ਸਮੱਗਰੀ 'ਤੇ ਜਾਓ

ਵਲਾਦੀਮੀਰ ਪ੍ਰਾਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਲਾਦੀਮੀਰ ਪ੍ਰਾੱਪ
ਵਲਾਦੀਮੀਰ ਪ੍ਰਾੱਪ, 1928 ਵਿੱਚ
ਜਨਮ17 ਅਪਰੈਲ 1895
ਮੌਤ22 ਅਗਸਤ 1970 (ਉਮਰ 75)
ਰਾਸ਼ਟਰੀਅਤਾਰੂਸੀ, ਸੋਵੀਅਤ
ਪੇਸ਼ਾਸਾਹਿਤ ਆਲੋਚਕ, ਵਿਦਵਾਨ
ਲਹਿਰਸੰਰਚਨਾਵਾਦ

ਵਲਾਦੀਮੀਰ ਯਾਕੋਵਲੇਵਿੱਚ ਪ੍ਰਾੱਪ (ਰੂਸੀ: Владимир Яковлевич Пропп; 29 ਅਪਰੈਲ [ਪੁ.ਤ. 17 ਅਪਰੈਲ] 1895 – 22 ਅਗਸਤ 1970) www

ਵਲਾਦੀਮੀਰ ਪਰੌਪ ਦਾ ਸੰਬਧ ਮੂਲ ਰੂਪ ਵਿਚ ਭਾਸ਼ਾ ਵਿਗਿਆਨ ਨਾਲ ਸੀ। ਇਹੋ ਕਾਰਨ ਸੀ ਕਿ ਉਹ ਸਮਾਜ ਦੀਆ ਹੋਰ ਸੰਰਚਨਾਵਾ ਵਰਗੇ ਮਾਡਲ ਦੀ ਤਲਾਸ਼ ਵਿਚ ਸੀ। ਏਸੇ ਲਈ ਉਸਨੇ ਆਪਣੇ ਅਧਿਐਨ ਨੂੰ ਰੂਪ - ਵਿਗਿਆਨ ਦਾ ਨਾਮ ਦਿੱਤਾ।[1]

ਜਾਣ ਪਛਾਣ

[ਸੋਧੋ]

ਕੁੱਝ ਲੋਕ ਬੁਨਿਆਦੀ ਤਬਦੀਲੀਆਂ ਲਿਆਉਣ ਲਈ ਜਨਮੇ ਹੁੰਦੇ ਹਨ।

ਵਲਾਦੀਮੀਰ ਯਾਕੋਵਲੈਵਿਚ ਪ੍ਰਾੱਪ, ਇੱਕ ਅਸਧਾਰਣ ਲੋਕਧਾਰਾਵਾਦੀ ਸੀ, ਜੋ 17 ਅਪ੍ਰੈਲ 1895 ਨੂੰ ਸੇਂਟ ਪੀਟਰਸਬਰਗ ਵਿਖੇ ਇੱਕ ਜਰਮਨ ਪਰਿਵਾਰ ਵਿੱਚ ਜਨਮਿਆ। ਉਹ ਰੂਸੀ ਅਤੇ ਜਰਮਨ ਭਾਸ਼ਾ ਸ਼ਾਸਤਰ ਵਿੱਚ ਮੋਹਰੀ ਸੇਂਟ ਪੀਟਰਸਬਰਗ ਯੂਨੀਵਰਸਿਟੀ (1913-1918) ਵਿੱਚ ਪੜਿਆ।[2] ਗਰੈਜੂਏਸ਼ਨ ਤੋਂ ਬਾਦ ਉਸਨੇ ਰੂਸ ਅਤੇ ਜਰਮਨ ਵਿੱਚ ਇੱਕ ਸੈਕੰਡਰੀ ਸਕੂਲ ਵਿੱਚ ਪੜਾਇਆ ਅਤੇ ਫੇਰ ਜਰਮਨ ਦਾ ਇੱਕ ਕਾਲਜ ਅਧਿਆਪਕ ਬਣ ਗਿਆ।

ਵਲਾਦੀਮੀਰ ਪ੍ਰੌੱਪ ਨੇ ਇੱਕੋ ਸਮੇਂ ਕਈ ਭੂਮਿਕਾਵਾਂ ਨਿਭਾਈਆਂ। ਉਹ ਇੱਕ ਲੋਕਧਾਰਾਵਾਦੀ, ਮਾਨਵਜਾਤੀ ਵਿਦਵਾਨ, ਭਾਸ਼ਾ ਵਿਗਿਆਨੀ, (ਅਣਛਪਿਆ) ਕਵੀ, ਭਾਸ਼ਾ ਅਧਿਆਪਕ, ਅਤੇ ਕਈ ਯੁਵਾ ਵਿਦਿਆਰਥੀਆਂ ਦਾ ਉਸਤਾਦ ਸੀ। ਉਹ ਵੋਲਗਾ ਜਰਮਨ ਪਿਛੋਕੜ ਵਾਲੇ ਮਾਪਿਆਂ ਦੇ ਘਰ ਜੰਮਿਆ ਸੀ। ਉਸਦਾ ਪਿਤਾ, ਜੌਹੱਨ ਜੈਕਬ ਪ੍ਰਾੱਪ, ਜੋ ਜਰਮਨ ਉਪ-ਨਿਵੇਸ਼ਕ ਦੇ ਇੱਕ ਪਰਿਵਾਰ ਤੋਂ ਪੁਕਾਰਿਆ ਜਾਂਦਾ ਹੈ, ਸੇਂਟ ਪੀਟਰਸਬਰਗ ਵਿੱਚ ਬੇਕਰੀਆਂ ਨੂੰ ਆਟਾ ਸਪਲਾਈ ਕਰਵਾਉਣ ਵਾਲੇ ਇੱਕ ਵਪਾਰਿਕ ਮਕਾਨ ਵਿੱਚ ਕੰਮ ਕਰਦਾ ਸੀ। ਉਸਦੀ ਮਾਂ, ਆੱਨਾ ਪ੍ਰਾੱਪ, ਭੱਠੀ ਦੀ ਦੇਖਭਾਲ ਕਰਦੀ ਸੀ ਅਤੇ ਸੱਤ ਬੱਚੇ ਸੰਭਾਲਦੀ ਸੀ। ਉਸਨੇ ਅਪਣੀ ਮਾਂ ਨਾਲ ਜਰਮਨ ਬੋਲੀ ਅਤੇ ਸੇਂਟ ਪੀਟਰਸਬਰਗ ਵਿੱਚ ਅਪਣੇ ਬਚਪਨ ਦੌਰਾਨ ਜਰਮਨ ਸਕੂਲ ਵਿੱਚ ਪੜਿਆ।

ਪ੍ਰਾੱਪ ਨੇ 1913 ਵਿੱਚ ਸੇਂਟ ਪੀਟਰਸਬਰਗ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਜਿੱਥੇ ਉਸਨੇ ਜਰਮਨ ਭਾਸ਼ਾ ਵਿਗਿਆਨ ਪੜਿਆ ਅਤੇ ਜਰਮਨ ਵਿੱਚ ਕਵਿਤਾਵਾਂ ਰਚਣ ਵਿੱਚ ਵੱਧ ਦਿਲਚਸਪੀ ਦਿਖਾਈ। ਫੇਰ ਵੀ, ਪਹਿਲੇ ਸੰਸਾਰ ਯੁੱਧ ਦੌਰਾਨ, ਉਸਨੇ ਰੂਸ ਵੱਲ ਝੁਕਾਓ ਦਿਖਾਇਆ ਪਰ ਜਰਮਨ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜਿਆ ਰਿਹਾ।

ਪ੍ਰਾੱਪ ਨੇ ਸੇਂਟ ਪੀਟਰਸਬਰਗ ਯੂਨੀਵਰਸਟੀ ਤੋਂ 1918 ਵਿੱਚ ਗਰੈਜੁਏਸ਼ਨ ਕਰ ਲਈ ਅਤੇ ਪੈਟ੍ਰੋਗ੍ਰਾਡ ਵਿਖੇ ਸਕੂਲਾਂ ਵਿੱਚ ਜਰਮਨ ਪੜਾਉਣੀ ਸ਼ੁਰੂ ਕਰ ਦਿੱਤੀ। ਉਸਦਾ ਵਿਆਹ ਸੇਨੀਆ ਨੋਵੀਕੋਵਾ ਨਾਲ ਹੋਇਆ, ਜਿਸਨੂੰ ਉਹ ਪਹਿਲੇ ਸੰਸਾਰ ਯੁੱਧ ਵਿੱਚ ਇੱਕ ਨਰਸ ਦੇ ਰੂਪ ਵਿੱਚ ਕੰਮ ਕਰਦੀ ਨੂੰ ਮਿਲਿਆ ਸੀ। ਕਾਰੋਬਾਰੀ ਮੋਰਚੇ ਉੱਤੇ, ਉਸਨੇ ਇਸੇ ਸਾਲ ਬਗੈਰ ਕਿਸੇ ਤੋਂ ਪ੍ਰਭਾਵਿਤ ਹੋਏ ਅਪਣੀ ਖੁਦ ਦੀ ਨਿਰਾਲੀ ਦਿਸ਼ਾ ਦਿੰਦੇ ਹੋਏ ਅਪਣੀ ਪਹਿਲੀ ਕਿਤਾਬ "ਮਰਫੌਲੌਜੀ ਔਫ ਦੀ ਮੈਜੀਕਲ ਫੋਕਟੇਲ” (ਜਾਦੂਈ ਲੋਕ ਕਥਾ ਦਾ ਰੂਪ ਵਿਗਿਆਨ) ਉੱਤੇ ਕੰਮ ਕਰਨਾ ਸ਼ੁਰੂ ਕੀਤਾ।

ਉਸਦੀ ਪਹਿਲੀ ਅਤੇ ਸਭ ਤੋਂ ਵਧੀਆ ਕੰਮ ਦੇ ਤੌਰ ਤੇ ਜਾਣੀ ਜਾਣ ਵਾਲੀ “ਮਰਫੌਲੌਜੀ ਔਫ ਦੀ ਫੋਕਟੇਲ ਕਿਤਾਬ, 1928 ਵਿੱਚ ਰੂਸ ਵਿੱਚ ਛਪੀ। ਭਾਵੇਂ ਇਸਨੇ ਰੂਪ ਵਿਗਿਅਨ ਅਤੇ ਲੋਕ ਧਾਰਾ ਵਿਗਿਆਣਪੁਣੇ ਦੋਵਾਂ ਵਿੱਚ ਇੱਕ ਸਫਲਤਾ ਪ੍ਰਸਤੁਤ ਕੀਤੀ ਅਤੇ ਕਲਾਉਡਿ ਲੇਵਿ-ਸਟ੍ਰਾਓੱਸ ਅਤੇ ਰੋਲੈਂਡ ਬਾਰਥਸ ਨੂੰ ਪ੍ਰਭਾਵਿਤ ਕੀਤਾ, ਪਰ ਫੇਰ ਵੀ ਪੱਛਮ ਵਿੱਚ ਲੋਕ ਇਸਤੋਂ 1958 ਵਿੱਚ ਇਸ ਦਾ ਅਨੁਵਾਦ ਹੋਣ ਤੱਕ ਵੱਡੀ ਮਾਤਰਾ ਵਿੱਚ ਦੂਰ ਰਹੇ। ਵਕਤ ਅਤੇ ਸਪੇਸ ਉੱਤੇ ਇਸਦੇ ਪ੍ਰਭਾਵ ਦੀ ਕੀਮਤ ਇਸ ਤੱਥ ਤੋਂ ਸਮਝੀ ਜਾ ਸਕਦੀ ਹੈ ਕਿ ਇਸ ਕਿਤਾਬ ਵਿੱਚ ਜੋ ਕਿਰਦਾਰ ਕਿਸਮਾਂ ਸਮਝਾਈਆਂ ਗਈਆਂ ਹਨ ਸਨ ਉਹ ਮੀਡੀਆ ਸਿੱਖਿਆ ਵਿੱਚ ਵਿਸ਼ਾਲ ਪੱਧਰ ਤੇ ਵਰਤੀਆਂ ਜਾਂਦੀਆਂ ਹਨ ਅਤੇ ਲੱਗਭੱਗ ਹਰੇਕ ਕਥਾ ਤੇ ਲਾਗੂ ਕੀਤੀਆਂ ਜਾ ਸਕਦੀਆਂ ਹਨ, ਚਾਹੇ ਉਹ ਸਾਹਿਤ, ਥੀਏਟਰ, ਫਿਲਮ, ਟੈਲੀਵਿਯਨ ਸੀਰੀਜ਼ ਜਾਂ ਗੇਮਾਂ ਹੋਣ। ਇਹ ਗਿਆਨ ਸਬੰਧੀ ਮਨੋਵਿਗਿਆਨ ਦੇ ਖੇਤਰ ਵਿੱਚ ਬੱਚਿਆਂ ਦੁਆਰਾ ਕਥਾ ਬਣਤਰਾਂ ਦੀ ਪਛਾਣ ਅਤੇ ਪੜਨ ਦੀ ਪ੍ਰਕ੍ਰਿਆ ਵਿੱਚ ਖੋਜ ਲਈ ਵੀ ਵਰਤੀ ਜਾਂਦੀ ਹੈ।

1937 ਵਿੱਚ, ਪ੍ਰਾੱਪ, ਜਰਮਨ ਭਾਸ਼ਾ ਵਿਗਿਆਨ ਪੜਾਉਣ ਵਾਲੀ ਲੈਨਿਨਗ੍ਰਾਡ ਯੂਨੀਵਰਸਟੀ (ਜੋ ਪਹਿਲਾਂ ਸੇਂਟ ਪੀਟਰਸਬਰਗ ਯੂਨੀਵਰਸਟੀ ਸੀ) ਦਾ ਇੱਕ ਮੈਂਬਰ ਬਣ ਗਿਆ। ਹੌਲੌ ਹੌਲੀ, ਉਸਨੇ ਲੋਕਧਾਰਾ ਵਿਗਿਆਨ ਅਤੇ ਰੂਸੀ ਭਾਸ਼ਾ ਵਿਗਿਆਨ ਵੀ ਪੜਾਉਣਾ ਸ਼ੁਰੂ ਕਰ ਲਿਆ। 1938 ਤੋਂ ਬਾਦ, ਉਸਨੇ ਲੋਕਧਾਰਾ ਵਿਗਿਆਨ ਵਿਭਾਗ ਦੀ ਕੁਰਸੀ ਸੰਭਾਲੀ ਜਦੋਂ ਤੱਕ ਇਹ ਰੂਸੀ ਸਾਹਿਤ ਦਾ ਵਿਭਾਗਿਕ ਹਿੱਸਾ ਨਹੀਂ ਬਣ ਗਿਆ। ਪ੍ਰਾੱਪ ਇੱਕ ਯੋਗ ਮੈਂਬਰ ਸੀ, ਉਸ ਦੀ ਮੋਤ 22 ਅਗਸਤ 1970 ਨੂੰ ਲੈਨਿਨਗ੍ਰਾਡ ਵਿੱਚ ਦਿਲ ਦਾ ਦੌਰਾ ਪੈਣ

ਰੂਸੀ

ਨ ਹੋੲੀ।[2]


ਰੂਪਵਾਦ (Formalism) ਅਤੇ ਰੂਪਵਿਗਿਆਨ (Morphology) ਵਿਧੀ ਵਿਚਲਾ ਅੰਤਰ

  ਰੂਪਵਾਦ (Formalism) ਅਤੇ ਰੂਪਵਿਗਿਆਨ (Morphology) ਵਿਧੀ ਵਿਚਲਾ ਅੰਤਰ ਰੂਪਵਾਦੀ ਵਿਸ਼ਲੇਸ਼ਕ ਵੀ ਕਿਸੇ ਪਾਠ ਦੇ ਵਿਸ਼ੇ-ਵਸਤੂ ਦੇ ਸਮਾਜਿਕ, ਸਭਿਆਚਾਰਕ ਪ੍ਰਭਾਵਾਂ ਨੂੰ ਪਾਸੇ ਰੱਖ ਕੇ, ਵਿਸ਼ੇ, ਵਸਤੂ, ਸੋਮਿਆਂ, ਵਿਧੀ,ਪ੍ਰਵਚਨ ਅਤੇ ਪਾਠ ਨੂੰ ਕੇਂਦਰ ਵਿਚ ਰੱਖ ਕੇ ਅਧਿਐਨ ਕਰਨ ਦਾ ਸੁਝਾਅ ਦੇਂਦੇ ਸਨ। ਇਸ ਅਧਿਐਨ ਵਿਧੀ ਦਾ ਆਰੰਭ 1915-16 ਵਿਚ ਹੋਇਆ ਸੀ ਅਤੇ ਜਲਦੀ ਹੀ ਇਹ ਆਪਣੇ ਜੋਬਨ ਉੱਪਰ ਪਹੁੰਚ ਗਈ ਸੀ ਪਰੰਤੂ ਰੂਸ ਵਿਚ ਇਸ ਅਧਿਐਨ ਵਿਧੀ ਨੂੰ 1930 ਵਿਚ ਖ਼ਤਮ ਕਰ ਦਿੱਤਾ ਗਿਆ ਸੀ। ਕਾਰਨ ਇਹ ਸੀ ਕਿ ਪ੍ਰਗਤੀਵਾਦੀ ਵਿਚਾਰਾਂ ਵਾਲੇ ਲੋਕਾਂ ਵੱਲੋਂ ਇਸ ਦਾ ਬੜਾ ਭਰਵਾਂ ਵਿਰੋਧ ਕੀਤਾ ਗਿਆ, ਕਿਉਂਕਿ ਇਹ ਵਿਧੀ ਸਾਹਿਤਕ ਸੱਚ ਨੂੰ ਵਿਗਿਆਨਕ ਸੱਚ ਨਾਲੋਂ ਨਿਖੇੜ ਕੇ ਅਧਿਐਨ ਕਰਨ ਦਾ ਸਮਰਥਨ ਕਰਦੀ ਸੀ। ਪਰੰਤੂ, ਸੱਤਰਵਿਆਂ ਤੋਂ ਬਾਅਦ ਭਾਸ਼ਾਵਿਗਿਆਨਕ ਵਿਧੀਆਂ ਅਤੇ ਸਾਹਿਤਕ ਅਧਿਐਨ ਵਿਧੀ ਦੀਆਂ ਹੋਰ ਵਿਧੀਆਂ ਜਿਵੇਂ ਰੂਪ-ਵਿਗਿਆਨਕ ਵਿਧੀ, ਸੰਰਚਨਾਵਾਦੀ ਵਿਧੀ, ਉੱਤਰ-ਸੰਰਚਨਾਵਾਦੀ ਵਿਧੀ, ਚਿਹਨ-ਵਿਗਿਆਨਕ ਵਿਧੀ ਆਦਿ ਦੇ ਆਉਣ ਨਾਲ ਰੂਪਵਾਦੀ ਵਿਧੀ ਨੂੰ ਭਾਰੀ ਸੱਟ ਵੱਜੀ। ਦੇਖਿਆ ਜਾਵੇ ਤਾਂ ਰੂਪਵਾਦੀ ਵਿਧੀ ਵਾਲੇ ਵਿਦਵਾਨਾਂ ਦਾ ਮੁੱਖ ਨਿਸ਼ਾਨਾ ਸੁਤੰਤਰ ਰੂਪ ਵਿਚ ਸਾਹਿਤ-ਵਿਗਿਆਨ ਦੀ ਸਥਾਪਨਾ ਕਰਨਾ ਸੀ, ਜਿਸ ਨੂੰ ਉਨ੍ਹਾਂ ਨੇ ਪੋਇਟਿਕਸ (Poetics) ਦੀ ਸੰਗਿਆ ਦਿਤੀ ਸੀ, ਉਨ੍ਹਾਂ ਦਾ ਇਹ ਵੀ ਵਿਚਾਰ ਸੀ ਕਿ ਸਾਹਿਤ ਭਾਸ਼ਾ ਰਾਹੀਂ ਹੀ ਰਚਿਆ ਜਾਂਦਾ ਹੈ, ਇਸ ਲਈ ਭਾਸ਼ਾ-ਵਿਗਿਆਨ ਹੀ ਸਾਹਿਤ ਅਧਿਐਨ ਦਾ ਮੂਲ ਆਧਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਸਾਹਿਤ, ਬਾਹਰੀ ਹਾਲਤਾਂ ਤੋਂ ਆਜ਼ਾਦ ਇਕ ਹਸਤੀ ਹੈ ਅਤੇ ਇਸਦਾ ਆਪਣਾ ਇਕ ਇਤਿਹਾਸ ਹੈ, ਇਸ ਲਈ ਇਸਦੇ ਆਪਣੇ ਹੀ ਇਤਿਹਾਸਿਕ ਪੜਾਅ ਹਨ। ਇਸ ਲਈ ਇਨ੍ਹਾਂ ਨੂੰ ਬਾਹਰੀ ਪਦਾਰਥਕ ਇਤਿਹਾਸ ਨਿਰਧਾਰਤ ਨਹੀਂ ਕਰ ਸਕਦਾ। [1]

ਅਜਨਬੀਕਰਣ ਦਾ ਸਿਧਾਂਤ

ਰੂਸੀ ਰੂਪਵਾਦੀ ਵਿਧੀ ਵਿਚ ਸ਼ਕਲੋਵਸਕੀ ਨੇ ਦੋ ਮਹੱਤਵਪੂਰਨ ਯੋਗਦਾਨ ਪਾਏ ਹਨ। ਪਹਿਲਾ ਤਾਂ ਉਸਨੇ ਸਾਹਿਤ ਦਾ ਅਜਨਬੀਕਰਣ (Defamiliarization) ਦਾ ਸਿਧਾਂਤ ਦਿੱਤਾ, ਜਿਸ ਵਿਚ ਉਸਦਾ ਕਹਿਣਾ ਹੈ ਕਿ ਕੋਈ ਵੀ ਸਿਰਜਕ ਸਿਰਜਣਾ ਸਮੇਂ ਕਿਸੇ ਵੀ ਯਥਾਰਥ ਦਾ ਅਜਨਬੀਕਰਣ ਕਰ ਦੇਂਦਾ ਹੈ। ਉਸ ਦਾ ਰੂਪ ਹੀ ਉਸ ਨੂੰ ਕਲਾ ਦੀ ਵਸਤੂ ਬਣਾਉਂਦਾ ਹੈ। ਇਸ ਲਈ ਹਰੇਕ ਆਲੋਚਕ ਨੂੰ ਰੂਪ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਵੈਸੇ ਸਾਹਿਤ ਸਿਰਜਣਾ ਵਿਚ ਅਜਨਬੀਕਰਣ ਦੀ ਵਿਧੀ ਬਹੁਤ ਹੱਦ ਤੱਕ ਸਾਹਿਤ ਸਿਰਜਣਾ ਦੀ ਪ੍ਰਕਿਰਿਆ ਨੂੰ ਬੜੇ ਠੀਕ ਢੰਗ ਨਾਲ ਪੇਸ਼ ਕਰਨ ਦਾ ਯਤਨ ਕਰਦੀ ਹੈ। ਰੂਪਵਾਦ ਅਤੇ ਰੂਪ-ਵਿਗਿਆਨ ਦੋਵੇਂ ਸ਼ਬਦ ਵੱਖੋ ਵੱਖ ਪਰਿਭਾਸ਼ਕ ਸਬਦ ਹਨ ਅਤੇ ਸਾਹਿਤ ਅਧਿਐਨ ਵਿਚ ਆਪੋ-ਆਪਣੀ ਵੱਖਰੀ ਮਹੱਤਾ, ਪਰਿਭਾਸ਼ਾ ਅਤੇ ਆਪਣਾ ਖੇਤਰ ਰੱਖਦੇ ਹਨ। ਰੂਪ-ਵਿਗਿਆਨ (Morphology) ਭਾਵ ਮਾਰਫ਼ੋਲੋਜੀ ਅੰਗਰੇਜ਼ੀ ਦਾ ਸ਼ਬਦ ਹੈ ਜੋ ਕਿ ਆਪਣਾ ਰਿਸ਼ਤਾ ਜੀਵ-ਵਿਗਿਆਨ ਦੇ ਨਾਲ ਜੋੜ ਕੇ ਦੇਖਦਾ ਹੈ, ਜਿਸ ਤੋਂ ਭਾਵ ਕਿਸੇ ਜੀਵੰਤ (Organism) ਪ੍ਰਬੰਧ ਦਾ ਅਧਿਐਨ ਕਰਨਾ ਹੈ, ਜਿਹਦੇ ਵਿਚ ਵਿਦਵਾਨ ਉਸਦੀ ਸੰਰਚਨਾ ਦਾ ਅਧਿਐਨ ਕਰਦੇ ਹਨ।ਤੇਉਹ ਸ਼ਬਦ ਦਾ ਇਤਿਹਾਸ ਯੂਨਾਨੀ ਭਾਸ਼ਾ ਨਾਲ ਜਾ ਕੇ ਜੁੜਦਾ ਹੈ, ਜਿਸ ਦਾ ਅਰਥ ਰੂਪ ਤੋਂ ਹੀ ਬਣਦਾ ਹੈ।[3]

ਲੋਕਧਾਰਾ ਦਾ ਰੂਪ ਵਿਗਿਆਨੀ ਵਿਦਵਾਨ

ਫ਼ਰਾਂਸ ਦੇ ਸੰਰਚਨਾਵਾਦੀ ਅਗੁਰਦਾਸ ਮਾਸ, ਰੋਲਾਂ ਬਾਰਤ, ਤਜ਼ਵੇਤਾਨ ਤੋਦੋਰੋਵ ਅਤੇ ਕਲਾਡ ਬਰੈਮੋ ਦਾ ਰੰਪ ਦੀ ਰੂਪ ਵਿਗਿਆਨਕ ਵਿਧੀ ਨਾਲ ਸੱਠਵਿਆਂ ਦੇ ਵਿਚ ਵਾਹ ਪਿਆ। ਸੋਵੀਅਤ ਯੂਨੀਅਨ ਦੇ ਕਈ ਵਿਦਵਾਨਾਂ ਨੇ ਚਿਹਨ-ਵਿਗਿਆਨ (Semiotics) ਦਾ ਅਧਿਐਨ ਕੀਤਾ, ਜਿਹਦੇ ਵਿਚ ਜੂਰੀ ਲੋਟਮਾਨ ਵਿਸ਼ੇਸ਼ ਤੌਰ 'ਤੇ ਸਾਹਮਣੇ ਆਇਆ, ਜਿਸਦਾ ਸਬੰਧ ਤਾਰਤੂ ਸਕੂਲ (Tartu School) ਨਾਲ ਸੀ। ਭਾਵੇਂ ਪਰੰਪ ਨੇ ਚਿਹਨ-ਵਿਗਿਆਨ ਦੇ ਅਧਿਐਨ ਵਿਚ ਵੀ ਆਪਣਾ ਪ੍ਰਸੰਗਾਤਮਕ ਸਥਾਨ ਬਣਾਇਆ ਹੋਇਆ ਸੀ। ਪਰੰਤੂ, ਉਹ ਮੂਲ ਰੂਪ ਵਿਚ ਲੋਕਧਾਰਾ ਦਾ ਰੂਪ ਵਿਗਿਆਨੀ ਵਿਦਵਾਨ ਸੀ।[3]

ਸੰਰਚਨਾਵਾਦ

ਸੰਰਚਨਾਵਾਦ ਦੀ ਗੱਲ ਕਰਨ ਲੱਗਿਆਂ ਵੀ ਪਰੰਪ ਦਾ ਨਾਮ ਵਿਸ਼ੇਸ ਤੌਰ ‘ਤੇ ਲਿਆ ਜਾਂਦਾ ਹੈ, ਕਿਉਂਕਿ ਪਰੰਪ ਦਾ ਆਪਣਾ ਸੰਬੰਧ ਵੀ ਭਾਸ਼ਾ ਵਿਗਿਆਨ ਨਾਲ ਸੀ ਅਤੇ ਸੰਰਚਨਾਵਾਦ ਨੇ ਆਪਣੇ ਪ੍ਰਬੰਧ ਦਾ ਸਾਰਾ ਨਿਯਮ ਵਿਧਾਨ ਅਤੇ ਕਾਰਜ ਪ੍ਰਣਾਲੀ ਭਾਸ਼ਾ ਵਿਗਿਆਨ ਤੋਂ ਹੀ ਲਈ ਸੀ। ਪਰਾਗ ਸਕੂਲ ਦੇ ਧੁਨੀ ਵਿਗਿਆਨ, ਡੈਨਿਸ਼ ਦੇ ਗਲਾਸਮੈਟਿਕਸ (Glassematics) ਅਤੇ ਅਮਰੀਕਾ ਦੇ ਵਰਨਣਾਤਮਕ (Descriptive) ਭਾਸ਼ਾ ਵਿਗਿਆਨ ਵਿਚ ਸੰਰਚਨਾਵਾਦ ਦਾ ਬੋਲਬਾਲਾ ਰਿਹਾ ਹੈ। ਜਿਸ ਵਿਚ ਸਾਹਿਤ-ਸਮੀਖਿਅਕ, ਸਮਾਜ-ਵਿਗਿਆਨੀ, ਮਾਨਵ ਵਿਗਿਆਨੀ ਆਦਿ ਸਾਰੇ ਇਕ ਦੂਜੇ ‘ਚ ਦੋਸ਼ ਕੱਢਦੇ ਹੈ ਅਤੇ ਇਹ ਭਾਵਨਾ ਬਣਦੀ ਰਹੀ ਕਿ ਭਾਸ਼ਾ-ਵਿਗਿਆਨਕ ਸੰਰਚਨਾਵਾਦ ਸਭ ਤੋਂ ਵੱਧ ਸਮਝਿਆ ਸੰਵਾਰਿਆ ਮਾਡਲ ਹੈ, ਜੋ ਕਿ ਠੀਕ ਨਹੀਂ ਸੀ । ਪਹਿਲੀ ਵੱਡੀ ਜੰਗ ਦੇ ਬਾਅਦ ਪਰੰਪ ਅਤੇ ਅਮਰੀਕਾ ਦੇ ਸਾਰੇ ਭਾਸ਼ਾ ਵਿਗਿਆਨੀ ਸਰੰਚਨਾਵਾਦੀ ਸਨ। ਅਮਰੀਕਾ ਵਿਚ ਨੌਮ ਚੌਮਸਕੀ (Noam Chomsky) ਅਤੇ ਉਸ ਦੇ ਅਨੁਆਈ ਆਪਣੇ ਆਪ ਨੂੰ ਸੰਰਚਨਾਵਾਦ ਵਿਰੋਧੀ ਕਹਿੰਦੇ ਰਹੇ। ਪਰੰਤੂ, ਅਸਲ ਵਿਚ ਉਹ ਬਲੂਮਫੀਲਡ ਦੀ ਵਿਆਖਿਆਤਮਕਤਾ ਦੇ ਵਿਰੁੱਧ ਸਨ। ਇਸੇ ਲਈ ਉਹ ਇਸ ਵਿਰੋਧ ਦੇ ਘੇਰੇ ਵਿਚੋਂ ਨਾ ਨਿਕਲ ਸਕੇ।

ਵਲਾਦੀਮੀਰ ਪਰੰਪ ਆਪਣੇ ਤੋਂ ਪਹਿਲਾਂ ਹੋਏ ਰੂਪਵਾਦੀ ਵਿਦਵਾਨ ਬੇਦੀਏਰ (Bedier) ਦੇ ਕੰਮ ਦੀ ਉਸਤਤ ਕਰਦਿਆਂ ਕਹਿੰਦਾ ਹੈ ਕਿ ਉਸ ਦੀ ਵਿਧੀ ਇਸ ਲਈ ਬਹੁਮੁੱਲੀ ਹੈ ਕਿ ਉਸ ਨੇ ਪਹਿਲੀ ਵਾਰ ਇਸ ਗੱਲ ਦੀ ਪਹਿਚਾਣ ਕੀਤੀ ਕਿ ਲੋਕ ਕਹਾਣੀ ਦੇ ਸਥਿਰ ਅਤੇ ਬਦਲਵੇਂ ਤੱਤਾਂ ਵਿਚ ਕੁਝ ਸੰਬੰਧ ਜ਼ਰੂਰ ਹੁੰਦਾ ਹੈ। ਇੰਝ ਉਹ ਜ਼ਰੂਰੀ ਸਥਿਰ ਇਕਾਈਆਂ ਨੂੰ ਤੱਤਾਂ (Elements) ਦਾ ਨਾਮ ਦੇਂਦਾ ਹੈ। ਪਰੰਤੂ ਇਹ ਤੱਤ ਕਿਹੜੇ ਹਨ ਅਤੇ ਇਨ੍ਹਾਂ ਨੂੰ ਕਿਵੇਂ ਨਿਖੇੜਿਆ। ਜਾਵੇਗਾ? ਉਹ ਇਸ ਬਾਰੇ ਆਪ ਵੀ ਅਸਪੱਸ਼ਟ ਰਹਿੰਦਾ ਹੈ[3]

ਰੂਸੀ ਭਾਸ਼ਾ ਵਿੱਚ ਕੰਮ

[ਸੋਧੋ]

ਵਲਾਦੀਮੀਰ ਪ੍ਰਾੱਪ ਦੀ ਲੋਕ ਕਥਾ ਦਾ ਰੂਪਵਿਗਿਆਨ ਪੁਸਤਕ 1928 ਵਿੱਚ ਛਾਪੀ ਗਈ ਸੀ। ਇਸ ਕਿਤਾਬ ਵਿੱਚ, ਉਸ ਨੇ “ਕਥਾ ਦਾ ਵਿਆਕਰਣ” ਪਛਾਣਨ ਦਾ ਯਤਨ ਕੀਤਾ। ਬਨਸਪਤੀ ਵਿਗਿਆਨ ਵਿੱਚ, “ਮਰਫੌਲੌਜੀ” ਸ਼ਬਦ ਦਾ ਅਰਥ ਹੈ ਕਿਸੇ ਰੁੱਖ ਦੀ ਬਣਤਰ ਦਾ ਅਧਿਐਨ। ਸਮਾਨਤਾ ਰਾਹੀਂ, ਇੱਕ ਕਹਾਣੀ ਵਿਭਿੰਨ ਛੋਟੀਆਂ ਬਣਤਰਾਂ ਵਾਲਾ ਇੱਕ ਜੀਵ/ਰੁੱਖ ਹੁੰਦੀ ਹੈ। ਪ੍ਰਾੱਪ ਨੇ ਅਪਣੇ ਦੁਆਰਾ ਵਿਸ਼ਲੇਸ਼ਣ ਕੀਤੀਆਂ ਕਈ ਸੌ ਕਹਾਣੀਆਂ ਪਿੱਛੇ ਜਿਮੇਵਾਰ ਇੱਕ ਮਿਲਦੀ ਜੁਲਦੀ ਗਹਿਰੀ ਬਣਤਰ ਖੋਜਣ ਦਾ ਯਤਨ ਕੀਤਾ। ਸੁਸਾਨਾ ਓਨੇਗਾ ਮੁਤਾਬਕ, “ਪ੍ਰਾੱਪ ਇੱਕ ਪਾਸੇ ਲਿਖਤ ਦੇ ਅਪਣੇ ਆਪ ਨਾਲ, ਜੋ ਕਿ ਪ੍ਰਗਟਾਓ ਦਾ ਲੈਵਲ ਹੈ ਅਤੇ ਦੂਜੇ ਪਾਸੇ, ਫੰਕਸ਼ਨ ਲੜੀਆਂ ਅਤੇ ਕਿਰਦਾਰਾਂ ਦੇ ਕਾਰਜ ਦੇ ਗੋਲੇ ਦਰਮਿਆਨ ਇੱਕ ਸਾਫ ਫਰਕ ਕਰਦਾ ਹੈ”।

1946 ਵਿੱਚ ਲੈਨਿਨਗਾਰਦ ਦੁਆਰਾ ਛਾਪੀ ਉਸ ਦੀ “ਹਿਸਟੋਰੀਕਲ ਰੂਟਸ ਔਫ ਦੀ ਵੰਡਰ ਟੇਲ” (ਅਨੋਖੀ ਕਥਾ ਦੀਆਂ ਇਤਿਹਾਸਿਕ ਜੜਾਂ) ਉਸਦੀ 1936 ਸੰਨ ਦੀ ਡਾਕਟਰ ਦੇ ਖੋਜ ਲੇਖ ਉੱਤੇ ਅਧਾਰਿਤ ਸੀ। ਇੱਥੇ ਉਸਨੇ ਅਪਣੀ ਮੁਢਲੀ ਥਿਊਰੀ ਨੂੰ ਵਧਾਇਆ ਅਤੇ ਤਰਕ ਕੀਤਾ ਕਿ ਕਿਸੇ ਅਨੋਖੀ ਕਥਾ ਦੀ ਬਣਤਰ ਇਸ ਦੀਆਂ ਸ਼ੁਰੂਆਤੀ ਅਤੇ ਅੰਤਿਮ ਰਸਮਾਂ ਵਿੱਚ ਜੜਾਂ ਰੱਖਦੀ ਹੈ।

ਰੂਸੀ ਹੀਰੋਇਕ ਏਪਸ, ਜੋ ਉਸਦੀ ਤੀਜੀ ਪੁਸਤਕ ਹੈ, ਮਸ਼ਹੂਰ ਬੋਲਾਂ ਵਾਲੇ ਗੀਤ ਅਤੇ ਰੂਸੀ ਖੇਤੀ ਭੋਜਨ ਕ੍ਰਮਵਾਰ 1955-1958, 1961 ਅਤੇ 1963 ਵਿੱਚ ਛਾਪੇ ਗਏ ਸਨ।

ਉਸ ਨੇ ਕੁੱਝ ਲੇਖ ਵੀ ਛਾਪੇ ਸਨ, ਜਿਹਨਾਂ ਵਿੱਚੋਂ ਸਭ ਤੋਂ ਜਿਅਦਾ ਪ੍ਰਸਿੱਧ ਇਹ ਸਨ: ਦੀ ਮੈਜੀਕਲ ਟਰੀ ਔਨ ਦੀ ਟੌਂਬ (ਮਕਬਰੇ ਉੱਤੇ ਜਾਦੂਈ ਦਰਖਤ), ਵੰਡਰਫੁਲ ਚਾਇਲਡਬਰਥ (ਬੱਚੇ ਦਾ ਹੈਰਾਨੀਜਨਕ ਜਨਮ), ਰਿਤੁਅਲ ਲਾਫਟਰ ਇਨ ਫੋਕਲੋਰ (ਲੋਕਵਾਰਤਾ ਵਿੱਚ ਰਸਮੀ ਹਾਸਾ) ਅਤੇ ਓਇਡਿਪਸ ਇਨ ਦਿ ਲਾਈਟ ਔਫ ਫੋਕਲੋਰ (ਲੋਕਵਾਰਤਾ ਦੀ ਰੋਸ਼ਨੀ ਵਿੱਚ ਥਿਬਸ ਦਾ ਰਾਜਾ)। ਵਿਸ਼ੇਸ਼ ਸਮੀਖਿਆਵਾਂ ਵਿੱਚ ਛਪਣ ਤੋਂ ਬਾਦ, ਉਹਨਾਂ ਨੂੰ 1976 ਵਿੱਚ ਲੈਨਿਨਗ੍ਰਾਡ ਦੁਆਰਾ ਫੋਕਲੋਰ ਐਂਡ ਰੀਅਲਟੀ ਵਿੱਚ ਦੁਬਾਰਾ ਛਾਪਿਆ ਗਿਆ ਸੀ।

ਪ੍ਰਾੱਪ ਨੇ 1960ਵੇਂ ਦਹਾਕੇ ਦੇ ਅੱਧ ਵਿੱਚਕਾਰ ਪੜਾਉਣ ਤੋਂ ਰਿਟਾਇਰਮੈਂਟ ਲੈ ਲਈ ਸੀ ਅਤੇ ਅਪਣੀ ਅਜ਼ਾਦੀ ਦੀ ਨਵੀਂ ਅਵਸਥਾ ਨੂੰ ਮਾਣਦੇ ਹੋਏ “ਪ੍ਰੌਬਲਮਜ਼ ਔਫ ਕਮੇਡੀ ਐਂਡ ਲਾਫਟਰ (ਕਮੇਡੀ ਅਤੇ ਹਾਸੇ ਦੀਆਂ ਸਮੱਸਿਆਵਾਂ)” ਉੱਤੇ ਕੰਮ ਕੀਤਾ। ਇਸਨੂੰ ਉਸਨੇ ਮਰਨ ਤੋਂ ਬਾਦ 1976 ਵਿੱਚ ਛਾਪਿਆ ਗਿਆ ਸੀ। ਰੂਸੀ ਲੋਕ ਕਥਾ “ਰਸ਼ੀਅਨ ਫੋਕਟੇਲ” 1984 ਵਿੱਚ ਲੈਨਿਨਗ੍ਰਾਡ ਦੁਆਰਾ ਛਾਪੀ ਗਈ। ਪਹਿਲੀ ਪੁਸਤਕ ਅਧੂਰੀ ਰਹੀ, ਦੂਜੀ ਪੁਸਤਕ ਉਸ ਦੁਆਰਾ ਲੈਨਿਨਗ੍ਰਾਡ ਯੂਨੀਵਰਸਟੀ ਵਿੱਚ ਦਿੱਤੇ ਕੋਰਸ ਦਾ ਐਡੀਸ਼ਨ ਹੈ।

ਅੰਗਰੇਜੀ ਅਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ

[ਸੋਧੋ]

ਮਰਫੌਲੌਜੀ ਔਫ ਦਿ ਫੋਕਟੇਲ, ਜੋ ਉਸਦੀ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਪੁਸਤਕ ਹੈ, ਰੋਮਨ ਜੈਕਬਸਨ ਦੀ ਸਲਾਹ ਉੱਤੇ ਅੰਗਰੇਜੀ ਵਿੱਚ ਅਨੁਵਾਦ ਕੀਤੀ ਗਈ। ਇਸ ਐਡੀਸ਼ਨ ਨੇ ਉਸਨੂੰ ਅੰਤਰ-ਰਾਸ਼ਟਰੀ ਪ੍ਰਸਿੱਧੀ ਦਿੱਤੀ। ਇਸਦਾ ਇਟਾਲੀਅਨ ਭਾਸ਼ਾ ਵਿੱਚ ਅਨੁਵਾਦ 1969 ਵਿੱਚ ਸਾਹਮਣੇ ਆਇਆ ਜਿਸ ਵਿੱਚ ਪ੍ਰਾੱਪ ਦੁਆਰਾ ਅੰਤਿਮਸ਼ਬਦ ਸ਼ਾਮਿਲ ਸਨ ਜਿੱਥੇ ਉਸਨੇ ਅਪਣੇ ਆਪ ਨੂੰ ਸੰਰਚਨਾਵਾਦੀ ਐਲਾਨਿਆ। ਇਸਦਾ ਪੋਲਿਸ਼ ਭਾਸ਼ਾ (1966) ਵਿੱਚ, ਫਰਾਂਸੀਸੀ ਅਤੇ ਰੋਮਾੱਨੀ ਭਾਸ਼ਾ ਵਿੱਚ (1970), ਸਪੈਨਿਸ਼ (1971) ਅਤੇ ਜਰਮਨੀ ਭਾਸ਼ਾ (1975) ਵਿੱਚ ਵੀ ਅਨੁਵਾਦ ਕੀਤਾ ਗਿਆ।

“ਹਿਸਟੋਰੀਕਲ ਰੂਟਸ ਔਫ ਦਿ ਵੰਡਰ ਟੇਲ” ਇਟਾਲੀਅਨ (1949 ਅਤੇ 1972), ਸਪੈਨਿਸ਼ (1974), ਫਰਾਂਸੀ, ਰੋਮਾਨੀਅਨ ਅਤੇ ਜਪਾਨੀ (1983) ਭਾਸ਼ਾ ਵਿੱਚ ਅਨੁਵਾਦ ਕੀਤੀ ਗਈ ਸੀ। ਓਇਡਿਪਸ ਇਨ ਦਿ ਲਾਈਟ ਔਫ ਫੋਕਲੋਰ ਇਟਾਲੀਅਨ ਭਾਸ਼ਾ ਵਿੱਚ 1975 ਵਿੱਚ ਅਨੁਵਾਦ ਕੀਤੀ ਗਈ। ਰਸ਼ੀਅਨ ਅਗ੍ਰੇਰੀਅਨ ਫੀਸਟਸ ਫਰਾਂਸੀ ਭਾਸ਼ਾ ਵਿੱਚ 1987 ਵਿੱਚ ਅਨੁਵਾਦ ਕੀਤੀ ਗਈ।

[1]ਪ੍ਰਾੱਪ- ਇੱਕ ਰੀਤੀਵਾਦੀ

[ਸੋਧੋ]

ਪ੍ਰਾੱਪ ਰੂਸੀ ਰੀਤੀਵਾਦ ਦਾ ਓਸ ਸੰਖੇਪ ਅਰਸੇ ਦਾ ਇੱਕ ਪ੍ਰਸਤੁਤ-ਕਰਤਾ ਸੀ। ਜਿਸ ਵਿੱਚ ਇਹ ਨਿੱਖਰਿਆ, ਜੋ ਮੋਟੇ ਤੌਰ ਤੇ 1915 ਤੋਂ 1930 ਤੱਕ ਦਾ ਅਰਸਾ ਹੈ। ਰੂਸੀ ਰੀਤੀਵਾਦੀ ਰੂਸੀ ਅਲੋਚਕਾਂ ਦਰਮਿਆਨ ਉੱਨੀਵੀਂ ਸਦੀ ਦੀ ਓਸ ਧਾਰਨਾ ਖਿਲਾਫ ਖੜੇ ਹੋਏ ਕਿ ਕਲਾ ਕੁੱਝ ਰਹੱਸਮਈ, ਸੰਕੇਤਾਂ ਨਾਲ ਭਰਪੂਰ ਅਤੇ ਵਿਆਖਿਆ ਦੀ ਉਡੀਕ ਵਾਲੀਆਂ ਕਾਵਿਕ ਪਹੇਲੀਆਂ ਵਾਲੀ ਕੋਈ ਚੀਜ਼ ਹੈ। ਇਹਨਾਂ ਭਵਿੱਖਵਾਦੀਆਂ ਵੱਲੋਂ ਇਸ ਪ੍ਰਤੀਕਵਾਦੀ ਰੁਝਾਨ ਜੋਰ ਨਾਲ ਦਬਾ ਦਿੱਤਾ ਗਿਆ, ਜਿਹਨਾਂ ਨੇ ਸਾਹਿਤ ਨੂੰ “ਧਰਮ ਸ਼ਾਸਤਰ ਦੀ ਵਜਾਏ ਤਕਨੀਕ ਦਾ ਇੱਕ ਪਦਾਰਥ” ਸਮਝਿਆ, ਅਤੇ ਭਵਿੱਖਵਾਦ ਦੇ ਉੱਥਾਨ ਨਾਲ ਸਾਹਿਤਿਕ ਅਲੋਚਨਾ ਦਾ ਇੱਕ ਨਵਾਂ ਹੋਰ ਜਿਆਦਾ ਵਿਗਿਆਨਿਕ ਰਸਤਾ ਜਰੂਰਤ ਬਣਿਆ: ਰੂਸੀ ਰੀਤੀਵਾਦ। ਅਜਿਹੇ ਹੀ ਇੱਕ ਅਧਿਐਨ ਦੀ ਇੱਕ ਉਦਾਹਰਨ ਪ੍ਰਾੱਪ ਦਾ ਉਹ ਮੰਤਵ ਸੀ ਜਿਸ ਵਿੱਚ ਰੂਸੀ ਲੋਕ ਕਥਾਵਾਂ ਵਿੱਚ “ਕਥਾ ਦਾ ਵਿਆਕਰਣ” ਖੋਜਣਾ ਸੀ।

ਅਪਣੀ ਪੜਾ ਈ ਵਿੱਚ, ਪ੍ਰਾੱਪ ਨੇ ਪਛਾਣਿਆ ਕਿ “ਤੱਤਾਂ ਦੀਆਂ ਪੰਜ ਸ਼੍ਰੇਣੀਆਂ ਨਾ ਕੇਵਲ ਕਿਸੇ ਕਥਾ ਦੀ ਬਣਤਰ ਪਰਿਭਾਸ਼ਿਤ ਕਰਦੀਆਂ ਹਨ, ਸਗੋਂ ਪੂਰੀ ਦੀ ਪੂਰੀ ਕਥਾ ਹੀ ਪਰਿਭਾਸ਼ਿਤ ਕਰਦੀਆਂ ਹਨ”। ਉਹ ਸ਼੍ਰੇਣੀਆਂ ਇਹ ਹਨ:

ਨਾਟਕੀ ਪਾਤਰਾਂ ਦੇ ਫੰਕਸ਼ਨ/ਕੰਮ

[ਸੋਧੋ]
  1. ਮੇਲ ਕਰਨ ਵਾਲੇ ਤੱਤ (ਪੂਰਵ ਮਸ਼ੀਨਾ, ਬਦਕਿਸਮਤੀ ਦਾ ਐਲਾਨ, ਇੱਤਫਾਕ ਦਾ ਭੇਦ ਖੋਲਣਾ- ਮਾਂ ਹੀਰੋ ਨੂੰ ਉੱਚੀ ਅਵਾਜ਼ ਵਿੱਚ ਸੱਦਦੀ ਹੈ, ਆਦਿ)
  2. ਪ੍ਰੇਰਣਾਵਾਂ (ਪਾਤਰਾਂ ਦੇ ਕਾਰਨ ਅਤੇ ਮੰਤਵ)
  3. ਨਾਟਕੀ ਪਾਤਰਾਂ ਦੀ ਦਿੱਖ ਦੀਆਂ ਕਿਸਮਾਂ (ਅਜਗਰ ਦੀ ਉਡਾਣ ਪਹੁੰਚ, ਦਾਨੀ ਨਾਲ ਇੱਤਫਾਕ ਮੁਲਾਕਾਤ )
  4. ਗੁਣ-ਸੂਚਕ ਸਹਾਇਕ ਸਮਾਨ ਜਾਂ ਤੱਤ (ਡੈਣ ਦੀ ਕੁਟੀਆ ਜਾਂ ਉਸਦੀ ਹੱਡਮਾਸ ਦੀ ਲੱਤ )


ਇਹ ਨੋਟ ਕਰਨਾ ਬਹੁਤ ਦਿਲਚਸਪ ਰਹੇਗਾ ਕਿ ਸਾਰੀਆਂ ਕਹਾਣੀਆਂ ਵਿੱਚ ਪ੍ਰਾੱਪ ਦੀਆਂ ਕਥਾ ਇਕਾਈਆਂ ਨਹੀਂ ਹਨ; ਇੰਨੀ ਹੀ ਹੈਰਾਨੀ ਇਹ ਖੋਜ ਕੇ ਹੋਵੇਗੀ ਕਿ ਜਿਹਨਾਂ ਕਹਾਣੀਆਂ ਵਿੱਚ ਕੋਈ ਵੀ ਪ੍ਰਾੱਪ ਦੀ ਕਥਾ ਇਕਾਈ ਨਹੀਂ ਹੈ। ਬਗੈਰ ਵਿਰੋਧ, ਕਈ ਅਜੋਕੀਆਂ ਪੁਸਤਕਾਂ ਅਤੇ ਫਿਲਮਾਂ ਉਸਦੀਆਂ ਸ਼੍ਰੇਣੀਆਂ ਵਿੱਚ ਸਫਾਈ ਨਾਲ ਫਿੱਟ ਹੋ ਜਾਂਦੀਆਂ ਹਨ।

ਪ੍ਰਾੱਪ ਪਰੀ-ਕਥਾਵਾਂ ਨੂੰ “ਉਹਨਾਂ ਕਥਾਵਾਂ” ਦੇ ਤੌਰ ਤੇ ਪਰਿਭਾਸ਼ਿਤ ਕਰਦਾ ਹੈ ਜੋ “ਆਰਨੇ ਦੁਆਰਾ 300 ਤੋਂ 749 ਨੰਬਰਾਂ ਅਧੀਨ ਸ਼੍ਰੇਣੀਬੱਧ ਕੀਤੀਆਂ ਗਈਆਂ ਹਨ।” ਇਸ਼ਾਰਾ ਪੁਰਾਤਨ ਸੂਚਕ ਵੱਲ ਹੈ ਜਿਸਦਾ ਨਾਮ “ਦਿ ਟਾਈਪਸ ਔਫ ਫੋਕਟੇਲ” (ਲੋਕ ਕਥਾ ਦੀਆਂ ਕਿਸਮਾਂ) ਹੈ ਜੋ ਸੌ ਸਾਲ ਤੋਂ ਵੀ ਪਹਿਲਾਂ ਐਨੱਟੀ ਆਰਨੇ ਦੁਆਰਾ ਪਹਿਲੀ ਵਾਰ ਛਾਪੀ ਗਈ ਸੀ ਅਤੇ ਉਸਤੋਂ ਬਾਦ ਕਈ ਵਾਰ ਦੋਹਰਾਈ ਅਤੇ ਵਧਾਈ ਗਈ। ਆਰਨੇ-ਥੌਮਪਸਨ (AT) ਇੰਡੈਕਸ, ਜਿਵੇਂ ਇਸਨੂੰ ਇਸ ਨਾਮ ਨਾਲ ਸੱਦਣਾ ਪ੍ਰਸਿੱਧ ਹੈ, ਸਾਰੇ ਸੰਸਾਰ ਵਿੱਚ ਵਿਸ਼ੇਗਤ ਤੌਰ ਤੇ ਵਿਵਸਥਿਤ ਕੀਤਾ ਜਾਂਦਾ ਹੈ ਅਤੇ ਕਥਾ ਕਿਸਮਾਂ ਨੂੰ ਸੂਚੀਬੱਧ ਕਰਦਾ ਹੈ ਨਾ ਕਿ ਕਥਾਵਾਂ ਨੂੰ। ਹਰੇਕ ਕਿਸਮ ਇੱਕ ਸੰਖਿਆ ਪ੍ਰਾਪਤ ਕਰਦੀ ਹੈ, ਅਤੇ ਇਹ ਸੰਖਿਆ ਵਿਅਕਤੀਗਤ ਕਥਾਵਾਂ ਨੂੰ ਪਛਾਣਨਾ ਅਸਾਨ ਕਰਦੀ ਹੈ ਕਿ ਕਥਾ ਕਿਸ ਕਿਸਮ ਨਾਲ ਸਬੰਧਤ ਹੈ। AT ਇੰਡੈਕਸ ਵਿੱਚ ਕਥਾਵਾਂ ਦੀਆਂ ਪੰਜ ਸ਼੍ਰੇਣੀਆਂ ਹੇਠਾਂ ਲਿਖੀਆਂ ਹਨ:

  • I. ਜਾਨਵਰ ਕਥਾਵਾਂ (AT1-299)
  • II. ਸਧਾਰਣ ਲੋਕ ਕਥਾਵਾਂ
  • A. ਜਾਦੂ ਦੀਆਂ ਕਥਾਵਾਂ (AT300-749)
  • B. ਧਾਰਮਿਕ ਕਥਾਵਾਂ (AT750-849)
  • C. ਨਾਵਲ ਕਥਾਵਾਂ (ਪ੍ਰੇਮ ਕਥਾਵਾਂ) (AT850-999)
  • D. ਬੇਅਕਲ ਆਦਮਖੋਰ ਦੀਆਂ ਕਥਾਵਾਂ (AT1000-1199)
  • III. ਚੁਟਕਲੇ ਅਤੇ ਲਘੂਕਥਾਵਾਂ (AT1200-1999)
  • IV. ਵਿਧੀ ਕਥਾਵਾਂ (AT2000-2399)
  • V. ਗੈਰ-ਸ਼੍ਰੇਣੀਬੱਧ ਕਥਾਵਾਂ (AT2400-2499)

ਪਰੀਕਥਾਵਾਂ , ਜਿਹਨਾਂ ਨੂੰ “ਜਾਦੂਈ ਕਥਾਵਾਂ” (ਜ਼ਾਉਬਰਮਾਰਸ਼ਨ) ਅਤੇ “ਵਿਸਮਾਦੀ ਕਥਾਵਾਂ” (ਕਨਟੈੱਸ ਮਰਵੀਲਿਕਸ) ਵੀ ਕਿਹਾ ਜਾਂਦਾ ਹੈ, ਇਸਤਰਾਂ ਸ਼੍ਰੇਣੀ II.A ਨਾਲ ਸਬੰਧਤ ਹਨ। ਇਸ ਸ਼੍ਰੇਣੀ ਉੱਤੇ ਪ੍ਰਾੱਪ ਦੀ ਖੋਜ ਲਾਗੂ ਹੁੰਦੀ ਹੈ।

ਵਾਲਾਦੀਮੀਰ ਪ੍ਰਾੱਪ ਨੇ ਪਰੀ ਕਥਾਵਾਂ ਨੂੰ ਸ਼ਬਦਾਂ ਦੇ ਹਿੱਸਿਆਂ (ਮੌਰਫੀਮਜ਼, ਵਿਸ਼ਲੇਸ਼ਣਯੋਗ ਟੁਕੜੇ) ਵਿੱਚ ਵੰਡਿਆ। ਇਹਨਾਂ ਸ਼ਬਦਾਂ ਦੇ ਟੁਕੜਿਆਂ ਰਾਹੀਂ ਉਹ ਕਥਾ ਨੂੰ ਕ੍ਰਮਵਾਰ ਲੜੀਆਂ ਦੀ ਇੱਕ ਲੜੀ ਵਿੱਚ ਪਰਿਭਾਸ਼ਿਤ ਕਰਨ ਦੇ ਯੋਗ ਹੋ ਗਿਆ ਸੀ ਜੋ ਰੂਸੀ ਲੋਕ ਕਥਾ ਅੰਦਰ ਆਉਂਦੀਆਂ ਸਨ। ਆਮਤੌਰ ਤੇ ਇੱਕ ਸ਼ੁਰੂਆਤੀ ਸਥਿਤੀ ਹੁੰਦੀ ਹੈ, ਜਿਸਤੋਂ ਬਾਦ ਕਥਾ ਆਮ ਤੌਰ ਤੇ ਅਗਲੇ 31 ਕੰਮ ਜਾਂ ਕਥਾ ਇਕਾਈਆਂ ਲੈ ਲੈਂਦੀ ਹੈ। ਵਲਾਦੀਮੀਰ ਪ੍ਰਾੱਪ ਨੇ ਇਸ ਤਰੀਕੇ ਨੂੰ ਰੂਸੀ ਲੋਕ ਕਥਾ ਅਤੇ ਪਰੀ ਕਥਾਵਾਂ ਦੀ ਵਿਆਖਿਆ ਕਰਨ ਲਈ ਵਰਤਿਆ। ਇੱਥੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਲੋਕਧਾਰਾ ਵਿੱਚ ਰਚਨਾਤਮਿਕ ਵਿਸ਼ਲੇਸ਼ਣ ਦੀਆਂ ਘੱਟੋ ਘੱਟ ਦੋ ਵੱਖਰੀਆਂ ਕਿਸਮਾਂ ਹੁੰਦੀਆਂ ਹਨ। ਇੱਕ ਕਿਸਮ ਵਿੱਚ ਪ੍ਰਾੱਪ ਦੀ ਮਰਫੌਲੌਜੀ ਦੀ ਉਦਾਹਰਨ ਸ਼ਾਮਿਲ ਹੈ। ਇਸ ਕਿਸਮ ਵਿੱਚ, ਕਿਸੇ ਲੋਕਧਾਰਾ ਲਿਖਤ ਦੀ ਰਸਮੀ ਵਿਅਵਸਥਾ ਜਾਂ ਬਣਤਰ, ਇੱਕ ਸੂਚਕ ਤੋਂ ਮਿਲੀ ਸੂਚਨਾ ਦੇ ਰੂਪ ਵਿੱਚ ਲਿਖਤ ਵਿਚਲੇ ਤੱਤਾਂ ਦੀ ਰੇਖਿਕ ਲੜੀ ਦੇ ਕਾਲਕ੍ਰਮਬੱਧ ਕ੍ਰਮ ਅਨੁਸਾਰ ਦਰਸਾਈ ਜਾਂਦੀ ਹੈ। ਇਸਤਰਾਂ ਜੇਕਰ ਕੋਈ ਕਥਾ A ਤੋਂ Z ਤੱਕ ਦੇ ਤੱਤਾਂ ਨਾਲ ਬਣੀ ਹੋਈ ਹੋਵੇ, ਤਾਂ ਕਥਾ ਦੀ ਬਣਤਰ ਉਸੇ ਲੜੀ ਦੇ ਸ਼ਬਦਾਂ ਵਿੱਚ ਚਿਤ੍ਰਿਤ ਕੀਤੀ ਜਾਂਦੀ ਹੈ। ਇਸ ਰੇਖਿਕ ਲੜੀ ਬਣਤਰ ਵਿਸ਼ਲੇਸ਼ਣ ਨੂੰ ਸਿਨਟੈਗਮੈਟਿਕ (ਭਾਸ਼ਾ-ਸਬੰਧੀ) ਬਣਤਰ ਵਿਸ਼ਲੇਸ਼ਣ ਕਿਹਾ ਜਾਂਦਾ ਹੈ, ਜੋ ਸਿਨਟੈਕਸ (ਵਾਕ ਰਚਨਾ) ਸ਼ਬਦ ਤੋਂ ਉਧਾਰਾ ਲਿਆ ਗਿਆ ਹੈ। ਲੋਕਧਾਰਾ ਵਿੱਚ ਹੋਰ ਕਿਸਮ ਦੇ ਬਣਤਰ ਵਿਸ਼ਲੇਸ਼ਣ ਅਜਿਹੇ ਨਮੂਨੇ ਦੀ ਵਿਆਖਿਆ ਮੰਗਦੇ ਹਨ ਜੋ ਕਥਿਤ ਤੌਰ ਤੇ ਲੋਕਧਰਾਵਾਦੀ ਲਿਖਤਾਂ ਪਿੱਛੇ ਜਿਮੇਵਾਰ ਹੁੰਦਾ ਹੈ। ਇਹ ਨਮੂਨਾ ਲੜੀਵਾਰ ਬਣਤਰ ਵਰਗਾ ਨਹੀਂ ਹੁੰਦਾ। ਸਗੋਂ ਤੱਤ ਦਿੱਤੇ ਹੋਏ ਕ੍ਰਮ ਤੋਂ ਬਾਹਰ ਕੱਢ ਲਏ ਜਾਂਦੇ ਹਨ ਅਤੇ ਇੱਕ ਜਾਂ ਇੱਕ ਤੋਂ ਵੱਧ ਵਿਸ਼ਲੇਸ਼ਣ ਵਿਧੀਆਂ ਵਿੱਚ ਦੁਬਾਰਾ ਸਮੂਹਬੱਧ ਕੀਤੇ ਜਾਂਦੇ ਹਨ। ਬਣਤਰ ਵਿਸ਼ਲੇਸ਼ਣ ਦੀ ਇਸ ਦੂਜੀ ਕਿਸਮ ਵਿੱਚ ਨਮੂਨੇ ਜਾਂ ਵਿਅਵਸਥਾਵਾਂ “ਪੈਰਾਡਿਗਮੈਟਿਕ” (ਨਿਰਦੇਸ਼ਾਤਮਿਕ) ਹੁੰਦੀਆਂ ਹਨ, ਜੋ ਭਾਸ਼ਾ ਦੇ ਅਧਿਐਨ ਵਿੱਚ ਪੈਰਾਡਿਗਮ (ਮਿਸਾਲ) ਸ਼ਬਦ ਦੀ ਧਾਰਨਾ ਤੋਂ ਉਧਾਰਾ ਲਿਆ ਗ੍ਿਆ ਹੈ।

ਪ੍ਰਕਾਰਜ


ਸ਼ੁਰੂਆਤੀ ਪ੍ਰਸਥਿਤੀ ਚਿਤ੍ਰਿਤ ਹੋ ਜਾਣ ਤੋਂ ਬਾਦ, ਕਥਾ ਅਗਲੇ 31 ਫੰਕਸ਼ਨਾਂ/ਕੰਮਾਂ ਦੀ ਲੜੀ ਲੈ ਲੈਂਦੀ ਹੈ। ਫੰਕਸ਼ਨ ਇੱਕ ਕਾਰਜ ਜਾਂ ਘਟਨਾ ਹੁੰਦੀ ਹੈ ਜੋ ਕਾਰਜ ਦੇ ਕੋਰਸ ਲਈ ਇਸਦੀ ਮਹੱਤਤਾ ਪ੍ਰਤਿ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਿਤ ਹੁੰਦਾ ਹੈ (ਪੰਨਾ 5 ਉੱਤੇ ਪਰੀ ਕਥਾਵਾਂ ਦੇ ਅਧਿਐਨ ਲਈ ਪ੍ਰਾੱਪ ਦੇ ਮਾਡਲ ਦੀ ਇੱਕ ਰੂਪਰੇਖਾ ਵਿੱਚ ਹਵਾਲੇ ਤੋਂ)। ਪ੍ਰਾੱਪ ਦੇ ਸਿਸਟਮ ਵਿੱਚ ਇਹ ਇੱਕ ਮੁਢਲਾ ਕਰਮ-ਸਿਧਾਂਤ ਹੈ। ਅਭਿਆਸ ਵਿੱਚ, ਇਸਦਾ ਅਰਥ ਹੈ ਕਿ ਲੜੀ ਵਿੱਚ ਫੰਕਸ਼ਨ = ਐਕਸ਼ਨ (ਜਾਂ ਘਟਨਾ) + ਪੁਜੀਸ਼ਨ। ਕਹਾਣੀ ਵਿਚਲੀ ਅਪਣੀ ਜਗਹ ਤੇ ਨਿਰਭਰ ਕਰਦੇ ਹੋਏ ਇਸੇ ਕਾਰਜ/ਐਕਸ਼ਨ ਦੇ ਵੱਖਰੇ ਵੱਖਰੇ ਮਰਫੋਲੌਜੀਕਲ (ਰੂਪਵਾਦੀ) ਮੁੱਲ ਹੋਣਗੇ। ਇੱਕ ਵਿਆਹ ਇੱਕ ਇਨਾਮ (W) ਤਾਂ ਹੋ ਸਕਦਾ ਹੈ ਜੇਕਰ ਇਹ ਕਥਾ ਜਾਂ ਕਿਸੇ ਲੜੀ ਦੇ ਅੰਤ ਵਿੱਚ ਹੁੰਦਾ ਹੋਵੇ; ਇਹ ਕਿਸੇ ਜਾਂਚ ਵਿੱਚ ਸਹਾਇਕ ਹੋ ਸਕਦਾ ਹੈ ਜੇਕਰ ਇਹ E ਵਿੱਚ ਵਾਪਰੇ; ਜਦੋਂਕਿ ਜੇਕਰ ਇਹ ਸ਼ੁਰੂਆਤੀ ਲੜੀ ਵਿੱਚ ਵਾਪਰਦਾ ਹੋਵੇ ਤਾਂ ਇਹ ਖਲਨਾਇਕ ਦੇ ਆਗਮਨ ਦਾ ਸੂਚਕ ਹੋ ਸਕਦਾ ਹੈ (ਉਦਾਹਰਨ ਦੇ ਤੌਰ ਤੇ, ਜਿਵੇਂ ਮਤਰੇਈ ਮਾਂ, ਫੰਕਸ਼ਨ ε) ਅਤੇ ਕਿਸੇ ਜਵਾਨ ਨਾਇਕਾ ਲਈ ਬਦਕਿਸਮਤੀ ਦੀ ਸ਼ੁਰੂਆਤ ਹੋ ਸਕਦੀ ਹੈ। ਹੋਰ ਮੁੱਲ ਵੀ ਸੰਭਵ ਹੁੰਦੇ ਹਨ।

  1. ਸ਼ੁਰੂਆਤੀ ਪ੍ਰਸਥਿਤੀ (α);
  1. ਗੈਰਹਾਜ਼ਰੀ (β): ਕਿਸੇ ਪਰਿਵਾਰ ਦਾ ਇੱਕ ਮੈਂਬਰ ਘਰੇਲੂ ਵਾਤਾਵਰਨ ਦੀ ਸੁਰੱਖਿਆ ਛੱਡ ਦਿੰਦਾ ਹੈ। ਇਹ ਨਾਇਕ ਹੋ ਸਕਦਾ ਹੈ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਹੋ ਸਕਦਾ ਹੈ ਜਿਸਨੂੰ ਬਚਾਉਣ ਦੀ ਨਾਇਕ ਨੂੰ ਬਾਦ ਵਿੱਚ ਜਰੂਰਤ ਪੈ ਸਕਦੀ ਹੈ; ਇੱਕਜੁੱਟ ਪਰਿਵਾਰ ਦੀ ਇਹ ਵੰਡ ਕਹਾਣੀ ਰੇਖਾ ਵਿੱਚ ਸ਼ੁਰੂਆਤੀ ਤਨਾਓ ਦਾਖਲ ਕਰਦੀ ਹੈ। ਇੱਥੇ ਨਾਇਕ ਦੀ ਜਾਣ ਪਛਾਣ ਵੀ ਕਰਵਾਈ ਜਾ ਸਕਦੀ ਹੈ, ਜੋ ਅਕਸਰ ਇੱਕ ਸਧਾਰਣ ਵਿਅਕਤੀ ਦੇ ਰੂਪ ਵਿੱਚ ਦਿਖਾਈ ਜਾਂਦੀ ਹੁੰਦੀ ਹੈ;
  2. ਪਬੰਧੀ (γ): ਨਾਇਕ ਪ੍ਰਤਿ ਇੱਕ ਪਬੰਧੀ ਲਗਾਈ ਜਾਂਦੀ ਹੈ (‘ਉੱਥੇ ਨਹੀਂ ਜਾਣਾ’, ‘ਇਹ ਨਹੀਂ ਕਰਨਾ’)। ਨਾਇਕ ਨੂੰ ਕਿਸੇ ਕੰਮ ਤੋਂ ਰੋਕਿਆ ਜਾਂਦਾ ਹੈ (ਪਬੰਧੀ ਦੱਸੀ ਜਾਂਦੀ ਹੈ);
  3. ਪਬੰਧੀ ਦੀ ਹਿੰਸਾ (δ): ਪਬੰਧੀ ਦੀ ਉਲੰਘਣਾ ਹੁੰਦੀ ਹੈ (ਖਲਨਾਇਕ ਕਥਾ ਵਿੱਚ ਦਾਖਲ ਹੁੰਦਾ ਹੈ)। ਇਹ ਆਮ ਤੌਰ ਤੇ ਇੱਕ ਬੁਰੀ ਚਾਲ ਸਾਬਤ ਹੁੰਦੀ ਹੈ ਅਤੇ ਖਲਨਾਇਕ ਕਹਾਣੀ ਵਿੱਚ ਦਾਖਲ ਹੁੰਦਾ ਹੈ, ਭਾਵੇਂ ਜਰੂਰੀ ਨਹੀਂ ਹੈ ਕਿ ਨਾਇਕ ਦਾ ਸਾਹਮਣਾ ਕਰੇ। ਸ਼ਾਇਦ ਓਹ ਇੱਕ ਗੁਪਤ ਹਾਜ਼ਰੀ ਹੁੰਦੀ ਹੈ ਜਾਂ ਸ਼ਾਇਦ ਓਹ ਨਾਇਕ ਦੀ ਗੈਰਹਾਜ਼ਰੀ ਵਿੱਚ ਪਰਿਵਾਰ ਉੱਤੇ ਹਮਲਾ ਕਰਦੇ ਹਨ;
  4. ਟੋਹ (ε): ਖਲਨਾਇਕ ਟੋਹ ਲੈਣ ਦਾ ਯਤਨ ਕਰਦਾ ਹੈ (ਜਾਂ ਤਾਂ ਖਲਨਾਇਕ ਬੱਚਿਆਂ/ਗਹਿਣਿਆਂ ਆਦਿ ਨੂੰ ਖੋਜਣ ਦੀ ਕੋਸ਼ਿਸ਼ ਕਰਦਾ ਹੈ; ਜਾਂ ਪੀੜਤ ਖਲਨਾਇਕ ਨੂੰ ਸਵਾਲ ਕਰਦਾ ਹੈ)। ਖਲਨਾਇਕ (ਅਕਸਰ ਕਿਸੇ ਭੇਸ ਵਿੱਚ) ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ, ਉਦਾਹਰਨ ਦੇ ਤੌਰ ਤੇ, ਕੁੱਝ ਕੀਮਤੀ ਖੋਜਣ ਜਾਂ ਕਿਸੇ ਕ੍ਰਿਆਸ਼ੀਲ ਚੀਜ਼ ਤੇ ਕਬਜ਼ਾ ਕਰਨ ਦਾ ਯਤਨ ਕਰਦਾ ਹੈ। ਉਹ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲ ਕਰ ਸਕਦਾ ਹੈ ਜੋ ਅਣਜਾਣਪੁਣੇ ਵਿੱਚ ਸੂਚਨਾ ਦੇ ਦਿੰਦਾ ਹੈ। ਉਹ ਨਾਇਕ ਨੂੰ ਮਿਲਣਾ ਚੀ ਚਾਹ ਸਕਦਾ ਹੈ, ਸ਼ਾਇਦ ਪਹਿਲਾਂ ਤੋਂ ਇਹ ਜਾਣਦੇ ਹੋਏ ਕਿ ਨਾਇਕ ਕਿਸੇ ਤਰੀਕੇ ਖਾਸ ਹੁੰਦਾ ਹੈ;
  5. ਸਪੁਰਦਗੀ (ζ): ਖਲਨਾਇਕ ਸ਼ਿਕਾਰ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ। ਖਲਨਾਇਕ ਦੀ ਇੱਛਾ ਪੂਰੀ ਹੋ ਜਾਂਦੀ ਹੈ ਅਤੇ ਉਹ ਸੂਚਨਾ ਦੀ ਕੋਈ ਕਿਸਮ ਪ੍ਰਾਪਤ ਕਰਦਾ ਹੈ, ਅਕਸਰ ਜੋ ਨਾਇਕ ਜਾਂ ਖਲਨਾਇਕ ਬਾਰੇ ਹੁੰਦੀ ਹੈ। ਹੋਰ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੁੰਦੀ ਹੈ, ਉਦਾਹਰਨ ਦੇ ਤੌਰ ਤੇ, ਕਿਸੇ ਨਕਸ਼ੇ ਜਾਂ ਖਜ਼ਾਨੇ ਦੇ ਸਥਾਨ ਦੀ ਸੂਚਨਾ;
  6. ਚਾਲਬਾਜ਼ੀ (ε): ਖਲਨਾਇਕ ਸ਼ਿਕਾਰ ਨੂੰ ਧੋਖਾ ਦੇਣ ਦਾ ਯਤਨ ਕਰਦਾ ਹੈ ਤਾਂ ਜੋ ਸ਼ਿਕਾਰ ਨੂੰ ਅਪਣੇ ਕਬਜ਼ੇ ਵਿੱਚ ਲੈ ਸਕੇ ਜਾਂ ਸਿਕਾਰ ਦੇ ਕਿਸੇ ਸਬੰਧੀ ਨੂੰ ਕਬਜ਼ੇ ਵਿੱਚ ਲੈਣ ਦਾ ਯਤਨ ਕਰਦਾ ਹੈ (ਟਰਿੱਕਰੀ; ਖਲਨਾਇਕ ਕਿਸੇ ਭੇਸ ਵਿੱਚ ਸ਼ਿਕਾਰ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦਾ ਹੈ)। ਅਕਸਰ ਪ੍ਰਾਪਤ ਕੀਤੀ ਜਾਣਕਾਰੀ ਵਰਤਦੇ ਹੋਏ ਨਾਇਕ ਜਾਂ ਸ਼ਿਕਾਰ ਨੂੰ ਕਿਸੇ ਕਿਸਮ ਦਾ ਧੋਖਾ ਦੇਣ ਲਈ ਖਲਨਾਇਕ ਹੁਣ ਹੋਰ ਅੱਗੇ ਦਬਾਓ ਪਾਉਂਦਾ ਹੈ, ਸ਼ਾਇਦ ਭੇਸ ਬਣਾ ਕੇ ਅਜਿਹਾ ਕਰਦਾ ਹੈ। ਇਸ ਵਿੱਚ ਸ਼ਿਕਾਰ ਤੇ ਕਬਜ਼ਾ ਕਰਨਾ ਸ਼ਾਮਲ ਹੋ ਸਕਦਾ ਹੈ, ਜਿਸ ਵਿੱਚ ਨਾਇਕ ਵੱਲੋਂ ਖਲਨਾਇਕ ਨੂੰ ਕੁੱਝ ਦੇਣ ਦੀ ਗੱਲ ਹੋ ਸਕਦੀ ਹੈ ਜਾਂ ਉਸ ਨੂੰ ਇਸ ਗੱਲ ਲਈ ਰਾਜੀ ਕਰਨਾ ਹੋ ਸਕਦਾ ਹੈ ਕਿ ਖਲਨਾਇਕ ਅਸਲ ਵਿੱਚ ਇੱਕ ਦੋਸਤ ਹੈ ਅਤੇ ਇਸਲਈ ਸਹਿਯੋਗ ਪ੍ਰਾਪਤ ਕਰ ਰਿਹਾ ਹੈ;
  7. ਮਿਲੀਮਭੁਗਤ (ζ ): ਸ਼ਿਕਾਰ ਜੋ ਧੋਖੇ ਨਾਲ ਕਬਜ਼ੇ ਅਧੀਨ ਹੁੰਦਾ ਹੈ, ਬੇਇਰਾਦੇ ਨਾਲ ਦੁਸ਼ਮਣ ਦੀ ਮੱਦਦ ਕਰਦਾ ਹੈ। ਖਲਨਾਇਕ ਦੀ ਚਾਲਬਾਜ਼ੀ ਹੁਣ ਕੰਮ ਕਰਦੀ ਹੈ ਅਤੇ ਨਾਇਕ ਜਾਂ ਸ਼ਿਕਾਰ ਭੋਲੇਪਣ ਵਿੱਚ ਖਲਨਾਇਕ ਦੀ ਮੱਦਦ ਕਰਨ ਵਾਲੇ ਤਰੀਕੇ ਨਾਲ ਕੰਮ ਕਰਦੇ ਹਨ। ਇਸਦਾ ਦਾਇਰਾ ਖਲਨਾਇਕ ਨੂੰ ਕੁੱਝ (ਸ਼ਾਇਦ ਇੱਕ ਨਕਸ਼ਾ ਜਾਂ ਜਾਦੂਈ ਹਥਿਆਰ) ਮੁੱਹਈਆ ਕਰਵਾਉਣ ਤੋਂ ਲੈ ਕੇ ਚੰਗੇ ਲੋਕਾਂ ਵਿਰੁੱਧ ਕੰਮ ਕਰਨ ਤੱਕ ਹੋ ਸਕਦਾ ਹੈ (ਸ਼ਾਇਦ ਖਲਨਾਇਕ ਨਾਇਕ ਨੂੰ ਰਾਜ਼ੀ ਕਰ ਚੁੱਕਾ ਹੁੰਦਾ ਹੈ ਕਿ ਇਹ ਹੋਰ ਲੋਕ ਅਸਲ ਵਿੱਚ ਬੁਰੇ ਹਨ);
  8. ਖਲਨਾਇਕੀ ਜਾਂ ਕਮੀ (λ): ਖਲਨਾਇਕ ਪਰਿਵਾਰ ਦੇ ਮੈਂਬਰ ਨੂੰ ਨੁਕਸਾਨ/ਜ਼ਖਮ ਪਹੁੰਚਾਉਂਦਾ ਹੈ (ਅਪਹਰਣ ਨਾਲ, ਜਾਦੂਈ ਸਾਧਨ ਦੀ ਚੋਰੀ ਰਾਹੀਂ, ਫਸਲ ਬਰਬਾਦੀ ਨਾਲ, ਹੋਰ ਕਿਸਮਾਂ ਦੀਆਂ ਲੁੱਟਾਂ ਨਾਲ, ਗਾਇਬ ਕਰ ਦੇਣ ਨਾਲ, ਕਿਸੇ ਨੂੰ ਬਰਖਾਸਤ ਕਰਨ ਨਾਲ, ਕਿਸੇ ਉੱਤੇ ਜਾਦੂ ਕਰਕੇ, ਬੱਚਾ ਬਦਲ ਕੇ ਆਦਿ, ਕਤਲ ਕਰਕੇ, ਕਿਸੇ ਨੂੰ ਕੈਦ/ਹਿਰਾਸਤ ਵਿੱਚ ਲੈ ਕੇ, ਜਬਰਦਸਤੀ ਵਿਆਹ ਲਈ ਧਮਕਾ ਕੇ, ਰਾਤ ਦੀ ਪੀੜਾ ਦੇ ਕੇ); ਇਸਦੇ ਬਦਲੇ ਵਿੱਚ, ਪਰਿਵਾਰ ਦਾ ਕੋਈ ਮੈਂਬਰ ਕਿਸੇ ਚੀਜ਼ ਦੀ ਕਮੀ ਰੱਖਦਾ ਹੈ ਜਾਂ ਕੁੱਝ ਇੱਛਾ (ਜਾਦੂਈ ਔਸ਼ਧੀ ਦੀ ਇੱਛਾ) ਰੱਖਦਾ ਹੈ। ਇਸ ਕੰਮ ਲਈ ਦੋ ਵਿਕਲਪ ਹੁੰਦੇ ਹਨ। ਜਿਹਨਾਂ ਵਿੱਚੋਂ ਕੋਈ ਵੀ ਜਾਂ ਦੋਵੇਂ ਵਿਕਲਪ ਹੀ ਕਹਾਣੀ ਵਿੱਚ ਨਜ਼ਰ ਆ ਸਕਦੇ ਹਨ। ਪਹਿਲੇ ਵਿਕਲਪ ਵਿੱਚ, ਖਲਨਾਇਕ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਂਦਾ ਹੈ, ਉਦਾਹਰਨ ਦੇ ਤੌਰ ਤੇ, ਸ਼ਿਕਾਰ ਜਾਂ ਇੱਛਿਤ ਜਾਦੂਈ ਚੀਜ਼ ਨੂੰ ਪਾਸੇ ਲੈ ਜਾਂਦਾ ਹੈ (ਜੋ ਬਾਦ ਵਿੱਚ ਵਾਪਸ ਕਰਨੀ ਪੈਂਦੀ ਹੈ)। ਦੂਜੇ ਵਿਕਲਪ ਵਿੱਚ, ਇੱਕ ਕਮੀ ਦੀ ਪਛਾਣ ਕੀਤੀ ਜਾਂਦੀ ਹੈ, ਉਦਾਹਰਨ ਦੇ ਤੌਰ ਤੇ, ਨਾਇਕ ਦੇ ਪਰਿਵਾਰ ਵਿੱਚ ਜਾਂ ਕਿਸੇ ਸਮਾਜ ਅੰਦਰ, ਕਿਸੇ ਕਾਰਨ ਕਰਕੇ ਜਿੱਥੇ ਕੁੱਝ ਖੋ ਜਾਂਦਾ ਹੈ ਜਾਂ ਕੁੱਝ ਇੱਛਾ ਅਧੀਨ ਹੋ ਜਾਂਦਾ ਹੈ, ਜਿਵੇਂ ਕੋਈ ਜਾਦੂਈ ਵਸਤੂ, ਜੋ ਕਿਸੇ ਤਰੀਕੇ ਨਾਲ ਲੋਕਾਂ ਨੂੰ ਬਚਾਏਗੀ;
  9. ਵਿਚੋਲਗਿਰੀ (A): ਬਦਕਿਸਮਤੀ ਜਾਂ ਕਮੀ ਜਾਣ ਲਈ ਜਾਂਦੀ ਹੈ, (ਹੀਰੋ ਨੂੰ ਰਵਾਨਾ ਕੀਤਾ ਜਾਂਦਾ ਹੈ, ਜਾਂ ਮੱਦਦ ਲਈ ਸੱਦਾ ਮਿਲਦਾ ਹੈ ਆਦਿ/ ਬਦਲ ਇਹ ਹੈ ਕਿ ਪੀੜਤ ਨਾਇਕ ਨੂੰ ਹਿਰਾਸਤ ਤੋਂ ਅਜ਼ਾਦ ਕਰ ਕੇ ਦੂਰ ਭੇਜ ਦਿੱਤਾ ਜਾਂਦਾ ਹੈ)। ਨਾਇਕ ਹੁਣ ਖਲਨਾਇਕੀ ਜਾਂ ਕਮੀ ਦੇ ਕਾਰਜ ਨੂੰ ਖੋਜਦਾ ਹੈ, ਸ਼ਾਇਦ ਅਪਣੇ ਪਰਿਵਾਰ ਜਾਂ ਸਮਾਜ ਨੂੰ ਮਿਲਦਾ ਹੈ ਜੋ ਪੀੜਾ ਅਤੇ ਸ਼ੋਕ ਦੀ ਅਵਸਥਾ ਵਿੱਚ ਉਜਾੜ ਦਿੱਤਾ ਗਿਆ ਹੁੰਦਾ ਹੈ;
  10. ਬਦਲੇ ਦੇ ਕਾਰਜ ਦੀ ਸ਼ੁਰੂਆਤ (C): ਜਿਗਿਆਸੂ ਬਦਲਾ ਲੈਣ ਲਈ ਸਹਿਮਤ ਹੋ ਜਾਂਦਾ ਹੈ ਜਾਂ ਬਦਲੇ ਦਾ ਫੈਸਲਾ ਲੈਂਦਾ ਹੈ। ਨਾਇਕ ਹੁਣ ਇਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ ਕਿ ਕਮੀ ਦੂਰ ਹੋ ਜਾਵੇ, ਉਦਾਹਰਨ ਦੇ ਤੌਰ ਤੇ, ਕਿਸੇ ਜਰੂਰਤ ਦੀ ਜਾਦੂਈ ਵਸਤੂ ਨੂੰ ਖੋਜਣਾ, ਉਹਨਾਂ ਨੂੰ ਬਚਾਉਣਾ ਜੋ ਕਬਜ਼ੇ ਵਿੱਚ ਲਏ ਗਏ ਹੁੰਦੇ ਹਨ ਜਾਂ ਹੋਰ ਤਰੀਕੇ ਨਾਲ ਖਲਨਾਇਕ ਨੂੰ ਹਰਾਉਣਾ। ਇਹ ਨਾਇਕ ਲਈ ਇੱਕ ਅਜਿਹਾ ਫੈਸਲਾ ਪਰਿਭਾਸ਼ਿਤ ਕਰਨ ਵਾਲਾ ਪਲ ਹੁੰਦਾ ਹੈ ਜੋ ਭਵਿੱਖ ਦੇ ਕੋਰਸ ਨੂੰ ਸੈੱਟ ਕਰਦਾ ਹੈ ਅਤੇ ਜਿਸ ਕਾਰਨ ਪਹਿਲਾਂ ਵਾਲਾ ਇੱਕ ਸਧਾਰਨ ਮਨੁੱਖ ਹੁਣ ਨਾਇਕ ਦਾ ਨਕਾਬ ਪਾ ਲੈਂਦਾ ਹੈ;
  11. ਵਿਦਾਈ (): ਨਾਇਕ ਘਰ ਛੱਡ ਦਿੰਦਾ ਹੈ;
  12. ਡੋਨਰ/ਦਾਨੀ ਦਾ ਪਹਿਲਾ ਕੰਮ/ਫੰਕਸ਼ਨ (D): ਨਾਇਕ ਦਾ ਇਮਤਿਹਾਨ ਲਿਆ ਜਾਂਦਾ ਹੈ, ਪੁੱਛਗਿੱਛ ਹੁੰਦੀ ਹੈ, ਹਮਲੇ ਕੀਤੇ ਜਾਂਦਾ ਹਨ ਆਦਿ, ਜੋ ਕਿਸੇ ਜਾਦੂਈ ਸਾਧਨ ਜਾਂ ਮੱਦਦਗਾਰ (ਦਾਨੀ/ਡੋਨਰ) ਪ੍ਰਾਪਤ ਕਰਨ ਦਾ ਉਸਦਾ ਤਰੀਕਾ ਤਿਆਰ ਕਰਨਾ ਹੁੰਦਾ ਹੈ;
  13. ਨਾਇਕ ਦੀ ਪ੍ਰਤਿਕ੍ਰਿਆ (E): ਭਵਿੱਖ ਦੇ ਮੱਦਦਗਾਰ ਦੇ ਕਾਰਜਾਂ ਪ੍ਰਤਿ ਨਾਇਕ ਪ੍ਰਤਿਕ੍ਰਿਆ ਦਿਖਾਉਂਦਾ ਹੈ (ਪਰਖ ਵਿੱਚ ਸਫਲ/ਅਸਫਲ ਰਹਿੰਦਾ ਹੈ, ਬੰਦੀਆਂ ਨੂੰ ਮੁਕਤ ਕਰਵਾਉਂਦਾ ਹੈ, ਵਿਵਾਦ ਕਰਨ ਵਾਲਿਆਂ ਨਾਲ ਸਮਝੌਤਾ ਕਰਦਾ ਹੈ, ਸੇਵਾ ਕਰਦਾ ਹੈ, ਵਿਰੋਧੀ ਦੀਆਂ ਤਾਕਤਾਂ ਨੂੰ ਉਹਨਾਂ ਵਿਰੁੱਧ ਹੀ ਇਸਤੇਮਾਲ ਕਰਦਾ ਹੈ);
  14. ਕਿਸੇ ਜਾਦੂਈ ਸਾਧਨ ਦੀ ਪ੍ਰਾਪਤੀ (F): ਨਾਇਕ ਕਿਸੇ ਜਾਦੂਈ ਸਾਧਨ ਦੀ ਵਰਤੋ ਗ੍ਰਹਿਣ ਕਰਦਾ ਹੈ (ਸਿੱਧੇ ਤੌਰ ਤੇ ਪਰਿਵਰਤਿਤ ਕਰਕੇ, ਸਥਾਨਬੱਧ ਕਰਕੇ, ਖਰੀਦ ਕੇ, ਤਿਆਰ ਕਰਕੇ, ਇਕੱਠੀ ਦਿੱਖਾਂ, ਖਾ/ਪੀ ਕੇ, ਹੋਰ ਕਿਰਦਾਰਾਂ ਰਾਹੀਂ ਪੇਸ਼ ਕੀਤੀ ਮੱਦਦ ਰਾਹੀਂ);
  15. ਸੇਧ (G): ਨਾਇਕ ਨੂੰ ਖੋਜ ਵਾਲੀ ਵਸਤੂ ਦੇ ਠਿਕਾਣੇ ਵੱਲ ਲਿਜਾਇਆ, ਤਬਦੀਲ ਕੀਤਾ ਜਾ ਦੱਸਿਆ ਜਾਂਦਾ ਹੈ;
  16. ਸੰਘਰਸ਼ (H): ਨਾਇਕ ਅਤੇ ਖਲਨਾਇਕ ਸਿੱਧੇ ਭੇੜ ਵਿੱਚ ਭਾਗ ਲੈਂਦੇ ਹਨ;
  17. ਨਿਸ਼ਾਨਦੇਹੀ (I): ਨਾਇਕ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ (ਜਖਮ/ਨਿਸ਼ਾਨ , ਮੁੰਦਰੀ ਜਾਂ ਦੁਪੱਟਾ ਪ੍ਰਾਪਤ ਕਰਨ ਨਾਲ);
  18. ਜਿੱਤ (J): ਖਲਨਾਇਕ ਹਰਾਇਆ ਜਾਂਦਾ ਹੈ (ਭੇੜ ਵਿੱਚ ਮਾਰਿਆ ਜਾਂਦਾ ਹੈ, ਪ੍ਰਤਿਯੋਗਤਾ ਵਿੱਚ ਹਰਾਇਆ ਜਾਂਦਾ ਹੈ, ਸੁੱਤੇ ਪਏ ਨੂੰ ਮਾਰ ਦਿੱਤਾ ਜਾਂਦਾ ਹੈ, ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ);
  19. ਅਬਾਦੀ (K): ਸ਼ੁਰੂਆਤੀ ਬਦਕਿਸਮਤੀ ਜਾਂ ਕਮੀ ਮੁੱਕ ਜਾਂਦੀ ਹੈ (ਖੋਜ ਦੀ ਵਸਤੂ ਵੰਡੀ ਜਾਂਦੀ ਹੈ, ਜਾਦੂ ਟੁੱਟ ਜਾਂਦਾ ਹੈ, ਮਾਰਿਆ ਗਿਆ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ, ਬੰਦੀ ਮੁਕਤ ਹੋ ਜਾਂਦੇ ਹਨ);
  20. ਵਾਪਸੀ (): ਨਾਇਕ ਪਰਤ ਆਉਂਦਾ ਹੈ;
  21. ਪਿੱਛਾ (Pr): ਨਾਇਕ ਦਾ ਪਿੱਛਾ ਕੀਤਾ ਜਾਂਦਾ ਹੈ (ਨਾਇਕ ਨੂੰ ਕਮਜੋਰ ਕਰਨ ਲਈ, ਖਿਲਾਉਣ ਲਈ, ਮਾਰਨ ਲਈ ਨਾਇਕ ਤੇ ਨਜ਼ਰ ਰੱਖੀ ਜਾਂਦੀ ਹੈ);
  22. ਬਚਾਓ (Rs): ਪਿੱਛਾ ਕਰਨ ਤੋਂ ਨਾਇਕ ਬਚ ਜਾਂਦਾ ਹੈ (ਰੁਕਾਵਟਾਂ ਪਿੱਛਾ ਕਰਨ ਵਾਲੇ ਨੂੰ ਦੇਰੀ ਕਰ ਦਿੰਦੀਆਂ ਹਨ, ਛੁਪ ਜਾਂਦਾ ਹੈ ਜਾਂ ਛੁਪਾ ਦਿੱਤਾ ਜਾਂਦਾ ਹੈ, ਨਾਇਕ ਬੇਪਛਾਣ ਬਣ ਜਾਂਦਾ ਹੈ, ਨਾਇਕ ਅਪਣੀ ਜਿੰਦਗੀ ਉੱਤੇ ਹਮਲੇ ਤੋਂ ਬਚਾ ਲਿਆ ਜਾਂਦਾ ਹੈ);
  23. ਬੇਪਛਾਣ ਆਗਮਨ (O): ਨਾਇਕ ਬੇਪਛਾਣ ਰੂਪ ਵਿੱਚ ਘਰ ਪਹੁੰਚਦਾ ਹੈ ਜਾਂ ਕਿਸੇ ਹੋਰ ਦੇਸ਼ ਪਹੁੰਚਦਾ ਹੈ;
  24. ਅਣਖੋਜੇ ਦਾਅਵੇ (L): ਝੂਠਾ ਨਾਇਕ ਅਣਖੋਜੇ ਦਾਅਵੇ ਪੇਸ਼ ਕਰਦਾ ਹੈ;
  25. ਮੁਸ਼ਕਲ ਨਿਯਤ ਕੰਮ (M): ਨਾਇਕ ਅੱਗੇ ਕਠਿਨ ਨਿਸ਼ਚਿਤ ਕੰਮ ਕਰਨ ਦਾ ਪ੍ਰਸਤਾਵ ਰੱਖਿਆ ਜਾਂਦਾ ਹੈ (ਅਗਨੀ-ਪ੍ਰੀਖਿਆ, ਬੁਝਾਰਤਾਂ, ਤਾਕਤ/ਸਹਿਨਸ਼ੀਲਤਾ ਦੀ ਪਰਖ, ਹੋਰ ਟਾਸਕਾਂ ਰਾਹੀਂ ਇਮਤਿਹਾਨ ਲਿਆ ਜਾਂਦਾ ਹੈ);
  26. ਹੱਲ (N): ਨਿਸ਼ਚਿਤ ਕਠਿਨ ਕੰਮ ਦਾ ਫੈਸਲਾ ਹੋ ਜਾਂਦਾ ਹੈ;
  27. ਪਛਾਣ (Q): ਨਾਇਕ ਪਛਾਣਿਆ ਜਾਂਦਾ ਹੈ (ਨਿਸ਼ਾਨ, ਨਿਸ਼ਾਨਦੇਹੀ, ਜਾਂ ਉਸ ਨੂੰ ਦਿੱਤੀ ਵਸਤੂ ਰਾਹੀਂ);
  28. ਭੰਡਾਫੋੜ (Ex): ਨਕਲੀ ਨਾਇਕ ਜਾਂ ਖਲਨਾਇਕ ਦਾ ਭੰਡਾ ਫੁੱਟ ਜਾਂਦਾ ਹੈ;
  29. ਰੂਪ-ਪਰਿਵਰਤਨ (T): ਨਾਇਕ ਨੂੰ ਇੱਕ ਨਵੀਂ ਦਿੱਖ ਦਿੱਤੀ ਜਾਂਦੀ ਹੈ ( ਨਵੀਂ ਵਰਦੀ ਆਦਿ ਨਾਲ, ਸੰਪੂਰਣ, ਸੁੰਦਰ ਬਣਾਇਆ ਜਾਂਦਾ ਹੈ);
  30. ਸਜ਼ਾ (U): ਖਲਨਾਇਕ ਨੂੰ ਸਜ਼ਾ ਦਿੱਤੀ ਜਾਂਦੀ ਹੈ;
  31. ਵਿਆਹ (W): ਨਾਇਕ ਦਾ ਵਿਆਹ ਹੁੰਦਾ ਹੈ ਅਤੇ ਸਿੰਘਾਸਣ ਤੇ ਬਿਠਾਇਆ ਜਾਂਦਾ ਹੈ (ਇਨਾਮ/ਤਰੱਕੀ ਦਿੱਤੀ ਜਾਂਦੀ ਹੈ);

ਕਈ ਵਾਰ, ਇਹਨਾਂ ਫੰਕਸ਼ਨਾਂ ਵਿੱਚੋਂ ਕੁੱਝ ਕੰਮ ਉਲਟਾ ਦਿੱਤੇ ਜਾਂਦੇ ਹਨ, ਜਿਵੇਂ ਘਰੇ ਅਰਾਮ ਵੇਲੇ ਜਦੋਂ ਨਾਇਕ ਕੁੱਝ ਪ੍ਰਾਪਤ ਕਰਦਾ ਹੈ, ਕਿਸੇ ਮੱਦਦਗਾਰ ਦਾ ਫੰਕਸ਼ਨ ਪਹਿਲਾਂ ਆ ਜਾਂਦਾ ਹੈ। ਜਿਆਦਾਤਰ ਅਕਸਰ, ਕਿਸੇ ਫੰਕਸ਼ਨ ਨੂੰ ਦੋ ਵਾਰ ਉਲਟਾਇਆ ਜਾਂਦਾ ਹੈ, ਤਾਂ ਜੋ ਇਸ ਨੂੰ ਪੱਛਮੀ ਸੱਭਿਆਚਾਰ ਵਿੱਚ ਤਿੰਨ ਵਾਰ ਦੋਹਰਾਇਆ ਜਾ ਸਕੇ।

ਫੇਰ ਵੀ, ਸਿਸਟਮ ਕਥਾਵਾਂ ਨੂੰ ਸਿਰਫ ਫੰਕਸ਼ਨਾਂ ਦੇ ਇੱਕ ਮਿਸ਼ੇਰਣ ਦੇ ਤੌਰ ਤੇ ਹੀ ਪਰਿਭਾਸ਼ਿਤ ਨਹੀਂ ਕਰਦਾ। ਸਗੋਂ, ਫੰਕਸ਼ਨ ਲੜੀਵਾਰ ਸਾਹਮਣੇ ਆਉਂਦੇ ਹਨ ਜਿੱਥੇ ਹਰੇਕ ਲੜੀ ਇੱਕ ਕਥਾ ਭਾਗ ਰਚਦੀ ਹੈ। ਅਜਿਹੀਆਂ ਲੜੀਆਂ ਲਈ ਪ੍ਰਾੱਪ ਇੱਕ ਰੂਸੀ ਸ਼ਬਦ “ਜ਼ੌਡ” ਨਿਰਧਾਰਿਤ ਕਰਦਾ ਹੈ। ਇਸ ਸ਼ਬਦ ਦਾ ਅਸਲ ਵਿੱਚ ਅਰਥ ਹੈ ਕਈ ਚੀਜ਼ਾਂ। ਅੰਗਰੇਜੀ ਅਨੁਵਾਦ ਵਿੱਚ ਅਪਣਾਇਆ ਗਿਆ ਸ਼ਬਦ “ਮੂਵ” ਹੈ, ਜੋ ਓਹ ਅਰਥ ਰੱਖਦਾ ਹੈ ਜਿਸ ਵਿੱਚ ਅਸੀਂ ਸ਼ਤਰੰਜ ਵਰਗੀ ਕਿਸੇ ਖੇਡ ਵਿੱਚ ਕੋਈ “ਮੂਵ” (ਚਾਲ) ਦੀ ਗੱਲ ਕਰਦੇ ਹਾਂ। ਪਰ ਜਦੋਂ ਵੀ ਕੋਈ ਕਿਰਦਾਰ ਕਾਰਜ ਕਰਦਾ ਹੈ ਜਾਂ ਕੋਈ ਘਟਨਾ ਵਾਪਰਦੀ ਹੈ, ਅਸੀਂ ਖੇਡਾਂ ਦੇ ਸਮਾਨ ਹੀ, ਚਾਲ ਦੀ ਗੱਲ ਕਰਦੇ ਹਾਂ; ਜਿੰਨੇ ਕਿਸੇ ਦਿੱਤੀ ਹੋੀ ਕਥਾ ਵਿੱਚ ਫੰਕਸ਼ਨ ਹੁੰਦੇ ਹਨ, ਉੰਨੀਆਂ ਹੀ ਚਾਲਾਂ ਹੋ ਸਕਦੀਆਂ ਹਨ, ਜੋ ਮਕਸਦ ਹੱਲ ਕ ਉਪਰੋਕਤ।

ਕਿਰਦਾਰ

[ਸੋਧੋ]

ਉਸਨੇ ਇਹ ਨਤੀਜਾ ਵੀ ਕੱਢਿਆ ਕਿ ਕਿਰਦਾਰ ਉਹ ਭਾਂਡੇ ਹੁੰਦੇ ਹਨ ਜਿਹਨਾਂ ਵਿੱਚ ਫੰਕਸ਼ਨ ਰੱਖੇ ਹੁੰਦੇ ਹਨ। ਇਸਤਰਾਂ, ਸਾਰੇ ਕਿਰਦਾਰਾਂ ਨੂੰ ਉਸ ਦੁਆਰਾ ਵਿਸ਼ਲੇਸ਼ਿਤ ਕੀਤੀਆਂ 100 ਕਥਾਵਾਂ ਵਿੱਚ 7 ਵਿਸ਼ਾਲ ਕਿਰਦਾਰ ਫੰਕਸ਼ਨਾਂ ਵਿੱਚ ਰੱਖਿਆ ਜਾ ਸਕਦਾ ਹੈ;


  1. ਖਲਨਾਇਕ— ਨਾਇਕ ਵਿਰੁੱਧ ਸੰਘਰਸ਼ ਕਰਦਾ ਹੈ।
  2. ਰਵਾਨਾ ਕਰਨ ਵਾਲਾ— ਕਿਰਦਾਰ ਜੋ ਕਮੀ ਦਾ ਪਤਾ ਲਗਾ ਕੇ ਨਾਇਕ ਨੂੰ ਭੇਜਦਾ ਹੈ।
  3. (ਜਾਦੂਈ) ਮੱਦਦਗਾਰ — ਨਾਇਕ ਨੂੰ ਉਸਦੀ ਖੋਜ ਵਿੱਚ ਮੱਦਦ ਪਹੁੰਚਾਉਂਦਾ ਹੈ।
  4. ਸ਼ਹਿਜ਼ਾਦੀ ਜਾਂ ਇਨਾਮ ਅਤੇ ਉਸਦਾ ਪਿਤਾ — ਸਾਰੀ ਕਹਾਣੀ ਵਿੱਚ ਨਾਇਕ ਉਸਦੇ ਯੋਗ ਹੁੰਦਾ ਹੈ ਪਰ ਆਮਤੌਰ ਤੇ ਖਲਨਾਇਕ ਕਾਰਨ, ਨਾਜਾਇਜ਼ ਜੁਲਮ ਸਦਕਾ ਉਸ ਨਾਲ ਵਿਆਹ ਨਹੀਂ ਕਰਵਾ ਸਕਦਾ ਹੁੰਦਾ। ਨਾਇਕ ਦੀ ਯਾਤਰਾ ਅਕਸਰ ਉਦੋਂ ਮੁੱਕ ਜਾਂਦੀ ਹੈ ਜਦੋਂ ਉਹ ਸ਼ਹਿਜ਼ਾਦੀ ਨੂੰ ਵਿਆਹ ਲੈਂਦਾ ਹੈ, ਇਸਤਰਾਂ ਖਲਨਾਇਕ ਹਰਾ ਦਿੱਤਾ ਜਾਂਦਾ ਹੈ।
  5. ਦਾਨੀ — ਨਾਇਕ ਨੂੰ ਤਿਆਰ ਕਰਦਾ ਹੈ ਜਾਂ ਨਾਇਕ ਨੂੰ ਕੋਈ ਜਾਦੂਈ ਵਸਤੂ ਦਿੰਦਾ ਹੈ।
  6. ਨਾਇਕ ਜਾਂ ਪੀੜਤ/ਜਿਗਿਆਸੂ ਨਾਇਕ — ਦਾਨੀ ਪ੍ਰਤਿ ਪ੍ਰਤਿਕ੍ਰਿਆ ਕਰਦਾ ਹੈ, ਸ਼ਹਿਜ਼ਾਦੀ ਨਾਲ ਵਿਆਹਿਆ ਜਾਂਦਾ ਹੈ।
  7. ਨਕਲੀ ਨਾਇਕ— ਨਾਇਕ ਦੇ ਕਾਰਜਾਂ ਦਾ ਲਾਭ ਉਠਾਉਂਦਾ ਹੈ ਜਾਂ ਸ਼ਹਿਜ਼ਾਦੀ ਨਾਲ ਵਿਆਹ ਕਰਵਾਉਣ ਦਾ ਯਤਨ ਕਰਦਾ ਹ

[3]

[3]

ਇਹ ਭੂਮਿਕਾਵਾਂ ਕਦੇ ਕਦੇ ਬਹੁਤ ਸਾਰੇ ਕਿਰਦਾਰਾਂ ਦਰਮਿਆਨ ਵੰਡੀਆਂ ਜਾਂਦੀਆਂ ਹਨ। ਜਿਵੇਂ ਨਾਇਕ ਖਲਨਾਇਕ ਦੁਸ਼ਟ ਨੂੰ ਮਾਰ ਦਿੰਦਾ ਹੈ, ਅਤੇ ਦੁਸ਼ਟ ਦੀ ਭੈਣ ਉਸਦਾ ਪਿੱਛਾ ਕਰਨ ਦੀ ਖਲਨਾਇਕੀ ਭੂਮਿਕਾ ਲੈ ਲੈਂਦੀ ਹੈ। ਇਸਦੇ ਉਲਟ, ਇੱਕ ਕਿਰਦਾਰ ਇੱਕ ਭੂਮਿਕਾ ਤੋਂ ਜਿਆਦਾ ਭੂਮਿਕਾਂਵਾਂ ਨਿਭਾ ਸਕਦਾ ਹੈ, ਜਿਵੇਂ ਇੱਕ ਪਿਤਾ, ਰਵਾਨਾ ਕਰਨ ਵਾਲਾ ਅਤੇ ਦਾਨੀ ਦੋਵੇਂ ਭੂਮਿਕਾਵਾਂ ਦੇ ਰੂਪ ਵਿੱਚ ਭੂਮਿਕਾਵਾਂ ਅਦਾ ਕਰਦਾ ਹੋਇਆ ਅਪਣੇ ਪੁੱਤਰ ਨੂੰ ਖੋਜ ਉੱਤੇ ਭੇਜ ਸਕਦਾ ਹੈ ਅਤੇ ਉਸਨੂੰ ਇੱਕ ਤਲਵਾਰ ਦੇ ਸਕਦਾ ਹੈ।

(ਮਰਫੌਲੌਜੀ ਔਫ ਦਿ ਫੋਕਟੇਲ, ਪੰਨਾ 20) ਪ੍ਰਾੱਪ ਦੇ ਹਵਾਲੇ ਤੋਂ “ਜਿਵੇਂ ਦੇਵਤਿਆਂ ਦੇ ਫੰਕਸ਼ਨ ਅਤੇ ਵਿਸ਼ੇਸ਼ਤਾਵਾਂ ਇੱਕ ਤੋਂ ਦੂਜੇ ਤੱਕ ਪਰਿਵਤਿਤ ਹੋ ਜਾਂਦੀਆਂ ਹਨ, ਅਤੇ ਅੰਤ ਨੂੰ, ਇੱਥੋਂ ਤੱਕ ਕ੍ਰਿਸਚਿਅਨ ਸੰਤਾਂ ਨੂੰ ਮਿਲ ਜਾਂਦੀਆਂ ਹਨ, ਇਸੇਤਰਾਂ ਕੁੱਝ ਕਥਾ ਪਾਤਰਾਂ ਦੇ ਫੰਕਸ਼ਨ ਵੀ ਹੋਰ ਪਾਤਰਾਂ ਤੱਕ ਪਰਿਵਰਤਿਤ ਹੋ ਜਾਂਦੇ ਹਨ। ਹੋਰ ਅੱਗੇ ਜਾਂਦੇ ਹੋਏ, ਕਿਹਾ ਜਾ ਸਕਦਾ ਹੈ ਕਿ ਫੰਕਸ਼ਨਾਂ ਦੀ ਗਿਣਤੀ ਬਹੁਤ ਘੱਟ ਹੈ, ਜਦੋਂਕਿ ਪਾਤਰਾਂ ਦੀ ਗਿਣਤੀ ਬਹੁਤ ਜਿਆਦਾ ਹੈ। ਇਹ ਕਿਸੇ ਕਥਾ ਦੀ ਦੋ-ਤੈਹੀ ਗੁਣਵੱਤਾ ਸਮਝਾਉਂਦਾ ਹੈ: ਇਹ ਹੈਰਾਨੀਜਨਕ ਬਹੁਵਿਭਿੰਨਿਤਾ, ਤਸਵੀਰ ਲੜੀਆਂ, ਅਤੇ ਰੰਗ ਹਨ। ਅਤੇ ਦੂਜੇ ਪਾਸੇ, ਇਹ ਘੱਟ ਅਨੋਖੀ ਇੱਕਸਾਰਤਾ ਨਹੀਂ ਹੈ, ਇਹ ਦੋਹਰਾਓ ਹੈ”

ਵਿਚਾਰ ਚਰਚਾ

[ਸੋਧੋ]

ਪ੍ਰਾੱਪ ਦੀ ਲੀਕ ਤੋਂ ਹਟਕੇ ਲਿਖੀ ਪੁਸਤਕ “ਮਰਫੌਲੌਜੀ ਔਫ ਦਿ ਫੋਕਟੇਲ” (1928) ਨੇ ਯੂਰਪੀ ਬਣਤਰ ਸੋਚ ਉੱਤੇ ਇੱਕ ਪ੍ਰਭਾਵ ਪਾਇਆ ਸੀ: ਸਾਹਿਤਿਕ ਅਧਿਐਨ ਅਤੇ ਮਨੁੱਖ ਜਾਤੀ ਵਿਗਿਆਨ (ਐਂਥਰੋਪੌਲੌਜੀ) ਅਤੇ ਸੇਮੀਔਲੌਜੀ (ਰੋਗ-ਲੱਛਣ ਵਿਗਿਆਨ) ਦੋਵਾਂ ਉੱਤੇ। ਅੰਬ੍ਰੇਟੋ ਇਕੋ ਨੇ ਮੰਨਿਆ ਕਿ ਸਾਉਸੁਰੇ + ਲੇਵਿ-ਸਟ੍ਰਾਔਸ + ਜੇਲਮਸੇਵ + ਪ੍ਰਾੱਪ ਨੇ ਸੰਯੁਕਤ ਵਿਧੀ ਦਾ ਨਿਰਮਾਣ ਕੀਤਾ ਹੈ ਜੋ ਬਣਤਰਵਾਦ ਹੈ। (ਪੰਨਾ 2 ਉੱਤੇ ਗੈਲਰੀ ਔਫ ਰਸ਼ੀਅਨ ਥਿੰਕਰਜ਼ ਦੇ ਹਵਾਲੇ ਤੋਂ)

ਪ੍ਰਾੱਪ ਨੇ ਕਥਾ ਬਣਤਰ ਦੀ ਅਪਣੀ ਖੋਜ ਤੇ ਰੀਤੀਵਾਦੀ ਵਿਧੀ ਲਾਗੂ ਕੀਤੀ। ਰੀਤੀਵਾਦੀਆਂ ਅਨੁਸਾਰ, ਇੱਕ ਵਾਕ ਨੂੰ ਵਿਸ਼ਲੇਸ਼ਣਯੋਗ ਤੱਤਾਂ ਵਿੱਚ ਤੋੜ ਦਿੱਤਾ ਜਾਂਦਾ ਹੈ, ਯਾਨਿ ਕਿ, “ਮੌਰਫੀਮਾਂ” ਵਿੱਚ ਅਤੇ ਪ੍ਰਾੱਪ ਨੇ ਇਸ ਵਿਧੀ ਦੀ ਵਰਤੋ ਲੋਕ ਕਥਾਵਾਂ ਦਾ ਵਿਸ਼ਲੇਸ਼ਣ ਕਰਨ ਸਮਾਨ ਕੀਤੀ। ਉਸਦੇ ਸਿਸਟਮ ਵਿੱਚ “ਪਬੰਧੀ” ਅਤੇ “ਕਮੀ” ਦੀਆਂ ਆਦਰਸ਼ ਧਰਾਨਾਵਾਂ ਸ਼ਾਮਿਲ ਸਨ, ਜੋ ਕ੍ਰਮਵਾਰ ਪਾਪ ਅਤੇ ਖੋਜ ਦੀਆਂ ਕਹਾਣੀਆਂ ਰਚਦੀਆਂ ਹਨ। 1966 ਵਿੱਚ ਉਸਦੇ ਚੇਲੇ ਏ.ਜੇ. ਗਰੀਮਸ ਨੇ ਪ੍ਰਾੱਪ ਦੇ ਵਿਚਾਰ ਨੂੰ ਕਥਾ ਅਧਿਐਨਾਂ ਦੇ ਸਿਧਾਂਤ ਦੇ ਤੌਰ ਤੇ ਸੂਤਰਬੱਧ ਕੀਤਾ: “ਇੱਕ ਆਦਰਸ਼ ਸ਼੍ਰੇਣੀ, ਰਚਣ ਵਾਲੀਆਂ ਭਾਸ਼ਾਈ ਵਸਤੂਆਂ ਦਰਮਿਆਨ ਇੱਕ ਨਿਸ਼ਵਿਤ ਕਿਸਮ ਦੇ ਸਬੰਧ ਸਥਾਪਤ ਕਰਕੇ ਇਸਨੂੰ ਵਿਅਵਸਥਿਤ ਕਰਦੀ ਹੈ ਅਤੇ ਸੰਦੇਸ਼ਾਂ ਦੀ ਸਮੱਗਰੀ ਨੂੰ ਨਿਯੰਤ੍ਰਿਤ ਕਰਦੀ ਹੈ।” (ਪੰਨਾ 2 ਉੱਤੇ ਗੈਲਰੀ ਔਫ ਰਸ਼ੀਅਨ ਥਿੰਕਰਜ਼ ਦੇ ਹਵਾਲੇ ਤੋਂ)

1975 ਵਿੱਚ ਗਰੀਮਸ ਨੇ ਲਿਖਿਆ, “ਅੱਜਕੱਲ, ਬੇਸ਼ੱਕ ਇਸਦੀ ਖੋਜ ਕਰਨ ਵਿੱਚ ਸਹਾਇਕ ਕੀਮਤ ਕੁੱਝ ਨਾ ਕੁੱਝ ਘਟਾ ਦਿੱਤੀ ਗਈ ਹੈ ਅਤੇ ਭਾਵੇਂ ਇਹ ਕੀਮਤ ਬਹੁਤੀ ਮੌਲਿਕ ਨਹੀਂ ਹੈ, ਫੇਰ ਵੀ ਅਸੀਂ ਅਜੇ ਵੀ ਪ੍ਰਾੱਪ ਦੀ ਉਦਾਹਰਨ ਅਪਣਾਉਂਦੇ ਹਾਂ ਅਤੇ, ਉਪਲਬਧ ਅੰਸ਼ਿਕ ਸਿਧਾਂਤਕ ਮਾਡਲਾਂ ਨੂੰ ਸਿੱਧ ਕਰਨ ਦੇ ਸਾਡੇ ਸਵਾਲ ਦੇ ਚੱਕਰ ਵਿੱਚ ਅਤੇ ਇੱਥੋਂ ਤੱਕ ਕਿ ਉਹਨਾਂ ਜਿੱਦੀ ਤੱਥਾਂ ਨੂੰ ਸਿੱਧ ਕਰਨ ਲਈ, ਜੋ ਸਾਨੂੰ ਕਥਾ ਅਤੇ ਅਪ੍ਰਸੰਗਿਕ ਵਿਅਵਸਥਾਵਾਂ ਬਾਰੇ ਸਾਡੀ ਜਾਣਕਾਰੀ ਨੂੰ ਵਧਾਉਣ ਲਈ ਸਾਨੂੰ ਯੋਗ ਕਰ ਸਕਦੇ ਹੋਣਗੇ, ਗਿਆਤ ਤੋਂ ਅਗਿਆਨ ਤੱਕ, ਸਰਲਤਮ ਤੋਂ ਹੋਰ ਗੁੰਝਲਦਾਰ ਤੱਕ ਦੀ ਕਾਰਵਾਈ ਦੇ ਸਿਧਾਂਤ ਦੇ ਸਦਾਚਾਰ ਸਦਕਾ, ਮੂੰਹ ਜ਼ੁਬਾਨੀ ਸਾਹਿਤ ਤੋਂ ਲਿਖਤ ਸਾਹਿਤ ਵੱਲ, ਲੋਕ ਗਾਥਾ ਤੋਂ ਸਾਹਿਤਿਕ ਕਥਾ ਵੱਲ ਤੁਰੇ ਹਾਂ। (ਪੰਨਾ 2 ਉੱਤੇ ਗੈਲਰੀ ਔਫ ਰਸ਼ੀਅਨ ਥਿੰਕਰਜ਼ ਦੇ ਹਵਾਲੇ ਤੋਂ)। ਇਹ ਇੱਕਵੀਂ ਸਦੀ ਵਿੱਚ ਵੀ ਸਹੀ ਸਾਬਤ ਰਿਹਾ ਹੈ।

ਭਾਵੇਂ ਪ੍ਰਾੱਪ ਬਦਲ ਰਹੇ ਦੂਜੇ ਦਰਜੇ ਦੇ ਵਿਵਰਣਾਂ ਵਿੱਚ ਦਿਲਚਸਪੀ ਨਹੀਂ ਰੱਖਦਾ ਹੈ, ਅਤੇ ਉਹ ਕਿਸੇ ਵੱਖਰੀ ਕਥਾ ਦਾ ਵਿਸ਼ਲੇਸ਼ਣ ਨਹੀਂ ਕਰਦਾ ਜਿਵੇਂ ਉਹ ਹੁੰਦੀ ਹੈ, ਕਥਾ ਦੀ ਮਨੋਭਾਸ਼ਾ ਵਿੱਚ, ਉਹ ਇੱਕ ਕਥਾ ਅਤੇ ਉਸੇ ਕਥਾ ਦੇ ਕਈ ਰੂਪਾਂ ਵਿੱਚ ਇੱਕ ਯੋਜਨਾ ਦੀ ਤਕਨੀਕ ਲਈ ਖੋਜ ਕਰਦਾ ਹੈ, (ਪ੍ਰਾੱਪ ਵਿੱਚ “ਫੰਕਸ਼ਨ” ਅਤੇ ਉਸਦੇ ਚੇਲੇ ਗਰੀਮਸ ਵਿੱਚ “ਪਾਤਰ”) ਜੋ ਇੱਕੋ ਗਰੁੱਪ ਦੀਆਂ ਸਾਰੀਆਂ ਕਥਾਵਾਂ ਪ੍ਰਤਿ ਸਾਂਝੇ ਹੁੰਦੇ ਹਨ। ਮਿੱਥ ਦੀ ਸਰਵ ਸਧਰਾਨ ਬਣਤਰ ਦੀ ਖੋਜ ਲਈ, ਉਹ ਇੱਕੋ ਕਥਾ ਦੇ ਕਈ ਰੂਪ ਲੈਂਦਾ ਹੈ ਅਤੇ ਤਬਦੀਲੀਆਂ ਨੂੰ ਪਤਾ ਲਗਾਉਂਦਾ ਹੈ ਅਤੇ ਉਹਨਾਂ ਰੂਪਾਂ ਵਿੱਚ ਵਿਕਾਸਾਂ ਦਾ ਪਤਾ ਲਗਾਉਂਦਾ ਹੈ। ਪ੍ਰਾੱਪ ਕਥਾ ਬਣਤਰਾਂ ਦੀ ਇੱਕ ਟਾਇਪੌਲੌਜੀ (ਸਮਸ਼੍ਰੇਣੀ ਵਿਆਖਿਆ ਵਿਗਿਆਨ) ਤੇ ਪਹੁੰਚਣ ਦਾ ਯਤਨ ਕਰਦਾ ਹੈ। ਕਿਰਦਾਰਾਂ ਦੀਆਂ ਕਿਸਮਾਂ ਅਤੇ ਕਈ ਸੈਂਕੜੇ ਪ੍ਰੰਪਰਿਕ ਰੂਸੀ ਲੋਕ ਕਥਾਵਾਂ ਵਿੱਚ ਕਾਰਜਾਂ ਦੀਆਂ ਕਿਸਮਾਂ ਦਾ ਵਿਸ਼ਲੇਸ਼ਣ ਕਰਕੇ, ਪ੍ਰਾੱਪ ਇਸ ਨਤੀਜੇ ਤੇ ਪਹੁੰਚਣਯੋਗ ਹੋਇਆ ਕਿ ਸਿਰਫ ਇਕੱਤੀ ਮੌਲਿਕ ਕਥਾ-ਇਕਾਈਆਂ ਸਨ। ਜਦੋਂਕਿ ਸਾਰੀਆਂ ਹੀ ਕਥਾ-ਇਕਾਈਆਂ ਹਰੇਕ ਕਥਾ ਵਿੱਚ ਮੌਜੂਦ ਨਹੀਂ ਹੁੰਦੀਆਂ, ਉਸ ਦੁਆਰਾ ਵਿਸ਼ਲੇਸ਼ਿਤ ਕੀਤੀਆਂ ਗਈਆਂ ਕਥਾਵਾਂ ਨੇ ਫੰਕਸ਼ਨਾਂ ਨੂੰ ਸਥਿਰ ਲੜੀ ਵਿੱਚ ਦਿਖਾਇਆ। ਜਿਵੇਂ ਪ੍ਰਾੱਪ ਮੁਤਾਬਕ, ਹਰੇਕ ਨਮੂਨੇ ਦੀ, ਭਾਵੇਂ ਕਿੰਨਾ ਵੀ ਮਿਲਦਾ ਜੁਲਦਾ ਹੋਵੇ, ਜਰੂਰ ਤੁਲਨਾ ਹੋਣੀ ਚਾਹੀਦੀ ਹੈ, ਤਾਂ ਜੋ ਉਹ ਵੱਖਰੀ ਕਿਸਮਾਂ ਪ੍ਰਤਿ ਹੀਟ੍ਰੋਨਾਇਮਸ (ਸਾਂਝ ਸਬੰਧਤ) ਹੋਵੇ।

ਉਸਦੇ ਚੇਲੇ ਅਤੇ ਅਲੋਚਕ ਲੇਵਿ-ਸਟ੍ਰਔਸ ਨੇ ਪ੍ਰਾੱਪ ਦਾ ਵਿਚਾਰ ਮਿਥਿਹਾਸਿਕ “ਕਤਾਰਾਂ”, ਯਾਨਿ ਕਿ ਕਥਾ ਉੱਤੇ ਸਾਰੇ ਰੂਪਾਂ ਵਿੱਚ ਦੋਹਰਾਏ ਜਾਣ ਵਾਲੇ ਕੁੱਝ ਜੁੜੇ ਹੋਏ ਤੱਤ, ਦੀ ਪੁਨਰ-ਬਣਤਰ ਦੀ ਅਪਣੀ ਵਿਧੀ ਵਿੱਚ ਉਧਾਰਾ ਲਿਆ। ਲੇਵਿ-ਸਟ੍ਰਔਸ ਮੁਤਾਬਕ, ਕਿਸੇ ਸੱਭਿਆਚਾਰ ਨੂੰ ਸਮਝਣ ਲਈ, ਮਿਥਿਹਾਸਕਾਰ ਨੂੰ ਮਿਥਿਹਾਸਿਕ ਸੋਚ ਵਾਲੇ ਅਜਿਹੇ ਮੁਢਲੇ ਵਿਆਕਰਣ ਦੀ ਭਾਲ ਕਰਨੀ ਚਾਹੀਦੀ ਹੈ। ਅਤੇ ਇਹ ਵਿਧੀ ਅਲਥੁੱਸਰ, ਬਾਰਥਸ, ਬੋਰਡੀਓ, ਡਮੇਜ਼ੀ, ਜੈੱਨਿਟਿ, ਮੈੱਟਜ਼, ਸੀਰੈੱਸ, ਅਤੇ ਹੋਰਾਂ ਵਰਗੇ ਬਣਤਰ ਚਿੰਤਕਾਂ ਦੇ ਇੱਕ ਵਿਸ਼ਾਲ ਦਾਇਰੇ ਦੁਆਰਾ ਉਧਾਰਾ ਲਿਆ ਗਿਆ।

ਫੇਰ ਵੀ, ਲੋਕ ਕਥਾ ਦੀ ਕ੍ਰਿਆ ਵਿਚਾਰ ਨੂੰ ਅੱਖੋਂ ਉਹਲੇ ਕਰਲ ਕਰਕੇ ਪ੍ਰਾੱਪ ਦੀ ਅਲੋਚਨਾ ਹੁੰਦੀ ਰਹੀ ਹੈ, ਜਿਵੇਂ ਸੁਰ, ਲੈਅ, ਵਕਤ, ਅਤੇ ਕਥਾ ਦਾ ਮਨ, ਭਾਵੇਂ ਲੋਕ ਕਥਾ ਦੀ ਕਿਸਮ ਆਮ ਤੌਰ ਤੇ ਮੂੰਹ ਜ਼ੁਬਾਨੀ ਹੁੰਦੀ ਹੈ। ਉਸ ਦੁਆਰਾ ਕੰਮ ਕੀਤੀਆਂ ਕਥਾਵਾਂ ਦੀ, ਅਵਾਜ਼ਾਂ ਦੀ ਵਜਾਏ ਲਿਖਤਾਂ ਨਾਲ ਕੀਤੀ ਜਾਂਚ, ਉਸਦੇ ਕੰਮ ਨੂੰ ਸੁਰ ਵਿਗਿਆਨ ਦੀ ਵਜਾਏ, ਸੇਮੀਔਲੌਜੀ ਅਤੇ ਐਂਥ੍ਰੋਪੌਲੌਜੀ ਲਈ ਜਿਆਦਾ ਕੁਦਰਤੀ ਕੋਸ਼ ਬਣਾਉਂਦੀ ਹੈ। ਇੰਨਾ ਕੁ, ਕਾਲਾਉਡਿ ਲੇਵਿ-ਸਟ੍ਰਔਸ ਨੇ ਬਣਤਰਿਕ ਦ੍ਰਿਸ਼ਟੀਕੋਣ ਦੀ ਸ਼੍ਰੇਸ਼ਠਤਾ ਅਤੇ ਰੀਤੀਵਾਦ ਦ੍ਰਿਸ਼ਟੀਕੋਣ ਦੀਆਂ ਕਮੀਆਂ ਨੂੰ ਸਾਬਤ ਕਰਨ ਲਈ ਲੋਕ ਕਥਾ ਦੀ ਮਰਫੌਲੌਜੀ ਉੱਤੇ ਪ੍ਰਾੱਪ ਦਾ ਮੋਨੋਗ੍ਰਾਫ (ਵਿਸ਼ੇਸ਼ ਲਿਖ) ਵਰਤਿਆ। ਅਪਣੇ ਅਧਿਐਨ ਵਿੱਚ, ਪ੍ਰਾੱਪ ਦੀ ਅਲੋਚਨਾ ਉਸ ਦੁਆਰਾ ਜਾਂਚੀਆਂ ਗਈਆਂ ਕਥਾਵਾਂ ਦੇ ਸਮਾਜਿਕ ਅਤੇ ਇਤਿਹਾਸਿਕ ਸੰਦਰਭ ਨੂੰ ਪੂਰੀ ਤਰਾਂ ਅੱਖੋ ਉਹਲੇ ਕਰਨ ਕਰਕੇ ਕੀਤੀ ਗਈ। ਉਸਨੇ ਰੂਸੀ ਲੋਕ ਖਥਾਵਾਂ ਦੇ ਇੱਕ ਸ਼ਰੀਰ ਨਾਲ ਕੰਮ ਕੀਤਾ, ਜਿਸਨੂੰ ਉਸਨੇ ਮੰਨਿਆ ਕਿ ਸਾਰੇ ਹੀ ਕਥਾ ਫੰਕਸ਼ਨਾਂ (ਸੰਭਵ ਕੰਮ) ਦੀ ਇੱਕੋ ਬਣਤਰ ਰੱਖਦੇ ਹਨ। ਇਹ ਫੰਕਸ਼ਨ ਕਿਸੇ ਰੇਖਿਕ ਲੜੀ ਦੇ ਕਾਲਕ੍ਰਮਅਨੁਸਾਰ ਕ੍ਰੱਮ ਨੂੰ ਅਪਣਾਉਂਦੇ ਹਨ ਅਤੇ ਮੁਢਲੇ ਤੱਤ ਹਨ। ਪ੍ਰਾੱਪ ਮੁਤਾਬਕ ਦੋ ਬਿਲਕੁਲ ਵੱਖਰੀਆਂ ਕਹਾਣੀਆਂ ਦੀਆਂ ਮਿਲਦੀਆਂ ਜੁਲਦੀਆਂ ਘਟਨਾਵਾਂ ਨੂੰ ਇੱਕੋ ਫੰਕਸ਼ਨ ਵਿੱਚ ਇਕੱਠਾ ਗਰੁੱਪ ਬੱਧ ਕੀਤਾ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ:

  1. ਇੱਕ ਜਾਦੂਗਰ ਨਾਇਕ ਨੂੰ ਇੱਕ ਜਾਦੂਈ ਸ਼ਰਬਤ ਦਿੰਦਾ ਹੈ ਜੋ ਉਸਦਾ ਭੇਸ ਬਦਲ ਦੇਵੇਗਾ ਅਤੇ ਉਸਨੂੰ ਸੁਰੱਖਿਆ ਕਰਮਚਾਰੀਆਂ ਕੋਲੋਂ ਲੰਘ ਜਾਣ ਦੀ ਆਗਿਆ ਦੇਵੇਗਾ।
  2. ਕਲਾਬਾਜ਼ (ਨਟ) ਨਾਇਕ ਨੂੰ ਇੱਕ ਬੋਲਣ ਵਾਲਾ ਬਾਜ਼ ਦਿੰਦਾ ਹੈ ਜੋ ਉਸਨੂੰ ਜਿੱਥੇ ਮਰਜੀ ਲੈ ਜੇ ਜਾ ਸਕਦਾ ਹੈ।

ਦੋ ਮਿਲਦੇ ਜੁਲਦੇ ਕਾਰਜ ਹਨ ਜਿਹਨਾਂ ਨੂੰ “ਨਾਇਕ ਨੂੰ ਇੱਕ ਜਾਦੂਈ ਸਾਧਨ ਦੀ ਜਰੂਰਤ ਹੈ” ਵਾਲੇ ਫੰਕਸ਼ਨ ਹੇਠਾਂ ਇਕੱਠੇ ਸਮੂਹਬੱਧ ਕੀਤਾ ਜਾ ਸਕਦਾ ਹੈ। ਇਸਤਰਾਂ, ਦੋ ਵਿਸ਼ੇਸ਼ ਲੱਛਣ ਇੱਕੋ ਫੰਕਸ਼ਨ ਦੇ “ਚੱਲ” ਹੁੰਦੇ ਹਨ। ਕਿਰਦਾਰਾਂ/ਪ੍ਰਦ੍ਰਿਸ਼ਾਂ/ਰੁਕਾਵਟਾਂ ਦੀ ਸ਼ਕਲ ਅਤੇ ਪਛਾਣ ਵਿੱਚ ਫਰਕਾਂ ਦੇ ਹੁੰਦੇ ਹੋਏ, ਕਹਾਣੀਆਂ ਵਿੱਚ ਅਜੇ ਵੀ ਉਹੀ ਮੁਢਲੇ ਤੱਤ ਰਹਿੰਦੇ ਹਨ।

ਰੂਸੀ ਪਰੀਕਥਾਵਾਂ ਦੇ ਕੋਸ਼ ਵਿੱਚ, ਕੋਈ ਵੀ ਕਹਾਣੀ ਸਾਰੇ ਦੇ ਸਾਰੇ ਇਕੱਤੀ ਫੰਕਸ਼ਨ ਨਹੀਂ ਰੱਖਦੀ। ਫੰਕਸ਼ਨਾਂ ਦੀ ਸੂਚੀ ਜਰਾ ਕਿਸੇ ਵਿਅੰਜਨਾਂ ਨਾਲ ਭਰੀ ਅਲਮਾਰੀ ਵਾਂਗ ਹੁੰਦੀ ਹੈ ਜਿਸ ਨਾਲ ਕੋਈ ਵਿਅਕਤੀਗਤ ਡਿਸ਼/ਪਕਵਾਨ ਬਣਾਇਆ ਜਾ ਸਕਦਾ ਹੈ। ਫੰਕਸ਼ਨਾਂ ਦੀ ਲੜੀ ਸਥਿਰ ਕੀਤੀ ਗਈ ਰਹਿੰਦੀ ਹੈ, ਕਿਉਂਕਿ ਘਟਨਾਵਾਂ ਕਿਸੇ ਉਚਿਤ ਕ੍ਰਮ ਵਿੱਚ ਹੀ ਹੋਣਾ ਚਾਹੁੰਦੀਆਂ ਹੁੰਦੀਆਂ ਹਨ।

ਇੱਥੇ ਹੀ ਬੱਸ ਨਹੀਂ, ਪ੍ਰਾੱਪ ਦਾ ਕੰਮ ਬਾਦ ਵਿੱਚ ਬਣਤਰਿਕ ਲਹਿਰ ਵਿੱਚ ਪ੍ਰੇਰਣਾਤਮਿਕ ਰਿਹਾ ਹੈ। ਜੋ ਕਿਸੇ ਲਈ ਘੱਟ ਦਿਲਚਸਪ, ਬਹੁਤ ਜਿਆਦਾ ਸਰਲ ਸਿਧਾਂਤਕ ਫਾਰਮੂਲਾ ਹੈ, ਉਹ ਹੋਰਾਂ ਲਈ ਇੱਕ ਸ਼ਰਧਾਮਈ ਪ੍ਰੇਰਣਾਤਮਿਕ ਇੰਬਕਲਾਬੀ ਵਿਚਾਰ ਹੈ। ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ, ਜਿਵੇਂ ਏਲਨ ਡੰਡੇਸ ਨੇ 1978 ਵਿੱਚ ਮਰਫੌਲੌਜੀ ਔਫ ਦਿ ਫੋਕਟੇਲ ਦੇ ਅਪਣੇ ਅੰਗਰੇਜੀ ਅਨੁਵਾਦ ਦੀ ਜਾਣ ਪਛਾਣ ਵਿੱਚ ਲਿਖਿਆ ਹੈ ਕਿ, “ਪ੍ਰਾੱਪ ਦਾ ਅਧਿਐਨ ਸਿਰਫ ਇੱਕ ਪਹਿਲਾ ਕਦਮ ਹੈ, ਹਾਲਾਂਕਿ ਇੱਕ ਵਿਸ਼ਾਲ ਕਦਮ ਹੈ।” ਵਲਾਦੀਮੀਰ ਪ੍ਰਾੱਪ, ਬੇਸ਼ੱਕ, ਅਪਣੇ ਸਮੇਂ ਤੋਂ ਅੱਗੇ ਸੀ ਜਿਵੇਂ ਉਸਨੇ ਅਨੁਭਵ ਸਿੱਧਤਾ ਅਤੇ ਸ਼ਾਨਦਾਰ ਲੋਕਧਾਰਾ ਦੇ ਵਿਵਿਧ ਸੰਸਾਰਾਂ ਨੂੰ ਇਕੱਠਾ ਕੀਤਾ। ਵਕਤ ਦੇ ਚਾਰ ਦਹਾਕਿਆਂ ਤੋਂ ਜਿਆਦਾ ਉਹ ਬਣਤਰਵਾਦ ਦਾ ਪ੍ਰਮੁੱਖ ਵਿਅਕਤੀ ਰਿਹਾ ਹੈ- ਉਹ ਬਾਦ ਦੇ ਬਣਤਰਿਕ ਦਾਰਸ਼ਨਿਕਾਂ ਅਤੇ ਅਲੋਚਕਾਂ ਦੀਆਂ ਵਿਚਾਰ ਚਰਚਾਵਾਂ ਦੇ ਵਿਸ਼ੇ ਵਸਤੂ ਰਿਹਾ ਹੈ।

[1]ਵਾਲੇ

[ਸੋਧੋ]
  1. 1.0 1.1 1.2 1.3 1.4 ਡਾ ਸੁਰਜੀਤ ਸਿੰਘ, ਡਾ ਗੁਰਮੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ : ਵਿਸ਼ਵ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ,ਲੁਧਿਆਣਾ. p. 147. ISBN 978-93-89997-73-6.
  2. 2.0 2.1 Propp, Vladimir. "Introduction." Theory and History of Folklore. Ed. Anatoly Liberman. University of Minnesota: University of Minnesota Press, 1984. pg ix
  3. 3.0 3.1 3.2 3.3 3.4 ਡਾ ਸੁਰਜੀਤ ਸਿੰਘ, ਡਾ ਗੁਰਮੀਤ ਸਿੰਘ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ. pp. 124–147. ISBN 978-93-89997-73-6.