ਸਮੱਗਰੀ 'ਤੇ ਜਾਓ

ਵਾਨ ਗਾਗ ਸਵੈ ਚਿੱਤਰ (1889)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Self portrait
ਕਲਾਕਾਰVincent van Gogh
ਸਾਲ1889
ਪਸਾਰ65 cm × 54 cm (26 in × 21 in)
ਜਗ੍ਹਾMusée d'Orsay, Paris

ਇਹ ਸਵੈ ਚਿੱਤਰ ਉੱਤਰ ਪ੍ਰਭਾਵਵਾਦੀ ਕਲਾਕਾਰ ਵਿੰਸੇਂਟ ਵੈਨ ਗਾਗ ਦੁਆਰਾ 1889 'ਚ ਬਣਾਇਆ ਗਿਆ ਇੱਕ ਤੇਲ ਚਿੱਤਰ ਹੈ। ਇਹ ਚਿੱਤਰ ਵਾਨ ਗਾਗ ਦਾ ਸ਼ਾਇਦ ਆਖਰੀ ਸਵੈ-ਚਿੱਤਰ ਹੈ, ਜਿਹੜੀ ਉਸਨੇ ਉਸ ਸਾਲ ਸਤੰਬਰ ਵਿੱਚ ਦੱਖਣੀ ਫਰਾਂਸ ਵੱਲ ਨੂੰ ਜਾਣ ਤੋਂ ਪਹਿਲੋਂ ਬਣਾਇਆ ਸੀ।[1][2]

ਹਵਾਲੇ

[ਸੋਧੋ]
  1. Walther 2000.
  2. "Van Goghself-portrait". www.google.com.
  3. "Vincent Van Gogh: Self-portrait". Musée d'Orsay. Archived from the original on 13 ਅਕਤੂਬਰ 2016. Retrieved 23 February 2015. {{cite web}}: Unknown parameter |dead-url= ignored (|url-status= suggested) (help)
  4. "Vincent Van Gogh: Portrait de l'artiste". Musée d'Orsay. Archived from the original on 29 ਅਪ੍ਰੈਲ 2016. Retrieved 23 February 2015.
  5. "Vincent's Self-Portraits". Van Gogh Museum. Archived from the original on 23 ਫ਼ਰਵਰੀ 2015. Retrieved 23 February 2015. {{cite web}}: Unknown parameter |dead-url= ignored (|url-status= suggested) (help)
ਹਵਾਲੇ ਵਿੱਚ ਗ਼ਲਤੀ:<ref> tag with name "MdO: descr" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "MdO: details" defined in <references> is not used in prior text.ਹਵਾਲੇ ਵਿੱਚ ਗ਼ਲਤੀ:<ref> tag with name "VGMus: SPs" defined in <references> is not used in prior text.

ਵਾਨ ਗਾਗ ਦਾ ਜਨਮ 1853 ਈਸਵੀ ਵਿੱਚ ਹੋਇਆ ਸੀ। ਭਾਵੇਂ ਅੱਜ ਉਸਦਾ ਸ਼ੁਮਾਰ ਦੁਨੀਆ ਭਰ 'ਚ ਸਰਵ-ਕਾਲੀ ਮਹਾਨ ਕਲਾਕਾਰਾਂ ਵਿੱਚ ਕੀਤਾ ਜਾਂਦਾ ਹੈ, ਪਰ ਉਸਦੇ ਜਿਉਂਦੇ ਜੀ ਉਸਦੀ ਕਲਾ ਨੂੰ ਕਿਸੇ ਤਰ੍ਹਾਂ ਦਾ ਕੋਈ ਹੁੰਗਾਰਾ ਨਹੀਂ ਸੀ ਮਿਲਿਆ। ਕਲਾ ਸਮੀਖਿਅਕਾਂ ਵੱਲੋਂ ਉੱਕਾ ਹੀ ਉਸਦੇ ਕੰਮ ਦੇ ਪ੍ਰਤੀ ਅਣਗਹਿਲੀ ਦਿਖਾਈ ਗਈ ਸੀ। ਵਾਨ ਗਾਗ ਜਿਸਨੇ ਆਪਣੀ ਚੜਦੀ ਜਵਾਨੀ ਵਿੱਚ ਇੱਕ ਪੇਸ਼ੇਵਰ ਪਾਦਰੀ ਹੋਣ ਦਾ ਵੀ ਅਸਫਲ ਉਪਰਾਲਾ ਕੀਤਾ ਸੀ, 28 ਸਾਲ ਦੀ ਵੱਡੀ ਉਮਰ ਵਿੱਚ ਉਸਨੇ ਇੱਕ ਚਿਤਰਕਾਰ ਵੱਜੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਤੇ ਨੌ ਕੁ ਸਾਲਾਂ ਦੇ ਛੋਟੇ ਜਿਹੇ ਸਮੇਂ ਵਿੱਚ ਤਕਰੀਬਨ ਅੱਠ ਸੌ ਚਿੱਤਰ ਕਲਾ-ਜਗਤ ਦੀ ਝੋਲੀ ਪਾਏ।ਇਨ੍ਹਾਂ ਤਸਵੀਰਾਂ ਵਿੱਚ 'ਸੂਰਜਮੁਖੀ' ਦੇ ਚਿੱਤਰ, 'ਸਟਾਰੀ ਨਾਇਟਸ' ਤੇ ਸਵੈ-ਚਿੱਤਰਾਂ ਦੀ ਪੂਰੀ ਲੜੀ ਹੈ। ਕਈ ਕਾਰਣਾਂ ਕਰਕੇ ਵਾਨ ਗਾਗ ਨੂੰ ਨਿਰਾਸ਼ਾ ਤੇ ਮਾਨਸਿਕ ਰੋਗਾਂ ਦਾ ਵੀ ਸਾਹਮਣਾ ਕਰਨਾ ਪਿਆ। ਸੈਂਤੀ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਆਖਿਰਕਾਰ ਉਸਨੇ ਖੁਦ ਨੂੰ ਗੋਲੀ ਮਾਰ ਲਈ ਤੇ ਆਪਣੇ ਜੀਵਨ ਦਾ ਅੰਤ ਕਰ ਦਿੱਤਾ।