ਗਲੇਸ਼ੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਰਾਕੁਰਮ, ਬਾਲਤਿਸਤਾਨ, ਉੱਤਰੀ ਪਾਕਿਸਤਾਨ ਵਿਚਲਾ ਬਾਲਤੋਰੋ ਗਲੇਸ਼ੀਅਰ। ੬੨ ਕਿ.ਮੀ. (੩੯ ਮੀਲ) ਲੰਮਾ ਇਹ ਗਲੇਸ਼ੀਅਰ ਦੁਨੀਆਂ ਦੇ ਸਭ ਤੋਂ ਲੰਮੇ ਐਲਪੀ ਗਲੇਸ਼ੀਅਰਾਂ ਵਿੱਚੋਂ ਇੱਕ ਹੈ
ਪੱਛਮੀ ਪਾਤਾਗੋਨੀਆ, ਅਰਜਨਟੀਨਾ ਵਿਚਲੇ ਪੇਰੀਤੋ ਮੋਰੇਨੋ ਗਲੇਸ਼ੀਅਰ ਦੇ ਅੰਤ ਤੋਂ ਡਿੱਗਦੀ ਬਰਫ਼
ਸਵਿਟਜ਼ਰਲੈਂਡ ਵਿਚਲਾ ਐਲਪ ਦਾ ਸਭ ਤੋਂ ਲੰਮਾ ਗਲੇਸ਼ੀਅਰ, ਆਲੈਚ ਗਲੇਸ਼ੀਅਰ

ਗਲੇਸ਼ੀਅਰ ਜਾਂ ਗਲੇਸ਼ਰ (ਅਮਰੀਕੀ /ˈɡlʃər/) ਜਾਂ (ਬਰਤਾਨਵੀ /ˈɡlæsiə/) ਸੰਘਣੀ ਬਰਫ਼ ਦਾ ਇੱਕ ਚਿਰਜੀਵੀ ਪਿੰਡ ਹੁੰਦਾ ਹੈ ਜੋ ਆਪਣੇ ਹੀ ਭਾਰ ਹੇਠ ਲਗਾਤਾਰ ਤੁਰਦਾ ਰਹਿੰਦਾ ਹੈ; ਇਹ ਉੱਥੇ ਬਣਦਾ ਹੈ ਜਿੱਥੇ ਕਈ ਵਰ੍ਹਿਆਂ, ਬਹੁਤੀ ਵਾਰ ਸਦੀਆਂ, ਦੇ ਦੌਰਾਨ ਡਿੱਗਦੀ ਬਰਫ਼ ਦਾ ਇਕੱਠਾ ਹੋਣਾ ਉਹਦੇ ਖੁਰਨ ਨਾਲ਼ੋਂ ਵੱਧ ਹੁੰਦਾ ਹੈ। ਇਹਨਾਂ ਦਾ ਰੂਪ ਹੌਲ਼ੀ-ਹੌਲ਼ੀ ਵਿਗੜਨ ਲੱਗ ਪੈਂਦਾ ਹੈ ਅਤੇ ਆਪਣੇ ਹੀ ਭਾਰ ਸਦਕਾ ਪੈਦਾ ਹੋਏ ਕਸਾਅ ਅਤੇ ਦਬਾਅ ਇਹ ਵਗਣ ਲੱਗ ਪੈਂਦਾ ਹੈ ਜਿਸ ਕਰਕੇ ਤਰੇੜਾਂ, ਵਿਰਲਾਂ ਅਤੇ ਹੋਰ ਵਿਲੱਖਣ ਮੁਹਾਂਦਰੇ ਹੋਂਦ 'ਚ ਆਉਂਦੇ ਹਨ। ਇਹ ਪੱਥਰਾਂ ਅਤੇ ਹੇਠਲੀ ਤਹਿਆਂ ਦੇ ਮਲਬੇ ਨੂੰ ਵੀ ਰਗੜਦੇ-ਖੁਰਚਦੇ ਹਨ ਅਤੇ ਅਗਾਂਹ ਲਿਜਾ ਕੇ ਚੱਕਰੀ ਪਿੰਡ (ਸਿਰਕ) ਅਤੇ ਢੇਰ (ਮੋਰੈਨ) ਆਦਿ ਜਮੀਨੀ ਰੂਪ ਬਣਾ ਦਿੰਦੇ ਹਨ।

ਹਵਾਲੇ