ਹਲਧਰ ਨਾਗ
ਹਲਧਰ ਨਾਗ | |
---|---|
ਜਨਮ | ਘੇਨਜ਼, ਬਾਰਗਢ਼, ਓਡੀਸ਼ਾ, ਭਾਰਤ | 31 ਮਾਰਚ 1950
ਕਿੱਤਾ | ਕਵੀ, ਸਮਾਜਕ ਕਾਰਕੁਨ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਅਵਾਰਡ | ਪਦਮ ਸ੍ਰੀ [1] |
ਜੀਵਨ ਸਾਥੀ | ਮਾਲਤੀ ਨਾਗ |
ਬੱਚੇ | 1 ਧੀ |
ਦਸਤਖ਼ਤ | |
ਹਲਧਰ ਨਾਗ ਓਡੀਸ਼ਾ, ਭਾਰਤ ਤੋਂ ਕੋਸਲੀ ਭਾਸ਼ਾ ਦਾ ਇੱਕ ਕਵੀ ਅਤੇ ਲੇਖਕ ਹੈ। ਉਸ ਨੂੰ ਲੋਕ ਕਬੀ ਰਤਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਹਲਧਰ ਨਾਗ ਦਾ ਜਨਮ ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਵਿੱਚ ਘੇਨਾਂ ਦੇ ਇੱਕ ਗ਼ਰੀਬ ਪਰਿਵਾਰ ਵਿੱਚ 31 ਮਾਰਚ 1950 ਨੂੰ ਹੋਇਆ ਸੀ।
ਦਸ ਸਾਲ ਦੀ ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਉਹੀ ਨਿਸ਼ਚਿਤ ਤੌਰ ਤੇ ਜ਼ਰੀਏ ਸਾਧਨਾਂ ਵਾਲਾ ਆਦਮੀ ਨਹੀਂ ਸੀ ਪਰ ਉਸ ਦੀ ਕਾਵਿਕ ਮਹਿਕ ਨੇ ਬਹੁਤ ਸਾਰੇ ਸੱਜਣ ਮੋਹ ਲਏ। ਨਾਗ ਦੀ ਤੁਲਨਾ ਗੰਗਾਧਰ ਮਿਹਰ ਨਾਲ ਕੀਤੀ ਜਾਂਦੀ ਹੈ।[2] ਬੀਬੀਸੀ ਨੇ ਉਸ ਦੀ ਜ਼ਿੰਦਗੀ ਅਤੇ ਕੰਮ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਈ ਸੀ। [2] ਪੂਰੇ ਪੱਛਮੀ ਉੜੀਸਾ ਵਿੱਚ ਕੋਸ਼ਾਲੀ ਕਵੀ ਹਲਧਰ ਨਾਗ ਹੀ ਇੱਕੋ ਇੱਕ ਵਿਅਕਤੀ ਹੈ ਜਿਸ ਨੂੰ ਇੱਕ ਮਸੀਹਾ ਦੇ ਤੌਰ ਤੇ ਸਤਿਕਾਰਿਆ ਜਾਂਦਾ ਹੈ। ਉਸਦੇ ਉੜੀਸਾ ਅਤੇ ਛੱਤੀਸਗੜ੍ਹ ਵਿੱਚ ਲੱਖਾਂ ਚੇਲੇ ਹਨ, ਜੋ ਵੱਡੀ ਗਿਣਤੀ ਵਿੱਚ ਉਸਦੀਆਂ ਕਵਿਤਾਵਾਂ ਸੁਣਨ ਲਈ ਇਕੱਤਰ ਹੁੰਦੇ ਹਨ ਜਦ ਕਦੇ ਉਹ ਪੋਡੀਅਮ ਤੋਂ ਕੋਸ਼ਾਲੀ ਕਵਿਤਾਵਾਂ ਉਚਾਰਦਾ ਹੈ। ਸ਼ੁਰੂ ਵਿੱਚ ਉਹ ਲੋਕ ਕਹਾਣੀਆਂ ਲਿਖਦਾ ਸੀ। ਉਸਨੇ 1990ਵਿਆਂ ਵਿੱਚ ਕੋਸਲੀ ਭਾਸ਼ਾ ਵਿੱਚ ਕਵਿਤਾਵਾਂ ਲਿਖਣਾ ਸ਼ੁਰੂ ਕੀਤਾ। [2] ਉਸਨੂੰ ਭਾਰਤ ਸਰਕਾਰ ਨੇ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।
ਚੋਣਵੀਂਆਂ ਲਿਖਤਾਂ
[ਸੋਧੋ]- ਲੋਕਗੀਤ[2]
- ਸੰਪਰਦਾ[2]
- ਕ੍ਰਿਸ਼ਣਗੁਰੁ[2]
- ਮਹਾਸਤੀ ਉਰਮਿਲਾ[2]
- ਤਾਰਾ ਮੰਦੋਦਰੀ[2]
- ਅਛਿਆ[2]
- ਬਛਰ[2]
- ਸ਼ਿਰੀ ਸਮਲਾਇ[2]
- ਬੀਰ ਸੁਰੇਂਦਰ ਸਾਈ[2]
- ਕਰਮਸਾਨੀ[2]
- ਰਸੀਆ ਕਵੀ (ਤੁਲਸੀ ਦਾਸ ਦੀ ਜੀਵਨੀ)[2]
- ਪ੍ਰੇਮ ਪਛਾਨ[2]
ਹਵਾਲੇ
[ਸੋਧੋ]- ↑ PrameyaNews7. "Odisha's Nila Madhab Panda and Kosli poet Haldhar Nag chosen for Padma Shri Award". Prameya News7. Archived from the original on 30 ਜਨਵਰੀ 2016. Retrieved 25 January 2016.
{{cite web}}
: Unknown parameter|dead-url=
ignored (|url-status=
suggested) (help)CS1 maint: numeric names: authors list (link) - ↑ 2.00 2.01 2.02 2.03 2.04 2.05 2.06 2.07 2.08 2.09 2.10 2.11 2.12 2.13 2.14 Sudeep Kumar Guru (25 September 2010). ਹਵਾਲੇ ਵਿੱਚ ਗ਼ਲਤੀ:Invalid
<ref>
tag; name "telegraphindia-25sep2010" defined multiple times with different content