ਸਮੱਗਰੀ 'ਤੇ ਜਾਓ

ਯੁਮਨਾ ਜ਼ੈਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Yumna Zaidi
ਜਨਮ (1992-07-30) ਜੁਲਾਈ 30, 1992 (ਉਮਰ 32)
Lahore, Pakistan
ਰਾਸ਼ਟਰੀਅਤਾPakistani
ਪੇਸ਼ਾActress
ਸਰਗਰਮੀ ਦੇ ਸਾਲ2012–present

 ਯਮੁਨਾ ਜ਼ੈਦੀ (ਉਰਦੂ یومنہ زیدی; ਜੁਲਾਈ 30, 1992) ਇੱਕ ਪਾਕਿਸਤਾਨੀ ਟੈਲੀਵੀਜ਼ਨ ਅਭਿਨੇਤਰੀ ਹੈ। ਉਸ ਨੇ ਉਰਦੂ ਟੈਲੀਵਿਜ਼ਨ ਇੰਡਸਟਰੀ ਵਿੱਚ ਆਪਣਾ ਕਰੀਅਰ ਸਥਾਪਤ ਕੀਤਾ ਹੈ ਅਤੇ ਛੇ "ਹਮ ਅਵਾਰਡ" ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ।

ਜੀਵਨ

[ਸੋਧੋ]

ਜ਼ੈਦੀ, ਦਾ ਜਨਮ ਅਤੇ ਪਾਲਣ-ਪੋਸ਼ਣ ਲਾਹੌਰ ਵਿੱਚ ਹੋਇਆ, ਟੈਕਸਾਸ ਵਿੱਚ ਰਹਿੰਦੀ ਹੈ ਅਤੇ ਕਰਾਚੀ-ਲਾਹੌਰ ਦੇ ਵਿਚਕਾਰ ਕੰਮ ਕਰਦੀ ਹੈ। ਉਸ ਦੇ ਪਿਤਾ ਜਮੇਂਦਰ ਜ਼ੈਦੀ ਇੱਕ ਕਾਰੋਬਾਰੀ ਆਦਮੀ ਸਨ ਜਿਸ ਦੀ ਜੂਨ 2019 ਵਿੱਚ ਮੌਤ ਹੋ ਗਈ ਸੀ, ਅਤੇ ਮਾਂ ਸ਼ਬਾਨਾ ਨਾਹਿਦ ਜ਼ੈਦੀ ਇੱਕ ਘਰੇਲੂ ਔਰਤ ਹੈ। ਉਹ ਪੰਜਾਬ ਦੇ ਪਾਕਪੱਟਨ ਦੇ ਇੱਕ ਪਿੰਡ ਆਰਿਫ਼ ਵਾਲਾ ਦੀ ਰਹਿਣ ਵਾਲੀ ਹੈ। ਉਸ ਨੇ ਇੰਟੀਰਿਅਰ ਡਿਜ਼ਾਇਨਿੰਗ ਵਿੱਚ ਮਾਸਟਰ ਕੀਤੀ ਹੈ ਅਤੇ ਉਸ ਦਾ ਰੇਡੀਓ ਜੋਕੀ ਅਤੇ ਹੋਸਟਿੰਗ ਵਿੱਚ ਕੁਝ ਤਜਰਬਾ ਹੈ।

ਕੈਰੀਅਰ

[ਸੋਧੋ]

ਉਹ ਅਭਿਨੈ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਇੱਛਾ ਨਹੀਂ ਰੱਖਦੀ ਸੀ। ਹਾਲਾਂਕਿ, ਆਪਣੇ ਦੋਸਤ ਅਫਾਨ ਵਹੀਦ ਦੇ ਜ਼ੋਰ 'ਤੇ, ਉਸ ਨੇ ਏ.ਆਰ.ਵਾਈ. ਡਿਜੀਟਲ ਦੇ 2012 ਦੇ ਪਰਿਵਾਰਕ ਨਾਟਕ "ਥਕਨ" ਵਿੱਚ ਇੱਕ ਸਹਾਇਕ ਭੂਮਿਕਾ ਨਿਭਾ ਕੇ ਅਦਾਕਾਰੀ ਨਾਲ ਸ਼ੁਰੂਆਤ ਕੀਤੀ, ਅਤੇ ਇਸ ਤੋਂ ਬਾਅਦ "ਖੁਸ਼ੀ ਏਕ ਰੋਗ" ਵਿੱਚ ਮੁੱਖ ਭੂਮਿਕਾ ਨਿਭਾਈ। ਫਿਰ ਉਹ ਉਰਦੂ 1 ਦੀ "ਤੇਰੀ ਰਾਹ ਮੇਂ ਰੁਲ ਗਈ" ਸਾਮੀਆ ਮੁਮਤਾਜ਼ ਅਤੇ ਸਾਮੀ ਖਾਨ ਦੇ ਨਾਲ ਪੇਸ਼ ਹੋਈ ਜਿੱਥੇ ਉਸ ਨੇ ਮਰੀਅਮ ਦਾ ਕਿਰਦਾਰ ਨਿਭਾਇਆ।

ਜ਼ੈਦੀ ਨੂੰ ਨਾਟਕਾਂ, ਜੀਓ ਟੀ.ਵੀ. ਦੇ "ਮੇਰੀ ਦੁਲਾਰੀ" (2013) ਅਤੇ ਹਮ ਟੀਵੀ ਦੇ "ਉਲੂ ਬਰਾਏ ਫਰੌਕਤਿ ਨਹੀ" (2013) ਵਿੱਚ ਭਾਵਨਾਤਮਕ ਕਿਰਦਾਰਾਂ ਦੇ ਚਿਤਰਣ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ, ਜਿਸ ਦੇ ਬਾਅਦ ਵਿੱਚ ਉਸ ਨੇ ਹਮ ਐਵਾਰਡਜ਼ ਵਿੱਚ ਇੱਕ ਸਰਵਸ੍ਰੇਸ਼ਠ ਸਹਾਇਕ ਅਦਾਕਾਰਾ ਦੀ ਨਾਮਜ਼ਦਗੀ ਹਾਸਲ ਕੀਤੀ। ਦੁਖਦਾਈ ਰੋਮਾਂਚ ਵਿੱਚ "ਰਿਸ਼ਤੇ ਕੁਛ ਅਧੂਰੇ ਸੇ" (2013) ਵਿੱਚ ਇੱਕ ਦੁਖੀ ਪਤਨੀ ਵਜੋਂ ਪ੍ਰਸ਼ੰਸਾ ਖੱਟੀ। ਉਸ ਦੀ ਭੂਮਿਕਾ ਨੇ ਉਸ ਨੂੰ ਪਾਕਿਸਤਾਨ ਦੀ ਇਕ ਪ੍ਰਮੁੱਖ ਅਦਾਕਾਰਾ ਵਜੋਂ ਸਥਾਪਤ ਕੀਤਾ ਅਤੇ ਉਸ ਨੂੰ ਸਰਬੋਤਮ ਅਭਿਨੇਤਰੀ ਲਈ ਨਾਮਜ਼ਦਗੀ ਪ੍ਰਾਪਤ ਹੋਈ। ਜ਼ੈਦੀ ਨੇ ਬਾਅਦ ਵਿੱਚ ਸੰਨਤਾ ਵਿੱਚ 2013 ਦੀ ਲੜੀ 'ਚ ਇੱਕ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਕਾਜਿਫ ਨਿਸਾਰ ਦੇ ਨਿਰਦੇਸ਼ਕ "ਕਿੱਸ ਸੇ ਕਹੂੰ" ਵਿੱਚ ਸਜਲ ਅਲੀ ਅਤੇ ਆਘਾ ਅਲੀ ਦੇ ਨਾਲ ਸਹਿਯੋਗੀ ਭੂਮਿਕਾ ਅਦਾ ਕੀਤੀ। ਉਸ ਨੇ "ਮੌਸਮ" (2014), ਮਦਾਵਾ (2015), ਗੁਜ਼ਾਰਿਸ਼ (2015), ਅਤੇ ਜੁਗਨੂ (2015), ਕਾਂਚ ਕੀ ਗੁੜੀਆ (2015), ਪਾਰਸ (2015) ਅਤੇ ਆਪ ਕੀ ਕਨਿਜ (ਨਾਟਕ) ਵਿੱਚ ਕਈ ਕਿਰਦਾਰਾਂ ਨੂੰ ਪੇਸ਼ ਕਰਨ ਲਈ ਵਿਸ਼ਾਲ ਪ੍ਰਸਿੱਧੀ ਪ੍ਰਾਪਤ ਕੀਤੀ। ਜਿਨ੍ਹਾਂ ਵਿਚੋਂ ਕੁਝ ਲਈ ਉਸ ਨੂੰ ਕਈ ਸਰਬੋਤਮ ਅਭਿਨੇਤਰੀ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ।

2016 ਵਿੱਚ ਉਹ ਮੋਮੀਨਾ ਦੁਰੈਦ ਦੀ "ਜ਼ਰਾ ਯਾਦ ਕਰ" ਵਿੱਚ ਦਿਖਾਈ ਦਿੱਤੀ ਜਿੱਥੇ ਉਸਨੇ ਜ਼ਾਹਿਦ ਅਹਿਮਦ ਅਤੇ ਸਨਾ ਜਾਵੇਦ ਦੇ ਨਾਲ ਉਜ਼ਮਾ ਇਖਤਿਆਰ ਦਾ ਮੁੱਖ ਕਿਰਦਾਰ ਨਿਭਾਇਆ।

ਹੋਰ ਕਾਰਜ

[ਸੋਧੋ]

ਜ਼ੈਦੀ ਮੀਡੀਆ ਵਿੱਚ ਵਿਆਪਕ ਤੌਰ 'ਤੇ ਸਰਗਰਮ ਹੈ ਅਤੇ ਅਕਸਰ ਗੱਲਬਾਤ ਸ਼ੋਅ ਵਿੱਚ ਦਿਖਾਈ ਦਿੰਦੀ ਹੈ। 2016 ਵਿੱਚ, ਅਪਰਾਧਕ ਨਾਟਕ ਦੀ ਸੀਰੀਜ਼ "ਉਡਾਰੀ" ਉੱਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ, ਉਸ ਨੇ ਆਪਣੀ ਆਵਾਜ਼ ਉਠਾਈ ਕਿ "ਇਹ ਇੱਕ ਸਮਾਜਿਕ ਕਾਰਨ 'ਤੇ ਅਧਾਰਤ ਹੈ ਅਤੇ ਸਾਨੂੰ ਅਜਿਹੇ ਨਾਟਕ ਸੀਰੀਅਲਾਂ ਰਾਹੀਂ ਆਪਣੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।" ਉਸ ਨੇ ਹਮ ਟੀਵੀ ਦੇ ਬ੍ਰਾਈਡਲ ਕੌਚਰ ਵੀਕ ਵਿਖੇ ਡਿਜ਼ਾਈਨਰ ਅਈਸ਼ਾ ਫਰੀਦ ਦੇ ਕਲੈਕਸ਼ਨ ਕ੍ਰਿਸਟਲਲਾਈਨ ਲਈ ਰੈਂਪ ਵਾਕ ਕੀਤੀ। ਉਹ ਸਾਲ 2017 ਵਿੱਚ ਮਸ਼ਹੂਰ "ਮਜ਼ਾਕ ਰਾਤ" ਕਾਮੇਡੀ ਗੱਲਬਾਤ ਵਿੱਚ ਵੀ ਨਜ਼ਰ ਆਈ।

ਟੈਲੀਵਿਜਨ

[ਸੋਧੋ]
Year Title Role Channel Notes
2012 Thakan Mehak ARY Digital
2012 Khushi Ek Roag Aabroo ARY Digital
2012 Teri Raah Main Rul Gai Maryam Geo TV
2013 Meri Dulari Abdar Yawar Geo TV
2013 Dil Mohallay Ki Haveli Mehrunissa Geo TV
2013 Ullu Baraye Farokht Nahi Aasia Yqoob Hum TV Nominated Hum Award for Best Supporting Actress
2013 Rishtay Kuch Adhooray Se Kiran Hum TV Nominated Hum Award for Best Actress
2014 Kis Se Kahoon Salma PTV Home
2014 Mausam Shazia Hum TV
2015 Madawa Ayman Hum SItarey
2015 Kaanch Ki Guriya Manal Geo TV
2015 Guzaarish Zara Aalam ARY Digital
2015 Aap Ki Kaneez Kaneez Fatima Geo TV
2015 Jugnoo Jugnoo Hum TV Nominated Hum Award for Best Actress
2015 Paras Aiman Geo TV
2016 Zara Yaad Kar Uzma Ikhtiyar Hum TV
2017 Pinjra Amtul Rafey A-Plus TV
2017 Yeh Raha Dil Hayat Hum TV
2017 Dar Si Jati Hai Sila Sila Hum TV
2017 Pukaar Samra ARY Digital

ਟੇਲੀਫ਼ਿਲਮ

[ਸੋਧੋ]
Year Title Role Channel Notes
2014 Subah Be Daagh Hai Ayesha Hum TV

ਹਵਾਲੇ

[ਸੋਧੋ]