ਸੀ ਐਸ ਲੂਇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀ ਐਸ ਲੂਇਸ
Monochrome head-and-left-shoulder photo portrait of 50-year-old Lewis
ਸੀ. ਐਸ. ਲੂਇਸ ਦੀ ਮੂਰਤੀ, ਅਲਮਾਰੀ ਵਿੱਚ ਕੁਝ ਦੇਖ ਰਿਹਾ ਹੈ। ਕ੍ਰਿਤੀ: ਰੌਸ ਵਿਲਸਨ
ਜਨਮਕਲਾਈਵ ਸਟੇਪਲ ਲੂਇਸ
(1898-11-29)29 ਨਵੰਬਰ 1898
ਬੇਲਫਾਸਟ, ਆਇਰਲੈਂਡ
ਮੌਤ22 ਨਵੰਬਰ 1963(1963-11-22) (ਉਮਰ 64)
ਆਕਸਫ਼ੋਰਡ, ਇੰਗਲੈਂਡ
ਕਲਮ ਨਾਮਕਲਾਈਵ ਹੈਮਿਲਟਨ, ਐਨ. ਡਬਲਯੂ. ਕਲਰਕ
ਕਿੱਤਾਨਾਵਲਕਾਰ, ਕਵੀ, ਅਕਾਦਮਿਕ, ਮੱਧਕਾਲਵਾਦੀ, ਸਾਹਿਤਕ ਆਲੋਚਕ, ਨਿਬੰਧਕਾਰ, ਧਰਮ ਸ਼ਾਸਤਰੀ, ਪ੍ਰਸਾਰਕ, ਲੈਕਚਰਾਰ
ਅਲਮਾ ਮਾਤਰਯੂਨੀਵਰਸਿਟੀ ਕਾਲਜ, ਆਕਸਫ਼ੋਰਡ
ਸ਼ੈਲੀਇਸਾਈਅਤ ਦੇ ਹੱਕ ਵਿੱਚ, ਫੈਂਟਸੀ, ਸਾਇੰਸ ਫ਼ਿਕਸ਼ਨ, ਬੱਚਿਆਂ ਦਾ ਸਾਹਿਤ
ਪ੍ਰਮੁੱਖ ਕੰਮThe Chronicles of Narnia
Mere Christianity
The Allegory of Love
The Screwtape Letters
The Space Trilogy
Till We Have Faces
Surprised by Joy: The Shape of My Early Life
ਜੀਵਨ ਸਾਥੀ
(ਵਿ. 1956; ਮੌਤ 1960)
ਬੈਂਗਰ, ਕਾਊਂਟੀ ਡਾਊਨ ਵਿੱਚ ਪਾਰਕ-ਬੈਂਚ ਤੇ ਲੱਗਿਆ ਫੱਟਾ

ਕਲਾਈਵ ਸਟੇਪਲ ਲੂਇਸ (29 ਨਵੰਬਰ 1898 – 22 ਨਵੰਬਰ 1963) ਇੱਕ ਬ੍ਰਿਟਿਸ਼ ਨਾਵਲਕਾਰ, ਕਵੀ, ਅਕਾਦਮਿਕ, ਮੱਧਕਾਲਵਾਦੀ, ਸਾਹਿਤਕ ਆਲੋਚਕ, ਨਿਬੰਧਕਾਰ, ਧਰਮ ਸ਼ਾਸਤਰੀ, ਪ੍ਰਸਾਰਕ, ਲੈਕਚਰਾਰ, ਅਤੇ ਈਸਾਈ ਧਰਮ ਦਾ ਪੱਖਪੂਰਕ ਸੀ। ਉਹ  ਆਕਸਫੋਰਡ ਯੂਨੀਵਰਸਿਟੀ (ਮੈਗਡਾਲਨ ਕਾਲਜ, 1925-1954) ਅਤੇ ਕੈਮਬ੍ਰਿਜ ਯੂਨੀਵਰਸਿਟੀ (ਮੈਗਡੇਲੀਨ ਕਾਲਜ, 1954-1963) ਦੋਵਾਂ ਵਿੱਚ ਅਕਾਦਮਿਕ ਅਹੁਦਿਆਂ 'ਤੇ ਨਿਯੁਕਤ ਰਿਹਾ। ਉਹ ਆਪਣੇ ਗਲਪ ਦੇ ਕੰਮਾਂ, ਖਾਸ ਕਰਕੇ ਸਕ੍ਰਿਊਟੇਪ ਪੱਤਰਾਂ, ਨਾਰਨੀਆ ਦੇ ਕਿੱਸੇ, ਅਤੇ ਸਪੇਸ ਟ੍ਰਿਲੋਗੀ ਲਈ ਅਤੇ ਈਸਾਈ ਧਰਮ ਦੇ ਪੱਖਪੂਰਨ ਦੇ ਲਈ ਆਪਣੇ ਗੈਰ-ਗਲਪ ਰਚਨਾਵਾਂ, ਜਿਵੇਂ ਕਿ ਮੇਅਰ ਕ੍ਰਿਸ਼ਚੀਸਨਿਟੀ, ਚਮਤਕਾਰ, ਅਤੇ ਦ ਪ੍ਰੌਬਲਮ ਆਫ਼ ਪੇਨ ਦੇ ਲਈ ਪ੍ਰਸਿੱਧ ਹੈ। 

ਲੂਇਸ ਅਤੇ ਸਾਥੀ ਨਾਵਲਕਾਰ ਜੇ. ਆਰ. ਆਰ. ਟੌਲਕੀਏਨ ਬਹੁਤ ਕਰੀਬੀ ਦੋਸਤ ਸਨ। ਉਹ ਦੋਵੇਂ ਔਕਸਫੋਰਡ ਯੂਨੀਵਰਸਿਟੀ ਦੇ ਅੰਗਰੇਜ਼ੀ ਫੈਕਲਟੀ ਵਿੱਚ ਪੜ੍ਹਾਉਂਦੇ ਸਨ ਅਤੇ ਇਨਕਲਿੰਗਜ਼ ਵਜੋਂ ਜਾਣੇ ਜਾਂਦੇ ਗੈਰਰਸਮੀ ਆਕਸਫੋਰਡ ਲਿਟਰੇਰੀ ਗਰੁੱਪ ਵਿੱਚ ਸਰਗਰਮ ਸਨ। ਲੂਇਸ ਦੀ ਯਾਦ-ਪਟਾਰੀ ਸਰਪ੍ਰਾਈਜ਼ਡ ਬਾਇ ਜੋਏ ਦੇ ਅਨੁਸਾਰ, ਉਸ ਨੇ ਚਰਚ ਆਫ਼ ਆਇਰਲੈਂਡ ਵਿੱਚ ਬਪਤਿਸਮਾ ਲਿਆ ਸੀ, ਪਰ ਕਿਸ਼ੋਰ ਉਮਰ ਵਿੱਚ ਆਪਣੇ ਧਰਮ ਤੋਂ ਦੂਰ ਹੋ ਗਿਆ ਸੀ। ਟੋਲਕੀਨ ਅਤੇ ਦੂਜੇ ਦੋਸਤਾਂ ਦੇ ਪ੍ਰਭਾਵ ਕਾਰਨ ਲੂਇਸ 32 ਸਾਲ ਦੀ ਉਮਰ ਵਿੱਚ ਐਂਜਲੀਅਨਵਾਦ ਨੂੰ ਵਾਪਸ ਆਪਣਾ ਲਿਆ ਸੀ ਅਤੇ ਉਹ "ਚਰਚ ਆਫ ਇੰਗਲੈਂਡ" ਦਾ ਇੱਕ ਆਮ ਆਦਮੀ ਬਣਿਆ। [1] ਲੂਈਸ ਦੀ ਨਿਹਚਾ ਨੇ ਉਸ ਦੇ ਕੰਮ ਨੂੰ ਬਹੁਤ ਪ੍ਰਭਾਵਿਤ ਕੀਤਾ, ਅਤੇ ਜੰਗ ਦੇ ਸਮੇਂ ਈਸਾਈ ਧਰਮ ਦੇ ਬਾਰੇ ਉਸ ਦੇ ਰੇਡੀਓ ਪ੍ਰਸਾਰਣਾਂ ਨੇ ਉਸ ਨੂੰ ਵਿਆਪਕ ਚਰਚਾ ਵਿੱਚ ਲਿਆਂਦਾ।

ਲੂਇਸ ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ,[2]  ਜਿਨ੍ਹਾਂ ਦਾ ਅਨੁਵਾਦ 30 ਤੋਂ ਵੱਧ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ ਅਤੇ ਲੱਖਾਂ ਕਾਪੀਆਂ ਵਿਕੀਆਂ ਹਨ। ਉਹ ਕਿਤਾਬਾਂ ਜਿਨ੍ਹਾਂ ਤੋਂ ਮਿਲ ਕੇ ਨਾਰਨੀਆ ਦੇ ਕਿੱਸੇ ਬਣੀ ਹੈ ਸਭ ਤੋਂ ਵੱਧ ਵਿਕੀਆਂ ਹਨ ਅਤੇ ਸਟੇਜ, ਟੀ.ਵੀ., ਰੇਡੀਓ ਅਤੇ ਸਿਨੇਮਾ ਤੇ ਪ੍ਰਸਿੱਧੀ ਕਰ ਚੁੱਕੀਆਂ ਹਨ। ਉਨ੍ਹਾਂ ਦੀਆਂ ਦਾਰਸ਼ਨਿਕ ਲਿਖਤਾਂ ਦੇ ਕਈ ਸੰਸਥਾਵਾਂ ਦੇ ਕ੍ਰਿਸ਼ਚੀਅਨ ਪੱਖਪੂਰਕਾਂ ਵੱਲੋਂ ਵਿਆਪਕ ਪਧਰ ਤੇ ਹਵਾਲੇ ਵਰਤੇ ਗਏ ਹਨ। 

1956 ਵਿਚ, ਲੇਵਿਸ ਨੇ ਅਮਰੀਕੀ ਲੇਖਕ ਜੋਏ ਡੇਵਿਡਮਾਨ ਨਾਲ ਵਿਆਹ ਕੀਤਾ; 45 ਸਾਲ ਦੀ ਉਮਰ ਵਿੱਚ ਚਾਰ ਸਾਲ ਬਾਅਦ ਉਸਦੀ ਕੈਂਸਰ ਨਾਲ ਮੌਤ ਹੋ ਗਈ। 22 ਨਵੰਬਰ 1963 ਨੂੰ ਲੂਇਸ ਦਾ ਗੁਰਦੇ ਫੇਲ੍ਹ ਹੋਣ ਕਾਰਨ ਉਸ ਦੇ 65ਵੇਂ ਜਨਮਦਿਨ ਤੋਂ ਇੱਕ ਹਫ਼ਤਾ ਪਹਿਲਾਂ ਦੇਹਾਂਤ ਹੋ ਗਿਆ। 2013 ਵਿੱਚ, ਉਸਦੀ ਮੌਤ ਦੀ 50 ਵੀਂ ਵਰ੍ਹੇਗੰਢ ਤੇ, ਲੂਇਸ ਨੂੰ ਵੈਸਟਮਿੰਸਟਰ ਐਬੇ ਵਿੱਚ ਸ਼ਾਇਰਾਂ ਦੇ ਕੋਨੇ ਵਿੱਚ ਇੱਕ ਯਾਦਗਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀਆਂ ਰਚਨਾਵਾਂ 2014 ਵਿੱਚ ਅਜਿਹੇ ਦੇਸ਼ਾਂ ਵਿੱਚ ਜਨਤਕ ਖੇਤਰ ਵਿੱਚ ਦਾਖਲ ਹੋ ਗਈਆਂ ਹਨ ਜਿੱਥੇ ਕਾਪੀਰਾਈਟ ਲੇਖਕ ਦੀ ਮੌਤ ਤੋਂ 50 ਸਾਲਾਂ ਬਾਅਦ ਖਤਮ ਹੋ ਜਾਂਦਾ ਹੈ, ਜਿਵੇਂ ਕਿ ਕਨੇਡਾ ਵਿੱਚ ਹੈ।  

ਜੀਵਨੀ[ਸੋਧੋ]

ਬਚਪਨ[ਸੋਧੋ]

ਦਾ ਜਨਮ 29 ਨਵੰਬਰ 1898 ਨੂੰ ਬੇਲਫਾਸਟ, ਆਇਰਲੈਂਡ ਵਿੱਚ ਹੋਇਆ ਸੀ। [3] ਉਸ ਦਾ ਪਿਤਾ ਅਲਬਰਟ ਜੇਮਸ ਲੁਇਸ (1863-1929), ਇੱਕ ਵਕੀਲ ਸੀ ਜਿਸਦਾ ਪਿਤਾ ਰਿਚਰਡ 19ਵੀਂ ਸਦੀ ਦੇ ਅੱਧ ਵਿੱਚ ਵੇਲਜ਼ ਤੋਂ ਆਇਰਲੈਂਡ ਆਇਆ ਸੀ। ਉਸ ਦੀ ਮਾਤਾ ਫਲੋਰੈਂਸ ਅਗੱਸਤਾ ਲੂਇਸ, ਪਹਿਲਾਂ ਹੈਮਿਲਟਨ (1862-1908) ਸੀ, ਜਿਸ ਨੂੰ ਚਰਚ ਆਫ਼ ਆਇਰਲੈਂਡ ਦੇ ਪੁਜਾਰੀ ਦੀ ਧੀ ਅਤੇ ਬਿਸ਼ਪ ਹਿਊਗ ਹੈਮਿਲਟਨ ਅਤੇ ਜੌਨ ਸਟੈਪਲਸ ਦੋਨਾਂ ਦੀ ਪੜਪੋਤਰੀ ਫਲੋਰਾ ਵਜੋਂ ਜਾਣਿਆ ਜਾਂਦਾ ਸੀ। ਉਸ ਦਾ ਇੱਕ ਵੱਡਾ ਭਰਾ, ਵਾਰਨ ਹੈਮਿਲਟਨ ਲੂਇਸ ਸੀ।[4][5]

ਸੂਚਨਾ[ਸੋਧੋ]

  1. Lewis 1997.
  2. Richard B. Cunningham, C. S. Lewis: Defender of the Faith, Wipf and Stock Publishers (2008), p. 14
  3. ਫਰਮਾ:Cite ODNB(Subscription or UK public library membership required.)ਫਰਮਾ:Cite ODNB
  4. "The Life of C.S. Lewis Timeline". C.S. Lewis Foundation. Retrieved 11 March 2017.
  5. "C.S. Lewis Biography". Encyclopedia of World Biography. Retrieved 11 March 2017.