਗ ਜਾ ਕੇ ਵੱਸ ਗਿਆ ਸੀ। ਅਤੇ ਉਸਦੇ ਪੂਰਵਜਾਂ ਨੇ ਕਾਂਜਬਬਰਗ ਸਿਲਵਰ ਮਾਈਨਸ ਲਈ ਕਈ ਪੀੜ੍ਹੀਆਂ ਤੋਂ ਕੰਮ ਕੀਤਾ ਸੀ;[3] ਰਗਨਾਰ ਦੇ ਦਾਦਾ ਐਂਨਟੋਨੀਅਸ ਫਰਿਸ਼ 1856 ਵਿਚ ਕ੍ਰਿਸਟੀਅਨ ਵਿਚ ਸੁਨਿਆਰ ਬਣ ਗਿਆ ਸੀ। ਉਸ ਦੇ ਪਰਿਵਾਰ ਨੇ ਘੱਟੋ-ਘੱਟ 300 ਸਾਲ ਚਾਂਦੀ ਅਤੇ ਸੋਨੇ ਵਰਗੀਆਂ ਕੀਮਤੀ ਧਾਤਾਂ ਨਾਲ ਕੰਮ ਕੀਤਾ ਸੀ। 

ਆਪਣੇ ਪਰਿਵਾਰ ਦੇ ਕਾਰੋਬਾਰ ਨੂੰ ਜਾਰੀ ਰੱਖਣ ਦੀ ਉਸ ਤੋਂ ਕੀਤੀ ਜਾ ਰਹੀ ਉਮੀਦ ਨੂੰ ਭਾਂਪਦੇ ਹੋਏ, ਫਰਿਸ਼ ਓਸਲੋ ਵਿੱਚ ਡੇਵਿਡ ਐਂਡਰਸਨ ਵਰਕਸ਼ਾਪ ਵਿੱਚ ਇੱਕ ਅਪ੍ਰੈਂਟਿਸ ਬਣ ਗਿਆ। ਪਰ ਫਰਿਸ਼ ਨੇ ਆਪਣੀ ਮਾਂ ਦੀ ਸਲਾਹ ਤੇ, ਆਪਣੀ ਅਪ੍ਰੈਂਟਿਸਸ਼ਿਪ ਕਰਦਿਆਂ ਵੀ ਰਾਇਲ ਫਰੈਡਰਿਕ ਯੂਨੀਵਰਸਿਟੀ ਵਿਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਉਸਦਾ ਮਨਪਸੰਦ ਵਿਸ਼ਾ ਅਰਥਸ਼ਾਸਤਰ ਸੀ, ਕਿਉਂਕਿ ਇਹ ਯੂਨੀਵਰਸਿਟੀ ਵਿੱਚ "ਸਭ ਤੋਂ ਛੋਟਾ ਅਤੇ ਸਭ ਤੋਂ ਸੌਖਾ ਅਧਿਐਨ" ਉਪਲੱਬਧ ਸੀ, ਅਤੇ ਉਸਨੇ 1919 ਵਿੱਚ ਆਪਣੀ ਡਿਗਰੀ ਪਾਸ ਕੀਤੀ।1920 ਵਿੱਚ ਉਸ ਨੇ ਆਪਣੀ ਦਸਤਕਾਰੀ ਦੀ ਪ੍ਰੀਖਿਆ ਵੀ ਪਾਸ ਕੀਤੀ ਅਤੇ ਆਪਣੇ ਪਿਤਾ ਦੀ ਵਰਕਸ਼ਾਪ ਵਿੱਚ ਇੱਕ ਪਾਰਟਨਰ ਬਣ ਗਿਆ। 

ਸ਼ੁਰੂ ਦਾ ਕੈਰੀਅਰ ਅਤੇ ਹੋਰ ਸਿੱਖਿਆ

[ਸੋਧੋ]

1921 ਵਿੱਚ ਫਰਿਸ਼ ਨੇ ਯੂਨੀਵਰਸਿਟੀ ਤੋਂ ਫੈਲੋਸ਼ਿਪ ਪ੍ਰਾਪਤ ਕੀਤੀ ਜਿਸਨੇ ਉਸ ਨੂੰ ਫਰਾਂਸ ਅਤੇ ਇੰਗਲੈਂਡ ਵਿੱਚ ਅਰਥਸ਼ਾਸਤਰ ਅਤੇ ਗਣਿਤ ਦਾ ਅਧਿਐਨ ਕਰਨ ਲਈ ਤਿੰਨ ਸਾਲ ਬਿਤਾਉਣ ਦੇ ਯੋਗ ਬਣਾਇਆ। 1923 ਵਿਚ ਨਾਰਵੇ ਵਾਪਸ ਪਰਤਣ ਦੇ ਬਾਅਦ, ਹਾਲਾਂਕਿ ਪਰਿਵਾਰ ਦਾ ਕਾਰੋਬਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ, ਉਸਨੇ ਆਪਣੀ ਵਿਗਿਆਨਕ ਸਰਗਰਮੀ ਨੂੰ ਜਾਰੀ ਰੱਖਿਆ, ਜਿਸ ਵਿੱਚ ਇਹ ਵਿਸ਼ਵਾਸ ਸੀ ਕਿ ਖੋਜ, ਸਿੰਗਾਰ-ਅਲੰਕਾਰ ਨਹੀਂ ਸਗੋਂ ਉਸ ਦਾ ਅਸਲੀ ਕੰਮ ਸੀ।[4] ਉਸ ਨੇ ਸੰਭਾਵਨਾ ਥਿਊਰੀ ਬਾਰੇ ਕੁਝ ਕਾਗਜ਼ ਪ੍ਰਕਾਸ਼ਿਤ ਕੀਤੇ, 1925 ਵਿਚ ਓਸਲੋ ਯੂਨੀਵਰਸਿਟੀ ਵਿਚ ਪੜ੍ਹਾਉਣਾ ਅਰੰਭ ਕੀਤਾ ਅਤੇ 1926 ਵਿਚ ਉਸ ਨੇ ਗਣਿਤਕ ਅੰਕੜਾ-ਵਿਗਿਆਨ ਵਿੱਚ ਥੀਸਿਸ ਦੇ ਨਾਲ ਪੀਐਚਡੀ ਦੀ ਡਿਗਰੀ ਹਾਸਲ ਕੀਤੀ।

1926 ਵਿੱਚ, ਫਰਿਸ਼ ਨੇ ਇਕ ਲੇਖ ਪ੍ਰਕਾਸ਼ਿਤ ਕੀਤਾ,[5] ਜਿਸ ਵਿਚ ਉਸ ਦਾ ਵਿਚਾਰ ਸੀ ਕਿ ਅਰਥਸ਼ਾਸਤਰ ਨੂੰ ਸਿਧਾਂਤਕ ਅਤੇ ਅਨੁਭਵਵਾਦੀ ਕੁਆਂਟੀਕਰਨ ਵੱਲ ਵੀ ਉਸੇ ਰਸਤੇ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸਦਾ ਹੋਰ ਵਿਗਿਆਨਾਂ, ਖ਼ਾਸ ਕਰਕੇ ਭੌਤਿਕੀ, ਨੇ ਪਾਲਣ ਕੀਤਾ ਸੀ। ਉਸੇ ਸਾਲ ਦੇ ਦੌਰਾਨ, ਉਸਨੇ ਆਪਣਾ ਅਹਿਮ ਲੇਖ ਪ੍ਰਕਾਸ਼ਿਤ ਕੀਤਾ"Sur un problème d'économie pure" ਜਿਸ ਨਾਲ ਉਸ ਨੇ ਆਪਣੇ ਕਾਰਜਸ਼ੀਲਤਾ ਪ੍ਰੋਗਰਾਮ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਲੇਖ ਨੇ ਥੀਓਰੈਟੀਕਲ ਸਵੈ-ਸਿੱਧੀਆਂ ਪੇਸ਼ ਕੀਤੀਆਂ, ਜਿਸਦੇ ਨਤੀਜੇ ਵਜੋਂ ਆਰਡੀਨਲ ਅਤੇ ਕਾਰਡੀਨਲ ਉਪਯੋਗਿਤਾ ਦੋਨਾਂ ਦੀ ਸਹੀ ਸੁਨਿਸਚਤਾ ਹੋਈ, ਜਿਸ ਤੋਂ ਬਾਅਦ ਕਾਰਡੀਨਲ ਸੁਨਿਸਚਤਾ ਦਾ ਅਨੁਭਵਵਾਦੀ ਅਨੁਮਾਨ ਲਗਾਇਆ ਗਿਆ। ਫਰਿਸ਼ ਨੇ ਉਤਪਾਦਨ ਦੀ ਥਿਊਰੀ ਬਾਰੇ ਇੱਕ ਕੋਰਸ ਦੇ ਭਾਸ਼ਣ ਦੇਣਾ ਵੀ ਸ਼ੁਰੂ ਕੀਤਾ, ਜਿਸ ਨਾਲ ਇਸ ਵਿਸ਼ੇ ਦੇ ਗਣਿਤੀਕਰਨ ਨੂੰ ਸ਼ੁਰੂ ਕੀਤਾ ਗਿਆ। 

ਹਵਾਲੇ

[ਸੋਧੋ]
  1. http://www.frisch.uio.no/
  2. Frisch, Ragnar, "Autobiography", published in Nobel Lectures, Economics 1969–1980, Editor Assar Lindbeck, World Scientific Publishing Co., Singapore, 1992
  3. Huhnhäuser, Alfred (1944). Die deutsche Einwanderung in Kongsberg. Beiträge zur Geschichte des Deutschtums in Norwegen. Oslo.{{cite book}}: CS1 maint: location missing publisher (link)
  4. Olav Bjerkholt (2000), "A turning point in the development of Norwegian economics – the establishment of the University Institute of Economics in 1932". Memorandum No 36/2000, University of Oslo
  5. "Quantitative formulation of the laws of economic theory" (see Selected Publications)