ਸਮੀਨਾ ਪੀਰਜ਼ਾਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮੀਨਾ ਪੀਰਜ਼ਾਦਾ
ثمینہ پیرزادہ
ਜਨਮਸਮੀਨਾ ਬੱਟ
9 ਅਪ੍ਰੈਲ 1955
ਲਾਹੌਰ, ਪਾਕਿਸਤਾਨ
ਰਿਹਾਇਸ਼ਲਾਹੌਰ, ਕਰਾਚੀ, ਪਾਕਿਸਤਾਨ
ਅਲਮਾ ਮਾਤਰPECHS, ਕਰਾਚੀ
Government College of Commerce & Economics, Karachi
ਪੇਸ਼ਾਅਦਾਕਾਰਾ, ਨਿਰਦੇਸ਼ਕ ਅਤੇ ਨਿਰਮਾਤਾ
ਸਰਗਰਮੀ ਦੇ ਸਾਲ1982 – ਹੁਣ ਤੱਕ
ਵੈੱਬਸਾਈਟ[2]

ਸਮੀਨਾ ਪੀਰਜ਼ਾਦਾ ਇੱਕ ਪਾਕਿਸਤਾਨੀ ਅਦਾਕਾਰਾ, ਫਿਲਮ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਹੈ।[1]

ਜੀਵਨ[ਸੋਧੋ]

ਸਮੀਨਾ ਲਾਹੌਰ ਵਿੱਚ ਪੈਦਾ ਹੋਈ ਸੀ ਅਤੇ ਉਸਦਾ ਪਹਿਲਾਂ ਨਾਂ ਸਮੀਨਾ ਭੱਟ ਸੀ। ਬਾਅਦ ਵਿੱਚ ਉਹ ਕਰਾਚੀ ਚਲੀ ਗਈ ਅਤੇ ਆਪਣੀ ਤਾਲੀਮ ਉਸਨੇ ਉਥੋਂ ਹੀ ਮੁਕੰਮਲ ਕੀਤੀ ਅਤੇ ਫਿਰ ਅਦਾਕਾਰੀ ਦੇ ਖੇਤਰ ਵਿੱਚ ਆ ਗਈ। ਉਸਮਾਨ ਪੀਰਜ਼ਾਦਾ ਨਾਲ ਨਿਕਾਹ ਪਿਛੋਂ ਉਸਦਾ ਨਾਂ ਸਮੀਨਾ ਪੀਰਜ਼ਾਦਾ ਹੋ ਗਿਆ।[2]

ਕੈਰੀਅਰ[ਸੋਧੋ]

ਸਮੀਨਾ ਨੇ ਆਪਣਾ ਕੈਰੀਅਰ 1982 ਵਿੱਚ ਸ਼ੁਰੂ ਕੀਤਾ ਅਤੇ ਉਸਨੇ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਨ੍ਹਾਂ ਵਿੱਚ ਨਜ਼ਦੀਕੀਆਂ, ਮੁਖੜਾ, ਬਾਜ਼ਾਰ-ਏ-ਹੁਸਨ, ਸ਼ਾਦੀ ਮੇਰੇ ਸ਼ੌਹਰ ਕੀ ਅਤੇ ਬੁਲੰਦੀ ਹਨ। ਇਸਤੋਂ ਇਲਾਵਾ ਜ਼ਿੰਦਗੀ ਗੁਲਜ਼ਾਰ ਹੈ, ਮੇਰੀ ਜ਼ਾਤ ਜ਼ੱਰਾ-ਏ-ਬੇਨਿਸ਼ਾਨ, ਰਿਹਾਈ, ਦੁੱਰ-ਏ-ਸ਼ਾਹਵਰ ਅਤੇ ਦਾਸਤਾਨ ਵਿੱਚ ਕੰਮ ਕੀਤਾ ਹੈ।

ਇੱਕ ਨਿਰਦੇਸ਼ਕ ਵਜੋਂ[ਸੋਧੋ]

ਸਮੀਨਾ ਪੀਰਜ਼ਾਦਾ ਨੇ ਇੰਤਹਾ[2] ਫਿਲਮ ਦੇ ਨਿਰਦੇਸ਼ਨ ਨਾਲ ਆਪਣਾ ਨਿਰਦੇਸ਼ਕ ਵਜੋਂ ਕੈਰੀਅਰ ਸ਼ੁਰੂ ਕੀਤਾ। ਇਹ ਫਿਲਮ ਵਿਆਹੁਤਾ ਜੀਵਨ ਵਿੱਚ ਬਲਾਤਕਾਰ ਵਰਗੇ ਬੇਹੱਦ ਨਾਜ਼ੁਕ ਵਿਸ਼ੇ ਨਾਲ ਜੁੜੀ ਸੀ। ਇਸਤੋਂ ਇਲਾਵਾ ਉਸਨੇ ਸ਼ਰਾਰਤ ਫਿਲਮ ਵੀ ਬਣਾਈ।[2]

ਸਨਮਾਨ[ਸੋਧੋ]

ਸਮੀਨਾ ਨੇ ਆਪਣੀ ਫਿਲਮ ਇੰਤਹਾ ਰਾਹੀਂ ਨੌਂ ਰਾਸ਼ਟਰੀ ਪੁਰੁਸਕਾਰ ਜਿੱਤੇ।[2] ਉਸਨੂੰ ਨਵੰਬਰ 2013 ਵਿੱਚ ਲਾਈਫਟਾਇਮ ਅਚੀਵਮੈਂਟ ਸਨਮਾਨ ਨਾਲ ਵੀ ਨਵਾਜਿਆ ਗਿਆ।[3][4]

ਹਵਾਲੇ[ਸੋਧੋ]