ਖਰੜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਖਰੜ, ਭਾਰਤ ਦੀ ਰਿਆਸਤ ਪੰਜਾਬ ਦੇ ਮੁਹਾਲੀ ਜ਼ਿਲੇ ਦਾ ਇਕ ਛੋਟਾ ਸ਼ਹਰ ਹੈ ਅਤੇ ਨਗਰ ਕੋਂਸਲ ਹੈ। ਇਹ ਚੰਡੀਗੜ੍ਹ ਤੋਂ ੧੦-੧੫ ਕਿਲੋਮੀਟਰ ਅਤੇ ਮੁਹਾਲੀ ਤੋਂ ਤਕ਼ਰੀਬਨ ੪ ਕਿਲੋਮੀਟਰ ਹੈ।
ਖਰੜ ਨੂੰ ਰੂਪਨਗਰ ਜ਼ਿਲੇ ਦੀ ਤਕਸੀਮ ਸਮੇਂ ਮੁਹਾਲੀ ਜ਼ਿਲੇ ਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਇਹ ਕਾਫੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੋਆਂ ਦੇ ਲਾਗੇ ਹੋਣ ਦਾ ਫਾਇਦਾ ਮਿਲਦਾ ਹੈ, ਨਾਲ ਹੀ ਇਸ ਨਾਲ ਵੀ ਕਿ ਪੰਜਾਬ ਸਰਕਾਰ ਖਰੜ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੀ ਕਰਕੇ ਇਥੇ ਰਹਾਇਸ਼ੀ ਇਲਾਕੇ ਤੇਜੀ ਨਾਲ ਵੱਧ ਰਹੇ ਨੇ। ਇਥੇ ਨਵੇਂ ਵੱਸੋ ਦੇ ਇਲਾਕੇ ਮਾਡਲ ਟਾਊਨ, ਸ਼ਿਵਾਲਿਕ ਇਨਕਲੇਵ, ਸੰਨੀ ਇਨਕਲੇਵ ਅਤੇ ਗਿਲਕੋ ਵੈੱਲੀ ਹਨ। ਇਸ ਦੇ ਆਲੇ-ਦੁਆਲੇ ਅਤੇ ਅੰਦਰ ਕਈ ਕਾਲਿਜ ਖੁੱਲ ਗਏ ਹਨ।

ਵਿਸ਼ਾ ਸੂਚੀ

ਭੂਗੋਲ [ਸੋਧ]

ਖਰੜ ਦੀ ਸਥਿਤੀ 30 °44′N 76°39′E / 30.74, 76.65 ਤੇ ਹੈ। ਇਸ ਦੀ ਉਚਾਈ ਤਕਰੀਬਨ ੨੯੭ ਮੀਟਰ ਹੈ।

ਭਾਸ਼ਾਵਾਂ [ਸੋਧ]

ਪੰਜਾਬੀ ਮੁੱਖ ਬੋਲੀ ਜਾਣ ਭਾਸ਼ਾ ਹੈ। ਹਿੰਦੀ ਅਤੇ ਅੰਗ੍ਰੇਜ਼ੀ ਵੀ ਲੋਕ ਬੋਲ ਲੇਂਦੇ ਹਨ।

ਧਰਮ [ਸੋਧ]

ਖਰੜ ਦਾ ਮੁਖ ਧਰਮ ਸਿਖ ਧਰਮ ਹੈ। ਹਿੰਦੂ, ਇਸਲਾਮ, ਇਸਯੀ ਅਤੇ ਜੈਨ ਵੀ ਏਥੇ ਵਾਦੀ ਗਿਣਤੀ ਚ ਦੇਖਣ ਨੂੰ ਮਿਲਦੇ ਹਨ। ਗੁਰਦੁਆਰਿਆਂ ਅਤੇ ਮੰਦਰਾਂ ਨਾਲ ਇਹ ਸ਼ਹਰ ਭਰਿਆ ਹੋਇਆ ਹੈ। ਖਰੜ ਚ ੭੧.3% ਸਿਖ, ੨੮.1% ਹਿੰਦੂ ਅਤੇ ੦.੬% ਹੋਰ ਧਰਮਾਂ ਨੂੰ ਮਨਣ ਵਾਲੇ ਰਹਿੰਦੇ ਹਨ।

ਲੋਕ [ਸੋਧ]

੨੦੦੧ ਦੀ ਗਣਨਾ ਅਨੁਸਾਰ, ਖਰੜ ਦੀ ਆਬਾਦੀ ੩੯,੪੧੦, ਮਾਰਦ ੪੬% ਅਤੇ ਔਰਤਾਂ ੫੪% ਹਨ। ਖਰੜ ਚ ੭੫% ਪੜ੍ਹੇ-ਲਿਖੇ ਲੋਕ ਹਨ। ੧੧% ਆਬਾਦੀ ੬ ਸਾਲ ਤੋਂ ਹੇਠਾਂ ਹੈ।

ਮੁੱਖ ਧਾਰਮਿਕ ਜਗਾਹਾਂ [ਸੋਧ]

  • ਗੁਰਦੁਆਰਾ ਸ੍ਰੀ ਗੁ: ਸਿੰਘ ਸਭਾ
  • ਗੁਰਦੁਆਰਾ ਸ੍ਰੀ ਅਕਾਲੀ ਦਫਤਰ
  • ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ
  • ਗੁਰਦੁਆਰਾ ਰੋੜੀ ਸਾਹਿਬ
  • ਗੁਰਦੁਆਰਾ ਸ੍ਰੀ ਦਸ਼ਮੇਸ਼ ਨਗਰ
  • ਗੁਰਦੁਆਰਾ ਸੀਸ ਮਾਰਗ
  • ਗੁਰਦੁਆਰਾ ਭਗਤ ਰਾਵੀਦਾਸ ਜੀ
  • ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ

ਸਕੂਲ [ਸੋਧ]

  • ਖਾਲਸਾ ਸੀਨੀਅਰ ਸੇਕੈਨ੍ਡ੍ਰੀ ਸਕੂਲ
  • ਬੰਲੇਵ ਸਿੰਘ ਮੇਮੋਰਿਆਲ ਗਰਲਜ਼ ਹਾਈ ਸਕੂਲ
  • ਹੈਂਡਰਸਨ ਜੁਬਲੀ ਹਾਈ ਸਕੂਲ
  • ਹੈਂਡਰਸਨ ਗਰਲਜ਼ ਹਾਈ ਸਕੂਲ
  • ਵਿਕਰਮ ਪਬਲਿਕ ਸਕੂਲ
  • ਸੇੰਟ ਇਜਰਾ ਸਕੂਲ
  • ਸੇੰਟ ਮੋੰਤੇਸਤਰੀ ਸਕੂਲ
  • ਲਿਟਲ ਬਲੋਜਾਮ ਸਕੂਲ
  • ਕਾਂਸ਼ੀ ਰਾਮ ਸਕੂਲ
  • ਕ੍ਰਿਸਚਨ ਸੀਨੀਅਰ ਸੇਕੈਨ੍ਡ੍ਰੀ ਸਕੂਲ
  • ਨਾਮਦੇਵ ਹਾਈ ਸਕੂਲ
  • ਇੰਡਸ ਪਬਲਿਕ ਸਕੂਲ
  • ਨੇਤਾ ਜੀ ਪਬਲਿਕ ਸਕੂਲ
  • ਟੇਗੋਰ ਨਿਕੇਤਨ ਸਕੂਲ
  • ਏ: ਪੀ: ਜੇ: ਪਬਲਿਕ ਸਕੂਲ
  • ਗੁਰੂ ਨਾਨਕ ਫ਼ਾਉਂਡੇਸ਼ਨ ਪਬਲਿਕ ਸਕੂਲ
  • ਗਿਆਨ ਜੋਤੀ ਪਬਲਿਕ ਸਕੂਲ