ਵਾਨ ਗਾਗ ਸਵੈ ਚਿੱਤਰ (1889)
ਕਲਾਕਾਰ | Vincent van Gogh |
---|---|
ਸਾਲ | 1889 |
ਪਸਾਰ | 65 cm × 54 cm (26 in × 21 in) |
ਜਗ੍ਹਾ | Musée d'Orsay, Paris |
ਇਹ ਸਵੈ ਚਿੱਤਰ ਉੱਤਰ ਪ੍ਰਭਾਵਵਾਦੀ ਕਲਾਕਾਰ ਵਿੰਸੇਂਟ ਵੈਨ ਗਾਗ ਦੁਆਰਾ 1889 'ਚ ਬਣਾਇਆ ਗਿਆ ਇੱਕ ਤੇਲ ਚਿੱਤਰ ਹੈ। ਇਹ ਚਿੱਤਰ ਵਾਨ ਗਾਗ ਦਾ ਸ਼ਾਇਦ ਆਖਰੀ ਸਵੈ-ਚਿੱਤਰ ਹੈ, ਜਿਹੜੀ ਉਸਨੇ ਉਸ ਸਾਲ ਸਤੰਬਰ ਵਿੱਚ ਦੱਖਣੀ ਫਰਾਂਸ ਵੱਲ ਨੂੰ ਜਾਣ ਤੋਂ ਪਹਿਲੋਂ ਬਣਾਇਆ ਸੀ।[1][2]
ਹਵਾਲੇ
[ਸੋਧੋ]- ↑ Walther 2000.
- ↑ "Van Goghself-portrait". www.google.com.
ਹਵਾਲੇ ਵਿੱਚ ਗ਼ਲਤੀ:<ref>
tag with name "MdO: descr" defined in <references>
is not used in prior text.
ਹਵਾਲੇ ਵਿੱਚ ਗ਼ਲਤੀ:<ref>
tag with name "MdO: details" defined in <references>
is not used in prior text.
<ref>
tag with name "VGMus: SPs" defined in <references>
is not used in prior text.ਵਾਨ ਗਾਗ ਦਾ ਜਨਮ 1853 ਈਸਵੀ ਵਿੱਚ ਹੋਇਆ ਸੀ। ਭਾਵੇਂ ਅੱਜ ਉਸਦਾ ਸ਼ੁਮਾਰ ਦੁਨੀਆ ਭਰ 'ਚ ਸਰਵ-ਕਾਲੀ ਮਹਾਨ ਕਲਾਕਾਰਾਂ ਵਿੱਚ ਕੀਤਾ ਜਾਂਦਾ ਹੈ, ਪਰ ਉਸਦੇ ਜਿਉਂਦੇ ਜੀ ਉਸਦੀ ਕਲਾ ਨੂੰ ਕਿਸੇ ਤਰ੍ਹਾਂ ਦਾ ਕੋਈ ਹੁੰਗਾਰਾ ਨਹੀਂ ਸੀ ਮਿਲਿਆ। ਕਲਾ ਸਮੀਖਿਅਕਾਂ ਵੱਲੋਂ ਉੱਕਾ ਹੀ ਉਸਦੇ ਕੰਮ ਦੇ ਪ੍ਰਤੀ ਅਣਗਹਿਲੀ ਦਿਖਾਈ ਗਈ ਸੀ। ਵਾਨ ਗਾਗ ਜਿਸਨੇ ਆਪਣੀ ਚੜਦੀ ਜਵਾਨੀ ਵਿੱਚ ਇੱਕ ਪੇਸ਼ੇਵਰ ਪਾਦਰੀ ਹੋਣ ਦਾ ਵੀ ਅਸਫਲ ਉਪਰਾਲਾ ਕੀਤਾ ਸੀ, 28 ਸਾਲ ਦੀ ਵੱਡੀ ਉਮਰ ਵਿੱਚ ਉਸਨੇ ਇੱਕ ਚਿਤਰਕਾਰ ਵੱਜੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਤੇ ਨੌ ਕੁ ਸਾਲਾਂ ਦੇ ਛੋਟੇ ਜਿਹੇ ਸਮੇਂ ਵਿੱਚ ਤਕਰੀਬਨ ਅੱਠ ਸੌ ਚਿੱਤਰ ਕਲਾ-ਜਗਤ ਦੀ ਝੋਲੀ ਪਾਏ।ਇਨ੍ਹਾਂ ਤਸਵੀਰਾਂ ਵਿੱਚ 'ਸੂਰਜਮੁਖੀ' ਦੇ ਚਿੱਤਰ, 'ਸਟਾਰੀ ਨਾਇਟਸ' ਤੇ ਸਵੈ-ਚਿੱਤਰਾਂ ਦੀ ਪੂਰੀ ਲੜੀ ਹੈ। ਕਈ ਕਾਰਣਾਂ ਕਰਕੇ ਵਾਨ ਗਾਗ ਨੂੰ ਨਿਰਾਸ਼ਾ ਤੇ ਮਾਨਸਿਕ ਰੋਗਾਂ ਦਾ ਵੀ ਸਾਹਮਣਾ ਕਰਨਾ ਪਿਆ। ਸੈਂਤੀ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਆਖਿਰਕਾਰ ਉਸਨੇ ਖੁਦ ਨੂੰ ਗੋਲੀ ਮਾਰ ਲਈ ਤੇ ਆਪਣੇ ਜੀਵਨ ਦਾ ਅੰਤ ਕਰ ਦਿੱਤਾ।