ਵਿਗਿਆਨ ਦਾ ਇਤਿਹਾਸ
ਵਿਗਿਆਨ/ਸਾਇੰਸ ਦਾ ਇਤਿਹਾਸ ਵਿਗਿਆਨ ਅਤੇ ਵਿਗਿਆਨਿਕ ਗਿਆਨ, ਕੁਦਰਤੀ ਅਤੇ ਸਮਾਜਕ ਵਿਗਿਆਨ ਦੋਵਾਂ ਸਮੇਤ, ਦੇ ਵਿਕਾਸ ਦਾ ਅਧਿਐਨ ਹੈ। (ਕਲਾਵਾਂ ਅਤੇ ਹਿਊਮੈਨਟੀਜ਼ ਦੇ ਇਤਿਹਾਸ ਨੂੰ ਸਕਾਲਰਸ਼ਿਪ ਦਾ ਇਤਿਹਾਸ ਕਿਹਾ ਜਾਂਦਾ ਹੈ।) ਸਾਇੰਸ ਕੁਦਰਤੀ ਸੰਸਾਰ ਬਾਰੇ ਅਨੁਭਵੀ, ਸਿਧਾਂਤਕ ਅਤੇ ਵਿਵਹਾਰਕ ਗਿਆਨ ਦੀ ਇੱਕ ਸੰਸਥਾ ਹੈ, ਜੋ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ ਜੋ ਅਸਲ ਸੰਸਾਰ ਵਰਤਾਰਿਆਂ ਦੇ ਨਿਰੀਖਣ, ਸਪਸ਼ਟੀਕਰਨ ਅਤੇ ਪੂਰਵਕਥਨ ਤੇ ਜ਼ੋਰ ਦਿੰਦੇ ਹਨ। ਵਿਗਿਆਨ ਦੀ ਹਿਸਟੋਰੀਓਗ੍ਰਾਫੀ, ਇਸ ਦੇ ਟਾਕਰੇ ਤੇ, ਵਿਗਿਆਨ ਦੇ ਇਤਿਹਾਸਕਾਰਾਂ ਵਲੋਂ ਵਰਤੇ ਅਧਿਐਨ ਦੇ ਤਰੀਕਿਆਂ ਦਾ ਅਧਿਐਨ ਕਰਦੀ ਹੈ।
ਅੰਗਰੇਜ਼ੀ ਸ਼ਬਦ ਸਾਇੰਟਿਸਟ, 19 ਵੀਂ ਸਦੀ ਵਿੱਚ ਵਿਲੀਅਮ ਵਹਵੇਲ ਦੁਆਰਾ ਪਹਿਲੀ ਵਾਰ ਘੜਿਆ ਗਿਆ ਸ਼ਬਦ ਹੈ।[1] ਪਹਿਲਾਂ, ਕੁਦਰਤ ਦੇ ਖੋਜਕਾਰ ਆਪਣੇ ਆਪ ਨੂੰ "ਨੈਚਰਲ ਫ਼ਿਲਾਸਫ਼ਰ" ("natural philosophers") ਕਿਹਾ ਕਰਦੇ ਸਨ। ਹਾਲਾਂਕਿ ਕੁਦਰਤੀ ਸੰਸਾਰ ਦੀਆਂ ਅਨੁਭਵੀ ਜਾਂਚ ਪੜਤਾਲਾਂ ਕਲਾਸੀਕਲ ਪੁਰਾਤਨਤਾ ਤੋਂ (ਜਿਵੇਂ ਕਿ ਥੈਲਸ ਅਤੇ ਅਰਸਤੂ ਦੁਆਰਾ) ਵਰਣਨ ਕੀਤੀਆਂ ਮਿਲਦੀਆਂ ਹਨ, ਅਤੇ ਮੱਧ ਯੁੱਗ ਤੋਂ ਵਿਗਿਆਨਕ ਵਿਧੀ ਦੀ ਵਰਤੋਂ (ਜਿਵੇਂ ਕਿ ਇਬਨ ਅਲ-ਹੈਥਮ ਅਤੇ ਰੋਜਰ ਬੇਕਨ ਦੁਆਰਾ) ਹੁੰਦੀ ਆ ਰਹੀ ਹੈ, ਆਧੁਨਿਕ ਵਿਗਿਆਨ ਦੇ ਵਿਕਾਸ ਦੀ ਸ਼ੁਰੂਆਤ ਮੁਢਲੇ ਆਧੁਨਿਕ ਸਮੇਂ ਵਿੱਚ ਅਤੇ ਖਾਸ ਤੌਰ ਤੇ 16 ਵੇਂ ਅਤੇ 17 ਵੀਂ ਸਦੀ ਦੇ ਯੂਰਪ ਦੇ ਵਿਗਿਆਨਕ ਇਨਕਲਾਬ ਨਾਲ ਸ਼ੁਰੂ ਹੋਈ। [2] ਰਵਾਇਤੀ ਤੌਰ ਤੇ, ਵਿਗਿਆਨ ਦੇ ਇਤਿਹਾਸਕਾਰਾਂ ਨੇ ਵਿਗਿਆਨ ਦੀ ਪਰਿਭਾਸ਼ਾ ਬੜੇ ਮੋਕਲੇ ਜਿਹੇ ਢੰਗ ਨਾਲ ਕੀਤੀ ਸੀ ਜਿਸ ਵਿੱਚ ਉਹ ਬਹੁਤ ਪਹਿਲਾਂ ਵਾਲੀਆਂ ਜਾਂਚ ਪੜਤਾਲਾਂ ਵੀ ਸਮਾ ਜਾਂਦੀਆਂ।[3]
ਅਠਾਰਵੀਂ ਸਦੀ ਤੋਂ ਲੈ ਕੇ 20 ਵੀਂ ਸਦੀ ਦੇ ਅਖੀਰ ਤੱਕ, ਵਿਗਿਆਨ ਦੇ ਇਤਿਹਾਸ, ਖਾਸ ਤੌਰ ਤੇ ਭੌਤਿਕ ਅਤੇ ਜੈਵਿਕ ਵਿਗਿਆਨ ਦੇ ਇਤਿਹਾਸ ਨੂੰ ਅਕਸਰ ਗਿਆਨ ਦੇ ਇੱਕ ਵੱਧ ਰਹੇ ਭੰਡਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ, ਜਿਸ ਵਿੱਚ ਸੱਚੇ ਸਿਧਾਂਤ ਝੂਠੇ ਵਿਸ਼ਵਾਸਾਂ ਦੀ ਥਾਂ ਲੈ ਲੈਂਦੇ ਸੀ।[4] ਥੌਮਸ ਕੂਹਨ ਵਰਗਿਆਂ ਦੀਆਂ ਕੁਝ ਹੋਰ ਹਾਲੀਆ ਵਿਆਖਿਆਵਾਂ, ਬੌਧਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਰੁਝਾਨਾਂ ਦੇ ਵਿਆਪਕ ਮੈਟਰਿਕਸ ਵਿੱਚ ਭਿੜ ਰਹੇ ਪੈਰਾਡਾਈਮਾਂ ਜਾਂ ਸੰਕਲਪ ਪ੍ਰਣਾਲੀਆਂ ਦੇ ਰੂਪ ਵਿੱਚ ਵਿਗਿਆਨ ਦੇ ਇਤਿਹਾਸ ਨੂੰ ਦਰਸਾਉਂਦੀਆਂ ਹਨ। ਲੇਕਿਨ ਇਨ੍ਹਾਂ ਵਿਆਖਿਆਵਾਂ ਦਾ ਵਿਰੋਧ ਹੋਇਆ ਹੈ, ਕਿਉਂਕਿ ਉਹ ਵਿਗਿਆਨ ਦੇ ਇਤਿਹਾਸ ਨੂੰ ਬੇਮੇਲ ਪੈਰਾਡਾਈਮਾਂ ਦੀ ਇੱਕ ਬੇਸੁਰੀ ਪ੍ਰਣਾਲੀ ਦੇ ਰੂਪ ਵਿੱਚ ਦਰਸਾਉਂਦੇ ਹਨ, ਜੋ ਕਿਸੇ ਵਿਗਿਆਨਕ ਪ੍ਰਗਤੀ ਵੱਲ ਨਹੀਂ, ਸਗੋਂ ਪ੍ਰਗਤੀ ਦੇ ਭਰਮ ਤੱਕ ਲੈ ਜਾਂਦੀ ਹੈ। [5]
ਆਰੰਭਿਕ ਸਭਿਆਚਾਰ
[ਸੋਧੋ]ਪੂਰਵ ਇਤਿਹਾਸਕ ਸਮੇਂ ਵਿੱਚ, ਇੱਕ ਮੌਖਿਕ ਪਰੰਪਰਾ ਰਾਹੀਂ ਤਕਨੀਕ ਅਤੇ ਗਿਆਨ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਸੀ। ਉਦਾਹਰਣ ਵਜੋਂ, ਖੇਤੀਬਾੜੀ ਲਈ ਮੱਕੀ ਦਾ ਪਾਲਤੂ ਹੋਣਾ, ਲਗਭਗ 9,000 ਸਾਲ ਪਹਿਲਾਂ ਦੱਖਣੀ ਮੈਕਸੀਕੋ ਵਿੱਚ, ਲਿਖਣ ਪ੍ਰਣਾਲੀਆਂ ਦੇ ਵਿਕਾਸ ਤੋਂ ਪਹਿਲਾਂ ਵਾਪਰਿਆ ਸੀ। [6][7][8] ਇਸੇ ਤਰ੍ਹਾਂ, ਪੁਰਾਤੱਤਵ-ਵਿਗਿਆਨੀ ਸਬੂਤ ਦਰਸਾਉਂਦੇ ਹਨ ਕਿ ਨਿਰਾਖਰ ਸਮਾਜਾਂ ਵਿੱਚ ਖਗੋਲ-ਵਿਗਿਆਨ ਦਾ ਵਿਕਾਸ ਹੋਇਆ ਸੀ।[9][10] ਲਿਖਣ ਦੇ ਵਿਕਾਸ ਨੇ ਗਿਆਨ ਦਾ ਭੰਡਾਰ ਕਰਨਾ ਅਤੇ ਅਗਲੀਆਂ ਪੀੜ੍ਹੀਆਂ ਲਈ ਕਿਤੇ ਜ਼ਿਆਦਾ ਬਾਹਰਮੁਖੀ ਤੌਰ ਤੇ ਸੰਚਾਰ ਕਰਨਾ ਸੰਭਵ ਬਣਾ ਦਿੱਤਾ।
ਨੋਟ ਅਤੇ ਹਵਾਲੇ
[ਸੋਧੋ]- ↑ "Whewell and the coining of 'scientist' in the Quarterly Review » Science Comma". blogs.kent.ac.uk. Retrieved 2016-10-19.
- ↑ Hendrix, Scott E. (2011). "Natural Philosophy or Science in Premodern Epistemic Regimes? The Case of the Astrology of Albert the Great and Galileo Galilei". Teorie vědy / Theory of Science. 33 (1): 111–132. Retrieved 20 February 2012.
- ↑ "For our purpose, science may be defined as ordered knowledge of natural phenomena and of the relations between them." William C. Dampier-Whetham, "Science", in Encyclopædia Britannica, 11th ed. (New York: 1911); "Science comprises, first, the orderly and systematic comprehension, description and/or explanation of natural phenomena and, secondly, the [mathematical and logical] tools necessary for the undertaking." Marshall Clagett, Greek Science in Antiquity (New York: Collier Books, 1955); "Science is a systematic explanation of perceived or imaginary phenomena, or else is based on such an explanation. Mathematics finds a place in science only as one of the symbolical languages in which scientific explanations may be expressed." David Pingree, "Hellenophilia versus the History of Science", Isis 83, 559 (1982); Pat Munday, entry "History of Science", New Dictionary of the History of Ideas (Charles Scribner's Sons, 2005).
- ↑ Golinski, Jan (2001). Making Natural Knowledge: Constructivism and the History of Science (reprint ed.). University of Chicago Press. p. 2. ISBN 9780226302324.
When [history of science] began, during the eighteenth century, it was practiced by scientists (or "natural philosophers") with an interest in validating and defending their enterprise. They wrote histories in which ... the science of the day was exhibited as the outcome of the progressive accumulation of human knowledge, which was an integral part of moral and cultural development.
- ↑ Kuhn, T., 1962, "The Structure of Scientific Revolutions", University of Chicago Press, p. 137: "Partly by selection and partly by distortion, the scientists of earlier ages are implicitly presented as having worked upon the same set of fixed problems and in accordance with the same set of fixed canons that the most recent revolution in scientific theory and method made seem scientific."
- ↑ Matsuoka, Yoshihiro; Vigouroux, Yves; Goodman, Major M.; Sanchez G., Jesus; Buckler, Edward; Doebley, John (30 April 2002). "A single domestication for maize shown by multilocus microsatellite genotyping". Proceedings of the National Academy of Sciences. 99 (9): 6080–6084. Bibcode:2002PNAS...99.6080M. doi:10.1073/pnas.052125199. PMC 122905. PMID 11983901. Archived from the original on 6 ਜਨਵਰੀ 2012. Retrieved 23 ਮਈ 2018.
{{cite journal}}
: Invalid|ref=harv
(help); Unknown parameter|dead-url=
ignored (|url-status=
suggested) (help) - ↑ Sean B. Carroll (24 May 2010),"Tracking the Ancestry of Corn Back 9,000 Years" New York Times.
- ↑ Francesca Bray (1984), Science and Civilisation in China VI.2 Agriculture pp 299, 453 writes that teosinte, 'the father of corn' helps the success and vitality of corn when planted between the rows of its 'children', maize.
- ↑ Hoskin, Michael (2001). Tombs, Temples and their Orientations: a New Perspective on Mediterranean Prehistory. Bognor Regis, UK: Ocarina Books. ISBN 0-9540867-1-6.
{{cite book}}
: Invalid|ref=harv
(help) - ↑ Ruggles, Clive (1999). Astronomy in Prehistoric Britain and Ireland. New Haven: Yale University Press. ISBN 0-300-07814-5.
{{cite book}}
: Invalid|ref=harv
(help)