ਸਮੱਗਰੀ 'ਤੇ ਜਾਓ

ਮਾਸਤੀ ਵੇਂਕਟੇਸ਼ ਅਇੰਗਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਸਤੀ ਵੇਂਕਟੇਸ਼ ਅਇੰਗਾਰ
ਜਨਮ(1891-06-06)6 ਜੂਨ 1891
ਕਰਨਾਟਕ ਦੇ ਕੋਲਾਰ ਜ਼ਿਲ੍ਹੇ ਦਾ ਹੋਂਗੇਨੱਲੀ ਪਿੰਡ ਮੈਸੂਰ ਰਾਜ, ਬਰਤਾਨਵੀ ਭਾਰਤ
ਮੌਤ6 ਜੂਨ 1986(1986-06-06) (ਉਮਰ 95)
ਬੰਗਲੌਰ, ਕਰਨਾਟਕ, ਭਾਰਤ
ਕਲਮ ਨਾਮਸ਼੍ਰੀਨਿਵਾਸ, ਮਾਸਤੀ
ਕਿੱਤਾਜ਼ਿਲ੍ਹਾ ਕੁਲੈਕਟਰ, ਜ਼ਿਲ੍ਹਾ ਕਮਿਸ਼ਨਰ, ਪ੍ਰੋਫੈਸਰ, ਲੇਖਕ
ਰਾਸ਼ਟਰੀਅਤਾਭਾਰਤ
ਸ਼ੈਲੀਗਲਪ
ਵਿਸ਼ਾਕੰਨੜ ਸਾਹਿਤ
ਸਾਹਿਤਕ ਲਹਿਰਕੰਨੜ ਸਾਹਿਤ ਨਵੋਦਯ

ਮਾਸਤੀ ਵੇਂਕਟੇਸ਼ ਅਇੰਗਾਰ (6 ਜੂਨ 1891 – 6 ਜੂਨ 1986) ਕੰਨੜ ਭਾਸ਼ਾ ਦਾ ਇੱਕ ਮਸ਼ਹੂਰ ਲੇਖਕ ਸੀ। ਉਹ ਭਾਰਤ ਵਿਚ ਦਿੱਤੇ ਗਏ ਸਭ ਤੋਂ ਵੱਡੇ ਸਾਹਿਤਕ ਸਨਮਾਨ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਕੰਨੜ ਲੇਖਕਾਂ ਵਿਚ ਚੌਥਾ ਸੀ।[1] [2]  ਉਸ ਨੂੰ ਪਿਆਰ ਨਾਲ ਮਾਸਤੀ ਕੰਨੜਦਾ ਆਸਤੀ ਕਿਹਾ ਜਾਂਦਾ ਸੀ ਜਿਸਦਾ ਅਰਥ ਹੈ "ਮਾਸਤੀ, ਕੰਨੜ ਦਾ ਖਜਾਨਾ"। ਉਹ ਆਪਣੀਆਂ ਨਿੱਕੀਆਂ ਕਹਾਣੀਆਂ ਲਈ ਵਧੇਰੇ ਮਸ਼ਹੂਰ ਹੈ ਉਸਨੇ ਕਲਮੀ ਨਾਮ ਸ਼੍ਰੀਨਿਵਾਸ ਦੇ ਹੇਠ ਲਿਖਿਆ ਹੈ। ਉਸ ਨੇ ਮੈਸੂਰ ਦੇ ਮਹਾਰਾਜਾ ਨਲਵਾੜੀ ਕ੍ਰਿਸ਼ਨਰਾਜੇ ਵੇਡਯਾਰ ਨੇ ਉਸਨੂੰ ਰਾਜਸੇਵਾਸਕਤਾ ਦੇ ਸਿਰਲੇਖ ਨਾਲ ਸਨਮਾਨਿਤ ਕੀਤਾ ਸੀ। 

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਮਾਸਤੀ ਦਾ ਜਨਮ 1891 ਵਿਚ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਦੇ ਹੋਂਗੇਨੱਲੀ ਪਿੰਡ ਵਿਖੇ ਇੱਕ  ਤਾਮਿਲ ਭਾਸ਼ਾਈ ਵੈਸ਼ਨਵ ਪਰਵਾਰ ਵਿੱਚ  ਹੋਇਆ ਸੀ। ਉਸਨੇ ਆਪਣੇ ਬਚਪਨ ਮਾਸਤੀ ਪਿੰਡ ਵਿਚ ਬਿਤਾਇਆ। ਉਸ ਨੇ ਮਦਰਾਸ ਯੂਨੀਵਰਸਿਟੀ ਤੋਂ 1914 ਵਿਚ ਅੰਗਰੇਜ਼ੀ ਸਾਹਿਤ  ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[3] ਇੰਡੀਅਨ ਸਿਵਲ ਸਰਵਿਸ (ਜਿਸ ਨੂੰ ਮੈਸੂਰ ਦੇ ਮਹਾਰਾਜਾ ਦੇ ਦਿਨਾਂ ਵਿਚ ਮੈਸੂਰ ਸਿਵਲ ਸਰਵਿਸ ਵਜੋਂ ਜਾਣਿਆ ਜਾਂਦਾ ਸੀ) ਵਿਚ ਜਾਣ ਤੋਂ ਬਾਅਦ ਉਸ ਨੇ ਕਰਨਾਟਕ ਦੇ ਵੱਖ ਵੱਖ ਹਿੱਸਿਆਂ ਵਿਚ ਜ਼ਿਮੇਵਾਰੀ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ। 26 ਸਾਲਾਂ ਦੀ ਸੇਵਾ ਤੋਂ ਬਾਅਦ, ਉਸ ਨੇ 1 943 ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਦੋਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਦੇ ਬਰਾਬਰ ਦਾ ਅਹੁਦਾ ਨਹੀਂ ਮਿਲਿਆ, ਜਿਸ ਦਾ ਉਹ ਆਪਣੇ ਆਪ ਨੂੰ ਉਹ ਹੱਕਦਾਰ ਮੰਨਦੇ ਸਨ ਅਤੇ ਇਕ ਜੂਨੀਅਰ ਨੂੰ ਤਰੱਕੀ ਦੇ ਦਿੱਤੀ ਗਈ ਸੀ। ਉਸਨੇ ਅੰਗਰੇਜ਼ੀ ਵਿੱਚ ਕੁਝ ਟੁਕੜੇ ਲਿਖੇ ਅਤੇ ਫਿਰ ਕੰਨੜ ਭਾਸ਼ਾ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਉਸਨੇ ਕੰਨੜ ਵਿੱਚ ਨਿੱਕੀਆਂ ਕਹਾਣੀਆਂ ਅਤੇ ਨਾਵਲ ਲਿਖਣ ਲਈ ਕਲਮੀ ਨਾਮ ਸ੍ਰੀਨਿਵਾਸ ਦਾ ਇਸਤੇਮਾਲ ਕੀਤਾ।

ਦਿਹਾਂਤ

[ਸੋਧੋ]

ਮਾਸਤੀ ਜੀ ਦੀ 95 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ, ਉਸ ਦੇ ਨਾਮ ਵਿਚ ਮਸ਼ਹੂਰ ਲੇਖਕਾਂ ਨੂੰ ਇਕ ਇਨਾਮ ਦਿੱਤਾ ਜਾਂਦਾ ਹੈ। [4] ਬੰਗਲੌਰ ਦੇ ਬਸਵੰਜਗੁਡੀ ਖੇਤਰ ਵਿੱਚ ਉਸਦੇ ਘਰ ਨੂੰ ਉਸ ਦੇ ਸਨਮਾਨ ਵਿੱਚ ਲੋਕਾਂ ਲਈ ਇੱਕ ਮਿਊਜ਼ੀਅਮ ਵਿੱਚ ਬਦਲ ਦਿੱਤਾ ਗਿਆ। [5]


ਰਚਨਾਵਾਂ

[ਸੋਧੋ]

ਉਸਨੇ ਆਪਣਾ ਪਹਿਲਾ ਕੰਮ ਰੰਗਨ ਮਦੁਵੇ ਨੂੰ 1910 ਵਿਚ ਪ੍ਰਕਾਸ਼ਿਤ ਕੀਤਾ ਅਤੇ ਉਨ੍ਹਾਂ ਦਾ ਆਖਰੀ ਕੰਮ ਮਾਤੂਗਾਰਾ ਰਮੰਨਾ (1985) ਹੈ। ਉਸ ਦਾ ਕੇਲਾਵੁ ਸਨਾ ਕਾਟੇਗੁਲਾ (ਕੁਝ ਨਿੱਕੀਆਂ ਕਹਾਣੀਆਂ) ਆਧੁਨਿਕ ਕੰਨੜ ਸਾਹਿਤ ਦੀ ਪਹਿਲੀ ਮਹਤਵਪੂਰਨ ਰਚਨਾ ਸੀ। ਮਾਸਤੀ ਨੇ ਕਈ ਦਾਰਸ਼ਨਿਕ, ਸੁਹਜਾਤਮਿਕ ਅਤੇ ਸਮਾਜਿਕ ਥੀਮਾਂ ਤੇ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ। ਉਸਨੇ ਕਈ ਮਹੱਤਵਪੂਰਨ ਨਾਟਕਕਾਰਾਂ ਦੀ ਰਚਨਾ ਕੀਤੀ ਅਤੇ ਅਨੁਵਾਦ ਵੀ ਕੀਤੇ। ਉਹ 1944 ਤੋਂ 1965 ਤੱਕ ਮਹੀਨਾਵਾਰ ਜੀਵਾਣਾ (ਜੀਵਨ) ਦਾ ਸੰਪਾਦਕ ਸੀ। 

ਉਸਨੇ ਸੱਤਰ ਸਾਲ ਤੋਂ ਰੱਜ ਕੇ ਲਿਖ ਰਿਹਾ ਹੈ ਅਤੇ ਉਸਨੇ ਕੰਨੜ ਵਿੱਚ 123 ਤੋਂ ਵੱਧ [6]ਅਤੇ ਅੰਗਰੇਜ਼ੀ ਵਿੱਚ 17 ਕਿਤਾਬਾਂ ਲਿਖੀਆਂ ਹਨ। ਉਸ ਨੂੰ 1983 ਵਿੱਚ ਉਸ ਦੇ ਨਾਵਲ ਚਿਕਵੀਰ ਰਾਜੇਂਦਰ ਲਈ ਗਿਆਨਪੀਠ ਅਵਾਰਡ ਮਿਲਿਆ ਸੀ। ਇਸ ਵਿੱਚ ਕੋਡਾਗੂ ਦੇ ਆਖਰੀ ਬਾਦਸ਼ਾਹ ਦੀ ਕਹਾਣੀ ਸੀ।  

ਕਿਤਾਬਾਂ ਦੀ ਸੂਚੀ

[ਸੋਧੋ]

ਮਹਾਂਕਾਵਿ

[ਸੋਧੋ]
  • ਸ਼੍ਰੀ ਰਾਮ ਪੱਟਾਭਿਸ਼ੇਕ (ਸ਼੍ਰੀ ਰਾਮ ਦਾ ਰਾਜਤਿਲਕ)

ਨਾਵਲ

[ਸੋਧੋ]
  • ਚਿੱਕਵੀਰ ਰਾਜੇਂਦਰਾ (ਕੋਡਾਗੂ ਦੇ ਅੰਤਮ ਰਾਜੇ ਦੇ ਬਾਰੇ ਵਿੱਚ ਇਤਿਹਾਸਿਕ ਨਾਵਲ।)
  • ਚੇੰਨਬਸਵਨਾਇਕਾ (ਸ਼ਿਮੋਗਾ ਜਿਲ੍ਹੇ ਦੇ ਨਾਇਕਾਂ ਦੇ ਵਿੱਚ ਅੰਤਮ ਰਾਜੇ ਦੇ ਬਾਰੇ ਵਿੱਚ ਇਤਿਹਾਸਿਕ ਨਾਵਲ।)
  • ਸ਼ੇਸ਼ੰਮਾ
  • ਸੁਬੰਨਾ

ਕਹਾਣੀਆਂ ਅਤੇ ਸੰਗ੍ਰਹਿ

[ਸੋਧੋ]
  • ਕਹਾਣੀਆਂ ਅਤੇ ਸੰਗ੍ਰਹਿ
  • 100 ਹੋਰ ਕਹਾਣੀਆਂ

ਨਾਟਕ

[ਸੋਧੋ]
  • ਕਾਕਨਕੋਟੇ
  • ਮੰਜੁਲੇ
  • ਸ਼ੇਸ਼ੰਮਾ
  • ਯਸ਼ੋਧਰਾ
  • ਸੁਬੰਨਾ
  • ਸੁਬੰਨਾ
  • ਭੱਟਰਾ ਮਗਲੂ
  • ਸ਼ਾਂਤੁ

ਆਤਮਕਥਾ

[ਸੋਧੋ]
  • ਭਾਵਾ

ਹੋਰ

[ਸੋਧੋ]
  • ਤਾਲਿਕੋਟੀ
  • ਯਸ਼ੋਧਰਾ
  • ਕੰਨਡਦ ਸੇਵਾ
  • ਅਰੁਨ
  • ਤਾਵਰੇ
  • ਸੰਕ੍ਰਿਤੀ

ਹਵਾਲੇ

[ਸੋਧੋ]
  1. "Jnanapeeth Awards". Ekavi. Archived from the original on 27 April 2006. Retrieved 31 October 2006. {{cite web}}: Unknown parameter |dead-url= ignored (|url-status= suggested) (help)
  2. "Jnanpith Laureates Official listings". Jnanpith Website. Archived from the original on 13 October 2007. {{cite web}}: Unknown parameter |dead-url= ignored (|url-status= suggested) (help)
  3. Ramachandra Sharama Ed., Masti Venkatesha Iyengar (2004). Masti. New Delhi: Katha. ISBN 9788187649502.
  4. http://www.bangaloremirror.com/entertainment/lounge/Masti-Award-for-three-Kannada-writers/articleshow/33919121.cms
  5. http://www.thehindu.com/news/cities/bangalore/bengaluru-has-over-800-heritage-structures/article7112856.ece
  6. "Man of letters". The Hindu. 1 October 2010. Retrieved 3 October 2013.