ਮੱਧ ਏਸ਼ੀਆ
ਕੇਂਦਰੀ ਏਸ਼ੀਆ | |
---|---|
![]() | |
ਖੇਤਰਫਲ | 4,003,400 km2 (1,545,721 sq mi)[1] |
ਅਬਾਦੀ | 64,746,854[2] |
ਘਣਤਾ | 15/km2 (39/sq mi) |
ਦੇਸ਼ | ![]() ![]() ![]() ![]() ![]() |
ਨਾਂ-ਮਾਤਰ GDP (2009) | $ 166 ਬਿਲੀਅਨ |
GDP ਪ੍ਰਤੀ ਵਿਅਕਤੀ (2009) | $ 2,700 |

ਕੇਂਦਰੀ ਏਸ਼ੀਆ ਏਸ਼ੀਆਈ ਮਹਾਂਦੀਪ ਦਾ ਧੁਰਾਤਮਕ ਖੇਤਰ ਹੈ ਜੋ ਪੱਛਮ ਵਿੱਚ ਕੈਸਪੀਅਨ ਸਾਗਰ ਤੋਂ ਪੂਰਬ ਵਿੱਚ ਚੀਨ ਅਤੇ ਉੱਤਰ ਵਿੱਚ ਰੂਸ ਤੋਂ ਲੈ ਕੇ ਦੱਖਣ ਵਿੱਚ ਅਫ਼ਗ਼ਾਨਿਸਤਾਨ ਤੱਕ ਫੈਲਿਆ ਹੋਇਆ ਹੈ। ਇਸਨੂੰ ਕਈ ਵਾਰ ਮੱਧ ਏਸ਼ੀਆ ਜਾਂ ਆਮ ਬੋਲਚਾਲ ਵਿੱਚ -ਸਤਾਨਾਂ ਦੀ ਭੋਂ ਕਿਹਾ ਜਾਂਦਾ ਹੈ (ਕਿਉਂਕਿ ਇਸ ਵਿਚਲੇ ਪੰਜ ਦੇਸ਼ਾਂ ਦੇ ਨਾਂ ਫ਼ਾਰਸੀ ਪਿਛੇਤਰ "-ਸਤਾਨ" ਵਿੱਚ ਖ਼ਤਮ ਹੁੰਦੇ ਹਨ ਭਾਵ "ਦੀ ਧਰਤੀ")[3] ਅਤੇ ਇਹ ਮੋਕਲੇ ਯੂਰੇਸ਼ੀਆਈ ਮਹਾਂਦੀਪ ਵਿੱਚ ਆਉਂਦਾ ਹੈ।
ਆਬਾਦੀ ਬਾਰੇ[ਸੋਧੋ]
ਕੇਂਦਰੀ ਏਸ਼ੀਆ ਦੇ ਇਲਾਕੇ ਦੇ ਲੋਕਾਂ ਦੀ ਬਹੁਗਿਣਤੀ ਦਾ ਰੋਜ਼ੀ ਦਾ ਜ਼ਰੀਆ ਜ਼ਰਾਇਤ ਹੈ ਇਸ ਲਈ ਬਹੁਤੀ ਆਬਾਦੀ ਦਰਿਆਈ ਵਾਦੀਆਂ ਅਤੇ ਨਖ਼ਲਸਤਾਨਾਂ ਵਿੱਚ ਰਹਿੰਦੀ ਹੈ। ਇਲਾਕੇ ਵਿੱਚ ਅਨੇਕ ਬੜੇ ਸ਼ਹਿਰ ਵੀ ਹਨ। ਅਜੇ ਤੱਕ ਰਵਾਇਤੀ ਖ਼ਾਨਾਬਦੋਸ਼ਾਂ ਦੀ ਤਰਜ਼-ਏ-ਜ਼ਿੰਦਗੀ ਵੀ ਮਿਲਦੀ ਹੈ ਜੋ ਆਪਣੇ ਜਾਨਵਰਾਂ ਦੇ ਨਾਲ ਇੱਕ ਤੋਂ ਦੂਸਰੀ ਚਰਾਗਾਹ ਮੈਂ ਟਿਕਾਣਾ ਕਰਦੇ ਰਹਿੰਦੇ ਹਨ। ਅਫ਼ਗ਼ਾਨਿਸਤਾਨ ਦਾ ਬਹੁਤ ਬੜਾ ਇਲਾਕਾ, ਪੱਛਮੀ ਰੇਗਸਤਾਨ ਅਤੇ ਪੂਰਬ ਦੇ ਪਹਾੜੀ ਇਲਾਕੇ ਤਕਰੀਬਨ ਗ਼ੈਰ ਆਬਾਦ ਹਨ। ਤਾਸ਼ਕੰਦ, ਕਾਬਲ ਅਤੇ ਬਸ਼ਕਕ ਇਸ ਖ਼ਿੱਤੇ ਦੇ ਬੜੇ ਸ਼ਹਿਰ ਹਨ।