ਬਘੇਲ ਸਿੰਘ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਬਘੇਲ ਸਿੰਘ (1730–1802) ਇਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲਾ ਤਰਨ ਤਾਰਨ ਦੇ ਪਿੰਡ ਝਬਾਲ ਵਿਚ ਇਕ ਜੱਟ ਸਿੱਖ ਪਰਵਾਰ ਵਿਚ ਹੋਇਆ। 1765 ਵਿਚ ਓਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ’ਤੇ ਕਬਜ਼ਾ ਕੀਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਟੈਕਸ ਵਿਚ ਰੱਪੇ ਚੋਂ ਛੇ ਆਨੇ ਬਘੇਲ ਸਿੰਘ ਨੂੰ ਦੇਣਾ ਮੰਨਿਆ। ਸਿੰਘ ਨੇ ਦਿੱਲੀ ਦੇ ਸਿੱਖਾਂ ਲਈ ਪਵਿੱਤਰ ਥਾਵਾਂ ਅਤੇ ਗੁਰਦਵਾਰੇ ਵੀ ਬਣਵਾਏ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png