ਮਾਰਕ ਟਵੇਨ
ਮਾਰਕ ਟਵੇਨ | |
---|---|
ਜਨਮ | ਸੈਮੂਅਲ ਲੈਂਗਹੋਰਨ ਕਲੇਮਨਜ਼ 30 ਨਵੰਬਰ 1835 ਫਲੋਰੀਡਾ, ਮਿਸੂਰੀ, ਯੂ ਐੱਸ |
ਮੌਤ | 21 ਅਪਰੈਲ 1910 ਰੈੱਡਿੰਗ, ਕਨੈਕਟੀਕੱਟ, ਯੂ ਐੱਸ |
ਕਲਮ ਨਾਮ | ਮਾਰਕ ਟਵੇਨ |
ਕਿੱਤਾ | ਲੇਖਕ, ਲੈਕਚਰਰ |
ਰਾਸ਼ਟਰੀਅਤਾ | ਅਮਰੀਕੀ |
ਪ੍ਰਮੁੱਖ ਕੰਮ | ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn), ਟਾਮ ਸਾਇਅਰ ਦੇ ਕਾਰਨਾਮੇ (The Adventures of Tom Sawyer) |
ਜੀਵਨ ਸਾਥੀ | ਓਲੀਵੀਆ ਲੈਂਗਡਾਨ ਕਲੇਮਨਜ਼ 1870 ਤੋਂ 1904 |
ਬੱਚੇ | ਲੈਂਗਡਾਨ, ਸੁਸੀ, ਕਲਾਰਾ, ਯਾਂ ਕਲੇਮਨਜ਼ |
ਦਸਤਖ਼ਤ | |
ਸੈਮੂਅਲ ਲੈਂਗਹੋਰਨ ਕਲੇਮਨਜ਼ (30 ਨਵੰਬਰ 1835 - 21 ਅਪਰੈਲ 1910),[2] ਜੋ ਜ਼ਿਆਦਾਤਰ ਆਪਣੇ ਕਲਮੀ ਨਾਮ ਮਾਰਕ ਟਵੇਨ (ਅੰਗਰੇਜ਼ੀ: Mark Twain) ਨਾਲ ਜਾਣੇ ਜਾਂਦੇ ਹਨ, ਇੱਕ ਅਮਰੀਕੀ ਪੱਤਰਕਾਰ, ਨਾਵਲਕਾਰ, ਵਿਅੰਗਕਾਰ, ਲੇਖਕ ਅਤੇ ਅਧਿਆਪਕ ਸਨ। ਟਵੇਨ ਆਪਣੇ ਨਾਵਲਾਂ ਟਾਮ ਸਾਇਅਰ ਦੇ ਕਾਰਨਾਮੇ (The Adventures of Tom Sawyer, 1876) ਅਤੇ ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn, 1885) ਕਾਰਨ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ।[3] ਮਗਰ ਵਾਲੇ ਨੂੰ ਅਕਸਰ "ਮਹਾਨ ਅਮਰੀਕੀ ਨਾਵਲ" ਕਿਹਾ ਜਾਂਦਾ ਹੈ। ਉਹ ਮਿਸੀਸਿਪੀ ਦਰਿਆ ਦੇ ਕੰਢੇ ਵੱਸੇ ਇੱਕ ਸ਼ਹਿਰ, ਹਨੀਬਾਲ, ਮਿਸੂਰੀ, ਵਿੱਚ ਵੱਡਾ ਹੋਇਆ। ਮਾਰਕ ਟਵੇਨ ਇੱਕ ਛਾਪੇਖ਼ਾਨੇ ਵਿੱਚ ਕੰਮ ਸਿੱਖਣ ਤੋਂ ਬਾਅਦ ਉਹ ਟਾਈਪ ਸੈੱਟਰ ਵਜੋਂ ਕੰਮ ਕਰਨ ਲੱਗਾ ਅਤੇ ਆਪਣੇ ਵੱਡੇ ਭਰਾ ਦੇ ਅਖਬਾਰ ਵਿੱਚ ਹਾਸ-ਰਸੀ ਟੋਟਕੇ ਲਿਖਣੇ ਸ਼ੁਰੂ ਕਰ ਦਿੱਤੇ। ਫਿਰ ਉਹ ਪੱਛਮ ਵੱਲ ਨੇਵਾਡਾ ਜਾਣ ਤੋਂ ਪਹਿਲਾਂ ਮਿਸੀਸਿਪੀ ਦਰਿਆ ਤੇ ਇੱਕ ਪਾਣੀ ਵਾਲੇ ਜਹਾਜ਼ ਦਾ ਚਾਲਕ ਲੱਗ ਗਿਆ। ਫਿਰ ਉਸਨੇ ਵਰਜੀਨੀਆ ਸ਼ਹਿਰ, ਨੇਵਾਡਾ ਵਿੱਚ ਉਹ ਅਖ਼ਬਾਰਾਂ ਲਈ ਕੰਮ ਕੀਤਾ। ਇੱਥੇ ਹੀ ਉਸ ਨੇ 1865 ਵਿੱਚ ਕਲਮੀ ਨਾਂ ਮਾਰਕ ਟਵੇਨ ਥੱਲੇ ਆਪਣੀ ਡੱਡੂ ਬਾਰੇ ਹਾਸਰਸੀ ਕਹਾਣੀ ਪ੍ਰਕਾਸ਼ਿਤ ਕਰਵਾਈ ਜਿਸਨੇ ਅੰਤਰਰਾਸ਼ਟਰੀ ਧਿਆਨ ਖਿਚਿਆ, ਅਤੇ ਇਹ ਕਲਾਸਕੀ ਯੂਨਾਨੀ ਵਿੱਚ ਵੀ ਅਨੁਵਾਦ ਹੋਈ।[4] ਉਸ ਦੀ ਲੇਖਣੀ ਨੇ ਉਸ ਨੂੰ ਖੂਬ ਹਰਮਨਪਿਆਰਾ ਬਣਾਇਆ। ਆਲੋਚਕਾਂ ਨੇ ਉਸ ਦੀਆਂ ਰਚਨਾਵਾਂ ਵਿੱਚ ਕਮੀਆਂ ਵੀ ਦਰਸਾਈਆਂ ਪਰ ਮਾਰਕ ਟਵੇਨ ਦੀ ਪ੍ਰਸਿੱਧੀ ਨਿਰੰਤਰ ਵੱਧਦੀ ਰਹੀ। ਉਸ ਦੀ ਨਿਆਰੀ ਸ਼ੈਲੀ ਨੇ ਉਸ ਨੂੰ ਵਿਸ਼ਵ ਦੇ ਮੋਹਰੀ ਸਾਹਿਤਕਾਰਾਂ ਵਿੱਚ ਲਿਆ ਖੜ੍ਹਾ ਕੀਤਾ। ਆਪਣੇ ਜੀਵਨ ਦੌਰਾਨ ਮਾਰਕ ਟਵੇਨ ਨੇ ਆਪਣੀ ਲੇਖਣੀ ਅਤੇ ਲੈਕਚਰਾਂ ਦੁਆਰਾ ਖੂਬ ਧਨ ਕਮਾਇਆ, ਪਰ ਉਸਨੇ ਅਨੇਕ ਅਜਿਹੇ ਧੰਦਿਆਂ ਵਿੱਚ ਪੈਸਾ ਲਾਇਆ, ਜਿਥੋਂ ਤਕੜਾ ਘਾਟਾ ਹੀ ਪਿਆ। ਉਸਨੇ ਟਾਈਪ ਮਸ਼ੀਨ ਦੇ ਨਿਰਮਾਣ ਵਿੱਚ ਧਨ ਲਾਇਆ, ਪਰ ਇਸਨੂੰ ਜਟਿਲ ਹੋਣ ਕਰ ਕੇ ਅਤੇ ਹੋਰ ਕਮੀਆਂ ਕਾਰਨ ਸਫਲਤਾ ਨਾ ਮਿਲੀ। ਉਸਨੂੰ ਅਮਰੀਕਾ ਦਾ ਸਭ ਤੋਂ ਵੱਡਾ ਹਾਸ-ਰਸੀ ਲੇਖਕ ਹੋਣ ਦਾ ਮਾਣ ਮਿਲਦਾ ਹੈ।[5] ਵਿਲੀਅਮ ਫਾਕਨਰ ਨੇ ਤਾਂ ਟਵੇਨ ਨੂੰ ਅਮਰੀਕੀ ਸਾਹਿਤ ਦਾ ਪਿਤਾ ਕਿਹਾ ਹੈ।"[6]
ਮੁਢਲੀ ਜ਼ਿੰਦਗੀ
[ਸੋਧੋ]ਸੈਮੂਅਲ ਲੈਂਘੋਰਨ ਕਲੇਮੇਂਸ ਦਾ ਜਨਮ 30 ਨਵੰਬਰ 1835 ਨੂੰ ਫਲੋਰੀਡਾ, ਮਿਸੂਰੀ ਵਿੱਚ ਹੋਇਆ ਸੀ, ਸੱਤ ਬੱਚਿਆਂ ਵਿੱਚੋਂ ਛੇਵਾਂ ਜੇਨ ਸੀ। ( ਨੀ ਲੈਂਪਟਨ; 1803–1890) ਜੋ ਜੰਮਪਲ ਕੇਂਟਕੀ ਦੇ ਇੱਕ ਜੱਦੀ ਪਿੰਡ ਵਿੱਚ ਪੈਦਾ ਹੋਇਆ ਸੀ, ਅਤੇ ਜੌਨ ਮਾਰਸ਼ਲ ਕਲੇਮੇਂਸ (1798–1847), ਵਰਜੀਨੀਆ ਦਾ ਮੂਲ ਨਿਵਾਸੀ।ਜਦੋਂ ਉਸਦੇ ਪਿਤਾ ਮਿਸੂਰੀ ਚਲੇ ਗਏ, ਤਾਂ ਉਥੇ ਉਸਦੇ ਮਾਂ-ਪਿਓ ਮਿਲੇ ਅਤੇ ਉਨ੍ਹਾਂ ਦਾ ਵਿਆਹ 1823 ਵਿੱਚ ਹੋਇਆ।[7][8] ਟਵੈਨ ਕਾਰਨੀਸ਼, ਇੰਗਲਿਸ਼, ਅਤੇ ਸਕਾਟਸ-ਆਇਰਿਸ਼ ਉਤਰ ਦੇ ਸਨ।[9][10][11][12] ਬਚਪਨ ਵਿੱਚ ਉਸਦੇ ਤਿੰਨ ਭੈਣ-ਭਰਾ ਹੀ ਬਚੇ। ਜਿੰਨ੍ਹਾਂ ਵਿੱਚੋਂਓਰਿਅਨ (1825–1897), ਹੈਨਰੀ (1838–1858), ਅਤੇ ਪਾਮੇਲਾ (1827–1904) ਹਨ।ਉਸਦੀ ਭੈਣ ਮਾਰਗਰੇਟ (1830– 1839) ਦੀ ਮੌਤ ਹੋ ਗਈ ਜਦੋਂ ਟਵੈਨ ਤਿੰਨ ਸਾਲਾਂ ਦਾ ਸੀ, ਅਤੇ ਉਸ ਦੇ ਭਰਾ ਬੈਂਜਾਮਿਨ (1832– 1842) ਦੀ ਤਿੰਨ ਸਾਲ ਬਾਅਦ ਮੌਤ ਹੋ ਗਈ।ਉਸਦੇ ਭਰਾ ਪਲੀਜੈਂਟ ਹੈਨੀਬਲ (1828) ਦੀ ਤਿੰਨ ਹਫ਼ਤਿਆਂ ਦੀ ਉਮਰ ਵਿੱਚ ਮੌਤ ਹੋ ਗਈ।[13][14] ਜਦੋਂ ਉਹ ਚਾਰ ਸਾਲਾਂ ਦਾ ਸੀ, ਤਾਂ ਟਵੈਨ ਦਾ ਪਰਿਵਾਰ ਹੈਨੀਬਲ, ਮਿਸੂਰੀ ਚਲੇ ਗਏ।[15] ਉਸਦੇ ਪਿਤਾ ਇੱਕ ਵਕੀਲ ਅਤੇ ਜੱਜ ਸਨ, ਜਿਨ੍ਹਾਂ ਦੀ 1847 ਵਿੱਚ ਨਮੂਨੀਆ ਨਾਲ ਮੌਤ ਹੋ ਗਈ ਸੀ, ਉਸ ਸਮੇਂ ਟਵੈਨ 11 ਸਾਲਾਂ ਦੀ ਸੀ।[16] ਅਗਲੇ ਸਾਲ, ਟਵੈਨ ਨੇ ਪੰਜਵੀਂ ਜਮਾਤ ਤੋਂ ਬਾਅਦ ਪ੍ਰਿੰਟਰ ਦੀ ਸਿਖਲਾਈ ਲੈਣ ਲਈ ਸਕੂਲ ਛੱਡ ਦਿੱਤਾ।[17] 1851 ਵਿੱਚ, ਉਸਨੇ ਇੱਕ ਟਾਈਪਸੈੱਟ ਦੇ ਰੂਪ ਵਿੱਚ ਕੰਮ ਕਰਨਾ ਅਰੰਭ ਕੀਤਾ, ਲੇਖਾਂ ਅਤੇ ਹਾਸੇ-ਮਜ਼ਾਕ ਵਾਲੇ ਸਕੈੱਚਾਂ ਦਾ ਯੋਗਦਾਨ ਦਿੱਤਾ। ਹੈਨੀਬਲ ਜਰਨਲ , ਓਰੀਅਨ ਦੀ ਮਾਲਕੀ ਵਾਲਾ ਇੱਕ ਅਖਬਾਰ ਹੈ। ਜਦੋਂ ਉਹ 18 ਸਾਲਾਂ ਦਾ ਸੀ, ਉਸਨੇ ਹੈਨੀਬਲ ਨੂੰ ਛੱਡ ਦਿੱਤਾ ਅਤੇ ਨਿਊ ਯਾਰਕ ਸਿਟੀ, ਫਿਲਡੇਲਫੀਆ, ਸੈਂਟ. ਲੂਯਿਸ, ਅਤੇ ਸਿਨਸਿਨਾਟੀ, ਨਵੇਂ ਬਣੇ ਅੰਤਰਰਾਸ਼ਟਰੀ ਟਾਈਪੋਗ੍ਰਾਫਿਕਲ ਯੂਨੀਅਨ, ਪ੍ਰਿੰਟਰਾਂ ਟ੍ਰੇਡ ਯੂਨੀਅਨ ਵਿੱਚ ਸ਼ਾਮਲ ਹੋ ਗਏ ਸਨ।
ਹਵਾਲੇ
[ਸੋਧੋ]- ↑ Ken Mills (Director) (July 21, 2009). The Cartoonist: Jeff Smith, BONE and the Changing Face of Comics (Documentary). Mills James Productions.
- ↑ "The Mark Twain House Biography". Archived from the original on 2006-10-16. Retrieved 2006-10-24.
{{cite web}}
: Unknown parameter|dead-url=
ignored (|url-status=
suggested) (help) - ↑ "Mark Twain remembered by Google with a doodle". The Times of India. 30 November 2011. Retrieved 30 November 2011.
- ↑ Mark Twain, The Jumping Frog: In English, Then in French, and Then Clawed Back into a Civilized Language Once More by Patient, Unremunerated Toil, illustrated by F. Strothman, New York and London, Harper & Brothers, Publishers, MCMIII, pp. 64–66.
- ↑ "Obituary (New York Times)". Archived from the original on 2010-03-26. Retrieved 2009-12-27.
{{cite web}}
: Unknown parameter|dead-url=
ignored (|url-status=
suggested) (help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Inventing Mark Twain". 1997. The New York Times.
- ↑ Kaplan, Fred (2007). "Chapter 1: The Best Boy You Had 1835–1847". The Singular Mark Twain. Doubleday. ISBN 0-385-47715-5. Cited in "Excerpt: The Singular Mark Twain". About.com: Literature: Classic. Archived from the original on 2006-03-02. Retrieved 2006-10-11.
{{cite web}}
: Unknown parameter|dead-url=
ignored (|url-status=
suggested) (help) - ↑ Jeffrey L. (Ed) Egge. The Pennsylvania Genealogical Magazine, Volume 41. p. 1.
- ↑ Michelle K Smith (December 31, 2014). "Mark Twain's ancestor was "witchfinder general" in Belfast trial".
- ↑ Kathryn Stelmach Artuso. Transatlantic Renaissances: Literature of Ireland and the American South. p. 5.
- ↑ Lyman Horace Weeks. Genealogy Volume 1–2; a weekly journal of American ancestry. p. 202.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Welcome to the Mark Twain House & Museum – Clemens Family Tree". www.marktwainhouse.org. Archived from the original on ਫ਼ਰਵਰੀ 10, 2017. Retrieved ਅਗਸਤ 17, 2017.
- ↑ "Mark Twain, American Author and Humorist". Retrieved 2006-10-25.
- ↑ "John Marshall Clemens". State Historical Society of Missouri. Archived from the original on 2013-09-23. Retrieved 2007-10-29.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedhousebio
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |