ਵਿਧਾਤਾ ਸਿੰਘ ਤੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਧਾਤਾ ਸਿੰਘ ਤੀਰ

ਵਿਧਾਤਾ ਸਿੰਘ ਤੀਰ ਪੰਜਾਬੀ ਦੇ ਆਧੁਨਿਕ ਕਵੀ ਸਨ। ਉਨ੍ਹਾਂ ਨੂੰ ਸਟੇਜੀ ਸ਼ਾਇਰੀ ਦਾ ਸ਼ਾਹ ਸਵਾਰ ਕਿਹਾ ਜਾਂਦਾ ਹੈ।

ਜੀਵਨੀ[ਸੋਧੋ]

ਵਿਧਾਤਾ ਸਿੰਘ ਦਾ ਜਨਮ 1901 ਵਿੱਚ ਪਿੰਡ ਘਘਰੋਟ, ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ.ਹੀਰਾ ਸਿੰਘ ਸੀ। ਉਹ ਦਸ ਸਾਲ ਦੀ ਉਮਰ ਵਿੱਚ ਸਕੂਲ ਦਾਖਲ ਹੋਏ ਅਤੇ ਪੰਜਵੀਂ ਤੋਂ ਬਾਅਦ ਸਕੂਲ ਛੱਡ ਕੇ ਅੰਮ੍ਰਿਤਸਰ ਆ ਗਏ। ਉਹ ਚੌਥੀ ਜਮਾਤ ਵਿੱਚ ਪੜ੍ਹਦੇ ਸਮੇਂ ਹੀ ਕਵਿਤਾ ਲਿਖਣ ਲੱਗ ਪਏ ਸਨ। ਗਿਆਨੀ ਹੀਰਾ ਸਿੰਘ ਦਰਦ ਉਨ੍ਹਾਂ ਦੇ ਮਾਮਾ ਜੀ ਲੱਗਦੇ ਸਨ। ਉਨ੍ਹਾਂ ਦੀ ਰਹਿਨਮਾਈ ਹੇਠ ਉਨ੍ਹਾਂ ਨੇ ਗਿਆਨੀ ਪਾਸ ਕਰ ਲਈ ਅਤੇ ਉਨ੍ਹਾਂ ਦੇ ਮਾਸਕ ਰਸਾਲੇ “ਫੁਲਵਾੜੀ” ਵਿੱਚ ਕੰਮ ਕਰਨ ਲੱਗੇ।

ਰਚਨਾਵਾਂ[ਸੋਧੋ]

  • ਤੀਰ ਤਰੰਗ 1926
  • ਸ਼ਹੀਦੀ ਵਾਰਾਂ
  • ਧਰੂ ਭਗਤ 1931
  • ਅਣਿਆਲੇ ਤੀਰ 1930
  • ਮਿਠੇ ਮੇਵੇ 1934
  • ਗੂੰਗੇ ਗੀਤ 1944
  • ਕਾਲ ਕੂਕਾਂ 1949
  • ਨਵੇਂ ਨਿਸ਼ਾਨੇ 1941
  • ਬਚਨ ਬਿਲਾਸ 1935
  • ਦਸਮੇਸ਼ ਦਰਸ਼ਨ 1941
  • ਬੰਦਾ ਬਹਾਦਰ 1946
  • ਨਲ ਦਮਯੰਤੀ 1937
  • ਰੂਪਰਾਣੀ ਸ਼ਕੁੰਤਲਾ 1948
  • ਭਿੰਨੀ ਰੈਨੜੀਏ 1970
  • ਸਿੱਖੀ ਦਾ ਚਾਨਣ 1980

ਪ੍ਰਸਿੱਧ ਰਚਨਾ (ਕਾਲੀ ਗਾਂ ਗੋਰੀ ਗੁਜਰੀ) ਅੰਗਰੇਜ਼ੀ ਸਾਮਰਾਜ ਦੇ ਵਿਰੋਧ ਵਿੱਚ ਰਚੀ ਵਿਧਾਤਾ ਸਿੰਘ ਤੀਰ ਨੇ ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਹ ਸਿੱਖ ਇਤਿਹਾਸ ਨੂੰ ਕਾਵਿ-ਬੱਧ ਕਰਨ ਲੱਗ ਪਏ।

ਤੀਰ ਨੇ ਪ੍ਰਾਚੀਨ ਪ੍ਰੇਮ-ਕਥਾ ਨੂੰ “ਰੂਪ ਰਾਣੀ ਸ਼ਕੁੰਤਲਾ” ਵਿੱਚ ਸ਼ਿੰਗਾਰ ਰਸ ਦੀ ਸ਼ੈਲੀ ਵਿੱਚ ਰਚਿਆ ਹੈ। ਕਵੀ ਨੂੰ ਸਿੱਖ ਇਤਿਹਾਸ ਪ੍ਰਤੀ ਅਪਾਰ ਸ਼ਰਧਾ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਪ੍ਰਤੀ ਸ਼ਰਧਾ ਸਤਿਕਾਰ ਪ੍ਰਗਟ ਕੀਤਾ ਹੈ।

ਵਿਧਾਤਾ ਸਿੰਘ ਤੀਰ ਦੇ ਕਾਲ ਦੌਰਾਨ ਕਵੀਆਂ ਵਿੱਚ ਸੁਧਾਰਕ ਪ੍ਰਵਿਰਤੀ ਹਾਵੀ ਹੁੰਦੀ ਸੀ। ਆਪਣੀ ਉਚਾਰਨ ਸ਼ਕਤੀ ਨਾਲ ਉਹ ਸਰੋਤਿਆਂ ਨੂੰ ਮੰਤਰ ਮੁਗਧ ਕਰ ਲਿਆ ਕਰਦੇ ਸੀ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਬਾਲ ਸਾਹਿਤ ਵਿੱਚ ਵੀ ਯੋਗਦਾਨ ਪਾਇਆ ਹੈ। ਵਿਧਾਤਾ ਸਿੰਘ ਤੀਰ ਜੀ ਦਾ ਦੇਹਾਂਤ 1973 ਈ: ਵਿੱਚ ਹੋੲਿਆ।