ਸਮੱਗਰੀ 'ਤੇ ਜਾਓ

ਸ਼ਰੀਅਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰਬੀ ਬੋਲਣ ਵਾਲ਼ਿਆਂ ਲਈ ਸ਼ਰੀਆ (ਸ਼ਰੀਆਹ, ਸ਼ਰੀ'ਆ, ਸ਼ਰੀʿਅਹ; Arabic: شريعة, IPA: [ʃaˈriːʕa], "ਵਿਧਾਨ"),[1] ਜਿਸਨੂੰ ਇਸਲਾਮੀ ਕ਼ਾਨੂੰਨ (اسلامی قانون) ਵੀ ਕਿਹਾ ਜਾਂਦਾ ਹੈ, ਦਾ ਮਤਲਬ ਕਿਸੇ ਅਗੰਮੀ ਜਾਂ ਪੈਗ਼ੰਬਰੀ ਧਰਮ ਦਾ ਨੈਤਿਕ ਜ਼ਾਬਤਾ ਅਤੇ ਧਾਰਮਿਕ ਕਨੂੰਨ ਹੈ।[2] ਆਮ ਅੰਗਰੇਜ਼ੀ ਜਾਂ ਪੰਜਾਬੀ ਵਰਤੋਂ ਵਿੱਚ "ਸ਼ਰੀਆ" ਇਸਤਲਾਹ ਨੂੰ ਮੁੱਖ ਤੌਰ 'ਤੇ ਇਸਲਾਮ ਨਾਲ਼ ਇੱਕਮਿੱਕ ਮੰਨਿਆ ਗਿਆ ਹੈ।

ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ, ਅਤੇ ਅਰਥਸ਼ਾਸਤਰ, ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ। ਸ਼ਰੀਅਤ ਨੂੰ ਪਾਲਣਾ ਨੇ ਇਤਿਹਾਸਕ ਤੌਰ ਤੇ ਮੁਸਲਮਾਨ ਧਰਮ ਦੀ ਪਛਾਣ ਦੇ ਰੂਪ ਵਿੱਚ ਵਿੱਚ ਭੂਮਿਕਾ ਨਿਭਾਈ ਹੈ।[3] ਇਸ ਦੀ ਪੂਰੀ ਸਖਤ ਅਤੇ ਸਭ ਤੋਂ ਵੱਧ ਇਤਿਹਾਸਕ ਤੌਰ ਤੇ ਇਕਸਾਰ ਪਰਿਭਾਸ਼ਾ ਅਨੁਸਾਰ, ਇਸਲਾਮ ਵਿੱਚ ਸ਼ਰੀਅਤ ਨੂੰ ਅੱਲਾ ਦੇ ਅਟੱਲ ਕਾਨੂੰਨ ਦੇ ਤੌਰ ਤੇ ਮੰਨਿਆ ਗਿਆ ਹੈ।[4] ਹਜ਼ਰਤ ਮੁਹੰਮਦ ਦੀ ‘ਸ਼ਰੀਅਤ’ ਦੇ ਸਿੱਧਾਂਤ ਅਤੇ ਆਦੇਸ਼ ਪਤਾ ਕਰਨ ਲਈ ਸਾਡੇ ਕੋਲ ਦੋ ਮੁੱਢਲੇ ਸਰੋਤ ਹਨ[5]: ਕੁਰਆਨ ਅਤੇ ਦੂਜਾ ਹਦੀਸ। ਕੁਰਆਨ ਅੱਲ੍ਹਾ ਦਾ ‘ਕਲਾਮ’ (ਰੱਬੀ ਬਾਣੀ) ਹੈ ਅਤੇ ਹਦੀਸ ਦਾ ਮਤਲਬ ਹੈ, ਉਹ ਗੱਲਾਂ ਜੋ ਰੱਬ ਦੇ ਰਸੂਲ ਰਾਹੀਂ ਸਾਡੇ ਤੱਕ ਪਹੁੰਚੀਆਂ ਹਨ।

ਕਲਾਸੀਕਲ ਸ਼ਰੀਆ ਦੀਆਂ ਕੁਝ ਪ੍ਰਥਾਵਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਗੰਭੀਰ ਉਲੰਘਣਾ ਹੁੰਦੀ ਹੈ.[6][7]

ਹਵਾਲੇ

[ਸੋਧੋ]
  1. Ritter, R.M. (editor) (2005). New Oxford Dictionary for Writers and Editors – The Essential A-Z Guide to the Written Word. Oxford: Oxford University Press. p. 349.
  2. Rehman, J. (2007), The sharia, Islamic family laws and international human rights law: Examining the theory and practice of polygamy and talaq, International Journal of Law, Policy and the Family, 21(1), pp 108-127
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Coulson, N. J. (2011), A history of Islamic law, Aldine, ISBN 978-1412818551
  5. Esposito, John (2001), Women in Muslim family law, Syracuse University Press, ISBN 978-0815629085
  6. http://www.etc-graz.eu/wp-content/uploads/2020/08/insan_haklar__305_n__305__anlamak_kitap_bask__305_ya_ISBNli_____kapakli.pdf
  7. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2020-09-29. Retrieved 2021-03-16. {{cite web}}: Unknown parameter |dead-url= ignored (|url-status= suggested) (help)