ਕਾਵਿਨ ਭਾਰਤੀ ਮਿੱਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਵਿਨ ਭਾਰਤੀ ਮਿੱਤਲ
2016 ਰਾਈਜ਼ ਕਾਨਫ੍ਰੈਂਸ 'ਤੇ ਕਾਵਿਨ ਭਾਰਤੀ ਮਿੱਤਲ
ਜਨਮ (1987-08-31) 31 ਅਗਸਤ 1987 (ਉਮਰ 36)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਇੰਪੀਰੀਅਲ ਕਾਲਜ ਲੰਡਨ
ਪੇਸ਼ਾਹਾਈਕ ਮੈਸੇਂਜਰ ਦਾ ਬਾਨੀ ਅਤੇ ਸੀ ਈ ਓ
ਲਈ ਪ੍ਰਸਿੱਧਹਾਈਕ ਮੈਸੇਂਜਰ
ਮਾਤਾ-ਪਿਤਾਸੁਨੀਲ ਮਿੱਤਲ, ਨੈਨਾ ਮਿੱਤਲ

ਕਾਵਿਨ ਭਾਰਤੀ ਮਿੱਤਲ ਇੱਕ ਇੰਟਰਨੈੱਟ ਉਦਯੋਗਪਤੀ ਅਤੇ ਦੁਨੀਆ ਦੇ ਛੇਵੇਂ ਸਭ ਤੋਂ ਵੱਡੇ ਮੋਬਾਈਲ ਮੈਸੇਜਿੰਗ ਐਪਲੀਕੇਸ਼ਨ ਹਾਈਕ ਮੈਸੇਂਜਰ ਦਾ ਬਾਨੀ ਅਤੇ ਸੀ ਈ ਓ ਹੈ। ਕਾਵਿਨ, ਭਾਰਤੀ ਏਅਰਟੈੱਲ ਦੇ ਬਾਨੀ ਅਤੇ ਚੇਅਰਮੈਨ ਸੁਨੀਲ ਮਿੱਤਲ ਦਾ ਪੁੱਤਰ ਹੈ।

ਮੁੱਢਲਾ ਜੀਵਨ ਅਤੇ ਕੈਰੀਅਰ[ਸੋਧੋ]

ਕਾਵਿਨ, ਭਾਰਤੀ ਏਅਰਟੈੱਲ ਦੇ ਬਾਨੀ ਅਤੇ ਚੇਅਰਮੈਨ ਸੁਨੀਲ ਮਿੱਤਲ ਅਤੇ ਨੈਨਾ ਮਿੱਤਲ ਦਾ ਪੁੱਤਰ ਹੈ। ਉਸਦਾ ਇੱਕ ਜੁੜਵਾ ਭਰਾ ਸ਼ਾਰਵਿਨ ਅਤੇ ਇੱਕ ਭੈਣ ਈਸ਼ਾ ਹੈ। ਕਾਵਿਨ ਨੇ ਇੰਪੀਰੀਅਲ ਕਾਲਜ ਲੰਡਨ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਵਿੱਚ ਮਾਸਟਰ ਡਿਗਰੀ ਦਾ ਅਧਿਐਨ ਕੀਤਾ ਹੈ। ਕਾਵਿਨ ਜੈਨ ਬੁੱਧ ਧਰਮ ਦਾ ਅਨੁਯਾਈ ਹੈ।[1][2]

ਲੰਡਨ ਵਿੱਚ ਪੜ੍ਹਦੇ ਸਮੇਂ ਉਹ ਮੈਕਲੇਰਨ ਰੇਸਿੰਗ, ਗੂਗਲ ਅਤੇ ਗੋਲਡਮੈਨ ਸਾਕਸ ਵਿੱਚ ਕੰਮ ਕਰਦਾ ਸੀ। ਜਦੋਂ ਉਹ 2008 ਵਿੱਚ ਕਾਲਜ ਵਿੱਚ ਆਪਣੇ ਆਖਰੀ ਸਾਲ ਵਿੱਚ ਸੀ, ਉਸ ਨੇ ਐਪਸਪਾਰਕ ਨਾਂ ਦੀ ਇੱਕ ਐਪ ਕੰਪਨੀ ਦੀ ਸਥਾਪਨਾ ਕੀਤੀ। ਉਸਨੇ ਮੂਵੀਟਿਕਟਜ਼.ਕਾਮ ਦੇ ਸਹਿਯੋਗ ਨਾਲ ਆਈ.ਓ.ਐੱਸ ਲਈ ਇੱਕ ਮੂਵੀਜ਼ਨਾਓ ਨਾਮਕ ਮੂਵੀ ਟਿਕਟਿੰਗ ਐਪਲੀਕੇਸ਼ਨ ਦੀ ਸਥਾਪਨਾ ਕੀਤੀ।

ਉਸਨੇ 12 ਦਸੰਬਰ 2012 ਨੂੰ ਹਾਈਕ ਮੈਸੇਂਜਰ ਦੀ ਸਥਾਪਨਾ ਕੀਤੀ। ਹਾਈਕ ਨੂੰ ਭਾਰਤੀ ਸਾਫਟਬੈਂਕ ਤੋਂ 21 ਮਿਲਿਅਨ ਡਾਲਰਾਂ ਅਤੇ ਟਾਈਗਰ ਗਲੋਬਲ ਤੋਂ 65 ਮਿਲੀਅਨ ਡਾਲਰ ਦਾ ਆਰੰਭਿਕ ਫੰਡਿੰਗ ਪ੍ਰਾਪਤ ਹੋਇਆ। 3 ਸਾਲਾਂ ਦੇ ਅੰਦਰ, 100 ਮਿਲੀਅਨ ਦੇ ਉਪਯੋਗਕਰਤਾਵਾਂ ਦੇ ਅੰਕੜਿਆਂ ਦੇ ਨਾਲ, ਹਾਈਕ ਉਪਭੋਗਤਾਵਾਂ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਭਾਰਤੀ ਇੰਟਰਨੈਟ ਕੰਪਨੀ ਬਣ ਗਈ। ਜੁਲਾਈ 2014 ਤੱਕ, ਇਹ ਭਾਰਤ ਦੇ ਐਪਲ ਐਪ ਸਟੋਰ ਅਤੇ ਗੂਗਲ ਪਲੇ ਸਟੋਰ 'ਤੇ ਸਭ ਤੋਂ ਵੱਧ ਡਾਉਨਲੋਡ ਕੀਤੀ ਗਈ ਐਪਲੀਕੇਸ਼ਨ ਸੀ।[1][3][4]

ਕਾਵਿਨ ਔਟਰਪਰਿਨਿਔਰ ਮੈਗਜ਼ੀਨ ਦੀ 35 ਅੰਡਰ 35 2016 ਦੀ ਸੂਚੀ ਦਾ ਹਿੱਸਾ ਸੀ।[5] ਕਾਵਿਨ ਨੂੰ 2017 ਲਈ ਫੋਰਬਜ਼ 30 ਅੰਡਰ 30 ਸੂਚੀ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।[6]

ਹਵਾਲੇ[ਸੋਧੋ]

  1. 1.0 1.1 "'Kavin Mittal goes his own way'". Forbes India. Archived from the original on 2 December 2016. Retrieved 2 December 2016. {{cite web}}: Unknown parameter |deadurl= ignored (help)
  2. "'Zen Buddhism makes India's most privileged startup founder cool about being a billionaire's son'". Quartz. Archived from the original on 2 December 2016. Retrieved 2 December 2016. {{cite web}}: Unknown parameter |deadurl= ignored (help)
  3. "'Climbing up with Hike: The journey of Kavin Bharti Mittal'". Gizmodo. Archived from the original on 2 December 2016. Retrieved 2 December 2016. {{cite web}}: Unknown parameter |deadurl= ignored (help)
  4. "'A billionaire's son designs an app to keep nosy parents at bay'". Quartz. Archived from the original on 2 December 2016. Retrieved 2 December 2016. {{cite web}}: Unknown parameter |deadurl= ignored (help)
  5. Sabharwal, Punita (2017-02-28). "Meet the Zen Billionaire of India - Kavin Bharti Mittal". Entrepreneur (in ਅੰਗਰੇਜ਼ੀ). Retrieved 2017-11-29.
  6. Wang, Yue. "Kavin Bharti Mittal, 29 - pg.1". Forbes. Retrieved 2018-03-19.