ਸਮੱਗਰੀ 'ਤੇ ਜਾਓ

ਹੱਕਲਬਰੀ ਫ਼ਿਨ ਦੇ ਕਾਰਨਾਮੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੱਕਲਬਰੀ ਫ਼ਿਨ ਦੇ ਕਾਰਨਾਮੇ Adventures of Huckleberry Finn
ਪਹਿਲੀ ਅਡੀਸ਼ਨ ਦਾ ਕਵਰ
ਲੇਖਕਮਾਰਕ ਟਵੇਨ
ਚਿੱਤਰਕਾਰE. W. Kemble
ਮੁੱਖ ਪੰਨਾ ਡਿਜ਼ਾਈਨਰਟੇਲਰ
ਦੇਸ਼ਯੂਨਾਈਟਡ ਕਿੰਗਡਮ / ਯੂਨਾਈਟਡ ਸਟੇਟਸ
ਭਾਸ਼ਾਅੰਗਰੇਜ਼ੀ
ਲੜੀ27
ਵਿਧਾਵਿਅੰਗ ਨਾਵਲ
ਪ੍ਰਕਾਸ਼ਨ ਦੀ ਮਿਤੀ
1884 ਯੂ ਕੇ ਅਤੇ ਕੈਨੇਡਾ
1885[1] ਯੂਨਾਈਟਡ ਸਟੇਟਸs
ਮੀਡੀਆ ਕਿਸਮਪ੍ਰਿੰਟ
ਸਫ਼ੇ366
ਓ.ਸੀ.ਐਲ.ਸੀ.29489461
ਤੋਂ ਪਹਿਲਾਂਲਾਈਫ਼ ਆਨ ਦ ਮਿੱਸੀਸਿੱਪੀ 
ਤੋਂ ਬਾਅਦਅ ਕਨੈਕਟੀਕੱਟ ਯਾਂਕੀ ਇਨ ਕਿੰਗ ਆਰਥਰ'ਜ ਕੋਰਟ 

ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn) (ਜਾਂ, ਨਵੇਂ ਅਡੀਸ਼ਨਾਂ ਵਿੱਚ, The Adventures of Huckleberry Finn) ਮਾਰਕ ਟਵੇਨ ਦਾ ਲਿਖਿਆ ਨਾਵਲ ਹੈ। ਇਹ ਪਹਿਲੀ ਵਾਰ ਦਸੰਬਰ 1884 ਵਿੱਚ ਇੰਗਲੈਂਡ ਅਤੇ ਫਰਵਰੀ 1885 ਵਿੱਚ ਯੂਨਾਈਟਡ ਸਟੇਟਸ ਵਿੱਚ ਛਪਿਆ ਸੀ। ਇਹ੍ ਮਹਾਨ ਅਮਰੀਕੀ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਵਰਨੈਕੂਲਰ ਅੰਗਰੇਜ਼ੀ ਵਿੱਚ ਲਿਖੀਆਂ ਅਮਰੀਕੀ ਸਾਹਿਤ ਦੀਆਂ ਪਹਿਲੀਆਂ ਵੱਡੀਆਂ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਸਥਾਨਕ ਅਮਰੀਕੀ ਆਂਚਲਿਕਤਾ ਦਾ ਰੰਗ ਬਹੁਤ ਗੂੜ੍ਹਾ ਹੈ। ਇਹ ਟਾਮ ਸਾਇਅਰ ਦੇ ਦੋਸਤ ਅਤੇ ਮਾਰਕ ਟਵੇਨ ਦੇ ਦੋ ਹੋਰ ਨਾਵਲਾਂ (ਟਾਮ ਸਾਇਅਰ ਅਬਰੋਡ ਅਤੇ ਟਾਮ ਸਾਇਅਰ, ਡਿਟੈਕਟਿਵ) ਦੇ ਨੈਰੇਟਰ ਹੱਕਲਬਰੀ "ਹੱਕ" ਫ਼ਿਨ ਦੇ ਉੱਤਮ ਪੁਰਖੀ ਬਿਰਤਾਂਤ ਵਿੱਚ ਲਿਖਿਆ ਗਿਆ ਹੈ। ਇਹ ਟਾਮ ਸਾਇਅਰ ਦੇ ਕਾਰਨਾਮੇ ਦਾ ਤੁਰਤ ਅਗਲਾ ਭਾਗ ਹੈ।

ਹਵਾਲੇ

[ਸੋਧੋ]