ਸੋਹਣੇਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਹਣੇਵਾਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸ੍ਰੀ ਮੁਕਤਸਰ ਸਾਹਿਬ
ਬਲਾਕਮੁਕਤਸਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸ੍ਰੀ ਮੁਕਤਸਰ ਸਾਹਿਬ

ਸੋਹਣੇਵਾਲਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਮੁਕਤਸਰ ਦਾ ਇੱਕ ਪਿੰਡ ਹੈ।

ਸੋਹਣੇ ਵਾਲਾ ਪਿੰਡ ਜਲਾਲਾਬਾਦ ਪੱਛਮੀ ਸੜਕ ਤੇ ਮੌਜੂਦ ਹੈ । ਸੋਹਣੇ ਵਾਲਾ ਪਿੰਡ ਦੇ ਦੋ ਚੱਕ ਹਨ । ਚੱਕ ਅਟਾਰੀ ਅਤੇ ਚੱਕ ਬਧਾਈ । ਇਹ ਪਿੰਡ ਚਾਰ ਪਿੰਡਾਂ ਨਾਲ ਘਿਰਿਆ ਹੋਇਆ ਹੈ ।‌‌ ਇਸਦੇ ਉੱਤਰ ਵੱਲ ਪਿੰਡ ਅਟਾਰੀ ਹੈ ਅਤੇ ਪੂਰਬ ਵੱਲ ਪਿੰਡ ਕਬਰਵਾਲਾ ਮੌਜੂਦ ਹੈ ।ਇਸਦੇ ਪੱਛਮ ਵੱਲ ਪਿੰਡ ਫੱਤਣਵਾਲਾ ਮੌਜੂਦ ਹੈ ।‌‌ ਅਤੇ ਦੱਖਣ ਵੱਲ ਪਿੰਡ ਬਧਾਈ ਮੌਜੂਦ ਹੈ । ਇਸ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਮੌਜੂਦ ਹਨ ਅਤੇ ਇੱਕ ਪੀਰ ਬਾਬਾ ਮਿਸ਼ਰੀ ਦਾਸ ਜੀ ਦੀ ਜਗਾ ਹੈ । ਪੀਰ ਬਾਬਾ ਮਿਸ਼ਰੀ ਦਾਸ ਜੀ ਦੀ ਜਗਾ ਤੇ ਹਰ ਸਾਲ 15 ਹਾੜ ਨੂੰ ਮੇਲਾ ਮਨਾਇਆ ਜਾਂਦਾ ਹੈ । ਸੋਹਣੇ ਵਾਲਾ ਪਿੰਡ ਦੇ ਪਾਸਿਆ ਤੇ ਦੋ ਨਹਿਰੀ ਸੂਏ ਵਹਿੰਦੇ ਹਨ । ਇਸ ਪਿੰਡ ਵਿੱਚ ਦੋ ਮੁੱਖ ਫਸਲਾਂ ਕਣਕ ਅਤੇ ਝੋਨਾ ਹਨ । ਹਾਲਾਕਿ ਡੇਢ ਦਹਾਕਾ ਪਹਿਲਾਂ ਏਥੇ ਨਰਮੇਂ ਦੀ ਫ਼ਸਲ ਵੀ ਵਧੀਆ ਹੋ ਜਾਂਦੀ ਸੀ । ਇਸ ਪਿੰਡ ਵਿੱਚ ਦੋ ਛੱਪੜ ਵੀ ਮੌਜੂਦ ਹਨ । ਪੁਰਾਣੇ ਸਮੇਂ ਵਿੱਚ ਇਸ ਪਿੰਡ ਵਿੱਚ ਬਹੁਤ ਟਿੱਬੇ ਹੁੰਦੇ ਸਨ। [1]

ਹਵਾਲੇ[ਸੋਧੋ]