ਜਮੀਲ ਅਹਿਮਦ (ਲੇਖਕ)
ਜਮੀਲ ਅਹਿਮਦ | |
---|---|
ਜਨਮ | 1 ਜੂਨ 1931 ਪੰਜਾਬ, ਬਰਤਾਨਵੀ ਭਾਰਤ, ਪਾਕਿਸਤਾਨ |
ਮੌਤ | 12 ਜੁਲਾਈ 2014 ਇਸਲਾਮਾਬਾਦ |
ਪੇਸ਼ਾ | ਨਾਵਲਕਾਰ, ਕਹਾਣੀਕਾਰ |
ਜੀਵਨ ਸਾਥੀ | Helga |
ਪੁਰਸਕਾਰ | Shortlisted for Man Asian Literary Prize- 2011 |
ਜਮੀਲ ਅਹਿਮਦ (1931-2014) ਇੱਕ ਪਾਕਿਸਤਾਨੀ ਨਾਵਲਕਾਰ ਅਤੇ ਕਹਾਣੀ ਲੇਖਕ ਸੀ ਜਿਸ ਨੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ। ਉਹ ਆਪਣੇ ਸੰਗ੍ਰਹਿ, Wandering Falcon ਕਰਕੇ ਜਾਣਿਆ ਜਾਂਦਾ ਹੈ। ਉਸਨੂੰ ਮੈਨ ਏਸ਼ੀਅਨ ਲਿਟਰੇਰੀ ਪ੍ਰਾਈਜ਼ ਲਈ ਚੋਣਵੀਂ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਕਿਤਾਬ 2013 ਦੇ ਦੱਖਣੀ ਏਸ਼ੀਆਈ ਸਾਹਿਤ ਲਈ ਡੀਐਸਸੀ ਪੁਰਸਕਾਰ ਲਈ ਵੀ ਫਾਈਨਲ ਸੂਚੀ ਵਿੱਚ ਸੀ।[1]
12 ਜੁਲਾਈ 2014 ਨੂੰ ਉਸ ਦੀ ਮੌਤ ਹੋ ਗਈ।[2]
ਜੀਵਨੀ
[ਸੋਧੋ]ਜਮੀਲ ਅਹਿਮਦ ਦਾ ਜਨਮ, ਪੰਜਾਬ, ਬਰਤਾਨਵੀ ਅਣਵੰਡੇ ਭਾਰਤ ਵਿਚ 1931 ਵਿੱਚ ਹੋਇਆ ਸੀ। ਮੁਢਲੀ ਸਿੱਖਿਆ ਲਾਹੌਰ, ਵਿੱਚ ਲੈਣ ਤੋਂ ਬਾਅਦ 1954 ਵਿੱਚ ਸਿਵਲ ਸਰਵਿਸ ਸ਼ਾਮਿਲ ਹੋ ਗਿਆ, ਅਤੇ ਅਫਗਾਨ ਸਰਹੱਦ ਦੇ ਨੇੜੇ, ਇੱਕ ਰਿਮੋਟ ਹਿੰਦੂ ਕੁਸ਼ ਖੇਤਰ, ਸਵਾਤ ਘਾਟੀ ਵਿੱਚ ਕੰਮ ਕੀਤਾ। ਆਪਣੇ ਕੈਰੀਅਰ ਦੇ ਦੌਰਾਨ, ਉਸ ਨੇ ਵੱਖ-ਵੱਖ ਰਿਮੋਟ ਖੇਤਰਾਂ ਜਿਵੇਂ ਫਰੰਟੀਅਰ ਸੂਬਾ, ਕੋਇਟਾ, ਚਾਘੀ, ਖੈਬਰ ਅਤੇ ਮਾਲਾਕੰਦ ਵਿੱਚ ਕੰਮ ਕੀਤਾ। ਕਬਾਇਲੀ ਵਾਦੀ ਵਿੱਚ ਉਸ ਦੇ ਤਜ਼ਰਬਿਆਂ ਨੇ ਉਸ ਦੇ ਰਚਨਾਤਮਕ ਕੰਮ ਵਿੱਚ ਉਸ ਦੀ ਸਹਾਇਤਾ ਕੀਤੀ ਜੋ ਮੁੱਖ ਤੌਰ 'ਤੇ ਕਬਾਇਲੀ ਪਿੰਡਾਂ ਦੇ ਲੋਕਾਂ ਦੇ ਜੀਵਨ ਤੇ ਕੇਂਦਰਤ ਸੀ। ਉਸਨੇ 1979 ਵਿੱਚ ਅਫਗਾਨਿਸਤਾਨ ਦੇ ਸੋਵੀਅਤ ਹਮਲੇ ਵੇਲੇ ਕਾਬੁਲ ਵਿੱਚ ਪਾਕਿਸਤਾਨੀ ਦੂਤਾਵਾਸ ਵਿੱਚ ਇੱਕ ਮੰਤਰੀ ਦੇ ਤੌਰ 'ਤੇ ਕੰਮ ਕੀਤਾ।[6]