ਸਮੱਗਰੀ 'ਤੇ ਜਾਓ

ਮੱਲਿਕਾ ਸ਼ੇਰਾਵਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੱਲਿਕਾ ਸ਼ੇਰਾਵਤ
ਕਾਨ ਫ਼ਿਲਮ ਫੈਸਟੀਵਲ, 2014 'ਤੇ ਮੱਲਿਕਾ
ਜਨਮ
ਰੀਮਾ ਲਾਂਬਾ

(1976-10-24) 24 ਅਕਤੂਬਰ 1976 (ਉਮਰ 48)[1][2]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2002–ਹੁਣ ਤੱਕ
ਜੀਵਨ ਸਾਥੀ
ਕਰਨ ਸਿੰਘ ਗਿੱਲ
(ਵਿ. 1997; ਤ. 2001)
[3]
ਵੈੱਬਸਾਈਟMallika Sherawat

ਮੱਲਿਕਾ ਸ਼ੇਰਾਵਤ ਅੰਗ੍ਰੇਜੀ: Mallika Sherawat ( ਜਨਮ 24 ਅਕਤੂਬਰ, 1976) ਭਾਰਤੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਅਤੇ ਇੱਕ ਮਾਡਲ ਹੈ। ਮੱਲੀਕਾ ਸ਼ੇਰਾਵਤ ਇੱਕ ਅਜਿਹੀ ਭਾਰਤੀ ਅਦਾਕਾਰਾ ਹੈ ਜੋ ਹਿੰਦੀ, ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਦੀ ਹੈ। ਖਵਾਸ਼ (2003) ਅਤੇ ਕਤਲ (2004) ਵਰਗੀਆਂ ਫਿਲਮਾਂ ਵਿਚ ਉਹ ਪਰਦੇ ਤੇ ਦਲੇਰਾਨਾ ਰਵੱਈਏ ਲਈ ਮਸ਼ਹੂਰ ਹੋਈ।[4] ਮੱਲੀਕਾ ਸ਼ੇਰਾਵਤ ਨੇ ਖੁਦ ਨੂੰ ਸੈਕਸ ਸਿੰਬਲ ਦੇ ਤੌਰ ਤੇ ਸਥਾਪਿਤ ਕੀਤਾ ਹੈ ਅਤੇ ਬਾਲੀਵੁੱਡ ਵਿਚ ਸਭ ਤੋਂ ਪ੍ਰਸਿੱਧ ਹਸਤੀਆਂ ਵਿਚੋਂ ਇਕ ਹੈ।[5] ਉਹ ਫਿਰ ਸਫਲ ਰੋਮਾਂਟਿਕ ਕਾਮੇਡੀ ਫਿਲਮ 'ਪਿਆਰ ਕੇ ਸਾਈਡ ਇਫੈਕਟਸ'(2006) ਵਿਚ ਨਜ਼ਰ ਆਈ। ਜਿਸ ਫਿਲਮ ਕਾਰਨ ਉਸ ਦੀ ਆਲੋਚਨਾਤਮਿਕ ਪ੍ਰਸ਼ੰਸਾ ਕੀਤੀ।[6][7] ਉਸ ਤੋਂ ਬਾਅਦ,ਉਹ 'ਆਪ ਕਾ ਸਰੂਰ - ਦ ਰਿਅਲ ਲੌਵਰ ਸਟੋਰੀ', 'ਵੈਲਕਮ'(2007) ਫਿਲਮ ਵਿੱਚ ਆਈ।ਇਨਾਂ ਫਿਲਮਾਂ ਨਾਲ ਉਸਨੂੰ ਸਭ ਤੋਂ ਵੱਡੀ ਵਪਾਰਕ ਸਫਲਤਾ ਮਿਲੀ।ਇਨਾਂ ਫਿਲਮਾਂ ਤੋਂ ਬਾਅਦ 'ਡਬਲ ਧਾਮਲ'(2011) ਵਰਗੀ ਫਿਲਮ ਵਿੱਚ ਦਿਖਾਈ ਦੇ ਰਹੀ ਹੈ।ਉਹ ਕੁਝ ਬਾਲੀਵੁੱਡ ਸਿਤਾਰਿਆਂ ਵਿਚੋਂ ਇਕ ਹੈ, ਜੋ ਹਾਲੀਵੁੱਡ ਦੇ ਲਈ ਕਰਾਸਓਵਰ ਦੀ ਕੋਸ਼ਿਸ਼ ਕਰ ਰਹੇ ਹਨ।[8][9]

ਮੁੱਢਲਾ ਜੀਵਨ

[ਸੋਧੋ]

ਮੱਲੀਕਾ ਸ਼ੇਰਾਵਤ ਦਾ ਜਨਮ ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਮੋਠ ਵਿਚ ਹੋਇਆ ਸੀ।[10] ਉਹ ਇਕ ਜਾਟ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਮਲਿਕਾ ਦੇ ਪਿਤਾ ਦਾ ਨਾਂ ਮੁਕੇਸ਼ ਕੁਮਾਰ ਲਾਂਬਾ ਹੈ। ਉਸਨੇ ਰੀਮਾ ਨਾਂ ਦੇ ਹੋਰ ਅਭਿਨੇਤਰੀਆਂ ਨਾਲ ਉਲਝਣ ਤੋਂ ਬਚਣ ਲਈ "ਮੱਲਿਕਾ" ਆਪਣਾ ਸਕ੍ਰੀਨ ਨਾਮ ਅਪਣਾਇਆ,ਜਿਸ ਤੋਂ ਭਾਵ "ਮਹਾਰਾਣੀ"ਹੈ।"ਸ਼ੇਰਾਵਤ" ਉਸ ਦੀ ਮਾਂ ਦਾ ਪਹਿਲਾ ਨਾਂ ਹੈ।[11] ਸ਼ੇਰਾਵਤ ਦੇ ਪਰਿਵਾਰ ਨੇ ਹੁਣ ਉਸਦੇ ਕਰੀਅਰ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੁਣ ਉਸਦਾ ਪਰਿਵਾਰ ਅਤੇ ਸ਼ੇਰਾਵਤ ਇਕ ਦੂਜੇ ਨਾਲ ਸੁਲ੍ਹਾ ਕਰ ਰਹੇ ਹਨ।[12] ਮਲਿਕਾ ਸ਼ੇਰਾਵਤ ਦਿੱਲੀ ਪਬਲਿਕ ਸਕੂਲ, ਮਥੁਰਾ ਰੋਡ ਵਿਚ ਪੜ੍ਹੀ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਫ਼ਲਸਫ਼ੇ ਦੀ ਡਿਗਰੀ ਪ੍ਰਾਪਤ ਕੀਤੀ ਹੈ।[13]

ਫਿਲਮਾਂ ਵਿੱਚ ਕੈਰੀਅਰ

[ਸੋਧੋ]

ਫਿਲਮਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ, ਸ਼ੇਰਾਵਤ ਨੇ ਟੈਲੀਵਿਜ਼ਨ ਵਿੱਚ ਵਪਾਰਕ ਇਸ਼ਤਿਹਾਰਾਂ, ਅਮਿਤਾਭ ਬੱਚਨ ਨਾਲ BPL ਵਿੱਚ ਅਤੇ ਸ਼ਾਹਰੁਖ਼ ਖ਼ਾਨ ਨਾਲ ਸੈਂਟਰੋ ਵਿਚ ਕੰਮ ਕੀਤਾ[14] ।ਉਹ ਨਿਰਮਲ ਪਾਂਡੇ ਦੇ "ਮਾਰ ਡਾਲਾ" ਅਤੇ ਸੁਰਜੀਤ ਬਿੰਦਰਖੀਆ ਦੇ "ਲੱਕ ਟੂਣੁ" ਸੰਗੀਤ ਵੀਡੀਓ ਵਿਚ ਵੀ ਪ੍ਰਗਟ ਹੋਈ।[15] ਉਸਨੇ 'ਜੀਣਾ ਸਿਰਫ ਮੇਰੇ ਲੀਏ' ਨਾਂ ਦੀ ਇੱਕ ਛੋਟੀ ਜਿਹੀ ਫਿਲਮ ਨਾਲ ਫਿਲਮਾਂ ਵਿੱਚ ਸ਼ੁਰੂਆਤ ਕੀਤੀ।ਮਲਿਕਾ ਸ਼ੇਰਾਵਤ ਨੇ 2004ਵਿੱਚ ਆਈ ਫਿਲਮ 'ਖਵਾਹਿਸ਼'ਵਿੱਚ ਕੰਮ ਕੀਤਾ।'ਮਰਡਰ' ਫਿਲਮ ਵਿਚ ਉਸ ਦੀ ਕਾਰਗੁਜ਼ਾਰੀ ਲਈ ਮਲਿਕਾ ਨੂੰ ਜ਼ੀ ਸਿਨ ਅਵਾਰਡ ਵਿਚ ਉਸ ਨੂੰ 'ਬੈਸਟ ਐਕਟਰੈੱਸ' ਲਈ ਐਵਾਰਡ ਮਿਲਿਆ।[16] 2005 ਵਿਚਮੱਲੀਕਾ ਸ਼ੇਰਾਵਤ ਨੇ ਇਕ ਚੀਨੀ ਫ਼ਿਲਮ 'ਦ ਮਿੱਥ' ਵਿਚ ਕੰਮ ਕੀਤਾ।ਜਿਸ ਵਿਚ ਉਸਨੇ ਜੈਕੀ ਚੈਨ ਨਾਲ ਕੰਮ ਕੀਤਾ।ਉਸਨੇ ਇਸ ਫਿਲਮ ਵਿੱਚ ਇਕ ਭਾਰਤੀ ਲੜਕੀ ਦੀ ਭੂਮਿਕਾ ਨਿਭਾਈ, ਜੋ ਚੈਨ ਦੇ ਕਿਰਦਾਰ ਨੂੰ ਨਦੀ ਤੋਂ ਬਚਾਉਂਦੀ ਹੈ।ਮਿਥਕ ਉਸ ਦੀ ਪਹਿਲੀ ਅੰਤਰਰਾਸ਼ਟਰੀ ਫ਼ਿਲਮ ਸੀ।[17] ਟਾਈਮ ਮੈਗਜ਼ੀਨ ਦੇ ਰਿਚਰਡ ਕੋਰਲਿਸ ਨੇ ਫ਼ਿਲਮ ਨੂੰ ਪ੍ਰਫੁੱਲਤ ਕਰਨ ਲਈ ਕੈਨਸ ਫਿਲਮ ਫੈਸਟੀਵਲ 'ਤੇ ਉਸ ਦੀ ਪੇਸ਼ਕਾਰੀ ਵੱਲ ਬਹੁਤ ਧਿਆਨ ਦਿੱਤਾ।[18]

ਨਿੱਜੀ ਜੀਵਨ

[ਸੋਧੋ]

ਇੱਕ ਏਅਰ ਹੋਸਟੇਸ ਦੇ ਤੌਰ 'ਤੇ ਆਪਣੇ ਸੰਖੇਪ ਕਾਰਜਕਾਲ ਦੌਰਾਨ, ਸ਼ੇਰਾਵਤ ਨੇ 1997 ਵਿੱਚ ਦਿੱਲੀ ਸਥਿਤ ਪਾਇਲਟ ਕਰਨ ਸਿੰਘ ਗਿੱਲ ਨਾਲ ਵਿਆਹ ਕਰਵਾ ਲਿਆ। ਬਾਅਦ ਵਿੱਚ ਉਸਨੇ ਉਸਨੂੰ ਤਲਾਕ ਦੇ ਦਿੱਤਾ। ਉਸਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ ਕਿਉਂਕਿ ਤਲਾਕ ਦੇ ਕਲੰਕ ਨੇ ਬਾਲੀਵੁੱਡ ਵਿੱਚ ਉਸਦੇ ਉਭਾਰ ਨੂੰ ਰੋਕਿਆ ਸੀ। ਉਸਨੇ 2017 ਵਿੱਚ ਫ੍ਰੈਂਚ ਰੀਅਲ ਅਸਟੇਟ ਏਜੰਟ ਸਿਰਿਲ ਆਕਸੇਨਫੈਨਸ ਨੂੰ ਡੇਟ ਕੀਤਾ।

ਸਰਗਰਮੀ

[ਸੋਧੋ]

ਸ਼ੇਰਾਵਤ 2014 ਵਿੱਚ 65ਵੀਂ ਸੰਯੁਕਤ ਰਾਸ਼ਟਰ DPI/NGO ਕਾਨਫਰੰਸ ਵਿੱਚ ਔਰਤਾਂ ਦੇ ਮੁੱਦਿਆਂ 'ਤੇ ਚਰਚਾ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ ਦੀ ਸਰਗਰਮੀ ਨਾਲ ਜੁੜੀ ਹੋਈ ਹੈ। 2018 ਕਾਨਸ ਫਿਲਮ ਫੈਸਟੀਵਲ ਦੌਰਾਨ, ਸ਼ੇਰਾਵਤ ਨੇ ਫ੍ਰੀ ਏ ਗਰਲ ਇੰਡੀਆ ਐਨਜੀਓ ਦਾ ਸਮਰਥਨ ਕਰਨ ਲਈ ਆਪਣੇ ਆਪ ਨੂੰ ਬਾਰਾਂ ਘੰਟਿਆਂ ਲਈ ਇੱਕ ਪਿੰਜਰੇ ਵਿੱਚ ਬੰਦ ਕਰ ਲਿਆ ਸੀ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Sherawat, Mallika. "Mallika Sherawat". Facebook. Retrieved 5 November 2013.
  2. "Mallika Sherawat's ideal men—NaMo, Rajinikanth and Hrithik". The Times of India. 27 October 2013. Archived from the original on 3 ਨਵੰਬਰ 2013. Retrieved 31 October 2013. {{cite news}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  3. https://www.india.com/entertainment/omg-mallika-sherawat-marries-boyfriend-cyrille-auxenfans-in-paris-1169453/. Retrieved 1 May 2020. {{cite web}}: Missing or empty |title= (help)
  4. Suchitra Behal (25 April 2004). "Bold Sherawat". The Hindu. Chennai, India. Archived from the original on 26 ਦਸੰਬਰ 2018. Retrieved 23 July 2010. {{cite news}}: Unknown parameter |dead-url= ignored (|url-status= suggested) (help)
  5. Suhasini Haidar (11 June 2003). "Sex now selling in Bollywood". CNN. Archived from the original on 26 ਦਸੰਬਰ 2018. Retrieved 23 July 2010.
  6. name="in.rediff.com">http://in.rediff.com/movies/2006/sep/15pyaar.htm
  7. http://www.bollywoodhungama.com/moviemicro/criticreview/id/56001
  8. Alexandra Alter (6 February 2009). "A Passage to Hollywood". The Wall Street Journal. Retrieved 23 July 2010.
  9. Simi Horwitz (25 February 2010). "From Bollywood to Hollywood". Backstage.com. Retrieved 23 July 2010.
  10. "It's difficult for me to get over my father's betrayal: Mallika Sherawat". The Times of India. 7 October 2013. Retrieved 4 March 2014.
  11. name="outlook">"Youngsters to change the rule in Bollywood: Mallika Sherawat". Outlook India. 24 September 2005. Retrieved 23 July 2010.[permanent dead link]
  12. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named lambafamily
  13. "Delhi Public School, Mathura Road". Zemu.in. Archived from the original on 21 July 2011. Retrieved 23 July 2010. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  14. Monika Balwa (29 March 2003). "17 kisses and a crab on her breast". Rediff. Retrieved 23 July 2010.
  15. "Mallika Sherawat Biography". 15 July 2010. Archived from the original on 25 July 2010. Retrieved 23 July 2010. {{cite web}}: Unknown parameter |deadurl= ignored (|url-status= suggested) (help)
  16. Taran Adarsh (28 December 2004). "The Best of 2004". Indiafm.com. Archived from the original on 18 May 2008. Retrieved 23 July 2010. {{cite web}}: Unknown parameter |deadurl= ignored (|url-status= suggested) (help)
  17. "Mallika dazzles at Cannes Film Festival". The Times of India. 18 May 2005. Archived from the original on 11 ਅਗਸਤ 2011. Retrieved 23 July 2010. {{cite news}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  18. Richard Corliss (22 May 2005). "Like Only Cannes Can". Time. Archived from the original on 26 ਦਸੰਬਰ 2018. Retrieved 23 July 2010. {{cite news}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

[ਸੋਧੋ]