ਸ਼ਹਿਰ-ਏ-ਜ਼ਾਤ (ਟੀਵੀ ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਹਿਰ-ਏ-ਜ਼ਾਤ
Shehr-e-Zaat Hum TV.jpg
ਸ਼ਹਿਰ-ਏ-ਜ਼ਾਤ ਟਾਈਟਲ ਸਕਰੀਨ
ਹੋਰ ਨਾਂEnglish: The City of Self
ਸ਼੍ਰੇਣੀਡਰਾਮਾ
ਰੁਮਾਂਸ
ਆਧਿਆਤਮ
ਬਣਾਵਟਪਾਕਿਸਤਾਨੀ ਟੀਵੀ ਡਰਾਮੇ
ਅਧਾਰਿਤਸ਼ਹਿਰ-ਏ-ਜ਼ਾਤ (ਉਮੇਰਾ ਅਹਿਮਦ)
ਲੇਖਕਉਮੇਰਾ ਅਹਿਮਦ
ਨਿਰਦੇਸ਼ਕਸਰਮਦ ਸੁਲਤਾਨ
ਰਚਨਾਤਮਕ ਨਿਰਦੇਸ਼ਕਮੁਨੀਰ ਅਹਿਮਦ
ਅਦਾਕਾਰਮਾਹਿਰਾ ਖਾਨ
ਮੋਹਿਬ ਮਿਰਜ਼ਾ
ਮਿਕਾਲ ਜ਼ੁਲਫ਼ਿਕਾਰ
ਵਸਤੂ ਸੰਗੀਤਕਾਰਮੁਜ਼ੱਫਰ ਅਲੀ
ਸ਼ੁਰੂਆਤੀ ਵਸਤੂਯਾਰ ਕੋ ਜਬ ਦੇਖਾ by ਆਬਿਦਾ ਪਰਵੀਨ
ਮੂਲ ਦੇਸ਼ਪਾਕਿਸਤਾਨ
ਮੂਲ ਬੋਲੀ(ਆਂ)ਉਰਦੂ
ਕਿਸ਼ਤਾਂ ਦੀ ਗਿਣਤੀ19
ਨਿਰਮਾਣ
ਪ੍ਰਬੰਧਕੀ ਨਿਰਮਾਤਾਅਬਦੁੱਲਾ ਕਦਵਾਨੀ
ਅਸਦ ਕ਼ੁਰੈਸ਼ੀ
ਨਿਰਮਾਤਾਮੋਮਿਨਾ ਦੁਰੈਦ
ਸੰਪਾਦਕਸਈਅਦ ਤਨਵੀਰ ਆਲਮ
ਅਫ਼ਜ਼ਲ ਫ਼ਯਾਜ਼
ਟਿਕਾਣੇਕਰਾਚੀ, ਲਾਹੌਰ
ਸਿਨੇਮਾਕਾਰੀਖਿਜ਼ਰ ਇਦਰੀਸ
ਚਾਲੂ ਸਮਾਂ45–50 ਮਿੰਟ
ਨਿਰਮਾਤਾ ਕੰਪਨੀ(ਆਂ)Moomal Productions
7th Sky Entertainment
ਪਸਾਰਾ
ਮੂਲ ਚੈਨਲਹਮ ਟੀਵੀ
ਤਸਵੀਰ ਦੀ ਬਣਾਵਟ480p
ਆਡੀਓ ਦੀ ਬਣਾਵਟStereo
ਪਹਿਲਾ ਜਾਰੀਕਰਨਪਾਕਿਸਤਾਨ
ਪਹਿਲੀ ਚਾਲਜੂਨ 29, 2012 (2012-06-29) – ਨਵੰਬਰ 2, 2012 (2012-11-02)
ਸਿਲਸਿਲਾ
Preceded byਮਤਾ-ਏ-ਜਾਨ ਹੈ ਤੂ
Followed byਜ਼ਿੰਦਗੀ ਗੁਲਜ਼ਾਰ ਹੈ
ਬਾਹਰੀ ਕੜੀਆਂ
[hum.tv Hum Television]
[moomal.com Moomal Productions]

ਸ਼ਹਿਰ-ਏ-ਜ਼ਾਤ (ਉਰਦੂ: شہرذات) ਇੱਕ ਰੁਮਾਂਟਿਕ ਅਤੇ ਆਧਿਆਤਮਕ ਪਾਕਿਸਤਾਨੀ ਡਰਾਮਾ ਹੈ ਜੋ ਇਸੇ ਨਾਂ ਦੇ ਨਾਵਲ ਉੱਪਰ ਬਣਿਆ ਹੈ ਅਤੇ ਇਹ ਪਹਿਲੀ ਵਾਰ 2012 ਵਿੱਚ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ|[1] ਇਹ ਡਰਾਮਾ ਜੂਨ 29, 2012 ਨੂੰ ਸ਼ੁਰੂ ਹੋਇਆ ਅਤੇ ਇਸਦੀ ਆਖਿਰੀ ਕਿਸ਼ਤ ਨਵੰਬਰ 2, 2012 ਨੂੰ ਪ੍ਰਸਾਰਿਤ ਹੋਈ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ|[2] ਇਸ ਡਰਾਮੇ ਨੇ ਲੋਕਾਂ ਦੇ ਮਨਾਂ ਉੱਪਰ ਇੱਕ ਖਾਸ ਅਸਰ ਕੀਤਾ|[3] ਸ਼ਹਿਰ-ਏ-ਜ਼ਾਤ ਆਲੋਚਕਾਂ ਦੀ ਨਿਗਾਹ ਵਿੱਚ ਵੀ ਮਕ਼ਬੂਲ ਹੋਇਆ| ਉਦਾਹਰਣ ਵਜੋਂ, ਇਸਲਾਮਿਕ ਸ਼ਰੀਅਤ ਨੂੰ ਮੰਨਣ ਵਾਲੇ ਤਬਕੇ ਨੇ ਵੀ ਇਸਨੂੰ ਸਲਾਹਿਆ ਸੀ, ਕਿਓਂਕਿ ਬਾਕੀ ਡਰਾਮਿਆਂ ਨਾਲੋਂ ਇਸ ਵਿੱਚ ਰੁਮਾਂਸ ਦੇ ਨਾਲ ਨਾਲ ਸ਼ਰਾ ਦਾ ਸਬਕ ਵੀ ਸੀ| ਇਸਲਾਮਿਕ ਅਰਕਾਨਾਂ ਦੀ ਮਹਤਤਾ ਇਸ ਦੇ ਕਥਾਨਕ ਦਾ ਕੇਂਦਰੀ ਤੱਤ ਸੀ| ਇਸ ਡਰਾਮੇ ਨੇ ਤਿੰਨ ਹਮ ਅਵਾਰਡਸ ਜਿੱਤੇ ਅਤੇ ਸੱਤ ਸ਼੍ਰੇਣੀਆਂ ਵਿੱਚ ਨਾਮਜ਼ਦਗੀ ਕੀਤੀ|[4]

ਸਾਰ[ਸੋਧੋ]

ਸ਼ਹਿਰ-ਏ-ਜ਼ਾਤ ਇੱਕ ਔਰਤ ਦੀ ਕਹਾਣੀ ਹੈ ਜੋ ਉਮਰ ਦਾ ਇੱਕ ਵੱਡਾ ਹਿੱਸਾ ਦੁਨੀਆਵੀ ਸਹੂਲਤਾਂ ਨੂੰ ਭੋਗਦੀ ਹੈ ਅਤੇ ਉਸਲਈ ਜਿੰਦਗੀ ਦਾ ਮਤਲਬ ‘ਚਾਹੋ ਅਤੇ ਹਾਸਿਲ ਕਰੋ’ ਹੈ| ਅਮੀਰ ਘਰਾਨੇ ਦੀ ਹੋਣ ਕਾਰਨ ਉਸਨੇ ਜਿੰਦਗੀ ਵਿੱਚ ਕਦੇ ਨਿਰਾਸਤਾ ਨਹੀਂ ਦੇਖੀ ਅਤੇ ਨਾ ਹੀ ਉਹ ਕਦੇ ਸਿਖ ਪਾਈ ਕਿ ਹਾਰ ਨੂੰ ਕਿਵੇਂ ਸਹਾਰੀਦਾ ਹੈ| ਡਰਾਮੇ ਦਾ ਅੰਤ ਇਸੇ ਤਰ੍ਹਾਂ ਦੇ ਕੁਝ ਜੀਵਨ-ਸੱਚਾਂ ਦੇ ਸਬਕ ਉੱਪਰ ਹੈ|

ਕਹਾਣੀ[ਸੋਧੋ]

ਫ਼ਲਕ(ਮਾਹਿਰਾ ਖਾਨ) ਇੱਕ ਅਮੀਰ ਘਰਾਣੇ ਦੀ ਕੁੜੀ ਹੈ ਜਿਸਨੂੰ ਸ਼ੌਹਰਤ ਅਤੇ ਹੁਸਨ ਰੱਬ ਵਲੋਂ ਜਿਵੇਂ ਤੋਹਫ਼ੇ ਹਾਸਿਲ ਸਨ| ਉਹ ਆਪਨੇ ਦੋਸਤ ਹਮਜਾ (ਮੋਹਿਬ ਮਿਰਜ਼ਾ) ਜੋ ਉਸਨੂੰ ਬੇਪਨਾਹ ਮੁਹੱਬਤ ਕਰਦਾ ਸੀ, ਨੂੰ ਛੱਡਦੇ ਹੋਏ, ਇੱਕ ਅਮੀਰ ਮੁੰਡੇ ਸਲਮਾਨ ਅੰਸਾਰ (ਮਿਕਾਲ ਜ਼ੁਲਫ਼ਿਕਾਰ) ਨਾਲ ਵਿਆਹ ਕਰ ਲੈਂਦੀ ਹੈ| ਸਲਮਾਨ ਕਿਸੇ ਹੋਰ ਦੇ ਪਿਆਰ ਵਿੱਚ ਪੈ ਜਾਂਦਾ ਹੈ ਜੋ ਕਿ ਇੱਕ ਬਹੁਤ ਹੀ ਸਾਦੀ ਅਤੇ ਸਾਂਵਲੇ ਰੰਗ ਦੀ ਕੁੜੀ ਹੈ| ਫ਼ਲਕ ਇਸ ਗੱਲ ਨੂੰ ਨਹੀਂ ਸਮਝ ਪਾਉਂਦੀ ਕਿ ਸਲਮਾਨ ਕਿਵੇਂ ਉਸਦੇ ਹੁਸਨ ਨੂੰ ਛੱਡ ਕੇ ਇੱਕ ਸਾਦੀ ਕੁੜੀ ਨੂੰ ਪਿਆਰ ਕਰ ਸਕਦਾ ਹੈ| ਫਿਰ ਉਸਨੂੰ ਪਤਾ ਲੱਗਦਾ ਹੈ ਕਿ ਕੁਝ ਚੀਜਾਂ ਬੰਦੇ ਦੇ ਵੱਸ ਨਹੀਂ ਹੁੰਦੀਆਂ| ਕੁਝ ਤਾਂ ਹੈ ਜੋ ਕਿਸੇ ਅਦਿਖ ਸ਼ੈ (ਰੱਬ) ਦੇ ਇਸ਼ਾਰੇ ਉੱਪਰ ਚੱਲ ਰਿਹਾ ਹੈ| ਇਸ ਡਰਾਮੇ ਦੇ ਅੰਤ ਵਿੱਚ ਉਹ ਆਪਣਾ ਸਭ ਕੁਝ ਛੱਡ ਆਪਣੀ ਜਾਤ ਨੂੰ ਉਸ ਅਦਿਖ ਸ਼ੈ ਨੂੰ ਸੌਂਪ ਦਿੰਦੀ ਹੈ|

ਕਾਸਟ[ਸੋਧੋ]

ਹਵਾਲੇ[ਸੋਧੋ]

  1. "Shehr-e-Zaat a spiritual Romance". Sadaf Haider. Express Tribune. October 12, 2012. Retrieved February 21, 2014. 
  2. "Finle review for final episode". DesiRantsNrave. November 2, 2012. Retrieved February 21, 2014. 
  3. "Bidding Adieu of Shehr-e-Zaat". MagTheWeekly. 16 November 2012. Retrieved February 21, 2014. 
  4. "Lux style nominations for SRZ". Unilever. April 17, 2013. Retrieved February 21, 2014.