ਸਮੱਗਰੀ 'ਤੇ ਜਾਓ

ਜਰਮਨ ਫ਼ਲਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਮਾਨੂਏਲ ਕਾਂਤ

ਜਰਮਨ ਫ਼ਲਸਫ਼ੇ ਦਾ ਅਰਥ ਇੱਥੇ (1) ਜਰਮਨ ਭਾਸ਼ਾ ਵਿੱਚ ਦਰਸ਼ਨ (2) ਜਾਂ ਜਰਮਨਾਂ ਵਲੋਂ ਦਰਸ਼ਨ ਹੈ, ਬਹੁਤ ਹੀ ਭਿੰਨਤਾ ਵਾਲਾ ਅਤੇ ਸਦੀਆਂ ਤੋਂ ਫ਼ਲਸਫ਼ੇ ਵਿੱਚ ਵਿਸ਼ਲੇਸ਼ਣ ਅਤੇ ਮਹਾਂਦੀਪੀ ਪਰੰਪਰਾਵਾਂ ਦੋਨੋਂ ਲਈ ਕੇਂਦਰੀ, ਗੋਟਫ੍ਰਿਡ ਵਿਲਹੈਲਮ ਲੀਬਨਿਜ਼ ਤੋਂ ਇੰਮਾਨੂਏਲ ਕੈਂਟ, ਜੋਰਜ ਵਿਲਹੈਲਮ ਫਰੀਡ੍ਰਿਕ ਹੈਗਲ, ਆਰਥਰ ਸ਼ੋਪੇਨਹਾਵਰ, ਕਾਰਲ ਮਾਰਕਸ, ਫਰੀਡ੍ਰਿਕ ਨੀਤਸ਼ੇ, ਮਾਰਟਿਨ ਹੈਡੇਗਰ ਅਤੇ ਲੁਡਵਿਗ ਵਿਟਗਿਨਸਟੇਨ ਤੋਂ ਸਮਕਾਲੀ ਫ਼ਿਲਾਸਫ਼ਰ ਤੱਕ ਇਸ ਦੇ ਘੇਰੇ ਵਿੱਚ ਆਉਂਦੇ ਹਨ। ਸੋਰੇਨ ਕਿਅਰਕੇਗਾਡ (ਇੱਕ ਡੈਨਿਸ਼ ਫ਼ਿਲਾਸਫ਼ਰ) ਵੀ ਅਕਸਰ ਜਰਮਨ ਵਿਚਾਰਕਾਂ ਦੇ ਨਾਲ ਉਸ ਦੇ ਵਿਆਪਕ ਸਰੋਕਾਰ ਕਾਰਨ ਜਰਮਨ (ਜਾਂ ਜਰਮਨਿਕ) ਦਰਸ਼ਨ ਦੇ ਸਰਵੇਖਣ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।  [1][2][3][4]

17ਵੀਂ  ਸਦੀ

[ਸੋਧੋ]

ਲਾਇਬਨਿਜ਼

[ਸੋਧੋ]
ਲਾਇਬਨਿਜ਼

ਗੌਟਫ਼ਰੀਡ ਲਾਇਬਨਿਜ਼ (1646–1716) ਇੱਕ ਦਾਰਸ਼ਨਿਕ ਅਤੇ ਇੱਕ ਗਣਿਤ ਸ਼ਾਸਤਰੀ ਸੀ ਜੋ ਮੁੱਖ ਤੌਰ ਤੇ ਲਾਤੀਨੀ ਅਤੇ ਫਰਾਂਸੀਸੀ ਵਿੱਚ ਲਿਖਦਾ ਸੀ ਲਾਇਬਨਿਜ਼, ਰੇਨ ਡੇਕਾਰਟ ਅਤੇ ਬਾਰੂਚ ਸਪਿਨੋਜ਼ਾ ਦੇ ਨਾਲ, ਤਰਕਸ਼ੀਲਤਾ ਦੇ 17ਵੀਂ ਸਦੀ ਦੇ ਤਿੰਨ ਮਹਾਨ ਸਮਰਥਕਾਂ ਵਿੱਚੋਂ ਇੱਕ ਸੀ। ਲਾਇਬਨਿਜ਼ ਦੇ ਕੰਮ ਨੇ ਆਧੁਨਿਕ ਤਰਕ ਅਤੇ ਵਿਸ਼ਲੇਸ਼ਕ ਦਰਸ਼ਨ ਦੀ ਅਟਕਲ ਵੀ ਕੀਤੀ, ਪਰੰਤੂ ਉਸ ਦਾ ਫ਼ਲਸਫ਼ਾ ਵਿਦਵਤਾਵਾਦੀ ਪਰੰਪਰਾ ਵੱਲ ਵੀ ਵਾਪਸ ਵੇਖਦਾ ਹੈ, ਜਿਸ ਵਿੱਚ ਸਿੱਟੇ ਵਜੋਂ ਪ੍ਰਯੋਗਿਕ ਪ੍ਰਮਾਣਾਂ ਦੀ ਬਜਾਏ ਪਹਿਲੇ ਸਿਧਾਂਤਾਂ ਜਾਂ ਪ੍ਰਾਥਮਿਕ ਪਰਿਭਾਸ਼ਾਵਾਂ ਨੂੰ ਲਾਗੂ ਕਰਕੇ ਤਿਆਰ ਕੀਤੇ ਜਾਂਦੇ ਹਨ।  

18ਵੀਂ ਸਦੀ

[ਸੋਧੋ]

ਵੋਲਫ਼

[ਸੋਧੋ]

ਲਾਇਬਨਿਜ਼ ਦੇ ਬਾਅਦ ਕ੍ਰਿਸ਼ਚੀਅਨ ਵੋਲਫ (1679-1754) ਸਭ ਤੋਂ ਮਸ਼ਹੂਰ ਜਰਮਨ ਦਾਰਸ਼ਨਿਕ ਸੀ ਉਸ ਦੀ ਮੁੱਖ ਪ੍ਰਾਪਤੀ ਸੀ ਕਿ ਉਸ ਨੇ ਆਪਣੇ ਸਮੇਂ ਦੇ ਹਰ ਵਿਦਵਤਾ ਭਰਪੂਰ ਵਿਸ਼ੇ ਤੇ ਲਿਖਿਆ ਸੀ, ਆਪਣੇ ਪ੍ਰਦਰਸ਼ਨ-ਨਿਗਮਨਾਤਮਕ, ਗਣਿਤ ਦੇ ਢੰਗ ਅਨੁਸਾਰ ਦਿਖਾਇਆ ਅਤੇ ਸਾਹਮਣੇ ਲਿਆਂਦਾ, ਜੋ ਸ਼ਾਇਦ ਜਰਮਨੀ ਵਿੱਚ ਰੋਸ਼ਨ-ਖ਼ਿਆਲ ਤਰਕਸ਼ੀਲਤਾ ਦੇ ਸਿਖਰ ਨੂੰ ਦਰਸਾਉਂਦੀ ਹੈ। 

ਕਾਂਤ

[ਸੋਧੋ]

1781 ਵਿੱਚ ਇਮੈਨੂਅਲ ਕਾਂਤ (1724–1804) ਨੇ ਆਪਣੀ ਕਿਤਾਬ ਕ੍ਰਿਟੀਕ ਆਫ਼ ਪਿਉਰ ਰੀਜਨ ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਉਸਨੇ ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅਨੁਭਵ ਤੋਂ ਸੁਤੰਤਰ ਰਹਿ ਕੇ ਕੇਵਲ ਤਰਕ -ਬੁਧੀ ਨਾਲ ਕੀ ਜਾਣ ਸਕਦੇ ਹਾਂ ਅਤੇ ਕੀ ਨਹੀਂ ਜਾਣ ਸਕਦੇ। ਸੰਖੇਪ ਰੂਪ ਵਿੱਚ, ਉਸਨੇ ਸਿੱਟਾ ਕੱਢਿਆ ਕਿ ਅਸੀਂ ਬਾਹਰੀ ਸੰਸਾਰ ਨੂੰ ਅਨੁਭਵ ਦੁਆਰਾ ਜਾਣ ਸਕਦੇ ਹਾਂ, ਪਰੰਤੂ ਜੋ ਅਸੀਂ ਇਸ ਬਾਰੇ ਜਾਣ ਸਕਦੇ ਸੀ ਉਹ ਉਨ੍ਹਾਂ ਸੀਮਤ ਧਾਰਨਾਵਾਂ ਨੇ ਸੀਮਿਤ ਕੀਤਾ ਹੋਇਆ ਸੀ ਜਿਨ੍ਹਾਂ ਵਿੱਚ ਕੈਦੀ ਮਨ ਸੋਚ ਸਕਦਾ ਹੈ: ਜੇਕਰ ਅਸੀਂ ਸਿਰਫ ਕਾਰਨ-ਕਾਰਜ ਦੇ ਰੂਪ ਵਿੱਚ ਸਮਝ ਸਕਦੇ ਹਾਂ, ਤਾਂ ਅਸੀਂ ਕੇਵਲ ਕਾਰਨ ਅਤੇ ਪ੍ਰਭਾਵ ਜਾਣ ਸਕਦੇ ਹਾਂ। ਇਸ ਤੋਂ ਗੱਲ ਇਹ ਨਿਕਲਦੀ ਹੈ ਕਿ ਅਸੀਂ ਸਾਰੇ ਅਨੁਭਵ ਤੋਂ ਸੁਤੰਤਰ ਸਾਰੇ ਸੰਭਵ ਅਨੁਭਵ ਦੇ ਰੂਪ ਨੂੰ ਜਾਣ ਸਕਦੇ ਹਾਂ, ਪਰ ਹੋਰ ਕੁਝ ਨਹੀਂ, ਪਰ ਅਸੀਂ ਦੁਨੀਆ ਨੂੰ "ਕਿਤੇ ਵੀ ਨਾ ਦੇ ਨਜ਼ਰੀਏ" ਤੋਂ ਕਦੀ ਨਹੀਂ ਜਾਣ ਸਕਦੇ ਅਤੇ ਇਸ ਲਈ ਅਸੀਂ ਦੁਨੀਆ ਨੂੰ ਪੂਰੀ ਤਰ੍ਹਾਂ ਸਮੁੱਚਤਾ ਵਿੱਚ ਨਹੀਂ ਜਾਣ ਸਕਦੇ, ਨਾ ਹੀ ਤਰਕ -ਬੁਧੀ ਨਾਲ ਅਤੇ ਨਾ ਹੀ ਅਨੁਭਵ ਰਾਹੀਂ। 

19ਵੀਂ ਸਦੀ

[ਸੋਧੋ]

ਜਰਮਨ ਆਦਰਸ਼ਵਾਦ

[ਸੋਧੋ]
ਜੀ. ਡਬਲਿਊ. ਐਫ. ਹੇਗਲ

ਤਿੰਨ ਸਭ ਤੋਂ ਪ੍ਰਮੁੱਖ ਜਰਮਨ ਆਦਰਸ਼ਵਾਦੀ ਸਨ ਜੋਹਾਂਨ ਗੌਟਲੀਬ ਫਿਸ਼ਤ (1762-1814), ਫਰੀਦਰਿਚ ਵਿਲਹੇਲਮ ਜੋਸੇਫ ਫਾਨ ਸ਼ੇਲਿੰਗ (1775-1854) ਅਤੇ ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ (1770-1831) ਸਨ ਜਿਨ੍ਹਾਂ ਵਿੱਚੋਂ ਜਰਮਨ ਫਲਸਫ਼ੇ ਵਿੱਚ ਸਭ ਤੋਂ ਪ੍ਰਮੁੱਖ ਹੇਗਲ ਸੀ। 

ਸ਼ੋਪੇਨਹਾਵਰ

[ਸੋਧੋ]

ਜਰਮਨ ਆਦਰਸ਼ਵਾਦ ਦਾ, ਖਾਸ ਕਰਕੇ ਹੇਗਲ ਦਾ ਵਿਚਾਰ ਇੱਕ ਵਿਰੋਧੀ, ਆਰਥਰ ਸ਼ੋਪੇਨਹਾਵਰ (1788-1860) ਸੀ। ਉਹ ਪੂਰਬੀ ਫ਼ਲਸਫ਼ੇ, ਖਾਸ ਕਰਕੇ ਬੁੱਧ ਧਰਮ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਆਪਣੀ ਨਿਰਾਸ਼ਾ ਲਈ ਜਾਣਿਆ ਜਾਂਦਾ ਸੀ। ਸ਼ੋਪੇਨਹਾਵਰ ਦੀ ਸਭ ਤੋਂ ਪ੍ਰਭਾਵਸ਼ਾਲੀ ਲਿਖਤ, ਦ ਵਰਲਡ ਐਜ਼ ਵਿਲ ਐਂਡ ਰੀਪਰੀਜੈਂਟੇਸ਼ਨ (1844 ਵਿੱਚ ਵਧਾਈ ਗਈ) ਵਿੱਚ ਉਸਨੇ ਨੇ ਦਾਅਵਾ ਕੀਤਾ ਕਿ ਸੰਸਾਰ ਅਸਲ ਵਿੱਚ ਉਹ ਹੈ ਜੋ ਅਸੀਂ ਆਪਣੇ ਆਪ ਦੇ ਅੰਦਰ ਆਪਣੀ ਇੱਛਾ ਦੇ ਰੂਪ ਵਿੱਚ ਪਛਾਣਦੇ ਹਾਂ। ਇੱਛਾ ਦੇ ਆਪਣੇ ਵਿਸ਼ਲੇਸ਼ਣ ਤੋਂ ਉਸ ਨੇ ਸਿੱਟਾ ਕੱਢਿਆ ਕਿ ਭਾਵਾਤਮਕ, ਸਰੀਰਕ ਅਤੇ ਜਿਨਸੀ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਸਿੱਟੇ ਵਜੋਂ, ਉਸ ਨੇ ਇੱਛਾਵਾਂ ਦੇ ਨਿਖੇਧ ਦੀ ਜੀਵਨ ਸ਼ੈਲੀ ਦਾ ਭਰਪੂਰ ਵਰਣਨ ਕੀਤਾ, ਵੇਦਾਂਤ ਦੀਆਂ ਸਨਿਆਸ ਦੀਆਂ ਸਿੱਖਿਆਵਾਂ ਅਤੇ ਮੁਢਲੇ ਈਸਾਈ ਧਰਮ ਦੇ ਮਾਰੂਥਲੀ ਪਿਤਾਮਿਆਂ ਦੇ ਵਾਂਗ।[5]

ਕਾਰਲ ਮਾਰਕਸ ਅਤੇ ਨੌਜਵਾਨ ਹੇਗਲੀਅਨ

[ਸੋਧੋ]
ਕਾਰਲ ਮਾਰਕਸ, ਜਰਮਨ ਅਰਥ ਸ਼ਾਸਤਰੀ ਅਤੇ ਫ਼ਿਲਾਸਫ਼ਰ.

ਨਵ-ਕਾਂਤਵਾਦ 

[ਸੋਧੋ]

ਨੀਤਸ਼ੇ 

[ਸੋਧੋ]
ਨੀਤਸ਼ੇ

20ਵੀਂ  ਸਦੀ

[ਸੋਧੋ]

ਵਿਸ਼ਲੇਸ਼ਣਮਈ ਦਰਸ਼ਨ

[ਸੋਧੋ]

ਫਰੇਗ, ਵਿਟਗਨਸ਼ਟਾਈਨ ਅਤੇ ਵਿਆਨਾ ਸਰਕਲ

[ਸੋਧੋ]

ਮਹਾਦੀਪੀ ਦਰਸ਼ਨ

[ਸੋਧੋ]

ਵਰਤਾਰਾ ਵਿਗਿਆਨ 

[ਸੋਧੋ]

ਹਰਮੇਨਿਊਟਿਕਸ

[ਸੋਧੋ]

ਫ਼ਰਾਂਫ਼ੁਰਟ ਸਕੂਲ

[ਸੋਧੋ]
ਯੁਰਗਨ ਹੈਬਰਰਮਾਸ

ਹਵਾਲੇ

[ਸੋਧੋ]
  1. Lowith, Karl. From Hegel to Nietzsche, 1991, p. 370-375.
  2. Pinkard, Terry P. German philosophy, 1760-1860: the legacy of idealism, 2002, ch. 13.
  3. Stewart, Jon B. Kierkegaard and his German contemporaries, 2007
  4. Kenny, Anthony. Oxford Illustrated History of Western Philosophy, 2001, p.220-224.
  5. The World as Will and Representation, Vol. 2, Ch. 48 (Dover page 616), "The ascetic tendency is certainly unmistakable in genuine and original Christianity, as it was developed in the writings of the Church Fathers from the kernel of the New Testament; this tendency is the highest point to which everything strives upwards."