ਮੰਗੋਲੀਆ ਵਿੱਚ ਬੁੱਧ ਧਰਮ
ਮੰਗੋਲੀਆ ਵਿੱਚ ਬੁੱਧ ਧਰਮ ਦਾ ਪਸਾਰ ਤਿੱਬਤੀ ਬੁੱਧ ਧਰਮ ਦੀਆਂ ਗੇਲੁਗ ਅਤੇ ਕਾਗਯੂ ਜਾਤੀਆਂ ਦੇ ਉੱਦਮ ਨਾਲ ਹੋਇਆ ਹੈ। ਰਵਾਇਤੀ ਮੰਗੋਲੀ ਲੋਕ ਰੱਬ ("ਨੀਲੇ ਆਸਮਾਨ"), ਜਠੇਰੇ (ਪੁਰਖੇ, ਵੱਡ-ਵਡੇਰੇ) ਅਤੇ ਉੱਤਰ ਏਸ਼ੀਆ ਦੇ ਪ੍ਰਾਚੀਨ ਸ਼ੇਮਣ ਧਰਮ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਸਨ।
14ਵੀਂ ਅਤੇ 15ਵੀਂ ਸਦੀ ਦੌਰਾਨ ਯੁਆਨ ਰਾਜਵੰਸ਼ੀਆਂ ਨੇ ਵੀ ਧਰਮ ਤਬਦੀਲ ਕਰਦਿਆਂ ਤਿੱਬਤੀ ਬੁੱਧ ਧਰਮ ਅਪਣਾਇਆ ਸੀ ਪਰ ਯੁਆਨ ਰਾਜਵੰਸ਼ ਦੇ ਪਤਨ ਨਾਲ ਬੁੱਧ ਧਰਮ ਦਾ ਪਤਨ ਵੀ ਹੋ ਗਿਆ ਅਤੇ ਮੰਗੋਲੀ ਲੋਕ ਫਿਰ ਪੁਰਾਤਨ ਸ਼ੇਮਣ ਧਰਮ ਨੂੰ ਮੰਨਣ ਲੱਗ ਪਏ। 1578 ਵਿੱਚ ਅਲਤਾਨ ਖ਼ਾਨ, ਜੋ ਕਿ ਮੰਗੋਲਾਂ ਦਾ ਸੈਨਾ ਮੁਖੀ ਸੀ ਅਤੇ ਮੰਗੋਲਾਂ ਨੂੰ ਇੱਕ ਝੰਡੇ ਹੇਠਾਂ ਇਕੱਠਾ ਕਰ ਚੰਗੇਜ਼ ਖ਼ਾਨ ਦੇ ਸਾਮਰਾਜ ਵਰਗਾ ਸਾਮਰਾਜ ਮੁੜ-ਸਥਾਪਿਤ ਕਰਨਾ ਚਾਹੁੰਦਾ ਸੀ, ਨੇ ਗੇਲੁਗ ਜਾਤਿ ਦੇ ਮੁਖੀ ਨੂੰ ਸਿਖਰ ਸੰਮੇਲਨ ਲਈ ਸੱਦਾ ਭੇਜਿਆ। ਉਹਨਾਂ ਨੇ ਇੱਕ ਸਾਂਝਾ ਗਠਜੋੜ ਬਣਾਇਆ ਜਿਸਨੇ ਕਿ ਅਲਤਾਨ ਖ਼ਾਨ ਨੂੰ ਜਾਇਜ਼ ਤੇ ਧਾਰਮਿਕ ਮਨਜ਼ੂਰੀ ਦਿੱਤੀ ਅਤੇ ਇਸ ਤਰ੍ਹਾਂ ਬੋਧੀ ਮੱਠਾਂ ਨੂੰ ਵੀ ਸਰਕਾਰੀ ਸੁਰੱਖਿਆ ਪ੍ਰਾਪਤ ਹੋਈ। ਅਲਤਾਨ ਖ਼ਾਨ ਨੇ ਉਸ ਸਮੇਂ ਦੇ ਤਿੱਬਤ ਮੁਖੀ ਨੂੰ ਦਲਾਈ ਲਾਮਾ ਦੀ ਉਪਾਧੀ ਬਖ਼ਸ਼ੀ ਜੋ ਕਿ ਅੱਜ ਵੀ ਕਾਇਮ ਹੈ।
ਕੁਝ ਸਮੇਂ ਬਾਅਦ ਅਲਤਾਨ ਖ਼ਾਨ ਦੀ ਮੌਤ ਹੋ ਗਈ ਪਰ ਅਗਲੀ ਸਦੀ ਦੌਰਾਨ ਬੁੱਧ ਧਰਮ ਨੇ ਮੰਗੋਲੀਆ ਵਿੱਚ ਆਪਣੇ ਪੂਰੇ ਪੈਰ ਪਸਾਰ ਲਏ ਸਨ। ਪੂਰੇ ਮੰਗੋਲੀਆ ਵਿੱਚ ਵਿਹਾਰ ਸਥਾਪਿਤ ਕੀਤੇ ਗਏ ਮ। ਬੋਧੀ ਭਿਕਸ਼ੂਆਂ ਨੇ ਸਥਾਨਕ ਸ਼ੇਮਣ-ਵਾਸੀਆਂ ਨਾਲ ਲੰਮਾ ਸੰਘਰਸ਼ ਕਰ ਆਖਿਰ ਜਿੱਤ ਪ੍ਰਾਪਤ ਕੀਤੀ।
ਮੰਗੋਲੀਆ ਵਿੱਚ
[ਸੋਧੋ]ਬੁੱਧ ਧਰਮ ਦੀ ਅਗੇਤੀ ਜਾਣ-ਪਛਾਣ
[ਸੋਧੋ]ਮੰਗੋਲੀਆ ਵਿੱਚ ਬੁੱਧ ਧਰਮ ਦਾ ਸ਼ੁਰੂਆਤੀ ਆਗਮਨ ਮੰਗੋਲ ਰਾਜ ਤੋਂ ਪਹਿਲਾਂ ਹੋਇਆ। ਮੰਗੋਲੀਆ ਵਿੱਚ ਬੁੱਧ ਧਰਮ ਨੇਪਾਲ ਤੋਂ ਮੱਧ ਏਸ਼ੀਆ ਰਾਹੀਂ ਹੁੰਦਿਆਂ ਪਹੁੰਚਿਆ ਹੈ। ਸੰਸਕ੍ਰਿਤ ਮੂਲ ਦੀਆਂ ਕਾਫ਼ੀ ਬੋਧੀ ਪਰਿਭਾਸ਼ਾਵਾਂ ਨੂੰ ਸੌਗਦੀਆਈ ਭਾਸ਼ਾ ਰਾਹੀਂ ਅਪਣਾਇਆ ਗਿਆ ਹੈ।
ਮੰਗੋਲ ਰਾਜ ਤੋਂ ਪਹਿਲਾਂ ਦੇ ਰਾਜਾਂ ਸ਼ਿਓਂਗਨੂ, ਸ਼ਿਆਨਬੇਈ, ਰੂਰਨ ਖਾਗਾਨੇਤ ਅਤੇ ਗੋਕਤੁਰਕਾਂ ਨੇ ਧਰਮ ਪ੍ਰਚਾਰਕਾਂ (ਮਿਸ਼ਨਰੀਆਂ) ਦਾ ਖੁੱਲ੍ਹ ਕੇ ਸੁਆਗਤ ਕਰਦਿਆਂ ਉਨ੍ਹਾਂ ਲਈ ਮੰਦਰਾਂ ਦਾ ਨਿਰਮਾਣ ਕੀਤਾ।
ਬੁੱਧ ਧਰਮ ਦੀ ਪਿਛੇਤੀ ਜਾਣ-ਪਛਾਣ
[ਸੋਧੋ]ਮੰਗੋਲੀਆ ਵਿੱਚ ਬੁੱਧ ਧਰਮ ਦੇ ਵਿਕਾਸ 'ਤੇ ਸ਼ੁਰੂਆਤੀ ਦੌਰ ਵਿੱਚ ਤਿੱਬਤੀ ਬੋਧੀ ਸੰਨਿਆਸੀਆਂ ਨੇ ਕਾਫ਼ੀ ਪ੍ਰਭਾਵ ਪਾਇਆ। ਬੋਧੀਆਂ ਨੇ ਕੇਂਦਰੀ ਤੇ ਦੱਖਣ-ਪੂਰਬੀ ਏਸ਼ੀਆ ਦੀ ਰਾਜਨੀਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੰਗੋਲਾਂ ਨੇ ਤਿੱਬਤੀਆਂ ਦੀ ਦੇਸ਼ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨ ਵਿੱਚ ਮਦਦ ਕੀਤੀ।
ਅੱਗੇ ਪੜ੍ਹੋ
[ਸੋਧੋ]- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000000-QINU`"'</ref>" does not exist.
- ਕੋਲਮਰ-ਪੋਲੈੱਨਜ਼, ਕੇ. (2003). 1990 ਤੋਂ ਬਾਅਦ ਮੰਗੋਲੀਆ ਵਿੱਚ ਬੁੱਧ ਧਰਮ, ਜਰਨਲ ਆਫ਼ ਗਲੋਬਲ ਬੁੱਧਇਜ਼ਮ 4, 18-34
- Jagchid, Sechin (1979). ਮੰਗੋਲੀ ਖ਼ਾਨ ਤੇ ਚੀਨੀ ਬੁੱਧ ਧਰਮ ਤੇ ਤਾਓਵਾਦ, Journal of the International Association of Buddhist Studies 2/1, 7-28
- ਮੰਗੋਲੀ ਬੁੱਧ ਧਰਮ- ਅਤੀਤ ਤੇ ਵਰਤਮਾਨ: Reflections on Culture at a Historical Crossroads
- Mullin, GH (2012). Mongolian Buddhism Past and Present: Reflections on Culture at a Historical Crossroads. In: Bruce M Knauft; R Taupier; P Lkham; Amgaabazaryn Gėrėlmaa; Mongolians after socialism : politics, economy, religion.Ulaanbaatar, Mongolia: Admon Press, pp. 185-197
ਗੈਲਰੀ
[ਸੋਧੋ]-
ਮਿਗਜਿਦ ਜਨਰਾਏਸਿਧ ਦਾ ਬੁੱਤ