ਸੁਨਾਮੀ
ਸੁਨਾਮੀ (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।[1]
ਯੁਨਾਨੀ ਇਤਿਹਾਸਕਾਰ ਥੂਸੀਡਾਈਡਸ ਨੇ ੪੨੬ ਈ.ਪੂ. ਵਿੱਚ ਸੁਝਾਅ ਦਿੱਤਾ ਸੀ ਕਿ ਸੁਨਾਮੀ ਸਮੁੰਦਰ-ਹੇਠਲੇ ਭੁਚਾਲਾਂ ਨਾਲ ਸਬੰਧਤ ਹੈ।[2][3] ਪਰ ਸੁਨਾਮੀ ਦੇ ਸੁਭਾਅ ਦੀ ਸਮਝ ੨੦ਵੀਂ ਸਦੀ ਤੱਕ ਬਹੁਤ ਹੀ ਤੁੱਛ ਰਹੀ ਅਤੇ ਅਜੇ ਵੀ ਬਹੁਤ ਕੁਝ ਸਮਝਣਾ ਬਾਕੀ ਹੈ। ਆਧੁਨਿਕ ਘੋਖ ਦੇ ਪ੍ਰਮੁੱਖ ਕਾਰਜ-ਖੇਤਰਾਂ ਵਿੱਚ ਇਹ ਪਤਾ ਲਗਾਉਣਾ ਸ਼ਾਮਲ ਹੈ ਕਿ ਕੁਝ ਬਹੁਤ ਵੱਡੇ ਭੁਚਾਲ ਸੁਨਾਮੀ ਪੈਦਾ ਕਿਉਂ ਨਹੀਂ ਕਰਦੇ ਜਦਕਿ ਕਈ ਛੋਟੇ ਭੁਚਾਲ ਕਰਦੇ ਹਨ; ਮਹਾਂਸਾਗਰਾਂ ਵਿੱਚ ਸੁਨਾਮੀ ਦੀ ਰਾਹਦਾਰੀ ਦਾ ਸਹੀ ਪੂਰਵ-ਅਨੁਮਾਨ ਲਗਾਉਣਾ; ਅਤੇ ਇਸਦਾ ਸਹੀ ਪੂਰਵ-ਅਨੁਮਾਨ ਲਗਾਉਣਾ ਕਿ ਸੁਨਾਮੀ ਕਿਸੇ ਖ਼ਾਸ ਤਟਰੇਖਾ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਛੱਡੇਗੀ।
ਨਿਰੁਕਤੀ
[ਸੋਧੋ]ਸੁਨਾਮੀ ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ 津 (ਸੂ) ਭਾਵ "ਬੰਦਰਗਾਹ" ਅਤੇ 波 (ਨਾਮੀ) ਭਾਵ "ਲਹਿਰ"।
ਸੁਨਾਮੀ ਨੂੰ ਕਈ ਵੇਰ ਜਵਾਰ-ਭਾਟਾਈ ਛੱਲਾਂ ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਸ਼ਬਦ ਦੀ, ਖ਼ਾਸ ਕਰਕੇ ਵਿਗਿਆਨਕ ਸਮਾਜ ਵੱਲੋਂ, ਨਿਖੇਧੀ ਕੀਤੀ ਗਈ ਹੈ ਕਿਉਂਕਿ ਸੁਨਾਮੀ ਦਾ ਜਵਾਰ-ਭਾਟਾ ਨਾਲ ਕੋਈ ਵਾਸਤਾ ਨਹੀਂ ਹੈ।
ਦੁਨੀਆ ਦੀਆਂ ਬਹੁਤ ਘੱਟ ਭਾਸ਼ਾਵਾਂ ਵਿੱਚ ਸੁਨਾਮੀ ਦੇ ਤੁਲਨਾਤਮਕ ਸਥਾਨਕ ਸ਼ਬਦ ਹਨ। ਅਕੇਹਾਈ ਭਾਸ਼ਾ ਵਿੱਚ ਇਹ ਸ਼ਬਦ ਹਨ ië beuna[4] ਜਾਂ alôn buluëk[5] (ਉਪ-ਬੋਲੀ ਉੱਤੇ ਨਿਰਭਰ). ਤਮਿਲ ਭਾਸ਼ਾ ਵਿੱਚ ਇਸਨੂੰ ਆਲ਼ੀ ਪੇਰੱਲਈ ਕਿਹਾ ਜਾਂਦਾ ਹੈ। ਇੰਡੋਨੇਸ਼ੀਆ ਵਿੱਚ ਸੁਮਾਤਰਾ ਦੇ ਪੱਛਮੀ ਤੱਟ ਦੇ ਲਾਗੇ ਪੈਂਦੇ ਸਿਮਿਊਲਿਊ ਟਾਪੂ ਵਿਖੇ ਇਸਨੂੰ ਦੇਵਾਯਾਨ ਭਾਸ਼ਾ ਵਿੱਚ ਸਮੌਂਗ ਕਿਹਾ ਜਾਂਦਾ ਹੈ ਅਤੇ ਸਿਗੁਆਈ ਭਾਸ਼ਾ ਵਿੱਚ ਇਮੌਂਗ।[6] ਸਿੰਗਕਿਲ (ਅਕੇਹ ਸੂਬੇ ਵਿੱਚ) ਅਤੇ ਨੇੜਲੇ ਇਲਾਕਿਆਂ ਵਿੱਚ ਸੁਨਾਮੀ ਦਾ ਨਾਮ ਗਲੋਰੋ ਹੈ।[7]
ਲੱਛਣ
[ਸੋਧੋ]ਸੁਨਾਮੀ ਦੋ ਤਰੀਕੇ ਨਾਲ ਹਾਨੀ ਪਹੁੰਚਾਉਂਦੀ ਹੈ: ਤੇਜ ਦਤੀ 'ਤੇ ਚੱਲ ਰਹੀ ਪਾਣੀ ਦੀ ਕੰਧ ਦਾ ਭੰਨਣਯੋਗ ਬਲ ਅਤੇ ਪਾਣੀ ਦੀ ਵੱਡੀ ਮਾਤਰਾ ਦਾ ਜਮੀਨ ਤੋਂ ਪਿਛਾਂਹ ਖਿਸਕਣਾ ਅਤੇ ਸਾਰਾ ਕੁਝ ਰੋੜ੍ਹ ਕੇ ਵਾਪਸ ਲੈ ਜਾਣਾ ਭਾਵੇਂ ਛੱਲ ਇੰਨੀ ਵੱਡੀ ਪ੍ਰਤੀਤ ਨਹੀਂ ਹੁੰਦੀ।
ਭਾਵੇਂ ਰੋਜ਼ਾਨਾ ਹਵਾ-ਛੱਲਾਂ ਦੀ ਤਰੰਗ-ਲੰਬਾਈ (ਇੱਕ ਚੋਟੀ ਤੋਂ ਦੂਜੀ ਚੋਟੀ ਤੱਕ) ਕੁਝ ੧੦੦ ਮੀਟਰ (੩੩੦ ਫੁੱਟ) ਹੁੰਦੀ ਹੈ ਅਤੇ ਉਚਾਈ ਕੁਝ ੨ ਮੀਟਰ (੬.੬ ਫੁੱਟ) ਪਰ ਡੂੰਘੇ ਸਮੁੰਦਰ ਵਿੱਚ ਇੱਕ ਸੁਨਾਮੀ ਦੀ ਤਰੰਗ-ਲੰਬਾਈ ਲਗਭਗ ੨੦੦ ਕਿਲੋਮੀਟਰ (੧੨੦ ਮੀਲ) ਹੁੰਦੀ ਹੈ। ਅਜਿਹੀ ਛੱਲ ੮੦੦ ਕਿ.ਮੀ./ਘੰਟਾ ਤੋਂ ਵੀ ਵੱਧ ਗਤੀ 'ਤੇ ਚੱਲਦੀ ਹੈ ਪਰ ਆਪਣੀ ਵਿਸ਼ਾਲ ਤਰੰਗ-ਲੰਬਾਈ ਕਰਕੇ ਕਿਸੇ ਇੱਕ ਬਿੰਦੂ 'ਤੇ ਤਰੰਗ-ਕੰਬਣ ਦਾ ਇੱਕ ਚੱਕਰ ਪੂਰਾ ਹੋਣ ਲਈ ੨੦ ਤੋਂ ੩੦ ਮਿੰਟ ਲੱਗ ਜਾਂਦੇ ਹਨ ਅਤੇ ਇਸਦੀ ਉਚਾਈ ਸਿਰਫ਼ ੧ ਮੀਟਰ (੩.੩ ਫੁੱਟ) ਦੇ ਲਗਭਗ ਹੁੰਦੀ ਹੈ।[8] ਇਹੀ ਕਾਰਨ ਹੈ ਕਿ ਡੂੰਘੇ ਪਾਣੀਆਂ ਵਿੱਚ ਇਸਦਾ ਪਤਾ ਲਗਾਉਣਾ ਔਖਾ ਹੈ ਕਿਉਂਕਿ ਸਮੁੰਦਰੀ ਜਹਾਜ਼ ਇਸਦੀ ਚਾਲ ਨੂੰ ਮਹਿਸੂਸ ਨਹੀਂ ਕਰ ਪਾਉਂਦੇ।
ਜਪਾਨੀ ਨਾਮ "ਬੰਦਰਗਾਹ ਛੱਲ" ਦਾ ਕਾਰਨ ਇਹ ਹੈ ਕਿ ਕਈ ਵੇਰ ਪਿੰਡਾਂ ਦੇ ਮਛੇਰੇ ਸਮੁੰਦਰ ਵਿੱਚ ਚਲੇ ਜਾਂਦੇ ਹਨ ਅਤੇ ਕੋਈ ਵੀ ਅਸਧਾਰਨ ਛੱਲ ਦਾ ਟਾਕਰਾ ਨਹੀਂ ਕਰਦੇ ਪਰ ਭੋਂ 'ਤੇ ਵਾਪਸ ਆਉਣ ਵੇਲੇ ਆਪਣੇ ਪਿੰਡ ਨੂੰ ਕਿਸੇ ਵਿਸ਼ਾਲ ਛੱਲ ਦੇ ਕਹਿਰ ਦਾ ਸ਼ਿਕਾਰ ਹੋਇਆਂ ਦੇਖਦੇ ਹਨ।
ਲਗਭਗ ੮੦% ਸੁਨਾਮੀਆਂ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਉਂਦੀਆਂ ਹਨ ਪਰ ਇਹ ਕਿਸੇ ਵੀ ਵਿਸ਼ਾਲ ਜਲ-ਪਿੰਡ ਵਿੱਚ ਸੰਭਵ ਹਨ। ਇਹ ਭੁਚਾਲ, ਭੋਂ-ਖਿਸਕਾਅ, ਜਵਾਲਾਮੁਖੀ ਵਿਸਫੋਟ, ਉਲਕਾ-ਪਿੰਡਾਂ ਆਦਿ ਕਾਰਨ ਪੈਦਾ ਹੁੰਦੀਆਂ ਹਨ।
ਹਥਿਆਰ ਵਜੋਂ
[ਸੋਧੋ]ਸੁਨਾਮੀ ਲਹਿਰਾਂ ਨੂੰ ਹਥਿਆਰ ਵਜੋਂ ਵਰਤਣ ਲਈ ਕੁਝ ਘੋਖਾਂ ਅਤੇ ਘੱਟੋ-ਘੱਟ ਇੱਕ ਯਤਨ ਹੋਇਆ ਹੈ। ਦੂਜੇ ਵਿਸ਼ਵ-ਯੁੱਧ ਵੇਲੇ ਨਿਊਜ਼ੀਲੈਂਡ ਫੌਜ-ਬਲ ਨੇ ਪ੍ਰੋਜੈਕਟ ਸੀਲ ਸ਼ੁਰੂ ਕੀਤਾ ਸੀ ਜੋ ਕਿ ਵਰਤਮਾਨ ਸ਼ੇਕਸਪੀਅਰ ਖੇਤਰੀ ਪਾਰਕ ਇਲਾਕੇ ਵਿੱਚ ਵਿਸਫੋਟ ਰਾਹੀਂ ਛੋਟੀਆਂ ਸੁਨਾਮੀਆਂ ਪੈਦਾ ਕਰਨ ਲਈ ਯਤਨਸ਼ੀਲ ਸੀ; ਇਹ ਕੋਸ਼ਿਸ਼ ਅਸਫ਼ਲ ਰਹੀ।[9]
- ↑ Barbara Ferreira (April 17, 2011). "When icebergs capsize, tsunamis may ensue". Nature. Archived from the original on 2012-06-22. Retrieved 2011-04-27.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ Thucydides: “A History of the Peloponnesian War”, 3.89.1–4
- ↑ Smid, T. C. (April, 1970). 'Tsunamis' in Greek Literature. Vol. 17 (2nd ed.). pp. 100–104.
{{cite book}}
:|work=
ignored (help); Check date values in:|date=
(help) - ↑ "Proposing The Community-Based Tsunami Warning System" (PDF). Archived from the original (PDF) on 2012-12-10. Retrieved 2012-11-17.
{{cite web}}
: Unknown parameter|dead-url=
ignored (|url-status=
suggested) (help) - ↑ Novel Alon Buluek
- ↑ Tsunami 1907: Early Interpretation and its Development
- ↑ 13 Pulau di Aceh Singkil Hilang
- ↑ Earthsci.org, Tsunamis
- ↑ "The Hauraki Gulf Marine Park, Part 2". Inset to The New Zealand Herald. 3 March 2010. p. 9.