ਸਮੱਗਰੀ 'ਤੇ ਜਾਓ

ਲਹੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(Lahore ਤੋਂ ਮੋੜਿਆ ਗਿਆ)
ਲਾਹੌਰ
  • لہور
  • لاہور
ਉਪਨਾਮ: 
ਪਾਕਿਸਤਾਨ ਦਾ ਦਿਲ,[1] ਪੂਰਬ ਦਾ ਪੈਰਿਸ,[2] ਬਾਗਾਂ ਦਾ ਸ਼ਹਿਰ,[3] ਸਾਹਿਤ ਦਾ ਸ਼ਹਿਰ (ਯੂਨੈਸਕੋ ਦੁਆਰਾ)[4]
ਦੇਸ਼ ਪਾਕਿਸਤਾਨ
ਪ੍ਰਾਂਤਪੰਜਾਬ
ਸਰਕਾਰ
 • ਕਿਸਮਮਹਾਂਨਗਰ ਪਾਲਿਕਾ
ਖੇਤਰ
 • ਕੁੱਲ1,772 km2 (684 sq mi)
ਉੱਚਾਈ
217 m (712 ft)
ਆਬਾਦੀ
 (2017)
 • ਕੁੱਲ1,11,26,285
 • ਘਣਤਾ6,300/km2 (16,000/sq mi)
ਵਸਨੀਕੀ ਨਾਂਲਹੌਰੀਏ,[6] ਲਹੌਰੀ
ਸਮਾਂ ਖੇਤਰਯੂਟੀਸੀ+5 (ਪਾਕਿਸਤਾਨੀ ਮਿਆਰੀ ਸਮਾਂ)
ਡਾਕ ਕੋਡ
54000
ਵੈੱਬਸਾਈਟlahore.punjab.gov.pk

ਲਹੌਰ (ਉਰਦੂ: ‎لاہور; ਸ਼ਾਹਮੁਖੀ: لہور) ਰਾਵੀ ਦਰਿਆ ਦੇ ਕੰਢੇ ’ਤੇ ਵਸਿਆ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ’ਤੇ ਰਾਜਧਾਨੀ ਹੈ। ਅਬਾਦੀ ਪੱਖੋਂ ਕਰਾਚੀ ਤੋਂ ਬਾਅਦ ਲਹੌਰ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਕਿਸਤਾਨ ਦਾ ਸਿਆਸੀ, ਸਨਅਤੀ ਅਤੇ ਪੜ੍ਹਾਈ ਦਾ ਗੜ੍ਹ ਹੈ ਅਤੇ ਇਸੇ ਲਈ ਇਸਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹੈ।

ਸ਼ਾਹੀ ਕਿਲਾ, ਸ਼ਾਲਾਮਾਰ ਬਾਗ਼, ਬਾਦਸ਼ਾਹੀ ਮਸਜਿਦ, ਮਕਬਰਾ ਜਹਾਂਗੀਰ ਅਤੇ ਮਕਬਰਾ ਨੂਰਜਹਾਂ ਮੁਗ਼ਲ ਦੌਰ ਦੀਆਂ ਯਾਦਗਾਰ ਇਮਾਰਤਾਂ ਹਨ ਅਤੇ ਇਸਤੋਂ ਇਲਾਵਾ ਲਹੌਰ ’ਚ ਸਿੱਖ ਅਤੇ ਬਰਤਾਨਵੀ ਦੌਰ ਦੀਆਂ ਇਮਾਰਤਾਂ ਵੀ ਮੌਜੂਦ ਹਨ।[7]

ਅਬਾਦੀ

[ਸੋਧੋ]

1998 ਦੀ ਮਰਦਮ ਸ਼ੁਮਾਰੀ ਦੇ ਮੁਤਾਬਿਕ ਇਸ ਦੀ ਅਬਾਦੀ 6,318,745 ਸੀ। 2006 ’ਚ ਹਕੂਮਤ ਦੇ ਅੰਕੜਿਆਂ ਦੇ ਮੁਤਾਬਿਕ ਅਬਾਦੀ ਦਸ ਮਿਲੀਅਨ ਹੋ ਚੁੱਕੀ ਸੀ। 2017 ਵਿੱਚ ਹੋਈ ਜਨਗਨਣਾ ਵਿੱਚ ਇਸਦੀ ਅਬਾਦੀ11,126,285 ਹੋ ਗਈ ਹੈ ਏਸ ਦੇ ਨਾਲ਼ ਹੀ ਇਹ ਦੱਖਣੀ ਏਸ਼ੀਆ ਦਾ ਪੰਜਵਾਂ ਅਤੇ ਦੁਨੀਆਂ ਦਾ 26ਵਾਂ ਵੱਡਾ ਸ਼ਹਿਰ ਬਣ ਗਿਆ ਹੈ।

ਇਤਿਹਾਸ

[ਸੋਧੋ]

ਲਹੌਰ ਬਾਰੇ ਸਭ ਤੋਂ ਪਹਿਲੇ ਚੀਨ ਦੇ ਵਾਸੀ ਸੋਜ਼ੋ ਜ਼ੀਨਗ ਨੇ ਲਿਖਿਆ ਜਿਹੜਾ 630 ਈ. ਹਿੰਦੁਸਤਾਨ ਆਇਆ ਸੀ। ਉਸ ਦੀ ਲਿਖਤ ਆਰੰਭਿਕ ਤਾਰੀਖ਼ ਦੇ ਮੁਤੱਲਕ ਮਸ਼ਹੂਰ ਏ ਪਰ ਇਸ ਦਾ ਕੋਈ ਤਾਰੀਖ਼ੀ ਸਬੂਤ ਨਹੀਂ ਲੱਭਿਆ ਕਿ ਰਾਮ ਦੇ ਪੁੱਤਰ ਲੌਹ ਨੇ ਇਹ ਸ਼ਹਿਰ ਆਬਾਦ ਕੀਤਾ ਸੀ ਤੇ ਉਸ ਦਾ ਨਾਂ ਲੋਹੋਪੋਰ ਰੱਖਿਆ ਤੇ ਜਿਹੜਾ ਵਕਤ ਦੇ ਨਾਲ ਨਾਲ ਵਿਗੜਦਾ ਹੋਇਆ ਪਹਿਲੇ ਲਹਾਵਰ ਤੇ ਫਿਰ ਲਹੌਰ/ਲਾਹੌਰ ਬਣਿਆ।

ਕਦੀਮ ਹਿੰਦੂ ਪੁਰਾਣਾਂ ’ਚ ਇਸ ਦਾ ਨਾਂ " ਲੋਹ ਪੁਰ" ਯਾਨੀ ਲੋਹੇ ਦਾ ਸ਼ਹਿਰ ਮਿਲਦਾ ਹੈ ਤੇ ਰਾਜਪੂਤ ਦਸਤਾਵੇਜਾਂ ’ਚ "ਲੋਹ ਕੋਟ" ਯਾਨੀ ਲੋਹ ਦਾ ਕਿਲ੍ਹਾ ਲਿਖਿਆ ਮਿਲਦਾ ਹੈ। 9ਵੀਂ ਸਦੀ ਦੇ ਸਿਆਹ ਅਲਾਦਰੀਸੀ ਨੇ ਉਸਨੂੰ ਲਹਾਵਰ ਦੇ ਨਾਂ ਨਾਲ ਮੋਸੋਮ ਕੀਤਾ। ਲਹੌਰ ਰਾਵੀ ਦਰਿਆ ਦੇ ਕੰਡੇ ’ਤੇ ਉੱਤਰ-ਪੱਛਮ ਤੋਂ ਦਿੱਲੀ ਜਾਣ ਵਾਲੇ ਰਸਤੇ ਤੇ ਵਾਕਿਅ ਹੋਣ ਦੀ ਵਜ੍ਹਾ ਤੋਂ ਬੈਰੁਨੀ ਹਮਲਾਵਰਾਂ ਲਈ ਇੱਕ ਪੜਾਉ ਦਾ ਕੰਮ ਦਿੰਦਾ ਸੀ ਤੇ ਹਿੰਦੁਸਤਾਨ ’ਤੇ ਹਮਲੇ ਲਈ ਇਸ ਦੀ ਬਹੁਤ ਜ਼ਿਆਦਾ ਅਹਿਮੀਅਤ ਸੀ। "ਫ਼ਤਿਹ ਅਲਬਲਾਦਨ" ਚ ਸੁਣਾ 664 ਈ. ਦੇ ਵਾਕਿਆਤ ’ਚ ਲਹੌਰ ਦਾ ਜ਼ਿਕਰ ਮਿਲਦਾ ਹੈ। 7ਵੀਂ ਸਦੀ ਈਸਵੀ ਦੇ ਅਖ਼ੀਰ ’ਚ ਲਹੌਰ ਇੱਕ ਰਾਜਪੂਤ ਚੌਹਾਨ ਬਾਦਸ਼ਾਹ ਦਾ ਪਾਆ ਤਖ਼ਤ ਸੀ। ਫ਼ਰਿਸ਼ਤਾ ਦੇ ਮੁਤਾਬਿਕ ਸੁਣਾ 662ਈ. ਕਰਮਾਂ ਤੇ ਪਿਸ਼ਾਵਰ ਦੇ ਮੁਸਲਮਾਨ ਪਠਾਣ ਕਬਾਇਲ ਇਸ ਰਾਜਾ ਤੇ ਹਮਲਾਵਰ ਹੋਏ, 5 ਮਹੀਨੇ ਲੜਾਈ ਜਾਰੀ ਰਹੀ ਤੇ ਗੱਖੜ ਰਾਜਪੂਤਾਂ ਦੀ ਮਦਦ ਨਾਲ਼ ਉਹ ਰਾਜਾ ਕੋਲੋਂ ਕੁੱਝ ਇਲਾਕਾ ਖੋਹਣ ’ਚ ਕਾਮਯਾਬ ਹੋ ਗਏ। 9ਵੀਂ ਸਦੀ ਈਸਵੀ ਵਿੱਚ ਲਹੌਰ ਦੇ ਹਿੰਦੂ ਰਾਜਪੂਤ ਚਿਤੌੜ ਦੇ ਦਫ਼ਾ ਲਈ ਮੁਕਾਮੀ ਫ਼ੌਜਾਂ ਦੀ ਮਦਦ ਨੂੰ ਗਏ। ਦਸਵੀਂ ਸਦੀ ਈਸਵੀ ’ਚ ਖ਼ਰਾਸਾਨ ਦੇ ਸੂਬੇਦਾਰ ਸੁਬਕਤਗੀਨ ਲਹੌਰ ਤੇ ਹਮਲਾਵਰ ਹੋਇਆ। ਲਹੌਰ ਦਾ ਰਾਜਾ ਜੈ ਪਾਲ ਜਿਸਦੀ ਸਲਤਨਤ ਸਰਹਿੰਦ ਤੋਂ ਲਮਘਾਨ ਤੱਕ ਤੇ ਕਸ਼ਮੀਰ ਤੋਂ ਮੁਲਤਾਨ ਤੱਕ ਵਸੀ ਸੀ ਮੁਕਾਬਲੇ ਲਈ ਆਇਆ। ਇੱਕ ਭੱਟੀ ਰਾਜਾ ਦੇ ਮਸ਼ਵਰੇ ਨਾਲ ਰਾਜਾ ਜੈ ਪਾਲ ਨੇ ਪਠਾਣਾਂ ਨਾਲ ਇਤਹਾਦ ਕਰ ਲਿਆ ਤੇ ਉਸ ਤਰ੍ਹਾਂ ਉਹ ਹਮਲਾਵਰਾਂ ਨੂੰ ਸ਼ਿਕਸਤ ਦੇਣ ਚ ਕਾਮਯਾਬ ਹੋਇਆ। ਗ਼ਜ਼ਨੀ ਦੇ ਤਖ਼ਤ ’ਤੇ ਕਾਬਜ਼ ਹੋਣ ਦੇ ਬਾਅਦ ਸਬਕਤਗੀਨ ਇੱਕ ਦਫ਼ਾ ਫਿਰ ਹਮਲਾਵਰ ਹੋਇਆ। ਲਮਘਾਨ ਦੇ ਨੇੜੇ ਘਮਸਾਨ ਦੀ ਲੜਾਈ ਹੋਈ ਤੇ ਰਾਜਾ ਮਗ਼ਲੂਬ ਹੋਕੇ ਅਮਨ ਦਾ ਤਾਲਿਬ ਹੋਇਆ। ਤੈਅ ਇਹ ਪਾਇਆ ਕਿ ਰਾਜਾ ਤਾਵਾਨ ਜੰਗ ਭਰੇਗਾ, ਇਸ ਮਕਸਦ ਲਈ ਸਬਕਤਗੀਨ ਦੇ ਹਰਕਾਰੇ ਰਾਚਾ ਨਾਲ ਲਹੌਰ ਆਏ। ਇੱਥੇ ਆ ਕੇ ਰਾਜਾ ਮੁਆਹਦੇ ਤੋਂ ਮੁੱਕਰ ਗਇਆ ਤੇ ਹਰਕਾਰੀਆਂ ਨੂੰ ਕੈਦ ਕਰ ਲਿਆ। ਇਸ ਇੱਤਲਾਅ ਤੇ ਸਬਕਤਗੀਨ ਨੇ ਗ਼ਜ਼ਬ ਹੈਬਤ ਹੋ ਕੇ ਲਹੌਰ ਤੇ ਇੱਕ ਦਫ਼ਾ ਫਿਰ ਹਮਲਾ ਕਰ ਦਿੱਤਾ ਤੇ ਉਸ ਦਫ਼ਾ ਵੀ ਰਾਜਾ ਜੈ ਪਾਲ ਨੂੰ ਸ਼ਿਕਸਤ ਹੋਈ ਤੇ ਦਰਿਆ ਸਿੰਧ ਦੇ ਪਾਰ ਦੇ ਇਲਾਕੇ ਇਸ ਦੇ ਹੱਥੋਂ ਨਿਕਲ ਗਏ। ਦੂਜੀ ਸ਼ਿਕਸਤ ਤੋਂ ਦਲਬਰਦਾਸ਼ਾ ਹੋ ਕੇ ਰਾਜਾ ਜੈ ਪਾਲ ਨੇ ਲਹੌਰ ਦੇ ਬਾਹਰ ਹੀ ਖ਼ੁਦਕਸ਼ੀ ਕਰ ਲਈ।

ਲਹੌਰ ਨੂੰ ਘੇਰਾ

[ਸੋਧੋ]

ਨਵੰਬਰ 1760 ਵਿੱਚ ਮੀਰ ਮੁਹੰਮਦ ਖ਼ਾਨ, ਲਹੌਰ ਦਾ ਨਾਜ਼ਮ ਸੀ। 7 ਨਵੰਬਰ, 1760 ਦੇ ਦਿਨ ਸਰਬੱਤ ਖ਼ਾਲਸਾ ਦੀ ਇੱਕ ਬੈਠਕ ਅਕਾਲ ਤਖ਼ਤ ਸਾਹਿਬ ਸਾਹਮਣੇ ਹੋਈ। ਇਸ ਇਕੱਠ ਵਿੱਚ ਸਿੱਖਾਂ ਨੇ ਲਹੌਰ ਉੱਤੇ ਹਮਲਾ ਕਰਨ ਦਾ ਗੁਰਮਤਾ ਕੀਤਾ। ਖ਼ਾਲਸਾ ਫ਼ੌਜਾਂ ਨੇ ਇਸ ਗੁਰਮਤੇ ਨੂੰ ਅਮਲ ਵਿੱਚ ਲਿਆਦਾ। ਜੱਸਾ ਸਿੰਘ ਆਹਲੂਵਾਲੀਆ, ਚੇਤ ਸਿੰਘ ਘਨਈਆ, ਹਰੀ ਸਿੰਘ ਭੰਗੀ, ਗੁੱਜਰ ਸਿੰਘ ਭੰਗੀ ਤੇ ਲਹਿਣਾ ਸਿੰਘ ਭੰਗੀ ਦੀ ਅਗਵਾਈ ਹੇਠ 10 ਹਜ਼ਾਰ ਖ਼ਾਲਸਾ ਫ਼ੌਜ ਨੇ ਲਹੌਰ ਵਲ ਕੂਚ ਕਰ ਦਿਤਾ। ਮੀਰ ਮੁਹੰਮਦ ਖ਼ਾਨ ਨੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿਤੇ। ਸਿੱਖਾਂ ਨੇ ਲਹੌਰ ਦੇ ਆਲੇ-ਦੁਆਲੇ ਪਹਿਲਾਂ ਹੀ ਕਬਜ਼ਾ ਕਰ ਲਿਆ ਹੋਇਆ ਸੀ। ਹੁਣ ਸ਼ਹਿਰ ਸਾਰੇ ਮੁਲਕ ਤੋਂ ਕਟਿਆ ਗਿਆ ਸੀ। ਸਿੱਖਾਂ ਨੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਲ ਹੋ ਰਹੀ ਸੀ। ਇਹ ਘੇਰਾ 11 ਦਿਨਾਂ ਤਕ ਜਾਰੀ ਰਿਹਾ। ਸਿੱਖ, ਆਮ ਲੋਕਾਂ ਨੂੰ ਮੁਸ਼ਕਲ ਵਿੱਚ ਨਹੀਂ ਸਨ ਪਾਉਣਾ ਚਾਹੁੰਦੇ, ਇਸ ਕਰ ਕੇ ਉਨ੍ਹਾਂ ਨੇ ਲੋਕਾਂ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਚਾਹੁੰਦੇ ਹਨ ਕਿ ਸ਼ਹਿਰ ਦਾ ਘੇਰਾ ਚੁੱਕ ਲਿਆ ਜਾਵੇ ਤਾਂ ਨਾਜ਼ਮ ਮੁਹੰਮਦ ਖ਼ਾਨ, ਸਿੱਖਾਂ ਨੂੰ 30000 ਰੁਪਏ ਨਜ਼ਰਾਨਾ ਦੇਵੇ ਤੇ ਸਿੱਖ ਫ਼ੌਜਾਂ ਨੂੰ ਕੜਾਹ ਵਰਤਾਵੇ। ਮੁਹੰਮਦ ਖ਼ਾਨ ਕੋਲ ਏਨੀ ਰਕਮ ਨਹੀਂ ਸੀ। ਉਸ ਵੇਲੇ ਪਸਰੂਰ ਤੋਂ ਮਾਮਲੇ ਦੀ ਰਕਮ ਲਹੌਰ ਵਿੱਚ ਪੁੱਜੀ ਹੋਈ ਸੀ। ਉਸ ਵਿਚੋਂ ਸਿੱਖਾਂ ਨੂੰ ਇਹ ਰਕਮ ਤਾਰੀ ਗਈ ਤੇ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ। ਇਸ ਉੱਤੇ ਖ਼ਾਲਸਾ ਫ਼ੌਜਾਂ ਵਾਪਸ ਚਲੀਆਂ ਗਈਆਂ।

ਮੌਸਮ

[ਸੋਧੋ]

ਇੱਥੇ ਸਾਲ ’ਚ ਦੋ ਵੱਡੇ ਮੌਸਮ ਹੁੰਦੇ ਨੇ, ਗਰਮੀ ਅਤੇ ਸਰਦੀ। ਗਰਮੀ ਦਾ ਮੌਸਮ ਅਪਰੈਲ ਤੋਂ ਸਤੰਬਰ ਤੱਕ ਅਤੇ ਸਰਦੀ ਦਾ ਮੌਸਮ ਨਵੰਬਰ ਤੋਂ ਮਾਰਚ ਤੱਕ ਚਲਦਾ ਹੈ। ਇੱਥੇ ਮਈ, ਜੂਨ ਅਤੇ ਜੁਲਾਈ ’ਚ ਸਖ਼ਤ ਗਰਮੀ ਪੈਂਦੀ ਹੈ ਅਤੇ ਦਰਜ ਹਰਾਰਤ (ਤਾਪਮਾਨ) 40 ਤੋਂ 50 ਦਰਜੇ ਸੈਲਸੀਅਸ ਤੱਕ ਜਦਕਿ ਸਰਦੀ ’ਚ 0 ਤੋਂ 1 ਦਰਜੇ ਤੱਕ ਅੱਪੜ ਜਾਂਦਾ ਹੈ। ਜਨਵਰੀ ਅਤੇ ਫ਼ਰਵਰੀ ਵਿੱਚ ਸਖ਼ਤ ਸਰਦੀ ਪੈਂਦੀ ਏ।

ਇੰਤਜ਼ਾਮੀ ਢਾਂਚਾ

[ਸੋਧੋ]

ਇੰਤਜ਼ਾਮੀ ਨੁਕਤਾ ਨਜ਼ਰ ਤੋਂ ਲਹੌਰ ਨੂੰ ਨੌਂ (9) ਹਿੱਸਿਆਂ ਚ ਵੰਡਿਆ ਗਿਆ ਹੈ। ਇਹਨਾਂ ਹਿੱਸਿਆਂ ਨੂੰ “ਟਾਊਨ” ਆਖਿਆ ਜਾਂਦਾ ਹੈ। ਹਰ ਟਾਊਨ ’ਚ ਯੂਨੀਅਨ ਕੌਂਸਿਲ ਹੁੰਦੀ ਹੈ।

  1. ਰਾਵੀ ਟਾਊਨ
  2. ਸ਼ਾਲੀਮਾਰ ਟਾਊਨ
  3. ਵਾਹਗਾ ਟਾਊਨ
  4. ਅਜ਼ੀਜ਼ ਭੱਟੀ ਟਾਊਨ
  5. ਗੰਜ ਬਖ਼ਸ਼ ਟਾਊਨ
  6. ਗੁਲਬਰਗ
  7. ਸੁਮਨ ਆਬਾਦ ਟਾਊਨ
  8. ਆਲਮਾ ਇਕਬਾਲ ਟਾਊਨ
  9. ਨਸ਼ਤਰ ਟਾਊਨ

ਅੰਦਰੂਨ ਲਹੌਰ

[ਸੋਧੋ]

ਅੰਦਰੂਨ ਲਹੌਰ ਲਹੌਰ ਦਾ ਪੁਰਾਣਾ ਹਿੱਸਾ ਹੈ ਜੀਹਦੇ ਆਲੇ-ਦੁਆਲੇ ਕੰਧ ਕੀਤੀ ਹੋਈ ਹੈ। ਇਹ ਲਹੌਰ ਦਾ ਇਤਿਹਾਸਿਕ ਹਿੱਸਾ ਹੈ ਅਤੇ ਸਰਕਾਰ ਇਹ ਨੂੰ ਸਾਂਭਣ ਆਸਤੇ ਵਰਲਡ ਬੈਂਕ ਨਾਲ ਰਲ ਕੇ ਕੰਮ ਕਰ ਰਹੀ ਹੈ। ਇਹਦਾ ਮਕਸਦ ਅੰਦਰੂਨ ਲਹੌਰ ਦੀ ਇਤਿਹਾਸਿਕ, ਮੁਆਸ਼ੀ ਅਤੇ ਭੂਗੋਲ ਅਹਿਮੀਅਤ ਨੂੰ ਕਾਇਮ ਰੱਖਣਾ ਹੈ ਅਤੇ ਨਾਲੇ ਇਹਦੀ ਤਰੱਕੀ ਨੂੰ ਵਧਾਉਣਾ ਹੈ। ਲਹੌਰ ਮੈਟਰੋਪੋਲੀਟਨ ਖੇਤਰ, ਪਾਕਿਸਤਾਨ ਦਾ ਸਭ ਤੋਂ ਵੱਧ ਆਬਾਦੀ ਵਾਲਾ ਖੇਤਰ ਹੈ। ਇਸ ਦੇ ਇਤਿਹਾਸ ਦੇ ਪੂਰੇ ਸਮੇਂ ਦੌਰਾਨ ਸ਼ਹਿਰ ਨੂੰ ਕਈ ਸਲਤਨਤ ਦੁਆਰਾ ਨਿਯੰਤਰਿਤ ਕੀਤਾ ਗਿਆ ਹੈ, ਜਿਸ ਵਿਚ ਹਿੰਦੂ ਸ਼ਾਹੀ, ਗਜ਼ਨਵੀਡ, ਘੁਰੀਡ ਅਤੇ ਮੱਧਯੁਗ ਯੁੱਗ ਦੁਆਰਾ ਦਿੱਲੀ ਸਲਤਨਤ ਸ਼ਾਮਲ ਸੀ. ਲਹੌਰ 16 ਵੀਂ ਸਦੀ ਦੇ ਅਖੀਰ ਅਤੇ 18 ਵੀਂ ਸਦੀ ਦੇ ਅਰੰਭ ਵਿਚ ਮੁਗਲ ਸਾਮਰਾਜ ਦੇ ਅਧੀਨ ਆਪਣੀ ਸ਼ਾਨ ਦੀ ਸਿਖਰ ਤੇ ਪਹੁੰਚ ਗਿਆ ਅਤੇ ਇਸ ਨੇ ਕਈ ਸਾਲਾਂ ਤਕ ਇਸਦੀ ਰਾਜਧਾਨੀ ਵਜੋਂ ਸੇਵਾ ਕੀਤੀ। ਇਸ ਸ਼ਹਿਰ ਨੂੰ 1739 ਵਿਚ ਅਫਸ਼ਰੀਦ ਸ਼ਾਸਕ ਨਾਦੇਰ ਸ਼ਾਹ ਦੀਆਂ ਫ਼ੌਜਾਂ ਨੇ ਕਬਜ਼ਾ ਕਰ ਲਿਆ ਸੀ ਅਤੇ ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚ ਮੁਕਾਬਲਾ ਕਰਦੇ ਸਮੇਂ ਭਿਆਨਕ ਅਵਸਥਾ ਵਿਚ ਪੈ ਗਿਆ ਸੀ। ਲਹੌਰ ਅਖੀਰ ਵਿੱਚ 19 ਵੀਂ ਸਦੀ ਦੇ ਅਰੰਭ ਵਿੱਚ ਸਿੱਖ ਸਾਮਰਾਜ ਦੀ ਰਾਜਧਾਨੀ ਬਣ ਗਈ ਅਤੇ ਇਸ ਨੇ ਆਪਣੀ ਗੁਆਚੀ ਸ਼ਾਨ ਦਾ ਬਹੁਤ ਹਿੱਸਾ ਪ੍ਰਾਪਤ ਕਰ ਲਿਆ। ਉਸ ਸਮੇਂ ਲਹੌਰ ਨੂੰ ਬ੍ਰਿਟਿਸ਼ ਸਾਮਰਾਜ ਨਾਲ ਜੋੜ ਲਿਆ ਗਿਆ ਅਤੇ ਬ੍ਰਿਟਿਸ਼ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ। ਲਹੌਰ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਸੁਤੰਤਰਤਾ ਅੰਦੋਲਨਾਂ ਦਾ ਕੇਂਦਰੀ ਕੇਂਦਰ ਸੀ, ਅਤੇ ਇਹ ਸ਼ਹਿਰ ਦੋਵਾਂ ਦੇਸ਼ਾਂ ਦੀ ਆਜ਼ਾਦੀ ਦੇ ਘੋਸ਼ਣਾ ਅਤੇ ਮਤੇ ਨੂੰ ਪਾਕਿਸਤਾਨ ਸਥਾਪਤ ਕਰਨ ਦੀ ਮੰਗ ਦਾ ਕੇਂਦਰ ਸੀ। ਲਹੌਰ ਨੇ ਪਾਕਿਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਦੇ ਵੰਡ ਸਮੇਂ ਦੌਰਾਨ ਸਭ ਤੋਂ ਭਿਆਨਕ ਦੰਗਿਆਂ ਦਾ ਸਾਹਮਣਾ ਕੀਤਾ। 1947 ਵਿਚ ਆਜ਼ਾਦੀ ਮਿਲਣ ਤੋਂ ਬਾਅਦ ਲਹੌਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ।

ਲਹੌਰ ਨੇ ਪਾਕਿਸਤਾਨ ਉੱਤੇ ਇੱਕ ਮਜ਼ਬੂਤ ​​ਸਭਿਆਚਾਰਕ ਪ੍ਰਭਾਵ ਪਾਇਆ। ਲਹੌਰ ਪਾਕਿਸਤਾਨ ਦੇ ਪ੍ਰਕਾਸ਼ਨ ਉਦਯੋਗ ਲਈ ਇੱਕ ਪ੍ਰਮੁੱਖ ਕੇਂਦਰ ਹੈ, ਅਤੇ ਪਾਕਿਸਤਾਨ ਦੇ ਸਾਹਿਤਕ ਦ੍ਰਿਸ਼ਾਂ ਦਾ ਸਭ ਤੋਂ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ. ਇਹ ਸ਼ਹਿਰ ਪਾਕਿਸਤਾਨ ਵਿੱਚ ਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਵੀ ਹੈ, ਸ਼ਹਿਰ ਵਿੱਚ ਸਥਿਤ ਪਾਕਿਸਤਾਨ ਦੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਦੇ ਨਾਲ। ਲਹੌਰ ਪਾਕਿਸਤਾਨ ਦੀ ਫਿਲਮ ਇੰਡਸਟਰੀ, ਲਾਲੀਵੁੱਡ ਦਾ ਵੀ ਘਰ ਹੈ, ਅਤੇ ਕਵੇਵਾਲੀ ਸੰਗੀਤ ਦਾ ਇਕ ਪ੍ਰਮੁੱਖ ਕੇਂਦਰ ਹੈ। ਇਹ ਸ਼ਹਿਰ ਪਾਕਿਸਤਾਨ ਦੇ ਬਹੁਤ ਸਾਰੇ ਸੈਰ-ਸਪਾਟਾ ਉਦਯੋਗਾਂ ਦੀ ਮੇਜ਼ਬਾਨੀ ਕਰਦਾ ਹੈ, ਵੱਡੇ ਆਕਰਸ਼ਣ ਵਾਲੇ ਵਾਲਡ ਸਿਟੀ, ਪ੍ਰਸਿੱਧ ਬਾਦਸ਼ਾਹੀ ਅਤੇ ਵਜ਼ੀਰ ਖਾਨ ਮਸਜਿਦਾਂ ਅਤੇ ਸਿੱਖ ਧਾਰਮਿਕ ਅਸਥਾਨਾਂ ਸਮੇਤ. ਲਹੌਰ ਲਹੌਰ ਦੇ ਕਿਲ੍ਹੇ ਅਤੇ ਸ਼ਾਲੀਮਾਰ ਗਾਰਡਨ ਦਾ ਵੀ ਘਰ ਹੈ, ਇਹ ਦੋਵੇਂ ਯੂਨੈਸਕੋ ਵਰਲਡ ਹੈਰੀਟੇਜ ਸਾਈਟਾਂ ਹਨ।

ਮਈਸ਼ਤ

[ਸੋਧੋ]

ਲਹੌਰ ਸ਼ਹਿਰ ਦੀ ਮਈਸ਼ਤ ਇਸ ਤੋਂ ਵੀ ਮਜ਼ਬੂਤ ਸਮਝੀ ਜਾ ਸਕਦੀ ਹੈ ਕਿ ੲਿਹ ਪਾਕਿਸਤਾਨ ਦੇ ਸਭ ਤੋਂ ਬਹੁਤੀ ਅਬਾਦੀ ਵਾਲੇ ਸੂਬੇ ਦਾ ਵੱਡਾ ਸ਼ਹਿਰ ਤੇ ਰਾਜਕਾਰ ਹੈ। ਇਸ ਤੋਂ ਵੱਖ ਲਹੌਰ ਦਾ ਜ਼ਮੀਨੀ ਢਾਂਚਾ, ਇਹਦਾ ਪੰਜਾਬ ਤੋਂ ਲੈ ਕੇ ਸਰਹੱਦ ਤੀਕਰ ਦੂਜੇ ਸ਼ਹਿਰਾਂ ਤੇ ਇਲਾਕਿਆਂ ਨਾਲ ਰਾਬਤੇ ਆਸਤੇ ਸੜਕਾਂ ਤੇ ਰਾਹਵਾਂ ਵੀ ਮਜ਼ਬੂਤ ਬਣਾਈਆਂ ਗਈਆਂ ਹਨ। ਇਹਦੇ ਨਾਲ-ਨਾਲ ਭਾਰਤ ਨੂੰ ਜਾਣ ਵਾਲੀ ਰੇਲਵੇ ਲਾਈਨ ਤੇ ਸੂਬੇ ਦਾ ਸਭ ਤੋਂ ਵੱਡਾ ਹਵਾਈ ਅੱਡਾ ਵੀ ਇੱਥੇ ਸਥਿਤ ਹੈ। ਲਹੌਰ ਪਾਕਿਸਤਾਨ ਦੇ ਪ੍ਰਕਾਸ਼ਨ ਉਦਯੋਗ ਲਈ ਇੱਕ ਪ੍ਰਮੁੱਖ ਕੇਂਦਰ ਹੈ, ਅਤੇ ਪਾਕਿਸਤਾਨ ਦੇ ਸਾਹਿਤਕ ਦ੍ਰਿਸ਼ਾਂ ਦਾ ਸਭ ਤੋਂ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ. ਇਹ ਸ਼ਹਿਰ ਪਾਕਿਸਤਾਨ ਵਿੱਚ ਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਵੀ ਹੈ, ਸ਼ਹਿਰ ਵਿੱਚ ਸਥਿਤ ਪਾਕਿਸਤਾਨ ਦੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਦੇ ਨਾਲ। ਲਹੌਰ ਪਾਕਿਸਤਾਨ ਦੀ ਫਿਲਮ ਇੰਡਸਟਰੀ, ਲਾਲੀਵੁੱਡ ਦਾ ਵੀ ਘਰ ਹੈ, ਅਤੇ ਕਵੇਵਾਲੀ ਸੰਗੀਤ ਦਾ ਇਕ ਪ੍ਰਮੁੱਖ ਕੇਂਦਰ ਹੈ। ਇਹ ਸ਼ਹਿਰ ਪਾਕਿਸਤਾਨ ਦੇ ਬਹੁਤ ਸਾਰੇ ਸੈਰ-ਸਪਾਟਾ ਉਦਯੋਗਾਂ ਦੀ ਮੇਜ਼ਬਾਨੀ ਕਰਦਾ ਹੈ, ਵੱਡੇ ਆਕਰਸ਼ਣ ਵਾਲੇ ਵਾਲਡ ਸਿਟੀ, ਪ੍ਰਸਿੱਧ ਬਾਦਸ਼ਾਹੀ ਅਤੇ ਵਜ਼ੀਰ ਖਾਨ ਮਸਜਿਦਾਂ ਅਤੇ ਸਿੱਖ ਧਾਰਮਿਕ ਅਸਥਾਨਾਂ ਸਮੇਤ. ਲਹੌਰ ਲਹੌਰ ਦੇ ਕਿਲ੍ਹੇ ਅਤੇ ਸ਼ਾਲੀਮਾਰ ਗਾਰਡਨ ਦਾ ਵੀ ਘਰ ਹੈ, ਇਹ ਦੋਵੇਂ ਯੂਨੈਸਕੋ ਵਰਲਡ ਹੈਰੀਟੇਜ ਸਾਈਟਾਂ ਹਨ।

ਰਹਿਤਲ

[ਸੋਧੋ]

ਲਹੌਰ ਪਾਕਿਸਤਾਨ ਦਾ ਦਿਲ ਤੇ ਅਹਿਮ ਸਕਾਫ਼ਤੀ ਵਿਰਸਾ ਏ। ਇਹਦੀ ਤਾਰੀਖ਼ ਬੜੀ ਪੁਰਾਣੀ ਤੇ ਅਪਣੀ ਤਰਜ਼ ਚ ਨਾਯਾਬ ਏ ਕਿਉਂਕਿ ਇੱਥੇ ਹਿੰਦੂ,ਸਿੱਖ, ਮੁਗ਼ਲ ਤੇ ਅੰਗਰੇਜ਼ਾਂ ਦੇ ਦੌਰ ਹਕੂਮਤ ਦੀਆਂ ਯਾਦਗਾਰਾਂ ਮੌਜੂਦ ਨੇ। ਇਹ ਹਰ ਜ਼ਮਾਨੇ ਚ ਅਪਣੀ ਤਾਰੀਖ਼ ਦੀ ਵਜ੍ਹਾ ਤੋਂ ਜੁੱਗ ਚ ਲੋਕਾਂ ਦੀ ਤੱਵਜਾ ਦਾ ਮਰਕਜ਼ ਰਿਹਾ ਏ। ਇਹਦਾ ਪਾਕਿਸਤਾਨ ਦੀ ਤਾਰੀਖ਼ ਚ ਹਮੇਸ਼ਾ ਈ ਬੜਾ ਅਹਿਮ ਕਿਰਦਾਰ ਰਿਹਾ ਏ ਕਿਉਂਕਿ ਇੱਥੇ ਈ ਪਾਕਿਸਤਾਨ ਬਣਨ ਦਾ ਵੱਡਾ ਐਲਾਨ ਕੀਤਾ ਗਿਆ ਸੀ। ਕਰਾਚੀ ਦੇ ਇਲਾਵਾ ਏ ਵੱਡਾ ਸ਼ਹਿਰ ਸੀ ਜਿਹੜਾ ਅੰਗਰੇਜ਼ ਹਕੂਮਤ ਦੇ ਖ਼ਾਤਮੇ ਦੇ ਬਾਅਦ ਮੁਸਲਮਾਨ ਹਕੂਮਤ ਚ ਆਇਆ। ਇਹ ਅਜ਼ਾਦੀ ਤੋਂ ਬਾਅਦ ਨਵੇ ਨਵੇਲੇ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਸੀ ਜੀਹਦਾ ਇੰਡੀਆ ਦੇ ਸਰਹੱਦੀ ਇਲਾਕੇ ਅੰਮ੍ਰਿਤਸਰ ਤੋਂ ਫ਼ਾਸਲਾ ਸਿਰਫ਼ 48 ਕਿਲੋਮੀਟਰ ਪੂਰਬ ਵੱਲ ਸੀ। ਦੂਜੇ ਲਫ਼ਜ਼ਾਂ ਚ ਇਥੋਂ ਇੰਡੀਆ ਜਾਣ ਦਾ ਰਾਹ ਸਭ ਤੋਂ ਸੌਖਾ ਤੇ ਨੇੜੇ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂ, ਸਿੱਖ ਤੇ ਮੁਸਲਮਾਨਾਂ ਦੀ ਵੱਡੀ ਅਬਾਦੀ ਇੱਥੇ ਇਕੱਠਿਆਂ ਰਹਿੰਦੀ ਸੀ[8][9] ਤੇ ਅਜ਼ਾਦੀ ਵੇਲੇ ਇੱਥੇ ਬੜੀ ਵੱਡੀ ਗਿਣਤੀ ਚ ਖ਼ੂਨ ਖ਼ਰਾਬਾ ਤੇ ਝਗੜੇ ਫ਼ਸਾਦ ਹੋਏ ਜਿਨਾਂ ਚ ਬੜੇ ਲੋਕੀ ਆਪਣੀਆਂ ਜਿੰਦੜੀਆਂ ਤੋਂ ਗਏ।

ਬਸੰਤ ਇੱਕ ਪੰਜਾਬੀ ਤਿਉਹਾਰ ਏ ਤੇ ਏ ਜਸ਼ਨ ਵਾਂਗੂੰ ਮਨਾਇਆ ਜਾਂਦਾ ਏ। ਬਸੰਤ ਸਰਦੀਆਂ ਦੇ ਖ਼ਤਮ ਹੋਣ ਦਾ ਐਲਾਨ ਏ। ਇਹ ਪੰਜਾਬਫ਼ਰਵਰੀ ਦੇ ਅੰਤ ਜਾਂ ਮਾਰਚ ਚ ਮਨਾਇਆ ਜਾਂਦਾ ਏ। ਪਾਕਿਸਤਾਨ ਚ ਬਸੰਤ ਦੀਆਂ ਤਿਆਰੀਆਂ ਦਾ ਮਰਕਜ਼ ਲਹੌਰ ਏ ਤੇ ਇਹ ਤਿਉਹਾਰ ਮਨਾਉਣ ਤੇ ਇਸ ਵਿੱਚ ਹਿੱਸਾ ਲੈਣ ਲਈ ਦੂਜੇ ਦੇਸਾਂ ਤੋਂ ਲੋਕੀ ਖ਼ਾਸ ਤੌਰ ਤੇ ਲਹੌਰ ਆਂਉਦੇ ਨੇ। ਇਸ ਤਿਉਹਾਰ ਚ ਸ਼ਹਿਰੀ ਤੇ ਪਰਾਹੁਣੇ ਕੋਠਿਆਂ ਤੇ ਚੜ੍ਹ ਕੇ ਗੁੱਡੀਆਂ (ਪਤੰਗ) ਉਡਾਉਂਦੇ ਤੇ ਪੇਚੇ ਲਾਂਉਦੇ ਨੇ। ਪਾਕਿਸਤਾਨ ਦੇ ਹੋਰਾਂ ਸ਼ਹਿਰਾਂ ਚ ਵੀ ਬਸੰਤ ਮਨਾਈ ਜਾਂਦੀ ਏ ਪਰ ਲਹੌਰ ਚ ਤਿਆਰੀਆਂ ਦੀ ਵਜ੍ਹਾ ਤੋਂ ਦੂਜੇ ਸ਼ਹਿਰਾਂ ਦੇ ਲੋਕੀ ਲਹੌਰ ਦੀ ਬਸੰਤ ਦਾ ਮਜ਼ਾ ਲੈਣ ਜ਼ਰੂਰ ਆਂਉਦੇ ਨੇਂ। ਇਸ ਪਤੰਗ ਬਾਜ਼ੀ ਦੇ ਹੱਥੋਂ ਕਿੰਨੀਆਂ ਈ ਮਾਂਵਾਂ ਦੇ ਪੁੱਤਰ ਅਪਣੀ ਹਯਾਤੀ ਛੱਡ ਗਏ ਤੇ ਇਸ ਕਰ ਕੇ ਲਹੌਰ ਹਾਈ ਕੋਰਟ ਨੇ ਤਿੰਨ ਚਾਰ ਵਰ੍ਹਿਆਂ ਤੋਂ ਬਸੰਤ ਉੱਤੇ ਰੋਕ ਲਾਈ ਐ। 2007 ਚ ਦੋ ਦਿਨਾਂ ਲਈ ਰੋਕ ਹਟਾਈ ਗਈ ਪਰ ਹਾਦਸੇ ਹੋਣ ਕਰ ਕੇ ਹੁਣ ਪੱਕੀ ਰੋਕ ਲਾ ਦਿੱਤੀ ਗਈ ਜੇ।

ਮੇਲਾ ਚਿਰਾਗ਼ਾਂ ਵੀ ਲਹੌਰ ਦਾ ਇੱਕ ਮਸ਼ਹੂਰ ਤੇ ਰੰਗ ਬਰੰਗ ਤਿਉਹਾਰ ਏ। ਏ ਬਸੰਤ ਦੇ ਦਿਨਾਂ ਚ ਈ ਮਾਰਚ ਦੇ ਅਖ਼ੀਰ ਜੁਮੇ ਨੂੰ ਸ਼ਾਲਾਮਾਰ ਬਾਗ਼ ਦੇ ਬਾਹਰ ਮਨਾਇਆ ਜਾਂਦਾ ਏ।

ਲਹੌਰੀ ਆਪਣੇ ਸੋਹਣੇ ਖਾਣ-ਪੀਣ ਦੇ ਸ਼ੌਕ ਦੀ ਵਜ੍ਹਾ ਤੋਂ ਪੂਰੇ ਜੱਗ ਚ ਮਸ਼ਹੂਰ ਨੇ। ਇੱਥੇ ਵਣ ਸੋਹਣੇ ਦੇਸੀ ਵਲਾਇਤੀ ਹੋਟਲ ਤੇ ਖਾਣੇ ਲੱਭਦੇ ਨੇ।

ਤਾਲੀਮ

[ਸੋਧੋ]

ਲਹੌਰ ਨੂੰ ਪਾਕਿਸਤਾਨ ਦਾ ਤਲੀਮੀ ਰਾਜਕਾਰ ਵੀ ਆਖਿਆ ਜਾਂਦਾ ਏ। ਕਿਉਂਕਿ ਉਥੇ ਪਾਕਿਸਤਾਨ ਦੇ ਕਿਸੀ ਵੀ ਸ਼ਹਿਰ ਤੋਂ ਬਹੁਤੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਤਲੀਮੀ ਅਦਾਰੇ ਨੇਂ। ਪਾਕਿਸਤਾਨ ਤੇ ਜੱਗ ਦੇ ਦੇਸਾਂ ਚੋਂ ਨਿੱਕੇ ਵੱਡੇ ਇੱਥੇ ਪੜ੍ਹਾਈ ਕਰਨ ਆਂਦੇ ਨੇਂ ਤੇ ਇਥੋਂ ਦੇ ਅਦਾਰੇ ਵੀ ਆਪਣੇ ਪੜ੍ਹਾਕੂ ਦੂਜੇ ਦੇਸਾਂ ਚ ਪੜ੍ਹਨ ਲਈ ਘੱਲਦੇ ਨੇਂ। ਪਾਕਿਸਤਾਨ ਦੀ ਸਰਕਾਰ ਲਹੌਰ ਨੂੰ ਤਲੀਮ ਦੀ ਮਦ ਚ ਬਹੁਤੇ ਫ਼ੰਡ ਦਿੰਦੀ ਏ ਏਸ ਕਰ ਕੇ ਲਹੌਰ ਨੂੰ ਜੱਗ ਦਾ ਇੱਕ ਵੱਡਾ ਤਲੀਮੀ ਮਰਕਜ਼ ਬਣਾਇਆ ਜਾ ਸਕੇ। ਲਹੌਰ ਮੁਲਕ ਚ ਸਭ ਤੋਂ ਬਹੁਤੇ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਤੇ ਸਾਇੰਸ ਤੇ ਟਕਨਾਲੋਜੀ ਦੇ ਮਾਹਿਰ ਫ਼ਰਾਹਮ ਕਰਨ ਆਲ਼ਾ ਸ਼ਹਿਰ ਏ। ਏਥੋਂ ਜੱਗ ਦੇ ਹਰ ਸ਼ੋਅਬੇ ਤੇ ਇਲਮ ਬਾਰੇ ਤਲੀਮ ਹਾਸਲ ਕੀਤੀ ਜਾਂਦੀ ਏ। ਅੱਜ ਕੱਲ੍ਹ ਲਹੌਰ ਦੀ ਤਲੀਮੀ ਗਿਣਤੀ ਦਾ ਸ਼ੁਮਾਰ 64% ਹੈਗਾ ਏ ਤੇ ਈਨੂੰ ਵਿਧਾਨ ਲਈ ਬਹੁਤੇ ਪ੍ਰਾਜੈਕਟ ਪੰਜਾਬ ਤੇ ਪਾਕਿਸਤਾਨ ਸਰਕਾਰ ਰਲ਼ ਕੇ ਸ਼ੁਰੂ ਕੀਤੇ ਨੇਂ। ਲਹੌਰ ਚ ਜੱਗ ਦੇ ਮਨੇ ਪ੍ਰਮੰਨੇ ਤੇ ਬੈਨ-ਉਲ-ਅਕਵਾਮੀ ਮਿਆਰ ਦੇ ਤਲੀਮੀ ਅਦਾਰੇ ਹੈਗੇ ਨੇਂ ਜਿਥੋਂ ਦੇ ਪੜ੍ਹਾਕੂ ਜੁੱਗ ਚ ਚੰਗੀਆਂ ਥਾਵਾਂ ਤੇ ਕੰਮ ਨੂੰ ਲੱਗੇ ਹੋਏ ਨੇਂ। ਲਹੌਰ ਦੇ ਵੱਡੇ ਤੇ ਮਨੇ ਹੋਏ ਤਲੀਮੀ ਅਦਾਰਿਆਂ ਚੋਂ ਗੌਰਮਿੰਟ ਕਾਲਜ ਲਹੌਰ (1864ਈ.) ਪੰਜਾਬ ਯੂਨੀਵਰਸਿਟੀ (1882ਈ.) ਇੰਜੀਨੀਅਰਿੰਗ ਯੂਨੀਵਰਸਿਟੀ (1921ਈ.) ਤੇ ਫ਼ਾਰਮੀਨ ਕਰਿਸਚਨ ਕਾਲਜ (1865ਈ.) ਸਭ ਤੋਂ ਮਸ਼ਹੂਰ ਨੇਂ। ਇਥੋਂ ਦੇ ਪੜ੍ਹਾਕੂ ਅੱਜ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰ ਵੱਖੋ ਵੱਖ ਕੰਮਾਂ ਚ ਲੱਗੇ ਹੋਏ ਨੇਂ। ਦੀ ਨੈਸ਼ਨਲ ਕਾਲਜ ਆਫ਼ ਆਰਟਸ ਪਾਕਿਸਤਾਨ ਦਾ ਭੁਤ ਪੁਰਾਣਾ ਤੇ ਮਸ਼ਹੂਰ ਆਰਟ (ਕਲਾ) ਦਾ ਕਾਲਜ ਏ। ਇੱਥੇ ਜੱਗ ਦੇ ਹਰ ਕਿਸਮ ਦੇ ਆਰਟ ਦੀ ਪੜ੍ਹਾਈ ਹੁੰਦੀ ਏ।

ਯੂਨੀਵਰਸਿਟੀ ਆਫ਼ ਲਹੌਰ ਇੱਕ ਨਵਾਂ ਗ਼ੈਰ ਸਰਕਾਰੀ ਤਲੀਮੀ ਅਦਾਰਾ ਏ। ਏਸ ਅਦਾਰੇ ਵਿੱਚ ਇੰਜਨੀਅਰਿੰਗ, ਟਕਨਾਲੋਜੀ, ਸੈਂਸ, ਬਿਜ਼ਨਸ, ਤੇ ਬਾਈਵ ਟਕਨਾਲੋਜੀ ਦੇ ਤਲੀਮ ਦਿੱਤੀ ਜਾਂਦੀ ਏ।

ਖੇਡਾਂ

[ਸੋਧੋ]

ਗਦਾਫੀ ਸਟੇਡੀਅਮ ਲਹੌਰ ਦਾ ਇੱਕ ਮਸ਼ਹੂਰ ਕ੍ਰਿਕਟ ਦਾ ਮੈਦਾਨ ਹੈ। ਇਸਦਾ ਨਕਸ਼ਾ ਤੇ ਡਿਜ਼ਾਈਨ ਮਸ਼ਹੂਰ ਪਾਕਿਸਤਾਨੀ ਮਾਹਿਰ ਤਾਮੀਰਾਤ ਨੀਰ ਅਲੀ ਦਾਦਾ ਨੇ ਬਣਾਇਆ। ਇਹ ਮੈਦਾਨ 1959ਈ. ਚ ਮੁਕੰਮਲ ਹੋਇਆ ਤੇ ਇਹ ਏਸ਼ੀਆ ਦੇ ਵੱਡੇ ਤੇ ਮਸ਼ਹੂਰ ਮੈਦਾਨਾਂ ਚੋਂ ਇੱਕ ਹੈ। 1996ਈ. ਦੇ ਵਿਸ਼ਵ ਕੱਪ ਤੋਂ ਮਗਰੋਂ ਇਸਦੀ ਮੁਰੰਮਤ ਦੀ ਵਜ੍ਹਾ ਤੋਂ ਹੁਣ ਇੱਥੇ 60,000 ਲੋਕਾਂ ਦੇ ਬੈਠਣ ਦੀ ਥਾਂ ਹੈ।

ਇਸਦੇ ਨੇੜੇ ਇੱਕ ਐਥੀਲੀਟਕ ਦਾ ਸਟੇਡੀਅਮ, ਬਾਸਕਟਬਾਲ ਪਿੱਚ ਤੇ ਵਿਸ਼ਵ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ(ਰਾਸ਼ਟਰੀ ਹਾਕੀ ਸਟੇਡੀਅਮ, ਲਹੌਰ) ਹੈ। ਸ਼ਹਿਰ ਦੇ ਇਸ ਸਪੋਰਟਸ ਕੰਪਲੈਕਸ ਚ ਪਾਕਿਸਤਾਨ ਕ੍ਰਿਕਟ ਬੋਰਡ ਦਾ ਦਫ਼ਤਰ ਤੇ ਇੱਕ ਹੋਰ ਕ੍ਰਿਕਟ ਦਾ ਮੈਦਾਨ ਵੀ ਹੈ।

ਮੂਰਤ ਨਗਰੀ

[ਸੋਧੋ]

ਸੈਲਾਨੀ ਕੇਂਦਰ (ਸਿੱਖ)

[ਸੋਧੋ]

ਅਸਥਾਨਾਂ ਦੀ ਲਿਸਟ ਹੈ ਜਿੱਥੇ ਯਾਤਰੀ ਆਸਾਨੀ ਨਾਲ ਜਾ ਸਕਦੇ ਹਨ।

  1. ਹਵੇਲੀ ਭਾਈ ਦੁਨੀ ਚੰਦ।
  2. ਲਾਲ ਖੋਈ , ਮੋਚੀ ਦਰਵਾਜ਼ਾ।
  3. ਅੱਠ ਧਰਾ ਸ਼ੇਰ ਏ ਪੰਜਾਬ , ਸ਼ਾਹੀ ਕਿਲ੍ਹਾ।
  4. Princess bamba gallery , ਮਹਾਰਾਣੀ ਜਿੰਦਾ ਹਵੇਲੀ।
  5. ਖੜਕ ਸਿੰਘ ਹਵੇਲੀ।
  6. ਸ਼ਹੀਦੀ ਅਸਥਾਨ ਭਾਈ ਮਨੀ ਸਿੰਘ ਜੀ।
  7. ਸਿੱਖ ਗੈਲਰੀ , ਲਾਹੌਰ ਮਿਊਜ਼ੀਅਮ , ਜ਼ਮਜ਼ਮਾ ਤੋਪ।
  8. ਹਵੇਲੀ ਕੰਵਰ ਨੌਨਿਹਾਲ ਸਿੰਘ , ਮੋਰੀ ਦਰਵਾਜ਼ਾ।
  9. ਮਹਾਰਾਜਾ ਸ਼ੇਰ ਸਿੰਘ ਬਾਰਾਂ ਦਰੀ ਅਤੇ ਸਮਾਧ , ਕੋਟ ਖੁਵਾਜਾ ਸਈਦ।
  10. ਬੁੱਧੂ ਦਾ ਆਵਾ।
  11. ਪ੍ਰਿੰਸੈਸ ਬੰਬਾ ਕਬਰ।
  12. ਦਿਆਲ ਸਿੰਘ ਲਾਇਬ੍ਰੇਰੀ।
  13. ਫ਼ਕੀਰ ਖਾਨਾ ਮਿਊਜ਼ੀਅਮ ਭਾਟੀ ਦਰਵਾਜ਼ਾ।

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. "Landing in the heart of Pakistan". The Express Tribune. 9 August 2015.
  2. Smith, Oliver (12 June 2018). "Paris of the East? Athens of the North? The cities with ideas above their station". The Telegraph. Archived from the original on 10 January 2022 – via www.telegraph.co.uk.
  3. "The 'City of Lights' vs 'City of Gardens'". 12 January 2018.
  4. "Unesco confers 'City of Literature' title on Lahore". 4 February 2021.
  5. "Punjab Portal". Government of Punjab. Archived from the original on 25 ਜੂਨ 2014. Retrieved 7 ਜੁਲਾਈ 2014.
  6. "A Lahori for life". The News International (newspaper). 12 December 2021. Retrieved 6 January 2022.
  7. "Lahore Sites of Interest". sites.ualberta.ca. Archived from the original on 2016-10-16. Retrieved 2018-12-02. {{cite web}}: Unknown parameter |dead-url= ignored (|url-status= suggested) (help)
  8. "ਵੰਡ ਤੋਂ ਪਹਿਲਾਂ: ਆਪਸੀ ਰਿਸ਼ਤਿਆਂ ਦੀ ਵਿਆਕਰਣ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-12-01. Retrieved 2018-12-02.[permanent dead link]
  9. "ਵੰਡ ਤੋਂ ਪਹਿਲਾਂ ਲਹੌਰ ਦੀਆਂ ਪਿਕਨਿਕਾਂ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-24. Retrieved 2018-12-02.[permanent dead link]