ਪਰਮਾਣੂ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਪਰਮਾਣੂ(ਐਟਮ) ਮਾਅਦੇ(matter) ਦੀ ਮੂਲ ਇਕਾਈ ਹੈ ਜਿਸ ਵਿੱਚ ਇੱਕ ਸੰਘਣਾ, ਕੇਂਦਰੀ ਨਿਊਕਲੀਅਸ(ਕੇਂਦਰ) ਹੁੰਦਾ ਹੈ ਜਿਸ ਦੇ ਦੁਆਲੇ ਇਲੈਕਟ੍ਰੌਨਾਂ ਦਾ ਨੈਗੇਟਿਵ(ਰਿਣ) ਚਾਰਜ ਵਾਲਾ ਬੱਦਲ ਹੁੰਦਾ ਹੈ। ਨਿਊਕਲੀਅਸ(hydrogen-1 ਦੇ ਨਿਊਕਲੀਅਸ ਨੂੰ ਛੱਡ ਕੇ) ਵਿੱਚ ਪੌਜ਼ਿਟਿਵ(ਧਨ) ਚਾਰਜ ਵਾਲੇ ਪ੍ਰੋਟੌਨ ਅਤੇ ਨਿਰਪੱਖ ਚਾਰਜ ਵਾਲੇ ਨਿਊਟ੍ਰੌਨ ਦਾ ਮਿਸ਼ਰਣ ਹੁੰਦਾ ਹੈ। ਇਲੈਕਟ੍ਰੌਨ ਐਟਮ ਨਾਲ ਇਲੈਕਟ੍ਰੋਮੈਗਨੇਟਿਕ ਬਲ ਰਾਹੀਂ ਬੰਨ੍ਹੇ ਹੁੰਦੇ ਹਨ। ਐਟਮ ਇਕੱਠੇ ਹੋ ਕੇ ਅਣੂ ਬਣਾ ਸਕਦੇ ਹਨ। [੧]

ਐਟਮ ਦੋ ਲਫ਼ਜ਼ਾਂ ਤੋਂ ਬਣਿਆ ਹੈ, "ἄτομος"—ਐਟਮੌਸ (α-, "ਅਨ-" + τέμνω - ਟੈਮਨੋ, "ਕੱਟਣਾ"[੨]), ਜਿਸ ਦਾ ਮਤਲਬ ਹੈ ਨਾ ਕੱਟਿਆ ਜਾਂ ਵੰਡਿਆ ਜਾਣ ਵਾਲਾ।[੩] ਮਾਅਦੇ ਦੀ ਨਾ ਵੰਡੀ ਜਾਣ ਵਾਲੀ ਇਕਾਈ ਵੱਜੋਂ ਸਭ ਤੋਂ ਪਹਿਲਾਂ ਐਟਮ ਨੂੰ ਭਾਰਤੀ ਅਤੇ ਗ੍ਰੀਕ ਫ਼ਿਲਾਸਫ਼ਰਾਂ ਨੇ ਮੰਨਿਆ। ੧੭ਵੀਂ ਅਤੇ ੧੮ਵੀਂ ਸਦੀ ਦੌਰਾਨ ਸਾਈਂਸਦਾਨਾਂ ਨੇ ਵਿਖਾਇਆ ਕਿ ਮਾਅਦੇ ਨੂੰ ਰਸਾਇਣਕ ਤਰੀਕਿਆਂ ਰਾਹੀਂ ਤੋੜਿਆ ਜਾ ਸਕਦਾ ਹੈ।੧੯ਵੀਂ ਅਤੇ ੨੦ਵੀਂ ਸਦੀ ਦੌਰਾਨ ਸਾਈਂਸਦਾਨਾਂ ਨੇ ਐਟਮ ਬਣਾਉਣ ਵਾਲੀਆਂ ਇਕਾਇਆਂ ਦੀ ਖੋਜ ਕਰ ਕੇ ਸਿੱਧ ਕੀਤਾ ਕਿ ਐਟਮ ਮੂਲ ਰੂਪ ਵਿੱਚ ਨਾ-ਟੁੱਟਣਯੋਗ ਨਹੀਂ ਹੈ। ਇਸ ਤੋਂ ਬਾਅਦ ਕੁਆਂਟਮ ਸਿਧਾਂਤ ਦਾ ਜਨਮ ਹੋਇਆ। [੪][੫]

ਸਮਗੱਰੀ

[ਸੋਧ] ਵਿਗਿਆਨਕ ਸਿਧਾਂਤ ਦੀ ਉਤਪੱਤ

ਜੌਹਨ ਡਾਲਟਨ ਵੱਲੋਂ ਦਰਸਾਏ ਵੱਖਰੋ-ਵੱਖਰੇ ਅਣੂ ਅਤੇ ਪਰਮਾਣੂ

੧੭੮੯ ਵਿੱਚ, ਫ਼ਰਾਂਸੀਸੀ ਸਾਈਂਸਦਾਨ ਐਨਟੋਨੀ ਲੈਵੋਇਜ਼ੀਅਰ ਨੇ ਰਸਾਇਣਕ-ਭਾਰ ਦੇ ਸੰਭਾਲ ਦਾ ਨੇਮ ਪ੍ਰਕਾਸ਼ਿਤ ਕੀਤਾ।[੬]

੧੮੦੩ ਵਿੱਚ, ਅੰਗਰੇਜ਼ੀ ਫ਼ਿਲਾਸਫ਼ਰ ਅਤੇ ਸਾਈਂਸਦਾਨ ਜੌਹਨ ਡਾਲਟਨ ਨੇ ਪਰਮਾਣੂ ਦਾ ਸਿਧਾਂਤ ਵਰਤ ਕੇ ਦਰਸਾਇਆ ਕਿ ਰਸਾਇਣਕ ਪ੍ਰਤਿਕਿਰਿਆਵਾਂ(chemical reaction) ਕਿਵੇਂ ਵਰਤਦੀਆਂ ਹਨ। [੭][੮][੯]

ਇਸ ਸਿਧਾਂਤ ਨੂੰ ਵਧੇਰੇ ਨਰੋਆਪਣ ੧੮੨੭ ਵਿੱਚ ਰੌਬਰਟ ਬ੍ਰਾਊਨ ਦੇ 'ਬ੍ਰਾਓਨੀਅਨ ਮੋਸ਼ਨ' ਦੀ ਵਿਆਖਿਆ ਨੇ ਦਿੱਤਾ। ਜੇ.ਡੇਸੌਲਕਸ ਨੇ ੧੮੭੭ ਵਿੱਚ ਇਹ ਵਿਚਾਰ ਦਿੱਤਾ ਕਿ ਇਹ ਵਰਤਾਰਾ ਤਾਪ-ਬਲ ਕਰਕੇ ਹੁੰਦਾ ਹੈ ਅਤੇ ੧੯੦੫ ਵਿੱਚ ਐਲਬਰਟ ਆਈਂਸਟਾਈਨ ਨੇ ਇਸ ਨੂੰ ਹਿਸਾਬ ਦੀ ਵਰਤੋਂ ਕਰਕੇ ਸਿੱਧ ਕੀਤਾ। [੧੦][੧੧][੧੨]ਫ਼੍ਰਾਂਸੀਸੀ ਭੌਤਿਕ ਵਿਗਿਆਨੀ, ਜੀਨ ਪੈਰਿਨ ਨੇ ਡਾਲਟਨ ਵੱਲੋਂ ਦਿੱਤੇ ਸਿਧਾਂਤ ਨੂੰ ਪ੍ਰਯੋਗਾਤਮਕ ਤਰੀਕੇ ਨਾਲ ਸਿੱਧ ਕੀਤਾ।[੧੩]

ਮੈਂਡਲੀਵ ਦਾ ਪਹਿਲਾ ਪੀਰੀਆਡਿਕ ਟੇਬਲ

ਪਹਿਲੀਆਂ ਖੋਜਾਂ ਦੇ ਆਧਾਰ ਉੱਤੇ ੧੮੬੯ ਵਿੱਚ ਦਮਿਤਰੀ ਮੈਂਡਲਈਵ ਨੇ ਪਹਿਲਾ ਪੀਰੀਆਡਿਕ ਟੇਬਲ ਬਣਾਇਆ।[੧੪][੧੫]

[ਸੋਧ] ਕੁਆਂਟਮ ਸਿੱਧਾਂਤ

ਜੇ.ਜੇ.ਥੌਮਸਨ ਨੇ ਕੈਥੋਡ ਕਿਰਨਾਂ ਉੱਪਰ ਕੀਤੀ ਸੋਧ ਦੇ ਆਧਾਰ ਉੱਤੇ ੧੮੯੭ ਵਿੱਚ ਇਲੈਕਟ੍ਰੌਨ ਦੀ ਖੋਜ ਕੀਤੀ। [੧੬] ੧੯੦੯ ਵਿੱਚ ਗੀਗਰ ਅਤੇ ਮਾਰਸ਼ਡੈਨ ਨੇ ਅਰਨਸਟ ਰੁਦਰਫ਼ੋਰਡ ਦੀ ਅਗਵਾਈ ਹੇਠ ਪਰਮਾਣੂ ਦਾ ਰੁਦਰਫ਼ੋਰਡ ਮਾਡਲ ਦਿੱਤਾ।[੧੭]

ਨੀਲ ਬੋਹਰ ਦਾ ਹਾਈਡ੍ਰੋਜਨ ਪਰਮਾਣੂ ਦਾ ਮਾਡਲ ਜਿਸ ਵਿੱਚ ਇਲੈਕਟ੍ਰੌਨ ਨੂੰ ਔਰਬਿਟ ਬਦਲਦੇ ਵਿਖਾਇਆ ਗਿਆ ਹੈ

੧੯੧੩ ਵਿੱਚ ਨੀਲ ਬੋਹਰ ਨੇ ਦੱਸਿਆ ਕਿ ਇਲੈਕਟ੍ਰੌਨ ਨੂੰ ਨਿਊਕਲੀਅਸ ਦੁਆਲੇ ਨਿਸ਼ਚਤ ਬਲ ਵਾਲੀਆਂ ਔਰਬਿਟ ਮੁਹੱਈਆ ਕੀਤੀਆਂ ਗਈਆਂ ਹਨ। [੧੮] ੧੯੩੨ ਵਿੱਚ ਚਾਡਵਿਕ ਨੇ ਇਊਕਲੀਅਸ ਵਿਚਲੇ ਨਿਊਟ੍ਰੌਨ ਦੀ ਖੋਜ ਕੀਤੀ। [੧੯]


[ਸੋਧ] ਜ਼ਰੂਰੀ ਟਿੱਪਣੀਆਂ


[ਸੋਧ] ਹਵਾਲੇ

  1. Cite error: Invalid <ref> tag; no text was provided for refs named leigh1990
  2. Cite error: Invalid <ref> tag; no text was provided for refs named liddell_scott_to_cut
  3. Cite error: Invalid <ref> tag; no text was provided for refs named liddell_scott_uncuttable
  4. Cite error: Invalid <ref> tag; no text was provided for refs named haubold_mathai1998
  5. Harrison (2003:123–139).
  6. "Lavoisier's Elements of Chemistry". Elements and Atoms. Le Moyne College, Department of Chemistry. http://web.lemoyne.edu/~GIUNTA/EA/LAVPREFann.HTML. Retrieved on 2007-12-18. 
  7. Wurtz (1881:12).
  8. Dalton (1808).
  9. Patterson, Elizabeth C. (1970). John Dalton and the Atomic Theory. Garden City, New York: Anchor. 
  10. Einstein, Albert (1905). "Über die von der molekularkinetischen Theorie der Wärme geforderte Bewegung von in ruhenden Flüssigkeiten suspendierten Teilchen" (in German) (PDF). Annalen der Physik 322 (8): 549–560. doi:10.1002/andp.19053220806. http://www.zbp.univie.ac.at/dokumente/einstein2.pdf. Retrieved on ੪ ਫ਼ਰਵਰੀ ੨੦੦੭. 
  11. Mazo (2002:1–7).
  12. Lee, Y.K.; Hoon, K. (1995). "Brownian Motion". Imperial College. http://www.doc.ic.ac.uk/~nd/surprise_95/journal/vol4/ykl/report.html. Retrieved on 2007-12-18. 
  13. Patterson, G. (2007). "Jean Perrin and the triumph of the atomic doctrine". Endeavour 31 (2): 50–53. doi:10.1016/j.endeavour.2007.05.003. http://www.ncbi.nlm.nih.gov/pubmed/17602746. 
  14. "Periodic Table of the Elements". The International Union of Pure and Applied Chemistry. November 1, 2007. http://old.iupac.org/reports/periodic_table/. Retrieved on 2010-05-14. 
  15. Scerri (2007:10–17).
  16. "J.J. Thomson". Nobel Foundation. 1906. http://nobelprize.org/nobel_prizes/physics/laureates/1906/thomson-bio.html. Retrieved on 2007-12-20. 
  17. Rutherford, E. (1911). "The Scattering of α and β Particles by Matter and the Structure of the Atom". Philosophical Magazine 21: 669–88. http://ion.elte.hu/~akos/orak/atfsz/atom/rutherford_atom11.pdf. 
  18. Stern, David P. (16 May 2005). "The Atomic Nucleus and Bohr's Early Model of the Atom". NASA/Goddard Space Flight Center. http://www-spof.gsfc.nasa.gov/stargaze/Q5.htm. Retrieved on 2007-12-20. 
  19. Chadwick, James (12 December 1935). "Nobel Lecture: The Neutron and Its Properties". Nobel Foundation. http://nobelprize.org/nobel_prizes/physics/laureates/1935/chadwick-lecture.html. Retrieved on 2007-12-21. 

[ਸੋਧ] ਕਿਤਾਬੀ ਹਵਾਲੇ

[ਸੋਧ] ਬਾਹਰਲੇ ਲਿੰਕ

  1. REDIRECT Template:NSRW Poster
Commons-logo.svg
ਵਿਕਿਪੀਡਿਆ ਕਾਮਨਜ਼ ਦੇ ਉਪਰ ਦੇ ਸਬੰਧਤ ਤਸਵੀਰਾਂ ਹਨ ।।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ