ਸਮੱਗਰੀ 'ਤੇ ਜਾਓ

ਸ਼ਹਿਰ-ਏ-ਜ਼ਾਤ (ਟੀਵੀ ਡਰਾਮਾ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Use dmy dates|date=March 2013}} {{Infobox television | show_name = ਸ਼ਹਿਰ-ਏ-ਜ਼ਾਤ | image = Ima..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

23:28, 7 ਨਵੰਬਰ 2014 ਦਾ ਦੁਹਰਾਅ

ਸ਼ਹਿਰ-ਏ-ਜ਼ਾਤ
ਸ਼ਹਿਰ-ਏ-ਜ਼ਾਤ ਟਾਈਟਲ ਸਕਰੀਨ
ਸ਼ੈਲੀਡਰਾਮਾ
ਰੁਮਾਂਸ
ਆਧਿਆਤਮ
'ਤੇ ਆਧਾਰਿਤਸ਼ਹਿਰ-ਏ-ਜ਼ਾਤ (ਉਮੇਰਾ ਅਹਿਮਦ)
ਲੇਖਕਉਮੇਰਾ ਅਹਿਮਦ
ਨਿਰਦੇਸ਼ਕਸਰਮਦ ਸੁਲਤਾਨ
ਰਚਨਾਤਮਕ ਨਿਰਦੇਸ਼ਕਮੁਨੀਰ ਅਹਿਮਦ
ਸਟਾਰਿੰਗਮਾਹਿਰਾ ਖਾਨ
ਮੋਹਿਬ ਮਿਰਜ਼ਾ
ਮਿਕਾਲ ਜ਼ੁਲਫ਼ਿਕਾਰ
ਥੀਮ ਸੰਗੀਤ ਸੰਗੀਤਕਾਰਮੁਜ਼ੱਫਰ ਅਲੀ
ਓਪਨਿੰਗ ਥੀਮਯਾਰ ਕੋ ਜਬ ਦੇਖਾ by ਆਬਿਦਾ ਪਰਵੀਨ
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
No. of episodes19
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾਅਬਦੁੱਲਾ ਕਦਵਾਨੀ
ਅਸਦ ਕ਼ੁਰੈਸ਼ੀ
ਨਿਰਮਾਤਾਮੋਮਿਨਾ ਦੁਰੈਦ
Production locationsਕਰਾਚੀ, ਲਾਹੌਰ
ਸਿਨੇਮੈਟੋਗ੍ਰਾਫੀਖਿਜ਼ਰ ਇਦਰੀਸ
ਸੰਪਾਦਕਸਈਅਦ ਤਨਵੀਰ ਆਲਮ
ਅਫ਼ਜ਼ਲ ਫ਼ਯਾਜ਼
ਲੰਬਾਈ (ਸਮਾਂ)45–50 ਮਿੰਟ
Production companiesMoomal Productions
7th Sky Entertainment
ਰਿਲੀਜ਼
Original networkਹਮ ਟੀਵੀ
Picture format480p
ਆਡੀਓ ਫਾਰਮੈਟStereo
Original releaseਜੂਨ 29, 2012 (2012-06-29) –
ਨਵੰਬਰ 2, 2012 (2012-11-02)
Chronology
Preceded byਮਤਾ-ਏ-ਜਾਨ ਹੈ ਤੂ
Followed byਜ਼ਿੰਦਗੀ ਗੁਲਜ਼ਾਰ ਹੈ


ਸ਼ਹਿਰ-ਏ-ਜ਼ਾਤ (ਉਰਦੂ: شہرذات) ਇੱਕ ਰੁਮਾਂਟਿਕ ਅਤੇ ਆਧਿਆਤਮਕ ਪਾਕਿਸਤਾਨੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੈ ਅਤੇ ਇਹ ਪਹਿਲੀ ਵਾਰ 2012 ਵਿਚ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ|[1] ਇਹ ਡਰਾਮਾ ਜੂਨ 29, 2012 ਨੂੰ ਸ਼ੁਰੂ ਹੋਇਆ ਅਤੇ ਇਸਦੀ ਆਖਿਰੀ ਕਿਸ਼ਤ ਨਵੰਬਰ 2, 2012 ਨੂੰ ਪ੍ਰਸਾਰਿਤ ਹੋਈ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ|[2] ਇਸ ਡਰਾਮੇ ਨੇ ਲੋਕਾਂ ਦੇ ਮਨਾਂ ਉੱਪਰ ਇੱਕ ਖਾਸ ਅਸਰ ਕੀਤਾ|[3]ਸ਼ਹਿਰ-ਏ-ਜ਼ਾਤ ਆਲੋਚਕਾਂ ਦੀ ਨਿਗਾਹ ਵਿਚ ਵੀ ਮਕ਼ਬੂਲ ਹੋਇਆ| ਉਦਾਹਰਣ ਵਜੋਂ, ਇਸਲਾਮਿਕ ਸ਼ਰੀਅਤ ਨੂੰ ਮੰਨਣ ਵਾਲੇ ਤਬਕੇ ਨੇ ਵੀ ਇਸਨੂੰ ਸਲਾਹਿਆ ਸੀ, ਕਿਓਂਕਿ ਬਾਕੀ ਡਰਾਮਿਆਂ ਨਾਲੋਂ ਇਸ ਵਿਚ ਰੁਮਾਂਸ ਦੇ ਨਾਲ ਨਾਲ ਸ਼ਰਾ ਦਾ ਸਬਕ ਵੀ ਸੀ| ਇਸਲਾਮਿਕ ਅਰਕਾਨਾਂ ਦੀ ਮਹਤਤਾ ਇਸ ਦੇ ਕਥਾਨਕ ਦਾ ਕੇਂਦਰੀ ਤੱਤ ਸੀ| ਇਸ ਡਰਾਮੇ ਨੇ ਤਿੰਨ ਹਮ ਅਵਾਰਡਸ ਜਿੱਤੇ ਅਤੇ ਸੱਤ ਸ਼੍ਰੇਣੀਆਂ ਵਿਚ ਨਾਮਜ਼ਦਗੀ ਕੀਤੀ|[4]

ਸਾਰ

ਸ਼ਹਿਰ-ਏ-ਜ਼ਾਤ ਇੱਕ ਔਰਤ ਦੀ ਕਹਾਣੀ ਹੈ ਜੋ ਉਮਰ ਦਾ ਇੱਕ ਵੱਡਾ ਹਿੱਸਾ ਦੁਨੀਆਵੀ ਸਹੂਲਤਾਂ ਨੂੰ ਭੋਗਦੀ ਹੈ ਅਤੇ ਉਸਲਈ ਜਿੰਦਗੀ ਦਾ ਮਤਲਬ ‘ਚਾਹੋ ਅਤੇ ਹਾਸਿਲ ਕਰੋ’ ਹੈ| ਅਮੀਰ ਘਰਾਨੇ ਦੀ ਹੋਣ ਕਾਰਨ ਉਸਨੇ ਜਿੰਦਗੀ ਵਿਚ ਕਦੇ ਨਿਰਾਸਤਾ ਨਹੀਂ ਦੇਖੀ ਅਤੇ ਨਾ ਹੀ ਉਹ ਕਦੇ ਸਿਖ ਪਾਈ ਕਿ ਹਾਰ ਨੂੰ ਕਿਵੇਂ ਸਹਾਰੀਦਾ ਹੈ| ਡਰਾਮੇ ਦਾ ਅੰਤ ਇਸੇ ਤਰ੍ਹਾਂ ਦੇ ਕੁਝ ਜੀਵਨ-ਸੱਚਾਂ ਦੇ ਸਬਕ ਉੱਪਰ ਹੈ|

ਕਹਾਣੀ

ਫ਼ਲਕ(ਮਾਹਿਰਾ ਖਾਨ) ਇੱਕ ਅਮੀਰ ਘਰਾਣੇ ਦੀ ਕੁੜੀ ਹੈ ਜਿਸਨੂੰ ਸ਼ੌਹਰਤ ਅਤੇ ਹੁਸਨ ਰੱਬ ਵਲੋਂ ਜਿਵੇਂ ਤੋਹਫ਼ੇ ਹਾਸਿਲ ਸਨ| ਉਹ ਆਪਨੇ ਦੋਸਤ ਹਮਜਾ (ਮੋਹਿਬ ਮਿਰਜ਼ਾ) ਜੋ ਉਸਨੂੰ ਬੇਪਨਾਹ ਮੁਹੱਬਤ ਕਰਦਾ ਸੀ, ਨੂੰ ਛੱਡਦੇ ਹੋਏ, ਇੱਕ ਅਮੀਰ ਮੁੰਡੇ ਸਲਮਾਨ ਅੰਸਾਰ (ਮਿਕਾਲ ਜ਼ੁਲਫ਼ਿਕਾਰ) ਨਾਲ ਵਿਆਹ ਕਰ ਲੈਂਦੀ ਹੈ| ਸਲਮਾਨ ਕਿਸੇ ਹੋਰ ਦੇ ਪਿਆਰ ਵਿਚ ਪੈ ਜਾਂਦਾ ਹੈ ਜੋ ਕਿ ਇੱਕ ਬਹੁਤ ਹੀ ਸਾਦੀ ਅਤੇ ਸਾਂਵਲੇ ਰੰਗ ਦੀ ਕੁੜੀ ਹੈ| ਫ਼ਲਕ ਇਸ ਗੱਲ ਨੂੰ ਨਹੀਂ ਸਮਝ ਪਾਉਂਦੀ ਕਿ ਸਲਮਾਨ ਕਿਵੇਂ ਉਸਦੇ ਹੁਸਨ ਨੂੰ ਛੱਡ ਕੇ ਇੱਕ ਸਾਦੀ ਕੁੜੀ ਨੂੰ ਪਿਆਰ ਕਰ ਸਕਦਾ ਹੈ| ਫਿਰ ਉਸਨੂੰ ਪਤਾ ਲੱਗਦਾ ਹੈ ਕਿ ਕੁਝ ਚੀਜਾਂ ਬੰਦੇ ਦੇ ਵੱਸ ਨਹੀਂ ਹੁੰਦੀਆਂ| ਕੁਝ ਤਾਂ ਹੈ ਜੋ ਕਿਸੇ ਅਦਿਖ ਸ਼ੈ (ਰੱਬ) ਦੇ ਇਸ਼ਾਰੇ ਉੱਪਰ ਚੱਲ ਰਿਹਾ ਹੈ| ਇਸ ਡਰਾਮੇ ਦੇ ਅੰਤ ਵਿਚ ਉਹ ਆਪਣਾ ਸਭ ਕੁਝ ਛੱਡ ਆਪਣੀ ਜਾਤ ਨੂੰ ਉਸ ਅਦਿਖ ਸ਼ੈ ਨੂੰ ਸੌਂਪ ਦਿੰਦੀ ਹੈ|

ਕਾਸਟ









ਹਵਾਲੇ

  1. "Shehr-e-Zaat a spiritual Romance". Sadaf Haider. Express Tribune. 12 ਅਕਤੂਬਰ 2012. Retrieved 21 ਫ਼ਰਵਰੀ 2014.
  2. "Finle review for final episode". DesiRantsNrave. 2 ਨਵੰਬਰ 2012. Retrieved 21 ਫ਼ਰਵਰੀ 2014.
  3. "Bidding Adieu of Shehr-e-Zaat". MagTheWeekly. 16 ਨਵੰਬਰ 2012. Retrieved 21 ਫ਼ਰਵਰੀ 2014.
  4. "Lux style nominations for SRZ". Unilever. 17 ਅਪਰੈਲ 2013. Retrieved 21 ਫ਼ਰਵਰੀ 2014.