ਹਰਿੰਦਰ ਸਿੰਘ ਰੂਪ
ਦਿੱਖ
ਹਰਿੰਦਰ ਸਿੰਘ ਰੂਪ (1907-1954)[1] ਇੱਕ ਪੰਜਾਬੀ ਲੇਖਕ ਸੀ।
ਜੀਵਨ
[ਸੋਧੋ]ਹਰਿੰਦਰ ਸਿੰਘ ਰੂਪ ਪੰਜਾਬੀ ਕਵਿਤਾ ਦੀ ਦੂਜੀ ਪੀੜੀ ਦਾ ਪ੍ਰਮੁੱਖ ਕਵੀ ਤੇ ਵਾਰਤਕ ਲੇਖਕ ਵੀ ਹੈ। ਆਪ ਦਾ ਜਨਮ 1901 ਈਸਵੀ ਵਿੱਚ ਗਿਆਨੀ ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ। 1954 ਈ. ਵਿੱਚ ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ ਹੱਥੋਂ ਮਾਰਿਆ ਗਿਆ। (1)[2][3]
ਵਿਸ਼ੇ
[ਸੋਧੋ]ਹਰਿੰਦਰ ਸਿੰਘ ਰੂਪ ਦੀ ਕਵਿਤਾ ਵਿੱਚ ਪਹਿਲੀ ਵਾਰ ਚਿਤਰਕਾਲ, ਹੁਨਰ, ਸੰਸਕ੍ਰਿਤੀ ਤੇ ਸ਼ਿਸਟਾਚਾਰ ਆਦਿ ਕੋਮਲ ਵਿਸ਼ਿਆਂ ਉੱਤੇ ਕਲਾਮਈ ਢੰਗ ਨਾਲ ਚਾਨਣਾ ਪਾਇਆ ਗਿਆ ਹੈ। ਇਸ ਦੀ ਕਲਾ ਦੇ ਦੋ ਪੱਖ ਹਨ, ਇੱਕ ਸਿਧਾਂਤਕ ਦੂਜਾ ਰਵਾਇਤੀ। ਇੱਕ ਬੰਨੇ ਉਸ ਨੇ ਉਪਰੋਕਤ ਵਿਸ਼ਿਆਂ ਉਤੇ ਬੌਧਿਕ ਢੰਗ ਨਾਲ ਡੂੰਘੇ ਵਿਚਾਰ ਪ੍ਰਗਟਾਏ ਹਨ ਤੇ ਦੂਜੇ ਪਾਸੇ ਵਾਰ ਦੀ ਪੁਰਾਤਨ ਪ੍ਰੰਪਰਾ ਨੂੰ ਲੈ ਕੇ ਿੲਸ ਿਵੱਚ ਵਿਕਾਸ ਕੀਤਾ ਹੈ। (2) [4]
ਰਚਨਾਵਾਂ
[ਸੋਧੋ]- ਡੂੰਘੇ ਵਹਿਣ (1947)
- ਨਵੇਂ ਪੰਧ (1945)
- ਪੰਜਾਬ ਦੀਆਂ ਵਾਰਾਂ[5]
- ਮਨੁੱਖ ਦੀ ਵਾਰ[6]
- ਰੂਪ ਰੰਗ
- ਰੂਪ ਰੀਝਾਂ
- ਰੂਪ ਲੇਖਾ[7]
- ਲੋਕ ਵਾਰਾਂ
- ਸ਼ਾਨਾਂ ਮੇਰੇ ਪੰਜਾਬ ਦੀਆਂ
- ਹਿਮਾਲਾ ਦੀ ਵਾਰ'
- ਸਿੱਖ ਤੇ ਸਿੱਖੀ
- ਚੁੰਝਾਂ ਪਹੁੰਚੇ
- ਭਾਈ ਗੁਰਦਾਸ ਦੀ ਰਚਨਾ
ਹਵਾਲੇ
[ਸੋਧੋ]- ↑ http://www.thesikhencyclopedia.com/biographies/famous-sikh-personalities/singh-rup-harinder-1907-1954
- ↑ ਪੰਜਾਬੀ ਸਾਹਿਤ ਦਾ ਇਤਿਹਾਸ (ਆਧੁਨਿਕ ਕਾਲ 1901 ਤੋਂ 1995) ਡਾ. ਜਸਵਿੰਦਰ ਸਿੰਘ, ਮਾਨ ਸਿੰਘ ਢੀਂਡਸਾ, ਪਬਲੀਕੇਸ਼ਨ ਬਿਊਰੋ, ਪਟਿਅਲਾ ਪੰਨੇ 47 ਤੋਂ 48
- ↑ ਰਛਪਾਲ ਸਿੰਘ ਗਿੱਲ (2001). ਪੰਜਾਬੀ ਵਿਸ਼ਵ ਕੋਸ਼ ਜਿਲਦ ਛੇਵੀਂ. ਭਾਸ਼ਾ ਵਿਭਾਗ ਪੰਜਾਬ. p. 76.
- ↑ ਪੰਜਾਬੀ ਸਾਹਿਤ ਦੀ ਉਤਪੱਤੀ ਤੇ ਿਵਕਾਸ, ਪ੍ਰੋ ਕਿਰਪਾਲ ਸਿੰਘ ਕਸੇਲ, ਡਾ. ਪ੍ਰਮਿੰਦਰ ਸਿੰਘ, ਲਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 347
- ↑ ਸਿੰਘ ਰੂਪ, ਹਰਿੰਦਰ (1956). "ਮਨੁਖ ਦੀ ਵਾਰ". pa.wikisource.org. ਸਿਖ ਪਬਲਿਸ਼ਿੰਗ ਹਾਊਸ ਲਿਮਿਟਿਡ, ਕੁਈਨਜ਼ ਰੋਡ, ਅੰਮ੍ਰਿਤਸਰ.
- ↑ ਰੂਪ, ਹਰਿੰਦਰ ਸਿੰਘ (1956). "ਮਨੁੱਖ ਦੀ ਵਾਰ". pa.wikisource.org. ਸ੍ਰ. ਮੁਬਾਰਕ ਸਿੰਘ ਐੱਮ. ਏ. Retrieved 17 January 2020.
- ↑ "ਰੂਪ", ਹਰਿੰਦਰ ਸਿੰਘ (1948). "ਰੂਪ ਲੇਖਾ". pa.wikisource.org. ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ. Retrieved 17 January 2020.