ਸੁਖਜੀਤ (ਕਹਾਣੀਕਾਰ)
ਦਿੱਖ
ਸੁਖਜੀਤ (04 ਜਨਵਰੀ 1961 - 12 ਫਰਵਰੀ 2024) ਪੰਜਾਬੀ ਕਹਾਣੀਕਾਰ ਅਤੇ ਕਵੀ ਸੀ। ਉਹਦੀਆਂ ਕਹਾਣੀਆਂ ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਵੀ ਅਨੁਵਾਦ ਹੋਈਆਂ ਹਨ। ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਉਸ ਦੇ ਕਹਾਣੀ ਸੰਗ੍ਰਿਹ ਮੈਂ ਅਯਨਘੋਸ਼ ਨਹੀਂ ਲਈ ਸਾਲ-2022 ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।[1][2] ਉਸ ਨੂੰ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਸਦੀ ਮੌਤ 12 ਫਰਵਰੀ 2024 ਨੂੰ ਹੋਈ।
ਲਿਖਤਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਅੰਤਰਾ[3]
- ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ
- ਮੈਂ ਅਯਨਘੋਸ਼ ਨਹੀਂ
ਹੋਰ
[ਸੋਧੋ]- ਰੰਗਾਂ ਦਾ ਮਨੋਵਿਗਿਆਨ (ਕਾਵਿ ਪੁਸਤਕ, 2012)[4]
- ਮੈਂ ਜੈਸਾ ਹੂੰ… ਮੈਂ ਵੈਸਾ ਕਿਉਂ ਹੂੰ! (ਸਵੈ-ਬਿਰਤਾਂਤ)
ਸਨਮਾਨ
[ਸੋਧੋ]- ਮੈਂ ਅਯਨਘੋਸ਼ ਨਹੀਂ (ਕਹਾਣੀ ਸੰਗ੍ਰਹਿ) ਲਈ ਸਾਲ 2022 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
ਬਾਹਰੀ ਲਿੰਕ
[ਸੋਧੋ]- ਸੁਖਜੀਤ: ਪੰਜਾਬੀ ਕਹਾਣੀਆਂ Archived 2022-12-25 at the Wayback Machine.
ਹਵਾਲੇ
[ਸੋਧੋ]- ↑ "ਮਾਛੀਵਾੜਾ ਦੇ ਕਹਾਣੀਕਾਰ ਸੁਖਜੀਤ ਨੂੰ ਭਾਰਤ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਆ ਜਾਵੇਗਾ". jagbani. 2022-12-23. Retrieved 2022-12-25.
- ↑ "Machhiwara's Sukhjit wins Sahitya Academy award". Hindustan Times (in ਅੰਗਰੇਜ਼ੀ). 2022-12-23. Retrieved 2023-01-01.
- ↑ Katha Prize Stories, Volume 9 edited by Geeta Dharmarajan
- ↑ ਰੰਗਾਂ ਦਾ ਮਨੋਵਿਗਿਆਨ - ਪੰਜਾਬੀ ਟ੍ਰਿਬਿਊਨ