ਹੈਨਰੀ ਮਿੱਲਰ
ਹੈਨਰੀ ਮਿੱਲਰ | |
---|---|
ਜਨਮ | ਹੈਨਰੀ ਵੈਲਨਟਾਈਨ ਮਿੱਲਰ 26 ਦਸੰਬਰ 1891 ਯਾਰਕਵਿਲੇ, ਮੈਨਹਟਨ, ਨਿਊਯਾਰਕ, ਯੂਐਸ |
ਮੌਤ | 7 ਜੂਨ 1980 ਪੈਸਿਫ਼ਿਕ ਪਾਲਿਸੇਡਜ਼,ਲੌਸ ਐਂਜਲਸ, ਕੈਲੀਫੋਰਨੀਆ, ਯੂਐਸ | (ਉਮਰ 88)
ਕਿੱਤਾ | ਲੇਖਕ |
ਰਾਸ਼ਟਰੀਅਤਾ | ਅਮਰੀਕਨ |
ਕਾਲ | 1934–80 |
ਸ਼ੈਲੀ | ਰੋਮਾਂ ਅ ਕਲੇਫ਼, ਦਾਰਸ਼ਨਿਕ ਗਲਪ |
ਪ੍ਰਮੁੱਖ ਕੰਮ | ਟ੍ਰੌਪਿਕ ਆਫ਼ ਕੈਂਸਰ ਬਲੈਕ ਸਪਰਿੰਗ ਟ੍ਰੌਪਿਕ ਆਫ਼ ਕੈਪਰੀਕੋਰਨ ਦ ਕੋਲੋਸਸ ਆਫ਼ ਮਾਰੂਸੀ ਰੋਜੀ ਕ੍ਰੂਫੀਫਿਕਸ਼ੀਓਨ |
ਜੀਵਨ ਸਾਥੀ | ਬੀਟਰੀਸ ਸਿਲਵੇਸ ਵਿਕਨੇਸ (1917-24) ਜੂਨ ਮਿੱਲਰ (1 924-34) ਜੇਨੀਨਾ ਮਾਰਥਾ ਲੇਪਸਕਾ (1 944-52) ਈਵ ਮੈਕਲਿਉਰ (1953-60) ਹਿਰੋਕੋ ਟੋਕੁਡਾ (1967–77) |
ਬੱਚੇ | 3 |
ਦਸਤਖ਼ਤ | |
ਹੈਨਰੀ ਵੈਲੇਨਟਾਈਨ ਮਿਲਰ (26 ਦਸੰਬਰ, 1891 – 7 ਜੂਨ, 1980) ਆਪਣੇ ਜੋਬਨ ਸਮੇਂ ਪੈਰਿਸ ਆ ਵੱਸਿਆ ਸੀ। ਉਹ ਮੌਜੂਦਾ ਸਾਹਿਤਕ ਰੂਪਾਂ ਨਾਲ ਤੋੜ-ਵਿਛੋੜੇ ਲਈ, ਇੱਕ ਨਵੀਂ ਕਿਸਮ ਦੇ ਅਰਧ-ਆਤਮਕਥਾਤਮਿਕ ਨਾਵਲ ਦਾ ਵਿਕਾਸ ਕਰਨ ਜਾਣਿਆ ਜਾਂਦਾ ਸੀ, ਜਿਸ ਵਿੱਚ ਚਰਿੱਤਰ ਅਧਿਐਨ, ਸਮਾਜਿਕ ਆਲੋਚਨਾ, ਦਾਰਸ਼ਨਿਕ ਰਿਫਲੈਕਸ਼ਨ, ਸਪਸ਼ਟ ਭਾਸ਼ਾ, ਲਿੰਗ, ਪੜਯਥਾਰਥਵਾਦੀ ਫ੍ਰੀ ਐਸੋਸੀਏਸ਼ਨ ਅਤੇ ਰਹੱਸਵਾਦ ਨੂੰ ਮਿਲਾਇਆ ਗਿਆ ਸੀ।[1][2] ਇਸ ਕਿਸਮ ਦੇ ਉਸ ਦੇ ਸਭ ਤੋਂ ਜਿਆਦਾ ਵਿਸ਼ੇਸ਼ ਕੰਮ ਹਨ - ਟ੍ਰੌਪਿਕ ਆਫ਼ ਕੈਂਸਰ, ਬਲੈਕ ਸਪਰਿੰਗ, ਟ੍ਰੌਪਿਕ ਆਫ਼ ਕੈਪਰੀਕੋਰਨ ਅਤੇ ਦ ਰੋਜ਼ੀ ਕਰੂਸੀਫਿਕੇਸ਼ਨ ਤ੍ਰਿਵੈਣੀ, ਜੋ ਕਿ ਨਿਊਯਾਰਕ ਅਤੇ ਪੈਰਿਸ ਵਿੱਚ ਉਸਦੇ ਅਨੁਭਵਾਂ ਤੇ ਅਧਾਰਤ ਹਨ (ਇਹ ਸਭ 1961 ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਪਾਬੰਦੀਸ਼ੁਦਾ ਸਨ)। [3] ਉਸਨੇ ਯਾਤਰਾ ਯਾਦਗਾਰਾਂ ਅਤੇ ਸਾਹਿਤਕ ਆਲੋਚਨਾ ਵੀ ਲਿਖੀ, ਅਤੇ ਪਾਣੀ ਰੰਗਾਂ ਨਾਲ ਚਿੱਤਰ ਵੀ ਬਣਾਏ।[4]
ਸ਼ੁਰੂ ਦਾ ਜੀਵਨ
[ਸੋਧੋ]ਮਿਲਰ ਦਾ ਜਨਮ ਨਿਊਯਾਰਕ ਸਿਟੀ ਦੇ ਮੈਨਹਟਨ ਸ਼ਹਿਰ ਦੇ ਯੁਅਰਵਿਲ ਭਾਗ ਵਿੱਚ ਆਪਣੇ ਪਰਿਵਾਰ ਦੇ ਘਰ, 450 ਈਸਟ 85ਵੀਂ ਸਟਰੀਟ ਹੋਇਆ ਸੀ। ਉਹ ਲੂਥਰਨ ਦੇ ਜਰਮਨ ਮਾਤਾ-ਪਿਤਾ, ਲੁਈਸੇ ਮਰੀ (ਨੀਇਟਿੰਗ) ਅਤੇ ਟੇਲਰ ਹੈਨਰਿਕ ਮਿਲਰ ਦਾ ਪੁੱਤਰ ਸੀ।[5] ਇੱਕ ਬੱਚੇ ਦੇ ਰੂਪ ਵਿੱਚ ਨੌਂ ਸਾਲ ਉਹ ਵਿਲੀਅਮਜ਼ਬਰਗ, ਬਰੁਕਲਿਨ ਵਿੱਚ 662 ਡ੍ਰਿਗਸ ਐਵੇਨਿਊ ਵਿੱਚ ਰਿਹਾ [6] ਜਿਸ ਨੂੰ ਉਸ ਸਮੇਂ (ਅਤੇ ਉਸ ਦੇ ਕੰਮਾਂ ਵਿੱਚ ਆਮ ਤੌਰ ਤੇ ਇਸਦਾ ਜ਼ਿਕਰ ਕੀਤਾ ਮਿਲਦਾ ਹੈ) ਚੌਦਵਾਂ ਵਾਰਡ ਕਿਹਾ ਜਾਂਦਾ ਸੀ। 1900 ਵਿਚ, ਉਸਦਾ ਪਰਿਵਾਰ ਬਰੁਕਲਿਨ ਦੇ ਬੂਸ਼ਵਿਕ ਭਾਗ ਦੀ 1063 ਡੇਕਾਟੂਰ ਸਟਰੀਟ ਵਿੱਚ ਚਲਾ ਗਿਆ। [7] ਐਲੀਮੈਂਟਰੀ ਸਕੂਲ ਖ਼ਤਮ ਕਰਨ ਤੋਂ ਬਾਅਦ, ਹਾਲਾਂਕਿ ਉਸ ਦਾ ਪਰਿਵਾਰ ਬੁਸ਼ਵਿਕ ਵਿੱਚ ਹੇ ਰਿਹਾ, ਮਿਲਰ ਨੇ ਵਿਲੀਅਮਜ਼ਬਰਗ ਦੇ ਪੂਰਬੀ ਜ਼ਿਲ੍ਹੇ ਦੇ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। [8] ਜਵਾਨੀ ਵੇਲੇ ਉਹ ਅਮਰੀਕਾ ਦੀ ਸੋਸ਼ਲਿਸਟ ਪਾਰਟੀ (ਇੱਕ ਸਮੇਂ ਉਸ ਦਾ ਮਹਿਬੂਬ ਨੇਤਾ ਬਲੈਕ ਸੋਸ਼ਲਿਸਟ ਹਿਊਬਰਟ ਹੈਰੀਸਨ ਸੀ) ਵਿੱਚ ਸਰਗਰਮ ਹੋ ਗਿਆ ਸੀ। [9] ਉਹ ਇੱਕ ਸਮੈਸਟਰ ਨਿਊਯਾਰਕ ਦੇ ਸਿਟੀ ਕਾਲਜ ਵਿੱਚ ਵੀ ਪੜ੍ਹਿਆ।[10]
ਪਹਿਲਾਂ ਪਾਬੰਦੀਸ਼ੁਦਾ ਕਾਰਜਾਂ ਦੀ ਯੂਐਸ ਪ੍ਰਕਾਸ਼ਨ
[ਸੋਧੋ]1961 ਵਿੱਚ ਗਰੋਵ ਪ੍ਰੈੱਸ ਦੁਆਰਾ ਸੰਯੁਕਤ ਰਾਜ ਵਿੱਚ ਮਿਲਰਜ਼ ਦਾ ਟਰੋਪਿਕ ਆਫ ਕੈਂਸਰ ਦੀ ਛਪਾਈ ਦੇ ਕਾਰਨ ਅਸ਼ਲੀਲਤਾ ਦੇ ਮੁਕੱਦਮਿਆਂ ਦੀ ਲੜੀ ਚੱਲੀ ਜਿਸ ਨੇ ਪੋਰਨੋਗ੍ਰਾਫੀ ਦੇ ਅਮਰੀਕੀ ਕਾਨੂੰਨਾਂ ਅਧੀਨ ਜਾਂਚ ਕੀਤੀ। ਯੂ. ਐੱਸ ਸੁਪਰੀਮ ਕੋਰਟ ਨੇ ਗਰੋਵ ਪ੍ਰੈਸ, ਇੰਕ. ਬਨਾਮ ਗੇਰਸਟੇਨ ਵਿੱਚ ਜ਼ੈਕਬੈਲਿਸ ਬਨਾਮ ਓਹੀਓ ਦਾ ਹਵਾਲਾ ਦਿੱਤਾ (ਜਿਸ ਦਾ ਉਸੇ ਦਿਨ 1964 ਵਿੱਚ ਫੈਸਲਾ ਕੀਤਾ ਗਿਆ ਸੀ), ਅਤੇ ਅਸ਼ਲੀਲਤਾ ਦੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਅਤੇ ਕਿਤਾਬ ਨੂੰ ਸਾਹਿਤਕ ਰਚਨਾ ਹੋਣ ਦਾ ਐਲਾਨ ਕੀਤਾ। ਇਹ ਜਿਨਸੀ ਕ੍ਰਾਂਤੀ ਵਜੋਂ ਜਾਣੇ ਜਾਣ ਵਾਲਿਆਂ ਮਹੱਤਵਪੂਰਨ ਘਟਨਾਵਾਂ ਵਿਚੋਂ ਇੱਕ ਸੀ। ਐਲਮੇਰ ਗੇਟਜ਼, ਵਕੀਲ ਜਿਸ ਨੇ ਇਲੀਨੋਇਸ ਵਿੱਚ ਨਾਵਲ ਦੇ ਪ੍ਰਕਾਸ਼ਨ ਲਈ ਸ਼ੁਰੂਆਤੀ ਕੇਸ ਦੀ ਸਫਲਤਾਪੂਰਵਕ ਵਕਾਲਤ ਕੀਤੀ, ਮਿਲਰ ਦਾ ਜੀਵਨ ਭਰ ਲਈ ਦੋਸਤ ਬਣ ਗਿਆ; ਉਨ੍ਹਾਂ ਦੇ ਪੱਤਰ ਵਿਹਾਰ ਦੀ ਇੱਕ ਜਿਲਦ ਪ੍ਰਕਾਸ਼ਿਤ ਕੀਤੀ ਗਈ ਹੈ। [11] ਮੁਕੱਦਮੇ ਤੋਂ ਬਾਅਦ, 1964-65 ਵਿੱਚ ਗਰੋਵ ਪ੍ਰੈਸ ਦੁਆਰਾ ਪ੍ਰਕਾਸ਼ਿਤ ਮਿਲਰ ਦੀਆਂ ਹੋਰ ਕਿਤਾਬਾਂ ਤੇ ਅਮਰੀਕਾ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ: ਬਲੈਕ ਸਪਰਿੰਗ, ਟ੍ਰੌਪਿਕ ਆਫ਼ ਕੈਪਰੀਕੋਰਨ, ਕਲੀਚੀ ਵਿੱਚ ਸ਼ਾਂਤ ਦਿਨ, ਸੈਕਸੁਅਸ, ਪਲੈਕਸਸ ਅਤੇ ਨੈਕਸਸ। [12] 1959 ਵਿੱਚ ਹੈਨਰੀ ਮਿੱਲਰ ਰੀਡਰ ਵਿੱਚ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੌਪਿਕ ਆਫ਼ ਕੈਂਸਰ, ਬਲੈਕ ਸਪਰਿੰਗ ਅਤੇ ਸੈਕਸੁਅਸ ਸਮੇਤ, ਇਹਨਾਂ ਪਾਬੰਦੀਸ਼ੁਦਾ ਕਿਤਾਬਾਂ ਵਿੱਚੋਂ ਕੁਝ ਅੰਸ਼, ਪਹਿਲੀ ਵਾਰ ਪ੍ਰਕਾਸ਼ਿਤ ਹੋਏ ਸਨ।[13][14]
ਹਵਾਲੇ
[ਸੋਧੋ]- ↑ Shifreen, Lawrence J. (1979). Henry Miller: a Bibliography of Secondary Sources. Rowman & Littlefield. pp. 75–77.
...Miller's metamorphosis and his acceptance of the cosmos.
- ↑ Mary V. Dearborn, The Happiest Man Alive: A Biography of Henry Miller, New York: Simon & Schuster, 1991, p 12.
- ↑ "Henry Miller's novels censored and banned in US due to their sexually explicitly content," FileRoom.org, 2001.
- ↑ "Gallery," henrymiller.info. Accessed August 31, 2013.
- ↑ Dearborn, The Happiest Man Alive, pp. 20–22.
- ↑ Jake Mooney, "'Ideal Street' Seeks Eternal Life," The New York Times, May 1, 2009.
- ↑ Dearborn, The Happiest Man Alive, p. 36.
- ↑ Dearborn, The Happiest Man Alive, p. 38.
- ↑ Introduction from A Hubert Harrison Reader, University Press of New England
- ↑ Dearborn, The Happiest Man Alive, p. 42.
- ↑ Henry Miller: Years of Trial & Triumph, 1962–1964: The Correspondence of Henry Miller and Elmer Gertz. Carbondale: Southern Illinois University Press. 1978. ISBN 0-8093-0860-6.
{{cite book}}
: Unknown parameter|editors=
ignored (|editor=
suggested) (help) CS1 maint: Uses editors parameter (link) - ↑ Henry Miller, Preface to Big Sur and the Oranges of Hieronymus Bosch, New York: New Directions, 1957, p. ix.
- ↑ Harry T. Moore, "Hard-Boiled Eloquence," New York Times, December 20, 1959.
- ↑ Henry Miller, "Author's Preface," The Henry Miller Reader, New York: New Directions, 1959, p. xv.