ਮਿਖਾਇਲ ਲਰਮਨਤੋਵ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| 'ਮਿਖਾਇਲ ਲਰਮਨਤੋਵ' ਮਿਖਾਇਲ ਲਰਮਨਤੋਵ 1837 ਵਿੱਚ |
|
| ਜਨਮ: | 15 ਅਕਤੂਬਰ 1814 ਮਾਸਕੋ, ਰੂਸੀ ਸਾਮਰਾਜ |
|---|---|
| ਮੌਤ: | 27 ਜੁਲਾਈ 1841 ਪਿਆਤੀਗੋਰਸਕ, ਰੂਸੀ ਸਾਮਰਾਜ |
| ਕਾਰਜ_ਖੇਤਰ: | ਲੇਖਕ, ਕਵੀ ਅਤੇ ਚਿੱਤਰਕਾਰ |
| ਵਿਧਾ: | ਨਾਵਲ, ਕਵਿਤਾ, ਨਾਟਕ |
| ਸਾਹਿਤਕ ਲਹਿਰ: | ਰੂਸੀ ਰੋਮਾਂਸਵਾਦ |
| ਦਸਤਖਤ: | |
ਮਿਖਾਇਲ ਯੂਰੀਏਵਿਚ ਲਰਮਨਤੋਵ (ਰੂਸੀ: Михаил Юрьевич Лермонтов 15 ਅਕਤੂਬਰ 1814 - 27 ਜੁਲਾਈ 1841), ਇੱਕ ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ, ਜਿਸਨੂੰ ਕਦੇ ਕਦੇ ਕਾਕੇਸ਼ਸ ਦਾ ਕਵੀ ਵੀ ਕਿਹਾ ਜਾਂਦਾ ਹੈ। ਉਹ 1837 ਵਿੱਚ ਅਲੈਗਜ਼ੈਂਡਰ ਪੁਸ਼ਕਿਨ ਦੀ ਮੌਤ ਦੇ ਬਾਅਦ ਸਭ ਤੋਂ ਮਹੱਤਵਪੂਰਨ ਰੂਸੀ ਕਵੀ ਬਣੇ। ਲਰਮਨਤੋਵ ਨੂੰ ਪੁਸ਼ਕਿਨ ਦੇ ਨਾਲ ਰੂਸੀ ਸਾਹਿਤ ਦਾ ਸਰਬੋਤਮ ਕਵੀ ਅਤੇ ਰੂਸੀ ਰੋਮਾਂਸਵਾਦ ਦੀ ਸਭ ਤੋਂ ਵੱਡੀ ਹਸਤੀ ਮੰਨਿਆ ਜਾਂਦਾ ਹੈ। ਬਾਅਦ ਦੇ ਰੂਸੀ ਸਾਹਿਤ ਵਿੱਚ ਉਨ੍ਹਾਂ ਦਾ ਪ੍ਰਭਾਵ ਅੱਜ ਆਧੁਨਿਕ ਸਮੇਂ ਵਿੱਚ ਵੀ ਨਾ ਕੇਵਲ ਉਹਦੀ ਕਵਿਤਾ ਰਾਹੀਂ ਹੀ ਸਗੋਂ ਵਾਰਤਕ ਰਾਹੀਂ ਵੀ ਮਹਿਸੂਸ ਕੀਤਾ ਹੈ। ਉਸ ਨੇ ਆਪਣੀ ਵਾਰਤਕ ਰਾਹੀਂ ਰੂਸੀ ਮਨੋਵਿਗਿਆਨਕ ਨਾਵਲ ਦੀ ਪਰੰਪਰਾ ਸਥਾਪਤ ਕੀਤੀ।
ਇਹ ਵੀ [ਸੋਧ]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |