ਵੋਲਟੇਅਰ
ਵੋਲਟੇਅਰ | |
---|---|
ਜਨਮ | ਫ਼ਰਾਂਸੁਆ-ਮਾਰੀ ਆਰੂਏ 21 ਨਵੰਬਰ 1694 |
ਮੌਤ | 30 ਮਈ 1778 ਪੈਰਸ, ਫਰਾਂਸ |
ਰਾਸ਼ਟਰੀਅਤਾ | ਫ਼ਰਾਂਸੀਸੀ |
ਪੇਸ਼ਾ | ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ |
ਫ਼ਰਾਂਸੁਆ-ਮਾਰੀ ਆਰੂਏ (ਫ਼ਰਾਂਸੀਸੀ: François-Marie Arouet; 21 ਨਵੰਬਰ 1694 – 30 ਮਈ 1778), ਲਿਖਤੀ ਨਾਂ ਵਾਲਟੇਅਰ (Voltaire) ਨਾਲ ਮਸ਼ਹੂਰ, ਇੱਕ ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸੀ। ਉਸਦਾ ਅਸਲੀ ਨਾਮ ਫ਼ਰਾਂਸੁਆ-ਮਾਰੀ ਆਰੂਏ (François - Marie Arouet) ਸੀ। ਉਹ ਆਪਣੀ ਪ੍ਰਤਿਭਾਸ਼ਾਲੀ ਹਾਜ਼ਰ-ਜਵਾਬੀ (wit), ਦਾਰਸ਼ਨਕ ਭਾਵਨਾ ਅਤੇ ਨਾਗਰਿਕ ਅਜ਼ਾਦੀ (ਧਰਮ ਦੀ ਅਜ਼ਾਦੀ ਅਤੇ ਅਜ਼ਾਦ ਵਪਾਰ) ਦੇ ਸਮਰਥਨ ਲਈ ਵੀ ਪ੍ਰਸਿੱਧ ਹੈ।
ਵਾਲਟੇਅਰ ਨੇ ਸਾਹਿਤ ਦੀ ਲਗਪਗ ਹਰ ਵਿਧਾ ਵਿੱਚ ਲਿਖਿਆ। ਉਸਨੇ ਡਰਾਮਾ, ਕਵਿਤਾ, ਨਾਵਲ, ਨਿਬੰਧ, ਇਤਿਹਾਸਕ ਅਤੇ ਵਿਗਿਆਨਕ ਲਿਖਤਾਂ ਅਤੇ ਵੀਹ ਹਜ਼ਾਰ ਤੋਂ ਜਿਆਦਾ ਪੱਤਰ ਅਤੇ ਕਿਤਾਬਚੇ ਲਿਖੇ।
ਹਾਲਾਂਕਿ ਉਸਦੇ ਸਮਾਂ ਵਿੱਚ ਫ਼ਰਾਂਸ ਵਿੱਚ ਪਰਕਾਸ਼ਨ ਉੱਤੇ ਤਰ੍ਹਾਂ-ਤਰ੍ਹਾਂ ਦੀ ਬੰਦਸ਼ਾਂ ਸਨ ਫਿਰ ਵੀ ਉਹ ਸਮਾਜਕ ਸੁਧਾਰਾਂ ਦੇ ਪੱਖ ਵਿੱਚ ਖੁੱਲ੍ਹ ਕੇ ਬੋਲਦਾ ਸੀ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਉਹ ਰੋਮਨ ਕੈਥੋਲੀਕ ਗਿਰਜਾ ਘਰ ਦੇ ਕਠਮੁੱਲਾਪਣ ਅਤੇ ਹੋਰ ਫ਼ਰਾਂਸੀਸੀ ਸੰਸਥਾਵਾਂ ਦੀ ਖੁੱਲ੍ਹ ਕੇ ਖਿੱਲੀ ਉਡਾਉਂਦਾ ਸੀ।
ਬੌਧਿਕ ਜਾਗਰਣ ਯੁੱਗ ਦੀਆਂ ਹੋਰ ਹਸਤੀਆਂ (ਮਾਨਟੇਸਕਿਊ, ਜਾਨ ਲਾੱਕ, ਥਾਮਸ ਹਾਬਸ, ਰੂਸੋ ਆਦਿ) ਦੇ ਨਾਲ-ਨਾਲ ਵਾਲਟੇਅਰ ਦੀਆਂ ਰਚਨਾਵਾਂ ਅਤੇ ਵਿਚਾਰਾਂ ਦਾ ਅਮਰੀਕੀ ਇਨਕਲਾਬ ਅਤੇ ਫਰਾਂਸੀਸੀ ਇਨਕਲਾਬ ਦੇ ਪ੍ਰਮੁੱਖ ਵਿਚਾਰਕਾਂ ਉੱਤੇ ਗਹਿਰਾ ਅਸਰ ਪਿਆ ਸੀ।
ਜੀਵਨ ਵੇਰਵੇ
[ਸੋਧੋ]ਫ਼ਰਾਂਸੁਆ-ਮਾਰੀ ਆਰੂਏ, ਪੰਜ ਬੱਚਿਆਂ ਵਿੱਚ ਸਭ ਤੋਂ ਛੋਟਾ ਸੀ ਅਤੇ ਉਸਦਾ ਜਨਮ ਪੈਰਿਸ ਵਿੱਚ ਹੋਇਆ ਸੀ।[2] ਉਸਦੇ ਪਿਤਾ ਫ਼ਰਾਂਸੁਆ ਆਰੂਏ (1650 – 1 ਜਨਵਰੀ 1722), ਇੱਕ ਵਕੀਲ ਸਨ ਅਤੇ ਮਾਮੂਲੀ ਖਜਾਨਾ ਕਰਮਚਾਰੀ ਸਨ। ਉਸਦੀ ਮਾਂ ਮੇਰੀ ਮਾਰਗਰੇਟ ਡੀ'ਔਮਾਰਤ (ਅੰਦਾਜ਼ਨ 1660 – 13 ਜੁਲਾਈ 1701), ਇੱਕ ਕੁਲੀਨ ਘਰਾਣੇ ਤੋਂ ਸੀ। ਵਾਲਟੇਅਰ ਦੇ ਜਨਮ ਬਾਰੇ ਕਿਆਸ ਚਲਦੇ ਹਨ, ਹਾਲਾਂਕਿ ਉਹ ਆਪ 20 ਫਰਵਰੀ 1694 ਨੂੰ ਆਪਣੀ ਜਨਮ ਤਾਰੀਖ ਕਿਹਾ ਕਰਦਾ ਸੀ। ਉਸਨੂੰ ਯਸ਼ੂ ਸਮਾਜ ਨੇ ਪੈਰਿਸ ਦੇ ਇੱਕ ਪਬਲਿਕ ਸੈਕੰਡਰੀ ਸਕੂਲ ਲੀਸੇ ਲੂਈ-ਲ-ਗਰਾਂ (1704–1711) ਵਿੱਚ ਪੜ੍ਹਾਇਆ, ਜਿਥੇ ਉਸਨੇ ਲੈਟਿਨ ਅਤੇ ਯੂਨਾਨੀ ਸਿੱਖੀ; ਬਾਅਦ ਵਿੱਚ ਉਹ ਇਤਾਲਵੀ, ਸਪੇਨੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੋ ਗਿਆ।[3]
ਕਿਤਾਬਾਂ
[ਸੋਧੋ]- ਈਡੀਪਸ, 1718
- ਲ'ਹੀਨਰੀਡ, 1728
- ਚਾਰਲਸ 7ਵੇਂ ਦਾ ਇਤਿਹਾਸ, 1730
- ਬਰੂਟਸ, 1730
- ਜ਼ਾਇਰ 1732
- ਉਲ ਟਮਪਲ ਡਲ਼ ਗਿਸਟ 1733
- ਇੰਗਲਿਸ਼ ਲੈਟਰਜ਼, 1734
- ਐਡੀਲੇਡ ਡੀ ਗੀਸਕਲਨ,1734
- ਮਨਡਾਨੋ 1736
- ਐਪਸਟੋਲਾ ਸੋਬਰ, 1736
- ਜ਼ਲੀਮਾ, 1740
- ਮੇਰ ਵਿਪ, 1743
ਹਵਾਲੇ
[ਸੋਧੋ]- ↑ Voltaire, God and Human Beings
- ↑ Wright, p 505.
- ↑ Liukkonen, Petri. "Voltaire (1694–1778) – pseudonym of François-Marie Arouet". Archived from the original on 17 ਫ਼ਰਵਰੀ 2015. Retrieved 24 July 2009.
{{cite web}}
: Unknown parameter|dead-url=
ignored (|url-status=
suggested) (help)
- CS1 errors: unsupported parameter
- Pages using infobox person with unknown parameters
- Articles with FAST identifiers
- Pages with authority control identifiers needing attention
- Articles with BIBSYS identifiers
- Articles with BNC identifiers
- Articles with BNE identifiers
- Articles with BNF identifiers
- Articles with BNFdata identifiers
- Articles with BNMM identifiers
- Articles with CANTICN identifiers
- Articles with GND identifiers
- Articles with ICCU identifiers
- Articles with J9U identifiers
- Articles with KANTO identifiers
- Articles with KBR identifiers
- Articles with Libris identifiers
- Articles with LNB identifiers
- Articles with NDL identifiers
- Articles with NKC identifiers
- Articles with NLA identifiers
- Articles with NLG identifiers
- Articles with NLK identifiers
- Articles with NLR identifiers
- Articles with NSK identifiers
- Articles with NTA identifiers
- Articles with PLWABN identifiers
- Articles with PortugalA identifiers
- Articles with RSL identifiers
- Articles with VcBA identifiers
- Articles with CINII identifiers
- Articles with ZBMATH identifiers
- Articles with KULTURNAV identifiers
- Articles with RKDartists identifiers
- Articles with ULAN identifiers
- Articles with DTBIO identifiers
- Articles with Trove identifiers
- Articles with HDS identifiers
- Articles with RISM identifiers
- Articles with SNAC-ID identifiers
- Articles with SUDOC identifiers
- ਲੋਕ
- ਫ਼ਰਾਂਸੀਸੀ ਦਾਰਸ਼ਨਿਕ