ਲਾਲ ਮਸਜਿਦ
ਦਿੱਖ
ਲਾਲ ਮਸਜਿਦ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸਥਿਤ ਇੱਕ ਮਸਜਿਦ ਹੈ। ਇੱਕ ਮਹਿਲਾਵਾਂ ਦੇ ਲਈ ਧਾਰਮਿਕ ਮਦਰੱਸਾ, ਜਾਮੀਆ ਹਫ਼ਸਾ ਮਦਰੱਸਾ ਅਤੇ ਇੱਕ ਪੁਰਸ਼ਾਂ ਲਈ ਮਦਰੱਸਾ, ਮਸਜਿਦ ਤੋਂ ਅੱਲਗ ਤੋਂ ਹੈ।
ਇਤਿਹਾਸ
[ਸੋਧੋ]ਲਾਲ ਮਸਜਿਦ 1965 ਵਿੱਚ ਬਣਾਈ ਗਈ ਸੀ ਅਤੇ ਇਸਦਾ ਨਾਮ ਇਸਦੀ ਲਾਲ ਦੀਵਾਰਾਂ ਅਤੇ ਅੰਦਰਲੇ ਭਾਗ ਦੇ ਕਾਰਣ ਰੱਖਿਆ ਗਿਆ ਸੀ। ਰਾਜਧਾਨੀ ਵਿਕਾਸ ਅਥਾਰਟੀ ਦੇ ਅਨੁਸਾਰ ਲਾਲ ਮਸਜਿਦ ਪਾਕਿਸਤਾਨ ਦੇ ਸਭਤੋਂ ਪੁਰਾਣੀਆਂ ਮਸਜਿਦਾਂ ਵਿੱਚ ਇੱਕ ਹੈ। ਮੌਲਾਨਾ ਮੁਹੰਮਦ ਅਬਦੁੱਲਾ ਨੂੰ ਇਸਦਾ ਪਹਿਲਾ ਇਮਾਮ ਨਿਯੁਕਤ ਕੀਤਾ ਗਿਆ ਸੀ। [1] ਮੌਲਾਨਾ ਮੁਹੰਮਦ ਅਬਦੁੱਲਾ 1998 ਵਿਚ ਕਤਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦੇ ਪੁੱਤਰ ਅਬਦੁਲ ਅਜ਼ੀਜ਼ ਅਤੇ ਅਬਦੁਲ ਰਸ਼ੀਦ ਨੇ ਮਸਜਿਦ ਦੀ ਗੱਦੀ ਸਾਂਭ ਲਈ ਅਤੇ ਇਸ ਨੂੰ ਕੱਟੜ ਸਿੱਖਿਆ ਅਤੇ ਸਰਕਾਰ ਦਾ ਵਿਰੋਧ ਕਰਣ ਲਈ ਕੇਂਦਰ ਬਣਾ ਲਿਆ।